ETV Bharat / state

ਅਮਰੀਕਾ ਦੇ ਸਿਨੇਟ ਬੌਬ ਮੀਨੈਂਡੇਜ਼ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

author img

By

Published : Oct 5, 2019, 9:33 PM IST

ਸ਼ਨੀਵਾਰ ਨੂੰ ਅਮਰੀਕਾ ਦੇ ਸੈਨੇਟ ਬੌਬ ਮੀਨੈਂਡੇਜ਼ ਅਤੇ ਉਨ੍ਹਾਂ ਦੀ ਸੱਤ ਮੈਂਬਰੀ ਟੀਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ। ਪੱਤਰਕਾਰਾਂ ਨਾਲ ਉਨ੍ਹਾਂ ਗੱਲਬਾਤ ਦੋਰਾਨ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਨਮਾਨ ਵਿੱਚ ਅਮਰੀਕਾ ਦੀ ਸਿਨੇਟ ਇੱਕ ਪ੍ਰਸਤਾਵ ਪੇਸ਼ ਕਰੇਗੀ।

ਫ਼ੋਟੋ

ਅੰਮ੍ਰਿਤਸਰ: ਸ਼ਨੀਵਾਰ ਨੂੰ ਅਮਰੀਕਾ ਦੀ ਸੈਨੇਟ ਬੌਬ ਮੀਨੈਂਡੇਜ਼ ਅਤੇ ਉਨ੍ਹਾਂ ਦੀ ਸੱਤ ਮੈਂਬਰੀ ਟੀਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ। ਪੱਤਰਕਾਰਾਂ ਨਾਲ ਉਨ੍ਹਾਂ ਗੱਲਬਾਤ ਦੋਰਾਨ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਨਮਾਨ ਵਿੱਚ ਅਮਰੀਕਾ ਦੀ ਸੈਨੇਟ ਇੱਕ ਪ੍ਰਸਤਾਵ ਪੇਸ਼ ਕਰੇਗੀ।

ਵੀਡੀਓ

ਬੌਬ ਮੀਨੈਂਡੇਜ਼ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਮਰੀਕਾ ਵਿੱਚ ਵੱਸਦੇ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ ਅਤੇ ਕਾਫੀ ਅਮਰੀਕੀ ਲੋਕ ਸਿੱਖ ਧਰਮ ਵਿੱਚ ਆਸਥਾ ਰੱਖਦੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਸਿੱਖਾਂ ਦੇ ਇਤਿਹਾਸ ਤੋਂ ਜਾਣੂ ਹਨ। ਬੌਬ ਨੇ ਕਿਹਾ ਕਿ ਉਹ ਅਮਰੀਕਾ ਜਾ ਕੇ ਸੈਨੇਟ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਨਮਾਨ ਵਿੱਚ ਇੱਕ ਮਤਾ ਪਾਸ ਕਰਨਗੇ। ਬੌਬ ਮੀਨੈਂਡੇਜ਼ ਨੇ ਕਿਹਾ ਕਿ ਅਮਰੀਕਾ ਵਿੱਚ ਸਭ ਤੋ ਵੱਡਾ ਹਥਿਆਰ ਸਿੱਖਿਆ ਹੈ, ਜਿਸ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ ਅਤੇ ਅੱਜ ਦੀ ਤਰੀਕ ਵਿੱਚ ਸਿੱਖਿਆ ਉਨ੍ਹਾਂ ਦਾ ਸੱਭ ਤੋਂ ਵੱਡਾ ਹਥਿਆਰ ਹੈ।

ਅਮਰੀਕਾ ਨੂੰ ਇਹ ਨਹੀਂ ਲੱਗਣਾ ਚਾਹੀਦਾ ਕਿ ਪਗੜੀ ਬੰਨਣ ਵਾਲੇ ਉਨ੍ਹਾਂ ਤੋਂ ਵੱਖਰੇ ਹਨ। ਨਸਲੀ ਹਮਲੇ 'ਤੇ ਬੋਲਦਿਆਂ ਬੌਬ ਨੇ ਕਿਹਾ ਕਿ ਕਾਨੂੰਨ ਨਾਲ ਇਸ ਨੂੰ ਕਿਸੇ ਦੇ ਦਿਲ ਵਿੱਚੋਂ ਮਿਟਾਇਆ ਨਹੀਂ ਜਾ ਸਕਦਾ, ਪਰ ਸਿੱਖਿਆ ਨਾਲ ਜ਼ਰੂਰ ਖ਼ਤਮ ਕੀਤਾ ਜਾ ਸਕਦਾ ਹੈ। ਨਸਲੀ ਹਮਲੇ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾ ਰਿਹਾ ਹੈ ਅਤੇ ਅਜਿਹੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਦੇ ਨਾਲ ਜੁਰਮਾਨਾ ਵੀ ਕੀਤਾ ਜਾਂਦਾ ਹੈ। ਹਾਲ ਹੀ ਦੇ ਦਿਨਾ ਵਿੱਚ ਅਮਰੀਕਾ ਵਿੱਚ ਮਾਰੇ ਗਏ ਸਿੱਖ ਅਫਸਰ ਸੰਦੀਪ ਧਾਲੀਵਾਲ ਬਾਰੇ ਦੁੱਖ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਉਹ ਸੰਦੀਪ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਨ।

Intro:ਅੰਮ੍ਰਿਤਸਰ

ਬਲਜਿੰਦਰ ਬੋਬੀ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਨਮਾਨ ਵਿੱਚ ਅਮਰੀਕਾ ਦੀ ਸੀਨੇਟ ਇਕ ਪ੍ਰਸਤਾਵ ਪੇਸ਼ ਕਰੇਗੀ।

ਅਮਰੀਕਾ ਦੇ ਨਿਊ ਜਰਸੀ ਦੇ ਸੀਨੇਟ ਬੌਬ menendez ਨੇ ਕਿਹਾ ਕਿ ਉਹ ਸੱਤ ਮੈਂਬਰੀ ਟੀਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਆਈ ਹੈ ।

Body:ਬੌਬ menendez ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਮਰੀਕਾ ਵਿੱਚ ਵਸਦੇ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ ਅਤੇ ਕਾਫੀ ਅਮਰੀਕੀ ਲੋਕ ਸਿੱਖ ਧਰਮ ਵਿੱਚ ਆਸਥਾ ਰੱਖਦੇ ਹਨ ਅਤੇ ਨਾਲ ਹੀ ਸਿੱਖਾਂ ਦੇ ਇਤਿਹਾਸ ਤੋਂ ਜਾਣੂ ਹਨ। ਉਹਨਾਂ ਕਿਹਾ ਕਿ ਉਹ ਅਮਰੀਕਾ ਜਾ ਕੇ ਸੀਨੇਟ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਨਮਾਨ ਵਿਚ ਇਕ ਪਾਸ ਕਰਨਗੇ।

Bob menendez ਨੇ ਕਿਹਾ ਕਿ ਅਮਰੀਕਾ ਵਿੱਚ ਸਭ ਤੋ ਵੱਡਾ ਹਥਿਆਰ ਅਜੂਕੈਸ਼ਨ ਹੈ ਜਿਸ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ ਅਤੇ ਅੱਜ ਦੀ ਤਰੀਕ ਵਿੱਚ ਸਿੱਖਿਆ ਉਹਨਾਂ ਦਾ ਸੱਭ ਤੋਂ ਵੱਡਾ ਹਥਿਆਰ ਹੈ ਕਿ ਅਮਰੀਕਾ ਨੂੰ ਨਾ ਲੱਗੇ ਕਿ ਪਗੜੀ ਬਣਨ ਵਾਲੇ ਉਹਨਾਂ ਤੋਂ ਵੱਖਰੇ ਨਹੀ ਹਨ।

ਨਸਲੀ ਹਮਲੇ ਤੇ ਬੋਲਦੇ ਹੋਏ Bob menendez ਨੇ ਕਿਹਾ ਕਿ ਕਾਨੂੰਨ ਨਾਲ ਇਸ ਨੂੰ ਕਿਸੇ ਦੇ ਦਿਲ ਵਿਚੋਂ ਮਿਟਾਇਆ ਨਹੀਂ ਜਾ ਸਕਦਾ ਪਰ education ਨਾਲ ਜਰੂਰ ਖ਼ਤਮ ਕੀਤਾ ਜਾ ਸਕਦਾ ਹੈ। ਨਸਲੀ ਹਮਲੇ ਕਰਨ ਵਾਲ਼ਿਆ ਨਾਲ ਸਖਤੀ ਨਾਲ ਨਿਪਟਿਆ ਜਾ ਰਿਹਾ ਹੈ ਅਤੇ ਅਜਿਹੇ ਲੋਕ ਖਿਲਾਫ ਸਖਤ ਕਾਰਵਾਈ ਦੇ ਨਾਲ ਜੁਰਮਾਨਾ ਵੀ ਕੀਤਾ ਜਾਂਦਾ ਹੈ।



Bite..... bob menendez us seanate new jursey

Conclusion:ਹਾਲ ਹੀ ਦੇ ਦਿਨਾ ਵਿੱਚ ਅਮਰੀਕਾ ਵਿੱਚ ਮਾਰੇ ਗਏ ਸਿੱਖ ਅਫਸਰ ਸੰਦੀਪ ਧਾਲੀਵਾਲ ਬਾਰੇ ਉਹਨਾਂ ਕਿਹਾ ਕਿ ਉਹਨਾਂ ਨੂੰ ਕਾਫੀ ਦੁੱਖ ਹੈ ਤੇ ਉਹ ਉਸ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹਨ
ETV Bharat Logo

Copyright © 2024 Ushodaya Enterprises Pvt. Ltd., All Rights Reserved.