ETV Bharat / state

ਪਤਨੀ ਦੇ ਦੂਜੇ ਵਿਆਹ ਤੋਂ ਪ੍ਰੇਸ਼ਾਨ ਵਿਅਕਤੀ ਨੇ ਲਿਆ ਫਾਹਾ

author img

By

Published : Aug 9, 2020, 3:49 PM IST

ਮਜੀਠਾ ਦੇ ਪਿੰਡ ਸਾਹਿਜ਼ਾਦਾ ਵਿਖੇ ਇੱਕ ਵਿਅਕਤੀ ਨੇ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਹੋ ਕੇ ਫਾਹਾ ਲੈ ਲਿਆ ਹੈ। ਮ੍ਰਿਤਕ ਦੀ ਕੁੜੀ ਨੇ ਕਿਹਾ ਕਿ ਉਸ ਦੀ ਮਾਂ ਤੇ ਉਸ ਦਾ ਪ੍ਰੇਮੀ ਅਕਸਰ ਉਸਦੇ ਪਿਤਾ ਨੂੰ ਕੇਸ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ।

ਪਤਨੀ ਦੇ ਦੂਜੇ ਵਿਆਹ ਤੋਂ ਪ੍ਰੇਸ਼ਾਨ ਵਿਅਕਤੀ ਨੇ ਲਿਆ ਫਾਹਾ
ਪਤਨੀ ਦੇ ਦੂਜੇ ਵਿਆਹ ਤੋਂ ਪ੍ਰੇਸ਼ਾਨ ਵਿਅਕਤੀ ਨੇ ਲਿਆ ਫਾਹਾ

ਅੰਮ੍ਰਿਤਸਰ: ਮਜੀਠਾ ਦੇ ਪਿੰਡ ਸਾਹਿਜ਼ਾਦਾ 'ਚ ਇੱਕ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜਤਿੰਦਰ ਸਿੰਘ (ਉਮਰ 40 ਸਾਲ) ਕੁੱਝ ਮਹੀਨਿਆਂ ਤੋਂ ਆਪਣੀ ਪਤਨੀ ਦੇ ਪਿੰਡ ਦੇ ਹੀ ਇੱਕ ਵਿਅਕਤੀ ਨਾਲ ਨਾਜਾਇਜ਼ ਸਬੰਧਾਂ ਕਾਰਨ ਪ੍ਰੇਸ਼ਾਨ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪਤਨੀ ਦੇ ਦੂਜੇ ਵਿਆਹ ਤੋਂ ਪ੍ਰੇਸ਼ਾਨ ਵਿਅਕਤੀ ਨੇ ਲਿਆ ਫਾਹਾ

ਮ੍ਰਿਤਕ ਦੀ ਕੁੜੀ ਨੇ ਦੱਸਿਆ ਕਿ ਪਿਛਲੇ ਕੁੱਝ ਮਹੀਨਿਆਂ ਤੋਂ ਉਸਦੀ ਮਾਂ ਨੇ ਪਿੰਡ ਦੇ ਹੀ ਕਿਸੇ ਹੋਰ ਵਿਅਕਤੀ ਨਾਲ ਦੁਬਾਰਾ ਭੱਜ ਕੇ ਵਿਆਹ ਕਰਵਾ ਲਿਆ ਹੈ ਅਤੇ ਕਿਧਰੇ ਰਹਿ ਰਹੀ ਹੈ। ਉਸ ਦੀ ਮਾਂ ਦਾ ਅਕਸਰ ਉਸ ਦੇ ਪਿਤਾ ਨਾਲ ਝਗੜਾ ਰਹਿੰਦਾ ਸੀ।

ਉਸ ਨੇ ਦੱਸਿਆ ਕਿ ਉਹ ਤਿੰਨ ਭੈਣ-ਭਰਾ ਹਨ ਤੇ ਉਸਦੀ ਮਾਂ ਤਿੰਨਾਂ ਨੂੰ ਜ਼ਬਰੀ ਆਪਣੇ ਕੋਲ ਲੈ ਗਈ ਸੀ। ਉਸਨੇ ਦੱਸਿਆ ਕਿ ਉਸ ਦੀ ਮਾਂ ਤੇ ਉਸ ਦਾ ਪ੍ਰੇਮੀ ਉਸਦੇ ਛੋਟੇ ਭਰਾਵਾਂ ਕੋਲੋਂ ਜ਼ਬਰਦਸਤੀ ਕੰਮ ਕਰਵਾਉਂਦੇ ਹਨ। ਉਸ ਨੂੰ ਵੀ ਕੁੱਟਦੇ-ਮਾਰਦੇ ਸਨ ਅਤੇ ਮੂੰਹ 'ਤੇ ਤੇਜ਼ਾਬ ਪਾਉਣ ਦੀਆਂ ਧਮਕੀਆਂ ਵੀ ਦਿੰਦੇ ਸਨ, ਪਰ ਉਹ ਕਿਸੇ ਤਰ੍ਹਾਂ ਆਪਣੇ ਪਿਤਾ ਕੋਲ ਆ ਗਈ ਸੀ। ਇਸ ਕਾਰਨ ਉਸ ਦੀ ਮਾਂ ਤੇ ਉਸ ਦਾ ਪ੍ਰੇਮੀ ਜਤਿੰਦਰ ਸਿੰਘ ਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਸਨ।

ਕੁੜੀ ਨੇ ਦੱਸਿਆ ਕਿ ਬੀਤੀ ਰਾਤ ਵੀ ਉਸਦੇ ਪਿਤਾ ਨੂੰ ਉਸਦੀ ਮਾਂ ਤੇ ਪ੍ਰੇਮੀ ਦਾ ਫੋਨ ਆਇਆ ਸੀ ਕਿ ਲੜਕੀ ਨੂੰ ਉਨ੍ਹਾਂ ਕੋਲ ਭੇਜ ਦੇਵੇ ਨਹੀਂ ਤਾਂ ਤੈਨੂੰ ਮਾਰ ਦੇਵਾਂਗੇ। ਉਸ ਨੇ ਕਿਹਾ ਕਿ ਜਦੋਂ ਸਵੇਰੇ ਵੇਖਿਆ ਤਾਂ ਉਸਦੇ ਪਿਤਾ ਦੀ ਲਾਸ਼ ਛੱਤ ਨਾਲ ਲਟਕ ਰਹੀ ਸੀ। ਉਸ ਨੇ ਸ਼ੱਕ ਜ਼ਾਹਰ ਕੀਤਾ ਕਿ ਕੀ ਪਤਾ ਉਨ੍ਹਾਂ ਨੇ ਉਸਦੇ ਪਿਤਾ ਨੂੰ ਫਾਹਾ ਦਿੱਤਾ ਹੋਵੇ। ਕੁੜੀ ਨੇ ਅਪਣੇ ਪਿਤਾ ਦੀ ਮੌਤ ਲਈ ਇਨਸਾਫ ਦੀ ਮੰਗ ਕੀਤੀ ਹੈ।

ਮਾਮਲੇ ਵਿੱਚ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਜੋ ਕਾਰਵਾਈ ਹੋਵੇਗੀ ਕੀਤੀ ਜਾਵੇਗੀ ਤੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.