ETV Bharat / state

ਘੱਟ ਗਿਣਤੀ ਦੇ ਖਾਤਮੇ ਦੀਆਂ ਹੋ ਰਹੀਆਂ ਗੱਲਾਂ,ਪੰਜਾਬ ਸਰਕਾਰ ਦੇਖ ਰਹੀ ਤਮਾਸ਼ਾ

author img

By

Published : Nov 18, 2022, 12:41 PM IST

ਹਿੰਦੂ ਨੇਤਾਵਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਹਰਿਮੰਦਰ ਸਾਹਿਬ ਉੱਤੇ ਹਮਲਾ (Attack on Harmandir Sahib) ਕਰਨ ਦੀ ਗੱਲ ਵੀ ਕਹੀ ਜਾ ਰਹੇ ਜਿਸ ਤੋਂ ਬਾਅਦ ਉਸ ਹਿੰਦੂ ਸ਼ਿਵ ਸੈਨਾ ਨੇਤਾ ਉੱਤੇ ਮਾਮਲਾ ਦਰਜ ਹੋ ਗਿਆ ਹੈ ਪਰ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਜਿਸ ਤੋਂ ਬਾਅਦ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ (Jathedar Harpreet Singh of Sri Akal Takht Sahib) ਸਿੰਘ ਵੱਲੋਂ ਪੰਜਾਬ ਸਰਕਾਰ ਉੱਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਗਏ, ਜਥੇਦਾਰ ਨੇ ਸਰਕਾਰ ਉੱਤੇ ਮੂਕ ਦਰਸ਼ਕ ਬਣ ਕੇ ਤਮਾਸ਼ਾ ਵੇਖਣ ਦਾ ਇਲਜ਼ਾਮ ਲਗਾਇਆ ਹੈ।

Talks of elimination of minorities in Amritsar, Punjab government is watching the spectacle
ਘੱਟ ਗਿਣਤੀ ਦੇ ਖਾਤਮੇ ਦੀਆਂ ਹੋ ਰਹੀਆਂ ਗੱਲਾਂ,ਪੰਜਾਬ ਸਰਕਾਰ ਦੇਖ ਰਹੀ ਤਮਾਸ਼ਾ

ਅੰਮ੍ਰਿਤਸਰ: ਸ਼ਿਵ ਸੈਨਾ ਟਕਸਾਲ ਦੇ ਪ੍ਰਧਾਨ ਸੁਧੀਰ ਕੁਮਾਰ ਸੁਰੀ (Murder of Sudhir Kumar Suri) ਦੇ ਕਤਲ ਤੋਂ ਬਾਅਦ ਹਿੰਦੂ ਸੰਗਠਨਾਂ ਵੱਲੋਂ ਸਿੱਖ ਕੌਮ ਉੱਤੇ ਅਤੇ ਉਹਨਾਂ ਦੇ ਗੁਰਧਾਮਾਂ ਉੱਤੇ ਹਮਲਾ ਕਰਨ ਦੀ ਗੱਲ ਕਹੀ ਜਾ ਰਹੀ ਹੈ ਜਿਸ ਤੋਂ ਬਾਅਦ ਇਹ ਮਾਮਲਾ ਦਰਜ ਹੋ ਗਿਆ ਹੋਵੇ ਲੇਕਿਨ ਅੱਜ ਤੱਕ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਹੋ ਪਾਈ, ਜਿਸ ਤੋਂ ਬਾਅਦ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ (Jathedar Harpreet Singh of Sri Akal Takht Sahib) ਸਿੰਘ ਨੇ ਸਰਕਾਰ ਤੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ।

ਸਿੱਖਾਂ ਨਾਲ ਬੇਇਨਸਾਫੀ: ਉਨ੍ਹਾਂ ਨੇ ਬੋਲਦੇ ਹੋਏ ਕਿਹਾ ਕਿ ਜੇਕਰ ਜੋ ਬਿਆਨ ਹਿੰਦੂ ਨੇਤਾਵਾਂ (The statement was given by Hindu leaders) ਵੱਲੋਂ ਦਿੱਤਾ ਗਿਆ ਹੈ ਅਤੇ ਸਿੱਖ ਕੌਮ ਦੇ ਕਿਸੇ ਵੀ ਹੋਰ ਨੁਮਾਇੰਦਿਆਂ ਵੱਲੋਂ ਦਿੱਤਾ ਗਿਆ ਹੁੰਦਾ ਤਾਂ ਸ਼ਾਇਦ ਉਸ ਨੂੰ ਜੇਲ ਵਿਚ ਭੇਜ ਦਿੱਤਾ ਜਾਂਦਾ ਅਤੇ ਉਸ ਦੀ ਜ਼ਿੰਦਗੀ ਭਰ ਨਹੀਂ ਹੋ ਸਕਦੀ ਸੀ । ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਹਿੰਦੂ ਰਾਸ਼ਟਰ ਅਤੇ ਖਾਲਸਤਾਨ ਰਾਸ਼ਟਰ ਦੀ ਹਮਾਇਤ (Support Khalistan Nation) ਵਿੱਚ ਦੋਵੇਂ ਸ਼ਬਦਾਂ ਦੇ ਵਿੱਚ ਕੀਤੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਕਿ ਜੇਕਰ ਹਿੰਦੂ ਰਾਸ਼ਟਰ ਬਣਾਉਣ ਲਈ ਕਿਸੇ ਨੇ ਕਿੰਤੂ-ਪ੍ਰੰਤੂ ਨਹੀਂ ਹੈ ਤਾਂ ਸਾਨੂੰ ਸਿੱਖ ਰਾਸ਼ਟਰ ਬਣਾਉਣ ਲਈ ਵੀ ਕੋਈ ਕਿੰਤੂ-ਪ੍ਰੰਤੂ ਨਹੀਂ ਹੋਣੀ ਚਾਹੀਦੀ।

ਘੱਟ ਗਿਣਤੀ ਦੇ ਖਾਤਮੇ ਦੀਆਂ ਹੋ ਰਹੀਆਂ ਗੱਲਾਂ,ਪੰਜਾਬ ਸਰਕਾਰ ਦੇਖ ਰਹੀ ਤਮਾਸ਼ਾ

ਬੰਦੀ ਸਿੰਘਾਂ ਦੀ ਰਿਹਾਈ: ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਿੱਥੇ ਇੱਕ ਪਾਸੇ ਸਰਕਾਰਾਂ ਉੱਤੇ ਨਿਸ਼ਾਨੇ ਸਾਧੇ ਉਥੇ ਉਨ੍ਹਾਂ ਵੱਲੋਂ ਪਹਿਲੀ ਵਾਰ ਖੁੱਲ੍ਹ ਕੇ ਖਾਲਿਸਤਾਨ ਦੀ ਹਮਾਇਤ ਕੀਤੀ ਗਈ, ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਇਥੋਂ ਤੱਕ ਕਿਹਾ ਕਿ ਜੇਕਰ ਕਾਤਲਾਂ ਨੂੰ ਬਰੀ ਕੀਤਾ ਜਾ ਸਕਦਾ ਹੈ ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਉਹਨਾਂ ਨੇ ਕਿਹਾ ਕਿ ਇਸ ਦੇਸ਼ ਵਿਚ ਦੋ ਕਾਨੂੰਨ ਵੇਖਣ ਨੂੰ ਮਿਲ ਰਹੇ ਹਨ ।

ਇਹ ਵੀ ਪੜ੍ਹੋ: ਸ਼ਿਵ ਸੈਨਾ ਬਾਲਠਾਕਰੇ ਦਾ ਵੱਡਾ ਐਲਾਨ, ਅੱਜ ਸਾਰੇ ਆਗੂ ਵਾਪਸ ਕਰ ਦੇਣਗੇ ਸੁਰੱਖਿਆ

ਨਸਲਕੁਸ਼ੀ ਦੇ ਬਿਆਨ: ਇਥੇ ਜ਼ਿਕਰਯੋਗ ਹੈ ਕਿ ਗੁਰਦਾਸਪੁਰ ਦੇ ਇਕ ਸ਼ਿਵ ਸੈਨਿਕ ਆਗੂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ (Attack on Harmandir Sahib ) ਕਰਨ ਦੀ ਗੱਲ ਬੋਲੀ ਗਈ ਸੀ ਉਥੇ ਹੀ ਦੂਸਰੇ ਪਾਸੇ ਇੱਕ ਸ਼ਿਵ ਸੈਨਿਕ ਆਗੂ ਵੱਲੋਂ ਸਿੱਖ ਨੌਜਵਾਨ ਦੀ ਨਸਲਕੁਸ਼ੀ ਕਰਨ ਦੀ ਗੱਲ ਕਹੀ ਸੀ ਲੇਕਿਨ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਤੇ ਹੱਦ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜਿਸ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਅੱਜ ਮੀਡੀਆ ਬਿਆਨ ਜਾਰੀ ਕਰ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਉੱਤੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ ਅਤੇ ਉਹਨਾਂ ਉੱਤੇ ਕਾਰਵਾਈ ਕਰਨ ਦੀ ਗੱਲ ਵੀ ਕਹੀ ਹੈ ਜੇਕਰ ਦੂਸਰੇ ਪਾਸੇ ਦੇਖਿਆ ਜਾਵੇ ਤਾਂ ਸ਼ਿਵ ਸੈਨਿਕਾਂ ਆਗੂਆਂ ਵੱਲੋਂ ਪਹਿਲਾਂ ਹੀ ਸਿੱਖ ਕੌਮ ਨੂੰ ਇਸ ਬਿਆਨਬਾਜ਼ੀ ਲਈ ਮਾਫੀ ਮੰਗ ਕੀਤੀ ਗਈ ਹੈ ਲੇਕਿਨ ਹੁਣ ਇੱਕ ਜਥੇਦਾਰ ਦਾ ਬਿਆਨ ਸਾਹਮਣੇ ਆਉਣਾ ਕਿਸੇ ਹੋਰ ਪਾਸੇ ਲੈ ਕੇ ਜਾ ਰਿਹਾ ਹੈ ਹੁਣ ਵੇਖਣਾ ਹੋਵੇਗਾ ਕਿ ਇਸ ਬਿਆਨ ਤੋਂ ਬਾਅਦ ਸਿਆਸਤ ਕਿਸ ਪਾਸੇ ਮੁੜਦੀ ਹੈ ।

ETV Bharat Logo

Copyright © 2024 Ushodaya Enterprises Pvt. Ltd., All Rights Reserved.