ETV Bharat / state

Assembly Elections 2022: ‘ਪੰਜਾਬ ਦਾ ਮੁੱਖ ਮੰਤਰੀ ਹੋਵੇ ਦਲਿਤ ਚਿਹਰਾ’

author img

By

Published : Sep 12, 2021, 4:27 PM IST

ਪੰਜਾਬ ਵਿੱਚ ਸੀਐੱਮ ਚਿਹਰੇ ਨੂੰ ਲੈਕੇ ਸ਼ਮਸ਼ੇਰ ਦੂਲੋ ਦਾ ਵੱਡਾ ਬਿਆਨ
ਪੰਜਾਬ ਵਿੱਚ ਸੀਐੱਮ ਚਿਹਰੇ ਨੂੰ ਲੈਕੇ ਸ਼ਮਸ਼ੇਰ ਦੂਲੋ ਦਾ ਵੱਡਾ ਬਿਆਨ

ਕਾਂਗਰਸ ਦੇ ਰਾਜਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ (Shamsher Dullo) ਵੱਲੋਂ ਪੰਜਾਬ ਵਿੱਚੋਂ ਦਲਿਤ ਭਾਈਚਾਰੇ ‘ਚੋਂ ਮੁੱਖ ਮੰਤਰੀ ਬਣਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਚੰਤਰ ਸਾਲ ਦਾ ਸਮਾਂ ਹੋ ਚੁੱਕਿਆ ਹੈ ਪਰ ਅਜੇ ਤੱਕ ਦਲਿਤ ਭਾਈਚਾਰੇ ‘ਚੋਂ ਮੁੱਖ ਮੰਤਰੀ ਨਹੀਂ ਬਣਿਆ ਹੈ।

ਅੰਮ੍ਰਿਤਸਰ: ਜ਼ਿਲ੍ਹੇ ਦੇ ਹਾਲ ਗੇਟ ਨਜ਼ਦੀਕ ਰਵਿਦਾਸ ਮੰਦਿਰ ਅੰਬੇਡਕਰ ਭਵਨ ਦੇ ਡਿਵੈਲਪਮੈਂਟ ਦੇ ਕੰਮਾਂ ਤੋਂ ਬਾਅਦ ਉਸ ਦਾ ਉਦਘਾਟਨ ਰਾਜ ਸਬਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ (Samsher Singh Dulo) ਵੱਲੋਂ ਕੀਤਾ ਗਿਆ ਹੈ। ਇਸ ਮੌਕੇ ਸ਼ਮਸ਼ੇਰ ਸਿੰਘ ਦੂਲੋ ਦਾ ਦਲਿਤ ਭਾਈਚਾਰੇ ਦੇ ਮੁੱਦੇ ਨੂੰ ਲੈਕੇ ਅਹਿਮ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਉਦਘਾਟਨ ਸਮਾਰੋਹ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਪਚੱਤਰ ਸਾਲਾਂ ਤੋਂ ਪੰਜਾਬ ਵਿੱਚ ਦਲਿਤ ਮੁੱਖ ਮੰਤਰੀ (Dalit CM) ਨਹੀਂ ਬਣਿਆ। ਉਨ੍ਹਾਂ ਰੋਸ ਜਤਾਉਂਦਿਆਂ ਕਿਹਾ ਕਿ ਇਹੀ ਕਾਰਨ ਹੈ ਕਿ ਹਰ ਵਾਰ ਦਲਿਤਾਂ ਨਾਲ ਧੱਕਾ ਹੁੰਦਾ ਹੈ।

ਦੂਲੋਂ ਨੇ ਕਿਹਾ ਕਿ ਜਦੋਂ ਇੰਦਰਾ ਗਾਂਧੀ (Indira Gandhi) ਦੀ ਸਰਕਾਰ ਸੀ ਤਾਂ ਉਦੋਂ ਬਾਹਰਲੀਆਂ ਕਈ ਸੂਬਿਆਂ ਵਿੱਚ ਦਲਿਤ ਮੁੱਖ ਮੰਤਰੀ ਸਨ ਜਿਨ੍ਹਾਂ ਨੇ ਆਪਣੀ ਸੂਬਿਆਂ ਲਈ ਚੰਗੇ ਕੰਮ ਕੀਤੇ। ਉਨ੍ਹਾਂ ਕਿਹਾ ਕਿ ਜੇ ਪੰਜਾਬ ਦੀ ਗੱਲ ਕਰੀਏ ਤਾਂ ਪਚੱਤਰ ਸਾਲਾਂ ਤੋਂ ਪੰਜਾਬ ਨੂੰ ਦਲਿਤ ਮੁੱਖ ਮੰਤਰੀ ਦਾ ਚਿਹਰਾ ਨਹੀਂ ਮਿਲਿਆ।

ਉਨ੍ਹਾਂ ਨੇ ਕਿਹਾ ਕਿ ਹਰ ਵਾਰ ਸਕੂਲਾਂ-ਕਾਲਜਾਂ ਦੇ ਵਿੱਚ ਦਲਿਤਾਂ ਦੀਆਂ ਰਾਖਵੀਆਂ ਸੀਟਾਂ ਵੀ ਦਲਿਤ ਨੌਜਵਾਨਾਂ ਨੂੰ ਨਹੀਂ ਮਿਲ ਪਾਉਂਦੀਆਂ ਇਹੀ ਕਾਰਨ ਹੁੰਦਾ ਹੈ ਕਿ ਦਲਿਤ ਨੌਜਵਾਨ ਪੜ੍ਹਾਈ ਨਹੀਂ ਕਰ ਪਾਉਂਦੇ ਅਤੇ ਡਿਪਰੈਸ਼ਨ ‘ਚ ਜਾਣ ਕਾਰਨ ਫਿਰ ਉਹ ਨਸ਼ੇ ਕਰਨ ਲੱਗ ਪੈਂਦੇ ਹਨ ਜਿਸ ਦੀ ਜ਼ਿੰਮੇਵਾਰ ਸਿਰਫ ਸਰਕਾਰੀ ਅਦਾਰੇ ਤੇ ਪੰਜਾਬ ਸਰਕਾਰ ਹੀ ਹੈ।

ਪੰਜਾਬ ਵਿੱਚ ਸੀਐੱਮ ਚਿਹਰੇ ਨੂੰ ਲੈਕੇ ਸ਼ਮਸ਼ੇਰ ਦੂਲੋ ਦਾ ਵੱਡਾ ਬਿਆਨ

ਆਖ਼ਿਰ ਵਿੱਚ ਉਨ੍ਹਾਂ ਨੇ ਕਿਹਾ ਕਿ ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ (Assembly elections) ਇੱਕ ਵਾਰ ਫਿਰ ਤਿਆਰੀਆਂ ਹਨ ਅਤੇ ਸਾਨੂੰ ਸਾਰਿਆਂ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਪੰਜਾਬ ਵਿੱਚ ਦਲਿਤ ਮੁੱਖ ਮੰਤਰੀ ਦਾ ਚਿਹਰਾ ਹੋਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਕਾਂਗਰਸੀ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ (Samsher Singh Dulo) ਵੱਲੋਂ ਦਲਿਤ ਮੁੱਖ ਮੰਤਰੀ ਦੀ ਮੰਗ ਤੋਂ ਪਹਿਲਾਂ ਵੀ ਪੰਜਾਬ ਵਿੱਚ ਭਾਜਪਾ ਵੱਲੋਂ ਦਲਿਤ ਮੁੱਖ ਮੰਤਰੀ ਬਣਾਉਂਦਾ ਅਤੇ ਅਕਾਲੀ ਦਲ ਵੱਲੋਂ ਡਿਪਟੀ ਮੁੱਖ ਮੰਤਰੀ ਬਣਾਉਣ ਦੀਆਂ ਗੱਲਾਂ ਵੀ ਕੀਤੀਆਂ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ:ਸਿੱਧੂ ਤੇ ਕੈਪਟਨ ਦੀ ਪਵੇਗੀ ਜੱਫ਼ੀ, ਵਿਰੋਧੀਆਂ ਲਈ ਖ਼ਤਰੇ ਦੀ ਘੰਟੀ!

ETV Bharat Logo

Copyright © 2024 Ushodaya Enterprises Pvt. Ltd., All Rights Reserved.