ETV Bharat / state

ਕੇਂਦਰੀ ਸਿੱਖਿਆ ਰਾਜ ਮੰਤਰੀ ਡਾਕਟਰ ਸੁਬਾਸ਼ ਵੱਲੋਂ ਆਈ.ਆਈ.ਐੱਮ. ਅੰਮ੍ਰਿਤਸਰ ਦਾ ਦੌਰਾ

author img

By

Published : Jun 13, 2022, 11:38 AM IST

ਕੇਂਦਰੀ ਸਿੱਖਿਆ ਰਾਜ ਮੰਤਰੀ ਡਾਕਟਰ ਸੁਭਾਸ਼ ਸਰਕਾਰ (Union Minister of State for Education Dr. Subhash Sarkar) ਵੱਲੋਂ ਆਈ.ਆਈ.ਐੱਮ. ਅੰਮ੍ਰਿਤਸਰ (I.I.M. Amritsar) ਦਾ ਦੌਰਾ ਕੀਤਾ ਗਿਆ।

ਡਾਕਟਰ ਸੁਬਾਸ਼ ਵੱਲੋਂ ਆਈ.ਆਈ.ਐੱਮ. ਅੰਮ੍ਰਿਤਸਰ ਦਾ ਦੌਰਾ
ਡਾਕਟਰ ਸੁਬਾਸ਼ ਵੱਲੋਂ ਆਈ.ਆਈ.ਐੱਮ. ਅੰਮ੍ਰਿਤਸਰ ਦਾ ਦੌਰਾ

ਅੰਮ੍ਰਿਤਸਰ: ਕੇਂਦਰੀ ਸਿੱਖਿਆ ਰਾਜ ਮੰਤਰੀ ਡਾਕਟਰ ਸੁਭਾਸ਼ ਸਰਕਾਰ (Union Minister of State for Education Dr. Subhash Sarkar) ਵੱਲੋਂ ਆਈ.ਆਈ.ਐੱਮ. ਅੰਮ੍ਰਿਤਸਰ (I.I.M. Amritsar) ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦਾ ਸਵਾਗਤ ਸੰਸਥਾਨ ਦੇ ਡਾਇਰੈਕਟਰ ਡਾਕਟਰ ਨਾਗਾਰਜੁਨ ਰਾਮਾਮੂਰਤੀ (Director Dr. Nagarjuna Ramamurthy) ਵੱਲੋਂ ਕੀਤਾ ਗਿਆ। ਮਾਨਯੋਗ ਮੰਤਰੀ ਵੱਲੋਂ ਆਈ.ਆਈ.ਐੱਮ. ਵਿੱਚ ਇੱਕ ਰੀਵਿਊ ਮੀਟਿੰਗ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੂੰ ਅਦਾਰੇ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਡਾਕਟਰ ਸੁਭਾਸ਼ ਸਰਕਾਰ ਨੇ ਕਿਹਾ ਕਿ ਆਈ.ਆਈ.ਐੱਮ. ਵਰਗੇ ਅਦਾਰੇ ਸਿੱਖਿਆ ਦੇ ਖੇਤਰ (Field of education) ਵਿੱਚ ਅਹਿਮ ਭੂਮਿਕਾ ਅਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ (Central Government) ਵੱਲੋਂ ਸਿੱਖਿਆ ਦੇ ਖੇਤਰ ਵਿੱਚ ਸੁਧਾਰ (Reforms in the field of education by the Central Government) ਲਈ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕੀਤਾ ਗਿਆ ਹੈ, ਜੋ ਕਿ ਇੱਕ ਮਹੱਤਵਪੂਰਨ ਉਪਰਾਲਾ ਹੈ। ਸੁਭਾਸ਼ ਸਰਕਾਰ ਨੇ ਕਿਹਾ ਕਿ ਆਤਮ ਨਿਰਭਰ ਭਾਰਤ ਮਾਨਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ (Prime Minister Narendra Modi) ਦਾ ਵਿਜ਼ਨ ਹੈ।

ਇਹ ਵੀ ਪੜ੍ਹੋ: ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਕਾਨਪੁਰ ਹਿੰਸਾ ਦੇ ਮਾਸਟਰਮਾਈਂਡ ਹਯਾਤ ਜ਼ਫਰ ਹਾਸ਼ਮੀ ਤੋਂ ਕਰੇਗੀ ਪੁੱਛਗਿੱਛ

ਡਾਕਟਰ ਸੁਬਾਸ਼ ਵੱਲੋਂ ਆਈ.ਆਈ.ਐੱਮ. ਅੰਮ੍ਰਿਤਸਰ ਦਾ ਦੌਰਾ

ਉਨ੍ਹਾਂ ਕਿਹਾ ਕਿ ਭਾਰਤ ਸਰਕਾਰ (Government of India) ਵੱਲੋਂ ਸਟਾਰਟ ਅਪ ਇੰਡੀਆ (Start up India), ਸਟੈਂਡ ਅਪ ਇੰਡੀਆ ਅਤੇ ਮੇਕ ਇਨ ਇੰਡੀਆ ਵਰਗੀਆਂ ਮਹੱਤਵਪੂਰਨ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਕੇਂਦਰੀ ਸਿੱਖਿਆ ਰਾਜ ਮੰਤਰੀ (Union Minister of State for Education) ਵੱਲੋਂ ਆਈ.ਆਈ.ਐੱਮ. ਦੇ ਸਟਾਫ਼ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ ਗਈ। ਇਸ ਤੋਂ ਇਲਾਵਾ ਕੇਂਦਰੀ ਸਿੱਖਿਆ ਰਾਜ ਮੰਤਰੀ ਡਾਕਟਰ ਸੁਭਾਸ਼ ਸਰਕਾਰ (Union Minister of State for Education Dr. Subhash Sarkar) ਵਲੋਂ ਵਾਤਾਵਰਣ ਦੀ ਸਾਂਭ ਸੰਭਾਲ ਦਾ ਸੁਨੇਹਾ ਦਿੰਦਿਆਂ ਆਈ.ਆਈ.ਐੱਮ. ਅੰਮ੍ਰਿਤਸਰ ਵਿੱਚ ਇੱਕ ਬੂਟਾ ਵੀ ਲਾਇਆ ਗਿਆ।


ਇਹ ਵੀ ਪੜ੍ਹੋ: ਮੋਹਾਲੀ ਹਸਪਤਾਲ ’ਚ ਭਰਤੀ ਪ੍ਰਕਾਸ਼ ਸਿੰਘ ਬਾਦਲ, ਪੀਐੱਮ ਮੋਦੀ ਨੇ ਜਲਦ ਸਿਹਤਯਾਬ ਹੋਣ ਦੀ ਕੀਤੀ ਕਾਮਨਾ

ETV Bharat Logo

Copyright © 2024 Ushodaya Enterprises Pvt. Ltd., All Rights Reserved.