ETV Bharat / state

ਅੰਮ੍ਰਿਤਸਰ ਕੜਾਕੇ ਦੀ ਠੰਡ, ਸ਼ਰਧਾਲੂਆਂ ਦਾ ਆਇਆ ਹੜ੍ਹ

author img

By

Published : Dec 16, 2021, 5:36 PM IST

ਪੂਰੇ ਉੱਤਰ ਭਾਰਤ (North India) ਵਿੱਚ ਪਈ ਸਰਦ ਰੁੱਤ ਦੀ ਪਹਿਲੀ ਸੰਘਣੀ ਧੁੰਦ ਅਤੇ ਠੰਡ ਨੇ ਆਪਣੀ ਚਾਦਰ ਵਿੱਚ ਲਪੇਟ ਲਿਆ ਹੈ ਅਤੇ ਲੋਕਾਂ ਨੂੰ ਆਉਣ-ਜਾਣ ਅਤੇ ਘਰੋਂ ਬਾਹਰ ਨਿਕਲਣ ਵਿੱਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਇਸ ਸਭ ਦੇ ਬਾਵਜ਼ੂਦ ਆਸਥਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਾਹਿਬ (Sachkhand Sri Harmandir Sahib Sahib) ਮੱਥਾ ਟੇਕਣ ਵਾਲੇ ਸ਼ਰਧਾਲੂਆਂ ਦੀ ਆਮਦ ਵਿੱਚ ਕੋਈ ਕਮੀ ਨਹੀਂ ਆਈ।

ਅੰਮ੍ਰਿਤਸਰ ਕੜਾਕੇ ਦੀ ਠੰਡ, ਸ਼ਰਧਾਲੂਆ ਦਾ ਆਇਆ ਹੜ੍ਹ
ਅੰਮ੍ਰਿਤਸਰ ਕੜਾਕੇ ਦੀ ਠੰਡ, ਸ਼ਰਧਾਲੂਆ ਦਾ ਆਇਆ ਹੜ੍ਹ

ਅੰਮ੍ਰਿਤਸਰ: ਪੂਰੇ ਉੱਤਰ ਭਾਰਤ (North India) ਵਿੱਚ ਪਈ ਸਰਦ ਰੁੱਤ ਦੀ ਪਹਿਲੀ ਸੰਘਣੀ ਧੁੰਦ ਅਤੇ ਠੰਡ ਨੇ ਆਪਣੀ ਚਾਦਰ ਵਿੱਚ ਲਪੇਟ ਲਿਆ ਹੈ ਅਤੇ ਲੋਕਾਂ ਨੂੰ ਆਉਣ-ਜਾਣ ਅਤੇ ਘਰੋਂ ਬਾਹਰ ਨਿਕਲਣ ਵਿੱਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਇਸ ਸਭ ਦੇ ਬਾਵਜ਼ੂਦ ਆਸਥਾ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਾਹਿਬ (Sachkhand Sri Harmandir Sahib Sahib) ਮੱਥਾ ਟੇਕਣ ਵਾਲੇ ਸ਼ਰਧਾਲੂਆਂ ਦੀ ਆਮਦ ਵਿੱਚ ਕੋਈ ਕਮੀ ਨਹੀਂ ਆਈ। ਇਸੇ ਤਰ੍ਹਾਂ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਅੰਮ੍ਰਿਤਸਰ ਪਹੁੰਚ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib Sahib) ਵਿਖੇ ਮੱਥਾ ਟੇਕ ਰਹੀਆਂ ਹਨ।

ਅੰਮ੍ਰਿਤਸਰ ਕੜਾਕੇ ਦੀ ਠੰਡ, ਸ਼ਰਧਾਲੂਆਂ ਦਾ ਆਇਆ ਹੜ੍ਹ
ਦਰਬਾਰ ਸਾਹਿਬ (Darbar Sahib) ਪਹੁੰਚੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇੱਥੇ ਠੰਡ ਪੰਜਾਬ ਦੇ ਬਾਕੀ ਹਿੱਸਿਆ ਤੋਂ ਕਾਫ਼ੀ ਜ਼ਿਆਦਾ ਹੈ, ਪਰ ਦਰਬਾਰ ਸਾਹਿਬ (Darbar Sahib) ਪਹੁੰਚੇ ਦੇ ਹੀ ਕੁਦਰਤ ਹੀ ਮਨੁੱਖ ਨੂੰ ਅਨੋਖੀ ਸ਼ਕਤੀ ਦਿੰਦੀ ਹੈ। ਜਿਸ ਕਰਕੇ ਇੱਥੇ ਦਰਸ਼ਨ ਕਰਨ ਆਈਆ ਸੰਗਤਾਂ ਨੂੰ ਠੰਡ ਦਾ ਕੋਈ ਖ਼ਾਸ ਅਸਰ ਨਹੀਂ ਹੁੰਦਾ। ਇਸ ਮੌਕੇ ਸ਼ਰਧਾਲੂਆਂ ਨੇ ਕਿਹਾ ਕਿ ਉਹ ਇੱਥੇ ਆ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਨ ਅਤੇ ਕੁਦਰਤ ਦੇ ਭਾਲੇ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਵੀ ਕਰਦੇ ਹਨ।

ਹਰਿਆਣਾ (Haryana) ਅਤੇ ਹੋਰ ਰਾਜਾਂ ਅਤੇ ਸ਼ਹਿਰਾਂ ਤੋਂ ਇਲਾਵਾ ਸਥਾਨਕ ਨਿਵਾਸੀ ਵੀ ਇੱਥੇ ਪਹੁੰਚ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰ ਰਹੇ ਹਨ। ਧੁੰਦ ਕਾਰਨ ਸ੍ਰੀ ਹਰਿਮੰਦਰ ਸਾਹਿਬ ਦੇ ਦੂਰੋਂ ਦਰਸ਼ਨ ਨਹੀਂ ਹੋ ਰਹੇ ਅਤੇ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਹੋਈ।
ਇਹ ਵੀ ਪੜ੍ਹੋ:ਲੜਕੀਆਂ ਦੇ ਵਿਆਹ ਦੀ ਉਮਰ 18 ਤੋਂ ਵਧਾ ਕੇ 21 ਸਾਲ ਕਰੇਗੀ ਸਰਕਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.