ETV Bharat / state

ਕੈਦੀਆਂ ਦੀ ਸਹਾਇਤਾ ਲਈ ਮੁਹਿੰਮ ਸ਼ੁਰੂ 'ਹੱਕ ਸਾਡਾ ਵੀ ਤੇ ਹੈ'

author img

By

Published : Nov 2, 2022, 3:45 PM IST

National Legal Services Authority started campaign
National Legal Services Authority started campaign

ਸੈਸ਼ਨ ਜੱਜ ਹਰਪ੍ਰੀਤ ਕੌਰ ਨੇ ਕਿਹਾ ਕਿ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਸੁਪਰੀਮ ਕੋਰਟ ਵੱਲੋਂ ਕੰਪੇਨ ਚਲਾਈ ਜਾ ਰਹੀ ਹੈ ਜਿਸ ਦਾ ਨਾਂ 'ਹੱਕ ਸਾਡਾ ਵੀ ਤੇ ਹੈ' ਰੱਖਿਆ ਗਿਆ ਹੈ। ਇਹ ਕੰਪੇਨ ਜੇਲ੍ਹ ਵਿੱਚ ਬੰਦ ਕੈਦੀਂ ਨੂੰ ਸਹੂਲਤ ਦੇਣ ਲਈ ਹੈ ਖਾਸ ਤੌਰ ਉਤੇ ਉਹ ਕੈਦੀ ਜੋ ਆਪਣੇ ਕੇਸ ਦੀ ਪੈਰਵੀ ਨਹੀਂ ਕਰ ਸਕਦੇ ਇਸ ਕੰਪੇਨ ਵਿੱਚ ਅਜਿਹੇ ਕੈਦੀਆਂ ਦੀ ਲੀਗਲ ਸਹਾਇਤਾ ਕੀਤੀ ਜਾਵੇਗੀ।

ਅੰਮ੍ਰਿਤਸਰ: ਸੈਸ਼ਨ ਜੱਜ ਹਰਪ੍ਰੀਤ ਕੌਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਨ੍ਹਾਂ ਵੱਲੋਂ ਮੀਡੀਆ ਦੱਸਿਆ ਕਿ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ (The National Legal Services Authority started a campaign to help the prisoners) ਸੁਪਰੀਮ ਕੋਰਟ ਵੱਲੋਂ ਇਕ ਕੰਪੇਨ ਚਲਾਈ ਜਾ ਰਹੀ ਹੈ। ਜਿਸ ਦਾ ਨਾਂ 'ਹੱਕ ਸਾਡਾ ਵੀ ਤੇ ਹੈ' ਰੱਖਿਆ ਗਿਆ ਹੈ। ਸੈਸ਼ਨ ਜੱਜ ਨੇ ਦੱਸਿਆ ਕਿ ਜੇਲ੍ਹ ਦੇ ਵਿੱਚ ਜਿਹੜੇ ਕੈਦੀ ਹਨ ਖਾਸ ਤੌਰ ਉਤੇ ਬੱਚੇ ਉਨ੍ਹਾਂ ਨੂੰ ਲੀਗਲ ਸਰਵਿਸ ਦੇਣ ਦੇ ਲਈ ਇਹ ਕੰਪੇਨ ਚਲਾਈ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਕੈਦੀ ਵਕੀਲ ਨਹੀਂ ਕਰ ਸਕਦਾ ਜਾਂ ਉਸ ਦਾ ਖਰਚਾ ਨਹੀਂ ਕਰ ਸਕਦਾ ਤਾਂ ਉਸ ਨੂੰ ਸਰਕਾਰ ਵੱਲੋਂ ਇਹ ਲੀਗਲ ਸਰਵਿਸ ਦਿੱਤੀ ਜਾਵੇਗੀ। ਸਾਡੇ ਵੱਲੋਂ ਇਕ ਸਪੈਸ਼ਲ ਲੋਕ ਅਦਾਲਤ (Lok Adalat) 12 ਨਵੰਬਰ ਸ਼ਨੀਵਾਰ ਨੂੰ ਜ਼ਿਲ੍ਹਾ ਕਚਹਿਰੀ ਵਿਚ ਲਗਾਈ ਜਾ ਰਹੀ ਹੈ। ਉਨ੍ਹਾਂ ਮੀਡੀਆ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਦੋ ਹਜ਼ਾਰ ਦੇ ਕਰੀਬ ਕੇਸ ਲਗਾਏ ਜਾ ਰਹੇ ਹਨ। ਜਿਨ੍ਹਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਅਦਾਲਤ ਵਿੱਚ ਬੈਂਚ ਲੱਗਣਗੇ ਜਿਹਦੇ ਵਿਚ ਲੇਬਰ ਲੋਕ ਅਦਾਲਤ ਅਤੇ ਪਰਮਾਨੈਂਟ ਲੋਕ ਅਦਾਲਤ ਦਾ ਬੈਂਚ ਵੀ ਲੱਗੇਗਾ।

National Legal Services Authority started campaign

ਰੈਵਨਿੳ ਲੋਕ ਅਦਾਲਤ ਦਾ ਬੈਂਚ ਵੀ ਲੱਗੇਗਾ ਜ਼ਿਲ੍ਹਾ ਹੈੱਡਕੁਆਰਟਰ ਤੇ ਵੀ ਲਗਾਇਆ ਜਾਵੇਗਾ। ਜਿਨ੍ਹਾਂ ਵਿਚ ਇਨ੍ਹਾਂ ਦੇ ਕੇਸ ਲਗਾਏ ਜਾਣਗੇ ਸੈਸ਼ਨ ਜੱਜ ਨੇ ਅਪੀਲ ਕੀਤੀ ਕਿ ਮੈਂ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕਰਦੀ ਹਾਂ ਕਿ ਵੱਧ ਤੋਂ ਵੱਧ ਕੇਸ ਇਸ ਲੋਕ ਅਦਾਲਤ ਵਿਚ ਲਗਾਓ ਤਾਂ ਜੋ ਤੁਹਾਡੇ ਕੇਸਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ ਜਾ ਸਕੇ। ਹਰਪ੍ਰੀਤ ਕੌਰ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਮੈਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਜਿਹੜਾ ਤੁਸੀਂ ਲੋਕ ਅਦਾਲਤ ਵਿੱਚ ਕੇਸ ਲਗਾਉਗੇ ਉਹ ਫਾਈਨਲ ਹੋਵੇਗਾ ਉਸਦਾ ਲੋਕ ਅਦਾਲਤ ਵਿੱਚ ਹੀ ਨਿਪਟਾਰਾ ਕੀਤਾ ਜਾਵੇਗਾ ਉਸ ਕੇਸ ਦੀ ਕਿਸੇ ਵੀ ਕੋਰਟ ਵਿਚ ਕੋਈ ਅਪੀਲ ਦਲੀਲ ਨਹੀਂ ਕੀਤੀ ਜਾ ਸਕੇਗੀ।

ਇਹ ਵੀ ਪੜ੍ਹੋ:- ਢਾਈ ਫੁੱਟ ਦਾ ਅਜ਼ੀਮ ਮਨਸੂਰੀ ਬਣੇ ਲਾੜਾ, ਬਰਾਤ ਲੈ ਕੇ ਹੋਏ ਰਵਾਨਾ

ETV Bharat Logo

Copyright © 2024 Ushodaya Enterprises Pvt. Ltd., All Rights Reserved.