ETV Bharat / state

The Delegation Of Jamaat A Hind: ਇਸਲਾਮ-ਏ-ਜਮਾਤ ਏ ਹਿੰਦ ਦਾ ਵਫਦ ਦਰਬਾਰ ਸਾਹਿਬ ਹੋਇਆ ਨਤਮਸਤਕ

author img

By

Published : Mar 10, 2023, 6:11 PM IST

ਇਸਲਾਮ-ਏ-ਜਮਾਤ ਏ ਹਿੰਦ ਦਾ ਵਫਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ ਹੈ। ਇਸ ਮੌਕੇ ਸ਼੍ਰੋਮਣੀ ਗੁਰੂਦੁਆਰਾ ਕਮੇਟੀ ਦੇ ਅਧਿਕਾਰੀਆਂ ਵੱਲੋਂ ਵਫਦ ਨੂੰ ਸਨਮਾਨਿਤ ਕੀਤਾ ਗਿਆ।

The delegation of Islam e Jamaat e Hind paid obeisance at Darbar Sahib
The Delegation Of Jamaat A Hind : ਇਸਲਾਮ-ਏ-ਜਮਾਤ ਏ ਹਿੰਦ ਦਾ ਵਫਦ ਦਰਬਾਰ ਸਾਹਿਬ ਹੋਇਆ ਨਤਮਸਤਕ

The Delegation Of Jamaat A Hind : ਇਸਲਾਮ-ਏ-ਜਮਾਤ ਏ ਹਿੰਦ ਦਾ ਵਫਦ ਦਰਬਾਰ ਸਾਹਿਬ ਹੋਇਆ ਨਤਮਸਤਕ

ਅੰਮ੍ਰਿਤਸਰ : ਇਸਲਾਮ ਏ ਜਮਾਤ ਏ ਹਿੰਦ ਦਾ ਵਫਦ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੌਣ ਲਈ ਪਹੁੰਚਿਆ ਹੈ। ਜਾਣਕਾਰੀ ਮੁਤਾਬਿਕ ਇਸ ਵਫਦ ਦੇ ਦਰਬਾਰ ਸਾਹਿਬ ਪਹੁੰਚਣ ਉੱਤੇ ਸ੍ਰੀ ਹਰਿਮੰਦਰ ਸਾਹਿਬ ਦੇ ਇਨਫਰਮੇਸ਼ਨ ਵਿਭਾਗ ਵਲੋਂ ਇਸ ਵਫਦ ਨਾਲ ਆਏ ਡੈਲੀਗੇਟਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਇਸਲਾਮ ਏ ਜਮਾਤ ਏ ਹਿੰਦ ਦੇ ਵਫਦ ਦੇ ਪੰਜਾਬ ਪ੍ਰਧਾਨ ਅਬਦੁਲ ਸਕੂਰ ਨੇ ਦੱਸਿਆ ਕਿ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਮੌਕਾ ਨਸੀਬ ਹੋਇਆ। ਉਨ੍ਹਾਂ ਦੀ ਦਿਲੀ ਤਮੰਨਾ ਸੀ ਕਿ ਇੱਥੇ ਆਉਣ। ਉਨ੍ਹਾਂ ਕਿਹਾ ਕਿ ਇਹ ਸਾਡੀ ਪਵਿਤਰ ਧਾਰਮਿਕ ਜਗਾ ਹੈ, ਜਿਥੇ ਪਹੁੰਚ ਮਨ ਨੂੰ ਬਹੁਤ ਸਕੁਨ ਮਿਲਿਆ ਹੈ।

ਦਰਬਾਰ ਸਾਹਿਬ ਪਹੁੰਚ ਕੇ ਹਾਸਿਲ ਹੋਇਆ ਮਾਣ : ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾ ਵੱਲੋਂ ਕਿਹਾ ਗਿਆ ਕਿ ਇਹ ਰੂਹਾਨੀਅਤ ਦੀ ਜਗ੍ਹਾ ਹੈ ਅਤੇ ਪੰਜਾਬੀਆ ਅਤੇ ਸਿਖ ਧਰਮ ਦੀ ਮਰਿਆਦਾ ਵਿਚ ਹਰ ਧਰਮ ਦਾ ਸਨਮਾਨ ਕਰਨ ਦੀ ਇਥੋਂ ਹੀ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅੱਜ ਇਥੇ ਪਹੁੰਚ ਕੇ ਜੋ ਮਾਣ ਸਤਿਕਾਰ ਹਾਸਿਲ ਹੋਇਆ ਹੈ। ਉਸਨੂੰ ਰਹਿੰਦੀ ਜਿੰਦਗੀ ਤੱਕ ਭੁਲਾਇਆ ਨਹੀਂ ਜਾ ਸਕਦਾ ਹੈ। ਉਨ੍ਹਾਂ ਵਲੋਂ ਕਮੇਟੀ ਦੇ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਪਿਆਰ ਸਤਿਕਾਰ ਦੇ ਚਲਦੇ ਮੈਂ ਇਹੋ ਅਪੀਲ ਕਰਨੀ ਚਾਹਾਂਗਾ ਕਿ ਲੋਕ ਫਿਰਕਾਪ੍ਰਸਤ ਲੋਕਾਂ ਤੋ ਸਚੇਤ ਰਹਿ ਕੇ ਆਪਸੀ ਭਾਈਚਾਰੇ ਨਾਲ ਜਿਉਣ ਦੀ ਉਦਾਹਰਣ ਪੇਸ਼ ਕਰਨ।

ਇਹ ਵੀ ਪੜ੍ਹੋ: Drone Recovered At Indo-Pak Border: ਗੁਰਦਾਸਪੁਰ ਭਾਰਤ ਪਾਕਿਸਤਾਨ ਸਰਹੱਦ ਲਾਗਿਓਂ ਡਰੋਨ ਹੋਇਆ ਬਰਾਮਦ

ਉਨ੍ਹਾਂ ਕਿਹਾ ਕਿ ਇਸ ਥਾਂ ਆਉਣ ਨਾਲ ਭਾਈਚਾਰਕ ਸਾਂਝ ਹੋਰ ਵਧੇਗੀ। ਇਸ ਮੌਕੇ ਮੁਹੰਮਦ ਯੂਸਫ ਮਲਿਕ ਨੇ ਕਿਹਾ ਸਾਡੇ ਪੰਜਾਬ ਦੇ ਸਦਰ ਅਬਦੁਲ ਸਕੂਰ ਪੰਜਾਬ ਦੌਰੇ ਤੇ ਆਏ ਹਨ ਅਤੇ ਇੱਥੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਨ। ਇਸ ਤਿਓਹਾਰ ਵਿੱਚ ਸਿੱਖ ਭਾਈਚਾਰੇ ਨਾਲ ਵਿਚਾਰ ਵੀ ਸਾਂਝੇ ਹੋਏ ਹਨ।


ਫਿਰਕਾਪ੍ਰਸਤੀ ਛੱਡ ਕੇ ਪਾਓ ਭਾਈਚਾਰਕ ਸਾਂਝ: ਇਸਲਾਮ ਏ ਜਮਾਤ ਏ ਹਿੰਦ ਦੇ ਵਫਦ ਦੇ ਨਾਲ ਆਏ ਇਕ ਹੋਰ ਮੈਂਬਰ ਵਲੋਂ ਕਿਹਾ ਗਿਆ ਕਿ ਦਰਬਾਰ ਸਾਹਿਬ ਆਉਣਾ ਆਪਣੇ ਆਪ ਵਿਚ ਇਕ ਵਡਮੁੱਲਾ ਮੌਕਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਮੌਕੇ ਇਸ ਦੀਆਂ ਖੁਸ਼ੀਆਂ ਵੀ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਕਦੇ ਵੀ ਕਿਸੇ ਨਾਲ ਵੈਰ ਰੱਖਣਾ ਨਹੀਂ ਸਿਖਾਉਂਦਾ ਹੈ। ਧਾਰਮਿਕ ਥਾਵਾਂ ਸਗੋਂ ਸਾਨੂੰ ਇਕ ਦੂਜੇ ਨਾਲ ਜੋੜਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹਰ ਤਰ੍ਹਾਂ ਦੀ ਫਿਰਕਾਪ੍ਰਤਸੀ ਛੱਡ ਕੇ ਇਕ ਦੂਜੇ ਨਾਲ ਭਾਈਚਾਰਕ ਸਾਂਝ ਪਾਉਣੀ ਚਾਹੀਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.