ETV Bharat / state

Sukhbir Badal Target To AAP: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਮੁੱਖ ਮੰਤਰੀ ਮਾਨ 'ਤੇ ਸਾਧੇ ਨਿਸ਼ਾਨੇ, ਕਿਹਾ- ਪਾਰਟੀ ਦਾ ਬਦਲ ਲਓ ਨਾਮ..

author img

By ETV Bharat Punjabi Team

Published : Oct 27, 2023, 6:09 PM IST

Shiromani Akali Dal president Sukhbir Badal slam on the Chief Minister Mann in amritsar
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਮੁੱਖ ਮੰਤਰੀ ਮਾਨ 'ਤੇ ਸਾਧੇ ਨਿਸ਼ਾਨੇ,ਕਿਹਾ ਪਾਰਟੀ ਦਾ ਬਦਲ ਲਓ ਨਾਮ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਇੱਕ ਵਾਰ ਫਿਰ ਤੋਂ ਸੂਬਾ ਸਰਕਾਰ ਨੂੰ ਘੇਰਦੇ ਹੋਏ ਸ਼ਬਦੀ ਵਾਰ ਕੀਤੇ ਗਏ। ਇਸ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਰਟੀ ਦਾ ਨਾਮ ਬਦਲ ਕੇ "ਲੁਟੇਰਿਆਂ ਦੀ ਪਾਰਟੀ" ਰੱਖਣ ਦੀ ਸਲਾਹ ਦਿੱਤੀ। (Sukhbir badal on AAP)

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਮੁੱਖ ਮੰਤਰੀ ਮਾਨ 'ਤੇ ਸਾਧੇ ਨਿਸ਼ਾਨੇ,ਕਿਹਾ ਪਾਰਟੀ ਦਾ ਬਦਲ ਲਓ ਨਾਮ

ਅੰਮ੍ਰਿਤਸਰ/ਜਲੰਧਰ : ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਇਕ ਵਾਰ ਫਿਰ ਤੋਂ ਸੂਬਾ ਸਰਕਾਰ ਨੂੰ ਆੜੇ ਹੱਥੀਂ ਲੈਂਦੇ ਹੋਏ ਨਜ਼ਰ ਆਏ। ਸੂਬਾ ਸਰਕਾਰ ਨੂੰ ਪਾਰਟੀ ਦਾ ਨਾਮ ਤੱਕ ਬਦਲਣ ਦੀ ਸਲਾਹ ਦੇ ਦਿੱਤੀ। ਦਰਅਸਲ ਅਲਾਕੀ ਦਲ ਪ੍ਰਧਾਨ ਸੁਖਬੀਰ ਬਾਦਲ ਅੱਜ ਅੰਮ੍ਰਿਤਸਰ ਦੌਰਾ ਕਰਨ ਪਹੁੰਚੇ। ਜਿੱਥੇ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ। ਇਸ ਮੌਕੇ ਉਨ੍ਹਾਂ ਵੱਖ ਵੱਖ ਮੁੱਦਿਆਂ 'ਤੇ ਗੱਲ ਕੀਤੀ ਅਤੇ ਕਿਹਾ ਕਿ ਭਗਵੰਤ ਮਾਨ ਦੇ ਰਾਜ ਵਿੱਚ ਪੰਜਾਬ ਵਿੱਚ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਰਹੀ। ਲਾਅ ਐਂਡ ਆਰਡਰ ਦੀ ਸਥਿਤੀ ਬਦ ਤੋਂ ਬਦਤਰ ਹੋਈ ਪਈ ਹੈ। ਨੌਜਵਾਨ ਖੁਦਕੁਸ਼ੀਆਂ ਕਰ ਰਹੇ ਹਨ। ਨੌਕਰੀਆਂ ਨਹੀਂ ਮਿਲ ਰਹੀਆਂ, ਤਾਂ ਆਪਣੀਆਂ ਜਾਨਾਂ ਦੇਣ ਨੂੰ ਮਜਬੂਰ ਹੋਏ ਪਏ ਹਨ।

ਆਪਣੇ ਮੰਤਰੀਆਂ ਨੂੰ ਬਚਾਉਂਦੇ ਮਾਨ : ਹਾਲ ਹੀ ਵਿੱਚ, ਕੁੜੀ ਵੱਲੋਂ ਸੁਸਾਈਡ ਨੋਟ ਲਿਖ ਕੇ ਬਕਾਇਦਾ ਵਜ੍ਹਾ ਅਤੇ ਦੋਸ਼ੀ ਦਾ ਨਾਮ ਦੱਸਿਆ ਹੈ, ਫਿਰ ਵੀ ਮਾਨ ਸਰਕਾਰ ਕੋਈ ਐਕਸ਼ਨ ਨਹੀਂ ਲੈ ਰਹੀ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਸੁਸਾਈਡ ਨੋਟ ਦਿਖਾਉਂਦੇ ਹੋਏ ਕਿਹਾ ਕਿ ਇਸ ਨੋਟ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਹਰਜੋਤ ਸਿੰਘ ਬੈਂਸ ਦਾ ਨਾਂ ਲੈਂਦੇ ਹੋਏ ਕਿਹਾ ਕਿ ਇਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਉਸ ਦੇ ਖਿਲਾਫ ਇਕ ਮਾਮਲਾ ਤੱਕ ਦਰਜ ਨਹੀਂ ਕੀਤਾ ਗਿਆ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੁਸਾਈਡ ਨੋਟ ਲਿਖਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਆਪਣੇ ਮੰਤਰੀ ਨੂੰ ਕੋਈ ਵੀ ਸਜ਼ਾ ਨਹੀਂ ਦਿੱਤੀ ਗਈ। ਇਹ ਉਹ ਮ੍ਰਿਤਕਾ ਦੇ ਨਾਲ ਸਰਾਸਰ ਬੇਇਨਸਾਫੀ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਦਾ ਕਾਨੂੰਨ ਹੈ ਜੇ ਕੋਈ ਸੁਸਾਈਡ ਨੋਟ ਲਿਖਦਾ ਹੈ ਤੇ ਉਸ 'ਤੇ ਕਾਨੂੰਨ ਪਰਚਾ ਦਿੰਦਾ ਹੈ। ਪਰ, ਪੰਜਾਬ ਸਰਕਾਰ ਵੱਲੋਂ ਆਪਣੇ ਮੰਤਰੀ 'ਤੇ ਨਾਂ ਹੀ ਕੋਈ ਪਰਚਾ ਦਰਜ ਕੀਤਾ ਗਿਆ ਹੈ ਤੇ ਨਾ ਹੀ ਉਸ 'ਤੇ ਕੋਈ ਕਾਰਵਾਈ ਕੀਤੀ ਗਈ ਹੈ। ਇਹ ਸੁਸਾਈਡ ਵਿੱਚ ਨੋਟ ਵਿੱਚ ਲਿਖਿਆ ਹੈ ਕਿ ਹਰਜੋਤ ਬੈਂਸ ਨੇ ਮੈਨੂੰ ਮਾਰਨ ਦੀ ਤੇ ਮੇਰੇ ਬੱਚਿਆਂ ਨੂੰ ਮਾਰਨ ਦੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।

ਭਗਵੰਤ ਮਾਨ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ: ਸੁਖਬੀਰ ਬਾਦਲ ਨੇ ਕਿਹਾ ਕਿ ਕੱਲ ਸਾਡੇ ਅਕਾਲੀ ਲੀਡਰ ਬੰਟੀ ਰੋਮਾਣਾ ਨੂੰ 2015 ਦੀ ਪੁਰਾਣੀ ਵੀਡੀਓ ਨੂੰ ਲੈ ਕੇ ਪਰਚਾ ਦਰਜ ਕਰਵਾਇਆ ਗਿਆ ਹੈ, ਜਦਕਿ ਸ਼ਰੇਆਮ ਭਗਵੰਤ ਮਾਨ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ। ਭਗਵੰਤ ਮਾਨ ਰੋਜ ਟੀਵੀ ਉੱਤੇ ਝੂਠ ਬੋਲ ਰਿਹਾ ਹੈ। ਭਗਵੰਤ ਮਾਨ ਉੱਤੇ ਵੀ ਝੂਠ ਬੋਲਣ ਦਾ ਪਰਚਾ ਦਰਜ ਹੋਣਾ ਚਾਹੀਦਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜੇ ਕੋਈ ਮਾਨ ਦੇ ਖਿਲਾਫ ਟਵੀਟ ਕਰਦਾ ਹੈ, ਤਾਂ ਭਗਵੰਤ ਮਾਨ ਰਾਤ ਨੂੰ ਸ਼ਰਾਬ ਪੀ ਕੇ ਉਸ ਦੇ ਉੱਤੇ ਕਾਰਵਾਈ ਕਰਵਾ ਦਿੰਦੇ ਹਨ।

ਹਰਿਆਣਾ ਸਭ ਤੋਂ ਵੱਧ ਪਰਾਲੀ ਨੂੰ ਅੱਗ ਲਗਾ ਰਿਹਾ: ਪਰਾਲੀ ਦੇ ਮੁੱਦੇ 'ਤੇ ਬੋਲਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰਿਆਣਾ ਇੱਥੋਂ ਸਭ ਤੋਂ ਵੱਧ ਪਰਾਲੀ ਨੂੰ ਅੱਗ ਲਗਾ ਰਿਹਾ ਹੈ। ਇਸ ਦੇ ਬਦਲੇ ਕਿਸਾਨਾਂ ਨੂੰ ਪੈਸਾ ਦੇਣਾ ਚਾਹੀਦਾ ਹੈ। ਪਲਾਂਟ ਲਗਾਉਣੇ ਚਾਹੀਦੇ ਹਨ। ਪਰਾਲੀ ਦੇ ਫਿਰ ਅੱਗ ਲਗਾਉਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਅਸੀਂ ਕੰਮ ਸ਼ੁਰੂ ਕੀਤਾ ਸੀ, ਉਸ ਤੋਂ ਬਾਅਦ ਕਾਂਗਰਸ ਸਰਕਾਰ ਨੇ ਕੁਝ ਨਹੀਂ ਕੀਤਾ, ਹੁਣ ਕਿਸਾਨ ਮਜਬੂਰੀ ਵਿੱਚ ਆ ਗਏ ਹਨ। ਕਿਸਾਨ ਦੇ ਕੋਲ ਹੋਰ ਕੋਈ ਚਾਰਾ ਨਹੀਂ, ਕਿਉਂਕਿ ਉਸ ਨੇ ਆਪਣੀ ਫਸਲ ਵਿੱਚ ਕਣਕ ਵੀ ਬੀਜਣੀ ਹੈ।

ਪਾਰਟੀ ਦਾ ਨਾਲ ਬਦਲੇ ਭਗਵੰਤ ਮਾਨ : ਇਸ ਮੌਕੇ ਮੁੱਖ ਮੰਤਰੀ 'ਤੇ ਬੋਲਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਆਮ ਲੋਕਾਂ ਦੀ ਸਰਕਾਰ ਕਹਿਣ ਦਾ ਦਾਅਵਾ ਕਰਨ ਵਾਲੇ ਭਗਵੰਤ ਮਾਨ ਆਪਣੀ ਪਾਰਟੀ ਦਾ ਨਾਮ ਬਦਲ ਕੇ ਲੁਟੇਰਾ ਪਾਰਟੀ ਰੱਖ ਲੈਣ, ਕਿਉਂਕਿ ਕੇਜਰੀਵਾਲ ਦੇ ਮਗਰ ਲੱਗ ਕੇ ਉਹ ਲੋਕਾਂ ਦੇ ਪੈਸੇ ਨੂੰ ਲੁੱਟ ਹੀ ਰਹੇ ਹਨ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਤੋਂ ਬਾਅਦ ਸੁਖਬੀਰ ਬਾਦਲ ਜਲੰਧਰ ਅਤੇ ਫਗਵਾੜਾ ਵੀ ਪਹੁੰਚੇ, ਜਿੱਥੇ ਉਨ੍ਹਾਂ ਨੇ ਪਾਰਟੀ ਵਰਕਰਾਂ ਨਾਲ ਮੁਲਾਕਾਤ ਕੀਤੀ ਅਤੇ ਲੋਕਾਂ ਦੀਆਂ ਸਮਸਿਆਵਾਂ ਵੀ ਸੁਣੀਆਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.