ETV Bharat / state

Dhilwan Toll Plaza Clash: ਟੋਲ ਪਲਾਜ਼ਾ 'ਤੇ ਪਰਚੀ ਮੰਗਣ 'ਤੇ ਬਾਪੂ ਨੇ ਪਾ ਦਿੱਤਾ ਗਾਹ, ਆਖਿਰ ਇਸ ਤਰ੍ਹਾਂ ਹੋਇਆ ਸਮਝੌਤਾ ?

author img

By ETV Bharat Punjabi Team

Published : Oct 6, 2023, 7:40 AM IST

Dhilwan Toll Plaza Clash
Dhilwan Toll Plaza Clash

ਅੰਮ੍ਰਿਤਸਰ ਦਿੱਲੀ ਮੁੱਖ ਮਾਰਗ ਉੱਤੇ ਬਣੇ ਢਿੱਲਵਾਂ ਟੋਲ ਪਲਾਜ਼ਾ ਉੱਤੇ ਬੁੱਧਵਾਰ ਰਾਤ ਕਰੀਬ 10 ਵਜੇ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਕੰਬਾਈਨ ਵਾਲੇ ਤੋਂ ਟੋਲ ਪਲਾਜ਼ਾ ਵਾਲਿਆਂ ਨੇ ਪਰਚੀ ਦੀ ਮੰਗ ਕਰ ਲਈ। ਇਸ ਤੋਂ ਬਾਅਦ ਟੋਲ ਪਲਾਜ਼ਾ ਉੱਤੇ ਖੂਬ ਹੰਗਾਮਾ ਹੋਇਆ। (Dhilwan Toll Plaza Clash)

ਢਿੱਲਵਾਂ ਟੋਲ ਪਲਾਜ਼ਾ ਉੱਤੇ ਹੰਗਾਮੇ ਦੀ ਵੀਡੀਓ

ਅੰਮ੍ਰਿਤਸਰ: ਆਏ ਦਿਨ ਪੰਜਾਬ ਵਿੱਚ ਟੋਲ ਪਲਾਜ਼ਿਆਂ ਉੱਤੇ ਟੋਲ ਪਰਚੀਆਂ ਨੂੰ ਲੈ ਕੇ ਲੜਾਈ ਝਗੜੇ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਜਿਸ ਨੂੰ ਲੈ ਕੇ ਅਕਸਰ ਸੁਰਖੀਆਂ ਬਣੀਆਂ ਰਹਿੰਦੀਆਂ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦਿੱਲੀ ਮੁੱਖ ਮਾਰਗ ਉੱਤੇ ਬਣੇ ਢਿੱਲਵਾਂ ਟੋਲ ਪਲਾਜ਼ਾ ਦਾ ਹੈ, ਜਿੱਥੇ ਬੁੱਧਵਾਰ ਰਾਤ ਕਰੀਬ 10 ਵਜੇ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਝੋਨੇ ਦੀ ਫਸਲ ਵੱਢ ਕੇ ਕੰਬਾਈਨ ਸਵਾਰ ਵਿਅਕਤੀ ਲੁਧਿਆਣਾ ਦੀ ਤਰਫ਼ ਜਾ ਰਹੇ ਸਨ।

ਇਸੇ ਦੌਰਾਨ ਜਦੋਂ ਉਕਤ ਕੰਬਾਈਨ ਢਿੱਲਵਾਂ ਟੋਲ ਪਲਾਜ਼ਾ ਉੱਤੇ ਪੁੱਜੀ ਤਾਂ ਟੋਲ ਕਰਮਚਾਰੀਆਂ ਵੱਲੋਂ ਟੋਲ ਤੋਂ ਲੰਘਣ ਲਈ ਟੈਕਸ ਰੂਪੀ ਪਰਚੀ ਦੀ ਮੰਗ ਕੀਤੀ ਗਈ, ਪਰਚੀ ਮੰਗਣ ਉੱਤੇ ਕੰਬਾਈਨ ਉੱਤੇ ਸਵਾਰ ਬਜ਼ੁਰਗ ਵਿਅਕਤੀ ਤੇ ਇੱਕ ਨੌਜਵਾਨ ਹੇਠਾਂ ਆ ਗਏ ਅਤੇ ਮਾਮਲਾ ਗਰਮਾ ਗਿਆ। ਟੋਲ ਅਧਿਕਾਰੀਆਂ ਅਤੇ ਕੰਬਾਈਨ ਸਵਾਰ ਵਿਅਕਤੀਆਂ ਦੀ ਬਹਿਸ ਇਸ ਹੱਦ ਤੱਕ ਵੱਧ ਗਈ ਕਿ ਕੰਬਾਈਨ ਸਵਾਰ ਬਜ਼ੁਰਗ ਵਿਅਕਤੀ ਤੇ ਨੌਜਵਾਨ ਇੱਕ ਸੜਕ ਉੱਤੇ ਹੀ ਲੇਟ ਗਏ। ਜਿਸ ਤੋਂ ਬਾਅਦ ਵੱਡਾ ਟ੍ਰੈਫਿਕ ਦਾ ਜਾਮ ਲੱਗ ਗਿਆ।

ਇਸ ਦੌਰਾਨ ਕੰਬਾਈਨ ਸਵਾਰ ਲੜਕੇ ਤੇ ਬਜ਼ੁਰਗ ਨੇ ਦੱਸਿਆ ਕਿ ਉਹ ਇੱਕ ਕਿਸਾਨ ਯੂਨੀਅਨ ਨਾਲ ਸਬੰਧਿਤ ਹਨ ਅਤੇ ਸਾਡੇ ਕੋਲੋ ਤਾਂ ਲੁਧਿਆਣਾ ਦਾ ਟੋਲ ਪਲਾਜ਼ਾ ਵਾਲੇ ਪਰਚੀ ਨਹੀਂ ਮੰਦਜੇ ਹਨ ਤਾਂ ਫਿਰ ਇਹ ਕਿੱਦਾਂ 500 ਮੰਗੀ ਜਾ ਰਹੇ ਹਨ। ਇਸ ਮਾਮਲੇ ਨੂੰ ਗਰਮਾਉਂਦਾ ਦੇਖ ਕੇ ਟੋਲ ਮੈਨੇਜਰ ਸੰਜੈ ਠਾਕੁਰ ਦਫ਼ਤਰ ਤੋਂ ਬਾਹਰ ਆਏ ਤੇ ਸੜਕ ਉੱਤੇ ਲੰਮੇ ਪਏ ਬਜ਼ੁਰਗ ਨੂੰ ਕਿਸੇ ਤਰ੍ਹਾਂ ਮਨਾ ਕੇ ਸਾਈਡ ਉੱਤੇ ਲੈ ਗਏ ਅਤੇ ਟ੍ਰੈਫਿਕ ਨੂੰ ਚਾਲੂ ਕਰਵਾ ਬਾਕੀ ਕੰਬਾਈਨ ਮਾਲਕਾ ਵੱਲੋਂ ਪਰਚੀ ਕਟਵਾਉਣ ਦਾ ਹਵਾਲਾ ਦਿੰਦਿਆਂ ਪਰਚੀ ਕਟਵਾਉਣ ਦੀ ਮੰਗ ਕੀਤੀ।


ਉਕਤ ਮਾਮਲੇ ਦੌਰਾਨ ਮਸਲਾ ਹੱਲ ਨਾ ਹੁੰਦੀਆਂ ਦੇਖ ਕੰਬਾਈਨ ਚਾਲਕਾਂ ਕੋਲੋ 210 ਦੀ ਪਰਚੀ ਕਟਵਾਉਣ ਨੂੰ ਕਿਹਾ ਗਿਆ, ਜਦ ਇਸ ਗੱਲ ਉੱਤੇ ਵੀ ਬਹਿਸ ਵੱਧ ਗਈ ਤਾਂ ਟੋਲ ਅਧਿਕਾਰੀਆਂ ਨੇ ਕੰਬਾਈਨ ਚਾਲਕਾਂ ਨੂੰ ਬਿਨ੍ਹਾਂ ਪਰਚੀ ਜਾਣ ਨੂੰ ਇਜਾਜ਼ਤ ਦੇ ਕੇ ਰਵਾਨਾ ਕਰ ਦਿੱਤਾ। ਉਕਤ ਸਾਰੇ ਮਾਮਲੇ ਦੇ ਬਹਿਸ ਮੌਕੇ ਉੱਤੇ ਮੌਜੂਦ ਈਟੀਵੀ ਭਾਰਤ ਦੇ ਕੈਮਰੇ ਵੱਲੋਂ ਰਿਕਾਰਡ ਕਰਕੇ ਦੋਨਾਂ ਧਿਰਾਂ ਦਾ ਪੱਖ ਜਾਣਿਆ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.