ETV Bharat / state

ਚੋਰਾਂ ਨੇ ਕਿਸਾਨ ਆਗੂ ਦੇ ਘਰ ਨੂੰ ਬਣਾਇਆ ਨਿਸ਼ਾਨਾਂ

author img

By

Published : Jun 22, 2021, 5:14 PM IST

ਚੋਰਾਂ ਨੇ ਕਿਸਾਨ ਆਗੂ ਦੇ ਘਰ ਨੂੰ ਬਣਾਇਆ ਨਿਸ਼ਾਨਾਂ
ਚੋਰਾਂ ਨੇ ਕਿਸਾਨ ਆਗੂ ਦੇ ਘਰ ਨੂੰ ਬਣਾਇਆ ਨਿਸ਼ਾਨਾਂ

ਅੰਮ੍ਰਿਤਸਰ ਦੇ ਪਿੰਡ ਝੰਡੇ ਵਿਖੇ ਇੱਕ ਕਿਸਾਨ ਆਗੂ (Farmer leaders) ਦੇ ਘਰ ਨੂੰ ਚੋਰਾਂ ਵੱਲੋਂ ਨਿਸ਼ਾਨਾਂ ਬਣਾਇਆ ਗਿਆ ਹੈ। ਇਸ ਵਾਰਦਾਤ ਵਿੱਚ ਚੋਰ ਡੇਢ ਲੱਖ ਦੇ ਕਰੀਬ ਨਗਦੀ ਤੇ 6 ਤੋਂ 7 ਤੋਲੇ ਸੋਨਾ (Gold) ਲੈ ਕੇ ਫਰਾਰ ਹੋ ਗਏ। ਮੌਕੇ ‘ਤੇ ਪਹੁੰਚੀ ਪਲਿਸ (Police) ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅੰਮ੍ਰਿਤਸਰ: ਦਿਹਾਤੀ ਅਧੀਨ ਪੈਂਦੇ ਪਿੰਡਾਂ ਕਸਬਿਆਂ ਵਿੱਚ ਆਏ ਦਿਨ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ, ਪਰ ਪੁਲਿਸ ਅਜਿਹੇ ਕਈ ਮਾਮਲਿਆਂ ਵਿੱਚ ਸਿਰਫ ਹੱਥ ਮੱਲਦੀ ਨਜ਼ਰ ਆ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਥਾਣਾ ਕੱਥੂਨੰਗਲ ਦੇ ਪਿੰਡ ਝੰਡੇ ਵਿੱਚ ਦੇਖਣ ਨੂੰ ਮਿਲਿਆ ਹੈ। ਜਿੱਥੇ ਇੱਕ ਕਿਸਾਨ ਆਗੂ ਘਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ। ਇਸ ਕਿਸਾਨ ਆਗੂ ਦੇ ਘਰੋਂ ਚੋਰ ਨਗਦੀ, 6 ਤੋਂ 7 ਤੋਲੇ ਸੋਨੇ ਦੇ ਗਹਿਣੇ ਤੇ ਕਿਸਾਨ ਕਮੇਟੀ ਦੇ ਇੱਕਠੇ ਹੋਏ ਫੰਡ ਤੋਂ ਇਲਾਵਾ ਹੋਰ ਨਿੱਜੀ ਸਮਾਨ ਲੈਕੇ ਫਰਾਰ ਹੋ ਗਏ।

ਚੋਰਾਂ ਨੇ ਕਿਸਾਨ ਆਗੂ ਦੇ ਘਰ ਨੂੰ ਬਣਾਇਆ ਨਿਸ਼ਾਨਾਂ

ਕਿਸਾਨ ਆਗੂ ਬਾਵਾ ਸਿੰਘ ਨੇ ਦੱਸਿਆ, ਕਿ ਬੀਤੀ ਰਾਤ ਉਹ ਸਾਢੇ ਕੁ 12 ਵਜੇ ਮੋਬਾਈਲ ਚਾਰਜ ਕਰਨ ਆਏ ਸਨ, ਉਦੋਂ ਸਾਰਾ ਸਮਾਨ ਠੀਕ ਸੀ, ਪਰ ਜਦੋਂ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਸਵੇੇਰੇ 3 ਵਜੇ ਉੱਠੇ, ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ। ਉਨ੍ਹਾਂ ਮੁਤਾਬਿਕ ਡੇਢ ਲੱਖ ਨਕਦੀ ਲੈਕੇ ਚੋਰ ਮੌਕੇ ਤੋਂ ਫਰਾਰ ਹੋ ਗਏ।
ਪ੍ਰਭਪਾਲ ਸਿੰਘ ਨੇ ਦੱਸਿਆ, ਕਿ ਬਾਵਾ ਸਿੰਘ ਉਸ ਦਾ ਭਰਾ ਹੈ। ਬੀਤੀ ਰਾਤ ਬਾਵਾ ਸਿੰਘ ਨੇ ਚੋਰੀ ਦਾ ਘਟਨਾ ਬਾਰੇ ਆਪਣੇ ਭਰਾ ਨੂੰ ਕਰੀਬ 3 ਵਜੇ ਫੋਨ ਕਰਕੇ ਜਾਣਕਾਰੀ ਦਿੱਤਾ। ਅਤੇ ਸੁਚੇਤ ਰਹਿਣ ਲਈ ਵੀ ਕਿਹਾ, ਫਿਰ ਜਦੋਂ ਪ੍ਰਭਪਾਲ ਸਿੰਘ ਨੇ ਉਸ ਦੇ ਘਰ ਆ ਕੇ ਦੇਖਿਆ, ਤਾਂ ਸਾਰਾ ਸਮਾਨ ਖਿਲਰਿਆ ਹੋਇਆ ਸੀ, ਤੇ ਘਰ ਵਿੱਚੋਂ ਗਹਿਣ ਤੇ ਨਗਦੀ ਚੋਰੀ ਹੋ ਚੁੱਕੀ ਸੀ।

ਘਟਨਾ ਤੋਂ ਬਾਅਦ ਪੀੜਤ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੇ ਏਐੱਸਆਈ ਅਜੀਤ ਸਿੰਘ ਨੇ ਘਟਨਾ ਦਾ ਜਾਇਜ਼ਾ ਲਿਆ, ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਮੀਡੀਆ ਨਾਲ ਗੱਲ ਕਰਦੇ ਜਾਂਚ ਅਫਸਰ ਨੇ ਕਿਹਾ, ਕਿ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ:Gang of thieves:ਚੋਰ ਗਿਰੋਹ ਦੇ ਤਿੰਨ ਮੈਂਬਰ ਚੋਰੀ ਦੀ ਗੱਡੀ ਸਮੇਤ ਕਾਬੂ

ETV Bharat Logo

Copyright © 2024 Ushodaya Enterprises Pvt. Ltd., All Rights Reserved.