ETV Bharat / state

Shiromani Committee: ਕਲੰਬੀਆ ਦੇ ਟੂਰਿਜ਼ਮ ਵਿਭਾਗ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਲਿਖਿਆ ਗਿਆ ਪੱਤਰ, ਕਿਹਾ- ਸਿੱਖਾਂ ਨੂੰ ਲੈ ਕੇ ਕਿੰਤੂ-ਪ੍ਰੰਤੂ ਬਰਦਾਸਤ ਨਹੀਂ

author img

By ETV Bharat Punjabi Team

Published : Oct 16, 2023, 5:17 PM IST

Shiromani Committee : ਹੁਣ ਕਿਸ ਨੇ ਸਿੱਖਾਂ ਨੂੰ ਦੱਸਿਆ ਅਫ਼ਗਾਨੀ ਅਤੇ ਵੱਖਵਾਦੀ? ਕਿਉਂ ਕੀਤੀ ਜਾ ਰਹੀ ਸਿੱਖਾਂ ਦੀ ਛਵੀ ਖ਼ਰਾਬ?
Shiromani Committee : ਹੁਣ ਕਿਸ ਨੇ ਸਿੱਖਾਂ ਨੂੰ ਦੱਸਿਆ ਅਫ਼ਗਾਨੀ ਅਤੇ ਵੱਖਵਾਦੀ? ਕਿਉਂ ਕੀਤੀ ਜਾ ਰਹੀ ਸਿੱਖਾਂ ਦੀ ਛਵੀ ਖ਼ਰਾਬ?

ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਬਣ ਰਹੇ ਮਿਊਜ਼ੀਅਮ ਨੂੰ ਲੈ ਕੇ ਸਿੱਖਾਂ ਨੂੰ ਵੱਖਵਾਦੀ ਦੱਸਿਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਬ੍ਰਿਟਿਸ਼ ਕਲੰਬੀਆ ਦੇ ਟੂਰਿਜ਼ਮ ਮਿਨਿਸਟਰ ਨੂੰ ਇੱਕ ਪੱਤਰ ਲਿਖਿਆ ਗਿਆ ਹੈ। ਕੀ ਹੈ ਪੂਰਾ ਮਾਮਲਾ, ਪੜ੍ਹੋ ਪੂਰੀ ਖ਼ਬਰ...

ਅੰਮ੍ਰਿਤਸਰ: ਬੀਤੇ ਸਮੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੇਸ਼ੱਕ ਸਿੱਖਾਂ ਦੀ ਹਮਾਇਤ ਕਰਦੇ ਹੋਏ ਨਜ਼ਰ ਆਏ ਸਨ ਪਰ ਹੁਣ ਬ੍ਰਿਟਿਸ਼ ਕੋਲੰਬੀਆ ਵਿੱਚ ਬਣ ਰਹੇ ਇੱਕ ਮਿਊਜ਼ੀਅਮ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਿਊਜ਼ੀਅਮ 'ਚ ਸਿੱਖਾਂ ਨੂੰ ਵੱਖਵਾਦੀ ਦੱਸਿਆ ਜਾ ਰਿਹਾ ਹੈ । ਜਿਸ ਨੂੰ ਲੈ ਕੇ ਅੱਜ ਸ਼੍ਰੋਮਣੀ ਕਮੇਟੀ (Shiromani Committee) ਵੱਲੋਂ ਬ੍ਰਿਟਿਸ਼ ਕਲੰਬੀਆ ਦੇ ਟੂਰਿਜ਼ਮ ਮੰਤਰੀ ਨੂੰ ਇੱਕ ਪੱਤਰ ਲਿਖਿਆ ਗਿਆ ਹੈ । ਜਿਸ ਵਿੱਚ ਸਾਫ ਤੌਰ ਤੇ ਕਿਹਾ ਗਿਆ ਹੈ ਕਿ ਸਿੱਖਾਂ ਦੇ ਉੱਤੇ ਜੋ ਟਿੱਪਣੀ ਕੀਤੀ ਜਾ ਰਹੀ ਹੈ ਉਹ ਬਿਲਕੁਲ ਠੀਕ ਨਹੀਂ ਹੈ।

ਸਿੱਖਾਂ ਦੀ ਛਵੀ ਖ਼ਰਾਬ ਕਰਨ ਦੀ ਕੋਸ਼ਿਸ਼: ਇੱਕ ਪਾਸੇ ਕੈਨੇਡਾ 'ਚ ਸਿੱਖਾਂ ਨੂੰ ਵੱਖਵਾਦੀ ਦੱਸਿਆ ਜਾ ਰਿਹਾ ਹੈ ਤਾਂ ਉਥੇ ਹੀ ਸਿੱਖਾਂ ਨੂੰ ਸਾਊਥ ਅਫਰੀਕਨ ਵੀ ਦੱਸਿਆ ਜਾ ਰਿਹਾ ਹੈ ਜੋ ਕਿ ਨਿੰਦਣਯੋਗ ਹੈ। ਜਿਸ ਨੂੰ ਲੈ ਕੇ ਇਹ ਪੱਤਰ ਬ੍ਰਿਟਿਸ਼ ਕਲੰਬੀਆ ਦੇ ਟੂਰਿਜ਼ਮ ਮੰਤਰੀ ਤੱਕ ਲੈਟਰ ਪਹੁੰਚਾ ਦਿੱਤਾ ਗਿਆ ਹੈ। ਬੇਸ਼ੱਕ ਕੈਨੇਡਾ ਦੇ ਵਿੱਚ ਪੰਜਾਬੀ ਆਪਣਾ ਪੂਰਾ ਰੁਤਬਾ ਕਾਇਮ ਕਰ ਚੁੱਕੇ ਹਨ ਪਰ ਅੱਜ ਵੀ ਉਹਨਾਂ ਨੂੰ ਵੱਖਵਾਦੀ ਦੱਸਿਆ ਜਾ ਰਿਹਾ ਹੈ। ਇਸ ਨੂੰ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਅਤੇ ਖਾਸ ਤੌਰ 'ਤੇ ਵਿਦੇਸ਼ਾਂ ਵਿੱਚ ਸਿੱਖਾਂ ਨੇ ਹਮੇਸ਼ਾ ਹੀ ਲੋਕਾਂ ਦੇ ਮਾੜੇ ਸਮੇਂ ਵਿੱਚ ਉਹਨਾਂ ਦਾ ਸਾਥ ਦਿੱਤਾ ਹੈ ਪਰ ਬ੍ਰਿਟਿਸ਼ ਕੋਲੰਬੀਆ ਵਿੱਚ ਬਣ ਰਹੇ ਇੱਕ ਮਿਊਜ਼ੀਅਮ ਦੇ ਵਿੱਚ ਸਿੱਖਾਂ ਨੂੰ ਸਾਊਥ ਅਫਰੀਕਨ ਦੱਸਿਆ ਜਾ ਰਿਹਾ ਹੈ। (Shiromani Committee )

ਸਿੱਖਾਂ ਦੀ ਪਛਾਣ: ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਅਸੀਂ ਇੱਕ ਪੱਤਰ ਬ੍ਰਿਟਿਸ਼ ਕਲੰਬੀਆ ਦੇ ਟੂਰਿਜ਼ਮ ਮੰਤਰੀ ਨੂੰ ਲਿਖਿਆ ਹੈ ਅਤੇ ਅਸੀਂ ਉਹਨਾਂ ਨੂੰ ਸਿੱਖਾਂ ਦੀ ਪਛਾਣ ਵੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਨਾਂ ਦਾ ਕਹਿਣਾ ਹੈ ਕਿ ਸਿੱਖਾਂ ਵੱਲੋਂ ਹਮੇਸ਼ਾ ਹੀ ਪੰਜਾਬ ਅਤੇ ਪੰਜਾਬੀਅਤ ਲਈ ਆਵਾਜ਼ ਚੁੱਕੀ ਗਈ ਹੈ ਅਤੇ ਖਾਸ ਤੌਰ 'ਤੇ ਕੈਨੇਡਾ ਦੇ ਵਿੱਚ ਲੋਕ ਪੰਜਾਬੀਆਂ ਨੂੰ ਮਿਨੀ ਪੰਜਾਬ ਦੇ ਨਾਂ 'ਤੇ ਬੁਲਾਉਂਦੇ ਹਨ ਪਰ ਬ੍ਰਿਟਿਸ਼ ਕਲੰਬੀਆ ਦੇ ਟੂਰਿਸਟ ਵਿਭਾਗ ਵੱਲੋਂ ਜੋ ਹਰਕਤ ਕੀਤੀ ਗਈ ਹੈ ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਜਾ ਰਹੀ ਹੈ।

ਉਹਨਾਂ ਨੇ ਕਿਹਾ ਕਿ ਉਹ ਇਸ ਪੱਤਰ ਵਿੱਚ ਸਾਫ ਤੌਰ 'ਤੇ ਇਹ ਵੀ ਲਿਖ ਰਹੇ ਨੇ ਕਿ ਸਿੱਖ ਇੱਕ ਅਲੱਗ ਕੌਮ ਹੈ ਅਤੇ ਇਹਨਾਂ ਦਾ ਸਾਊਥ ਅਫਰੀਕਾ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ। ਗੁਰਚਨ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਲੈਟਰ ਹੁਣ ਬ੍ਰਿਟਿਸ਼ ਕਲੰਬੀਆ ਦੇ ਟੂਰਿਜ਼ਮ ਮੰਤਰੀ ਨੂੰ ਲਿਖ ਦਿੱਤਾ ਗਿਆ ਹੈ ਅਤੇ ਉਹਨਾਂ ਨੂੰ ਇਹ ਬੇਨਤੀ ਵੀ ਕੀਤੀ ਗਈ ਹੈ ਕਿ ਸਿੱਖਾਂ ਨੂੰ ਵੱਖਵਾਦੀ ਨਾ ਦੱਸਿਆ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.