ETV Bharat / state

Lutera Aresst in sikkim Girl: ਸਿੱਕਮ ਤੋਂ ਆਈ ਕੁੜੀ ਨੂੰ ਆਟੋ ਚੋਂ ਸੁੱਟ ਕੇ ਮਾਰਨ ਵਾਲੇ ਲੁਟੇਰੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

author img

By

Published : Mar 4, 2023, 5:11 PM IST

ਅੰਮ੍ਰਿਤਸਰ 'ਚ ਸਿੱਕਮ ਦੀ ਲੜਕੀ ਗੰਗਾ ਤੋਂ ਲੁੱਟ ਦੇ ਇਰਾਦੇ ਨਾਲ ਧੱਕਾ ਕਰਨ ਵਾਲਾ ਨੌਜਵਾਨ ਪੁਲਿਸ ਨੇ ਕਾਬੂ ਕਰ ਲਿਆ ਹੈ। ਅੰਮ੍ਰਿਤਸਰ ਵਿਚ ਬਾਰਡਰ ’ਤੇ ਸੈਰਾਮਨੀ ਵੇਖਣ ਲਈ ਵਾਹਗਾ ਬਾਰਡਰ ਅਟਾਰੀ ਪਰੇਡ ਵੇਖਣ ਤੋਂ ਬਾਅਦ ਆਟੋ ਰਿਕਸ਼ਾ ’ਤੇ ਵਾਪਸ ਅੰਮ੍ਰਿਤਸਰ ਨੂੰ ਜਾ ਰਹੀ ਸੀ ਕਿ ਲੁਟੇਰਿਆਂ ਨੇ ਉਸ ਦਾ ਮੋਬਾਈਲ ਖੋਹ ਲਿਆ ਇਸ ਦੌਰਾਨ ਲੜਕੀ ਨੂੰ ਧੱਕਾ ਲਗਾ ਅਤੇ ਉਹ ਆਟੋ ਤੋਂ ਡਿੱਗ ਕੇ ਮਰ ਗਈ ਸੀ।

The police arrested the robber who killed the girl from Sikkim by throwing her from the auto.
Lutera Aresst in sikkim Girl: ਸਿੱਕਮ ਤੋਂ ਆਈ ਕੁੜੀ ਨੂੰ ਆਟੋ ਚੋਂ ਸੁੱਟ ਕੇ ਮਾਰਨ ਵਾਲੇ ਲੁਟੇਰੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

Lutera Aresst in sikkim Girl: ਸਿੱਕਮ ਤੋਂ ਆਈ ਕੁੜੀ ਨੂੰ ਆਟੋ ਚੋਂ ਸੁੱਟ ਕੇ ਮਾਰਨ ਵਾਲੇ ਲੁਟੇਰੇ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਅੰਮ੍ਰਿਤਸਰ: ਪਿਛਲੇ ਮਹੀਨੇ ਸਿੱਕਮ ਤੋਂ ਆਪਣੇ ਦੋਸਤ ਨਾਲ ਅੰਮ੍ਰਿਤਸਰ ਘੁੰਮਣ ਆਈ ਇੱਕ ਲੜਕੀ ਕੋਲੋਂ ਅੰਮ੍ਰਿਤਸਰ 'ਚ ਸਨੈਚਰਾਂ ਕਾਰਣ ਮੌਤ ਹੋ ਗਈ ਸੀ| ਵਾਘਾ ਬਾਡਰ 'ਤੇ ਰਿਟ੍ਰੀਟ ਸੈਰਾਮਨੀ ਵੇਖ ਕੇ ਵਾਪਸ ਆ ਰਹੀ ਸੀ ਤਾਂ ਰਸਤੇ ਵਿੱਚ ਲੁਟੇਰਿਆਂ ਵੱਲੋਂ ਉਸ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ। ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਪੁਲਿਸ ਵੱਲੋਂ ਧਾਰਾ 304 ਦੇ ਅਧੀਨ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕੀਤੀ ਸੀ। ਜਿਸ ਵਿਚ ਪੁਲਿਸ ਨੂੰ ਸਫਲਤਾ ਹੱਥ ਲੱਗੀ ਹੈ। ਦਰਅਸਲ ਇਸ ਘਟਨਾ ਤੋਂ ਬਾਅਦ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਹਾਲਤ ਨਾਜ਼ੁਕ ਹੋਣ ਕਾਰਣ ਦੂਜੇ ਹਸਪਤਾਲ ’ਚ ਰੈਫਰ ਕਰਨ ਦੌਰਾਨ ਉਸ ਦੀ ਮੌਤ ਹੋ ਗਈ। ਮਾਮਲਾ ਪੁਲਿਸ ਥਾਣਾ ਘਰਿੰਡਾ ਅਧੀਨ ਆਉਂਦੇ ਪਿੰਡ ਢੋਡੀਵਿੰਡ ਨੇੜੇ ਅੰਮ੍ਰਿਤਸਰ-ਅਟਾਰੀ ਮੇਨ ਹਾਈਵੇ ਦਾ ਹੈ, ਜਿੱਥੇ ਲੁਟੇਰਿਆਂ ਨੇ ਆਟੋ ਰਿਕਸ਼ਾ ’ਤੇ ਜਾ ਰਹੀ ਕੁੜੀ ਕੋਲੋਂ ਉਸ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਣ ਉਹ ਹੇਠਾਂ ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : Police Search Operation: ਮੰਡੀ ਗੋਬਿੰਦਗੜ੍ਹ ਦੇ ਪਿੰਡ ਜਸੜਾਂ 'ਚ ਪੁਲਿਸ ਨੇ ਚਲਾਇਆ ਸਰਚ ਆਪ੍ਰੇਸ਼ਨ



ਪਰਸ ਖੋਹਣ ਦੀ ਕੋਸ਼ਿਸ਼: ਇਸ ਮਾਮਲੇ 'ਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਇਸ ਮਾਮਲੇ ਵਿਚ ਇਕ ਦੋਸ਼ੀ ਨੂੰ ਕਾਬੂ ਕੀਤਾ ਹੈ। ਦਰਅਸਲ ਵਾਹਗਾ ਬਾਰਡਰ ਅਟਾਰੀ ਰੀਟਰੀਟ ਸੇਰਾਮਣੀ ਵੇਖਣ ਤੋਂ ਬਾਅਦ ਇਹ ਦੋਨੋਂ ਵਾਪਸ ਅੰਮ੍ਰਿਤਸਰ ਆਉਣ ਲਈ ਇਕ ਆਟੋ ਵਿੱਚ ਬੈਠ ਗਏ, ਇਸ ਸਬੰਧ ਵਿਚ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 4 ਫਰਵਰੀ 2023 ਨੂੰ ਇੱਕ ਲੜਕੀ ਗੰਗਾ ਜੋ ਕਿ ਗੁਰੂਦੁਆਰਾ ਸ੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕਣ ਤੋਂ ਬਾਅਦ ਸਰਹੱਦ ਤੇ ਰਿਟਰੀਟ ਸਰਮਨੀ ਦੇਖਣ ਆਈ ਸੀ ਅਤੇ ਜਦੋਂ ਵਾਪਸ ਜਾਣ ਲੱਗੀ ਤਾਂ ਆਟੋ ਦੇ ਵਿਚ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਉਸ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਹੈ।


ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ : ਮਾਮਲੇ ਨੂੰ ਸੁਲਝਾਉਂਦੇ ਹੋਏ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਇਹ ਮੁੱਕਦਮਾ ਟਰੇਸ ਕਰਨ ਲਈ ਡੀ.ਐਸ.ਪੀ ਸਬ ਡਵੀਜ਼ਨ ਅਟਾਰੀ ਪ੍ਰਵੇਸ਼ ਚੋਪੜਾ ਦੀ ਡਿਊਟੀ ਲਗਾਈ, ਜਿਸ ਦੀ ਸਪੈਸ਼ਲ ਟੀਮ ਬਣਾ ਕੇ ਉਕਤ ਮੁੱਕਦਮਾ ਨੂੰ ਟਰੇਸ ਕਰਨ ਲਈ ਜਾਂਚ ਸ਼ੁਰੂ ਕੀਤੀ ਜੋ ਕਿ ਟੀਮ ਵਿੱਚ ਹਰਾਪਲ ਸਿੰਘ ਮੁੱਖ ਅਫਸਰ ਥਾਣਾ ਘਰਿੰਡਾ ਤੇ ਏ.ਐਸ.ਆਈ ਰਾਜਬੀਰ ਸਿੰਘ ਇੰਚਾਰਜ਼ ਚੌਂਕੀ ਕਾਹਨਗੜ੍ਹ ਨੇ ਸਮੇਤ ਕਰਮਚਾਰੀਆ ਉਕਤ ਮੁੱਕਦਮਾ ਨੂੰ ਟਰੇਸ ਕਰਨ ਲਈ ਹਰ ਪਹਿਲੂ ਤੇ ਬਰੀਕੀ ਨਾਲ ਜਾਂਚ ਕੀਤੀ ਤੇ ਉਕਤ ਮੁੱਕਦਮਾ ਦੇ ਦੋਸ਼ੀਆਨ ਨੂੰ ਟਰੇਸ ਕੀਤਾ ਗਿਆ ਤੇ ਬੀਤੇ ਦਿਨ ਉਕਤ ਮੁੱਕਦਮੇ ਦੇ ਇੱਕ ਦੋਸ਼ੀ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਬਲਵਿੰਦਰ ਸਿੰਘ ਵਾਸੀ ਨਰਾੲਣਿਗੜ੍ਹ ਛੇਹਾਰਟਾ ਹਾਲ ਵਾਸੀ ਪੁਰਾਣੀ ਮੰਡੀ ਅਟਾਰੀ ਨੇੜੇ ਰੇਲਵੇ ਲਾਇਨਾ ਨੂੰ ਜਾਬਤੇ ਅਨੁਸਾਰ ਗ੍ਰਿਫਤਾਰ ਕੀਤਾ। ਜਿਸ ਕੋਲੋਂ ਮ੍ਰਿਤਕਾ ਲੜਕੀ ਗੰਗਾ ਦਾ ਮੋਬਾਇਲ ਫੋਨ, ਉਸ ਦਾ ਪਰਸ, ਬ੍ਰਾਮਦ ਕੀਤਾ ਗਿਆ ਹੈ। ਉਥੇ ਹੀ ਹੁਣ ਮਾਮਲੇ ਵਿਚ ਫੜ੍ਹੇ ਗਏ ਮੁਲਜ਼ਮ ਨੂੰ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਅਤੇ ਹੋਰ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.