ETV Bharat / state

ਅਣਪਛਾਤੇ ਵਿਅਕਤੀ ਦਾ ਦਰਦਨਾਕ ਕਾਰਨਾਮਾ, ਅੱਗ ਦੀ ਭੇਂਟ ਕੀਤੇ ਹਜ਼ਾਰਾਂ ਮਧੂ ਮੱਖੀਆਂ ਦੇ 500 ਡੱਬੇ

author img

By

Published : May 22, 2023, 8:42 PM IST

ਅੰਮ੍ਰਿਤਸਰ ਵਿੱਚ ਇਕ ਅਣਪਛਾਤੇ ਵਿਅਕਤੀ ਨੇ ਨਹਿਰ ਕਿਨਾਰੇ ਪਏ ਮਧੂ ਮੱਖੀ ਦੇ ਡੱਬੀਆਂ ਨੂੰ ਅੱਗ ਲਗਾ ਦਿੱਤੀ। ਜਿਸ ਕਾਰਨ ਮਧੂ ਮੱਖੀ ਦਾ 20 ਲੱਖ ਦਾ ਨੁਕਸਾਨ ਹੋ ਗਿਆ।

ਅੱਗ ਦੀ ਭੇਂਟ ਕੀਤੇ ਹਜ਼ਾਰਾਂ ਮਧੂ ਮੱਖੀਆਂ ਦੇ 500 ਡੱਬੇ
ਅੱਗ ਦੀ ਭੇਂਟ ਕੀਤੇ ਹਜ਼ਾਰਾਂ ਮਧੂ ਮੱਖੀਆਂ ਦੇ 500 ਡੱਬੇ

ਹਜ਼ਾਰਾਂ ਮਧੂ ਮੱਖੀਆਂ ਦੇ 500 ਡੱਬੇ ਸੜੇ , 20 ਲੱਖ ਦਾ ਨੁਕਸਾਨ

ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਅੰਮ੍ਰਿਤਸਰ ਦਿਹਾਂਤੀ ਦੇ ਕਸਬਾ ਕੱਥੂਨੰਗਲ ਤੋਂ ਸਾਹਮਣੇ ਆਇਆ ਹੈ ਜਿੱਥੇ ਅਣਪਛਾਤੇ ਸ਼ਰਾਰਤੀ ਅਨਸਰ ਨੇ ਮਧੂ ਮੱਖੀ ਦੇ ਡੱਬੀਆਂ ਨੂੰ ਅੱਗ ਲਗਾ ਦਿੱਤੀ। ਇਹ ਮਧੂ ਮੱਖੀਆਂ ਦੇ ਡੱਬੇ ਨਹਿਰ ਦੇ ਕੰਢੇ ਪਏ ਹੋਏ ਸਨ ਕੁਝ ਅਜਿਹੇ ਮਾੜੀ ਮਾਨਸਿਕਤਾ ਦੇ ਲੋਕ ਵੀ ਹਨ ਜੋ ਕੁਦਰਤ ਅਤੇ ਬੇਜ਼ੁਬਾਨ ਜੀਵ ਜੰਤੂਆਂ ਨੂੰ ਅੱਗ ਦੇ ਭੇਂਟ ਚੜਾਉਣ ਤੋਂ ਵੀ ਗੁਰੇਜ ਨਹੀਂ ਕਰਦੇ।

ਕਰੀਬ 20 ਲੱਖ ਰੁਪਏ ਦਾ ਨੁਕਸਾਨ : ਕਿਸੇ ਅਣਪਛਾਤੇ ਸ਼ਰਾਰਤੀ ਅਨਸਰ ਨੇ ਮਧੂ ਮੱਖੀ ਪਾਲਕਾਂ ਵੱਲੋਂ ਨਹਿਰ ਕੰਢੇ ਰੁੱਖਾਂ ਦੀ ਛਾਂ ਹੇਠ ਰੱਖੇ ਕਰੀਬ 500 ਮਧੂ ਮੱਖੀਆਂ ਦੇ ਡੱਬਿਆਂ ਨੂੰ ਅੱਗ ਲਗਾ ਕੇ ਹਜ਼ਾਰਾਂ ਮੱਖੀਆਂ ਨੂੰ ਜਿਉਂਦਾ ਸਾੜ ਦਿੱਤਾ। ਇੱਥੇ ਹੀ ਬੱਸ ਨਹੀਂ ਇਸ ਅੱਗ ਕਾਰਨ ਨਜ਼ਦੀਕੀ ਰੁੱਖਾਂ ਦੇ ਮੁੱਢ 'ਤੇ ਇਨ੍ਹਾਂ ਰੁੱਖਾਂ 'ਤੇ ਰਹਿੰਦੇ ਪਰਿੰਦਿਆਂ ਦੇ ਆਲ੍ਹਣਿਆਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਅੱਗ ਕਾਰਨ ਜਿੱਥੇ ਹਜ਼ਾਰਾਂ ਮੱਖੀਆਂ ਸੜ੍ਹ ਕੇ ਸਵਾਹ ਹੋ ਗਈਆਂ ਹਨ। ਉਥੇ ਹੀ ਮੱਖੀ ਪਾਲਕਾਂ ਵੱਲੋਂ ਕਰੀਬ 20 ਲੱਖ ਰੁਪਏ ਨੁਕਸਾਨ ਹੋਣ ਦੀ ਗੱਲ ਕਹੀ ਗਈ ਹੈ।

500 ਦੇ ਕਰੀਬ ਮੱਧੂ ਮੱਖੀਆਂ ਦੇ ਬਕਸੇ ਸੜੇ: ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਸਵਿੰਦਰ ਸਿੰਘ, ਗੁਰਪਾਲ ਸਿੰਘ, ਪਵਨਦੀਪ ਅਰੋੜਾ ਨੇ ਦੱਸਿਆ ਕਿ ਬੀਤੇ ਦਿਨਾਂ ਦੌਰਾਨ ਕੱਥੂਨੰਗਲ ਨੇੜੇ ਕਸਬਾ ਅੱਡਾ ਨਹਿਰ ਵਾਲਾ 'ਤੇ ਉਪਰ ਬਾਰੀ ਦੁਆਬ ਨਹਿਰ ਪੁੱਲ ਬੰਨ ਦੇ ਨਜ਼ਦੀਕ ਪੱਟੜੀ 'ਤੇ ਉਨ੍ਹਾਂ ਵੱਲੋ 500 ਦੇ ਕਰੀਬ ਸ਼ਹਿਦ ਵਾਲੀਆਂ ਮੱਧੂ ਮੱਖੀਆਂ ਦੇ ਬਕਸੇ ਰੱਖੇ ਹੋਏ ਸਨ। ਇਸ ਦੌਰਾਨ ਉਹ ਕੰਮ ਲਈ ਬੀਤੇ ਦਿਨੀਂ ਆਪਣੇ ਪਿੰਡ ਨੂੰ ਚਲੇ ਗਏ।

  1. ਖੇਡਾਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਨੌਜਵਾਨ ਭਾਰਤ ਸਭਾ ਨੇ ਕੀਤਾ ਰੋਸ ਮਾਰਚ, ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
  2. ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ, ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਉੱਤੇ ਕੀਤਾ ਦੁੱਖ ਦਾ ਪ੍ਰਗਟਾਅ
  3. ਸਰਹੱਦੀ ਖੇਤਰਾਂ 'ਚ ਲੱਗਣਗੇ ਸੀਸੀਟੀਵੀ, ਹੁਣ ਸਭ ਫੜੇ ਜਾਣਗੇ ਜਾਂ ਫਿਰ ਨਸ਼ਾ ਤਸਕਰ ਲੱਭਣਗੇ ਚੋਰ ਮੋਰੀਆਂ, ਪੜੋ ਖਾਸ ਰਿਪੋਰਟ

ਮਾਮਲੇ ਦੀ ਜਾਂਚ ਜਾਰੀ: ਥਾਣਾ ਕੱਥੂ ਨੰਗਲ ਦੇ ਏਐਸਆਈ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮਿਲੀ ਸ਼ਿਕਾਇਤ ਤੋਂ ਬਾਅਦ ਘਟਨਾ ਦੀ ਜਾਂਚ ਸ਼ੁਰੂ ਕਰਦਿਆਂ ਮੌਕਾ ਦੇਖਿਆ ਗਿਆ ਹੈ। ਅਣਪਛਾਤੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਰਿਪੋਰਟ ਦਰਜ ਕਰ ਬਣਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.