ETV Bharat / state

School Bus Accident: ਅਜਨਾਲਾ ਨਜ਼ਦੀਕ ਮੀਂਹ ਕਾਰਨ ਪਲਟੀ ਸਕੂਲ ਬੱਸ, ਕਈ ਵਿਦਿਆਰਥੀਆਂ ਜ਼ਖ਼ਮੀ

author img

By

Published : May 31, 2023, 12:43 PM IST

ਅਜਨਾਲਾ ਦੇ ਪਿੰਡ ਰਾਜੀਆਂ ਨਜ਼ਦੀਕ ਇੱਕ ਸਕੂਲ ਬੱਸ ਪਲਟ ਗਈ। ਇਸ ਹਾਦਸੇ ਦੌਰਾਨ ਆਲੇ-ਦੁਆਲੇ ਦੇ ਲੋਕਾਂ ਦੀ ਮਦਦ ਨਾਲ ਬੱਚਿਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ ਗਿਆ।

School Bus Accident
ਅਜਨਾਲਾ ਨਜ਼ਦੀਕ ਮੀਂਹ ਕਾਰਨ ਪਲਟੀ ਬੱਸ ਸਕੂਲ

ਅਜਨਾਲਾ ਦੇ ਪਿੰਡ ਰਾਜੀਆਂ ਨਜ਼ਦੀਕ ਇੱਕ ਸਕੂਲ ਬੱਸ ਪਲਟ ਗਈ

ਅੰਮ੍ਰਿਤਸਰ: ਅਜਨਾਲਾ ਦੇ ਪਿੰਡ ਰਾਜਿਆ ਦੇ ਨਜ਼ਦੀਕ ਹੌਲੀ ਹਾਰਟ ਸਕੂਲ ਦੀ ਬੱਸ ਪਲਟਣ ਕਰਕੇ ਸਕੂਲ ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਾਣਕਾਰੀ ਅਨੁਸਾਰ ਸਵੇਰ ਤੋਂ ਹੀ ਪੈ ਰਹੇ ਮੀਂਹ ਕਾਰਨ ਸੜਕਾਂ ਉਤੇ ਕਾਫੀ ਪਾਣੀ ਖੜ੍ਹਾ ਹੋਇਆ ਸੀ। ਇਸ ਦੌਰਾਨ ਪਿੰਡ ਰਾਜੀਆਂ ਨਜ਼ਦੀਕ ਹੌਲੀ ਹਾਰਟ ਸਕੂਲ ਦੀ ਬੱਸ ਲੰਘ ਰਹੀ ਸੀ, ਕਿ ਇਸ ਦੌਰਾਨ ਸਾਹਮਣਿਓਂ ਆ ਰਹੀ ਬੱਸ ਨੂੰ ਰਸਤਾ ਦੇਣ ਲੱਗਿਆ ਇਹ ਹਾਦਸਾ ਵਾਪਰਿਆ। ਆਲੇ-ਦੁਆਲੇ ਦੇ ਲੋਕਾਂ ਨੇ ਬੱਚਿਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ। ਇਸ ਹਾਦਸੇ ਵਿੱਚ ਕੁਝ ਕੁ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਗਨੀਮਤ ਰਹੀ ਕਿ ਇਸ ਦੌਰਾਨ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ।

ਪਿੰਡ ਵਾਸੀਆਂ ਨੇ ਕਿਹਾ- ਤੇਜ਼ ਰਫਤਾਰ ਨਾਲ ਗੁਜ਼ਰਦੇ ਨੇ ਮਿੰਨੀ ਬੱਸਾਂ ਵਾਲੇ : ਇਸ ਮੌਕੇ ਪਿੰਡ ਵਾਸੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇੱਕ ਸੜਕ ਛੋਟੀ ਹੈ ਤੇ ਇਸ ਉਪਰ ਮਿੱਟੀ ਪਈ ਹੋਈ ਹੈ। ਮੀਂਹ ਪੈਣ ਕਾਰਨ ਇਥੇ ਰਸਤਾ ਕਾਫ਼ੀ ਖਰਾਬ ਹੈ। ਉਨ੍ਹਾਂ ਕਿਹਾ ਕਿ ਮਿੰਨੀ ਬੱਸਾਂ ਵਾਲ਼ੇ ਬਹੁਤ ਤੇਜ਼ ਰਫਤਾਰ ਨਾਲ ਲੰਘਦੇ ਹਨ, ਜਿਸਦੇ ਚੱਲਦੇ ਇਹ ਸਕੂਲ ਦੀ ਬੱਸ ਪਲਟ ਗਈ। ਉਨ੍ਹਾਂ ਕਿਹਾ ਟਰਾਲੀਆਂ ਵਾਲੇ ਸਾਈਡਾਂ ਤੋਂ ਮਿੱਟੀ ਪੁੱਟ ਪੁੱਟ ਕੇ ਲਈ ਜਾ ਰਹੇ ਹਨ, ਜਿਸਦੇ ਚੱਲਦੇ ਰਸਤਾ ਛੋਟਾ ਹੋ ਗਿਆ ਹੈ।

ਪਿੰਡ ਵਾਸੀਆਂ ਵੱਲੋਂ ਸੜਕ ਨੂੰ ਚੌੜਾ ਕਰਨ ਦੀ ਮੰਗ : ਇਸ ਦੌਰਾਨ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕਰਦਿਆਂ ਕਿਹਾ ਕਿ ਇੱਕ ਇਹ ਰਸਤਾ ਚੌੜਾ ਕੀਤਾ ਜਾਵੇ ਅਤੇ ਇੱਥੇ ਸੜਕ ਬਣਾਈ ਜਾਵੇ ਤਾਂ ਜੋ ਮੁੜ ਇਹ ਹਾਦਸਾ ਨਾ ਹੋਵੇ। ਉਥੇ ਸਕੂਲ ਦੇ ਬੱਚਿਆ ਨੇ ਕਿਹਾ ਦੂਜੇ ਪਾਸੇ ਤੋਂ ਬੱਸ ਆ ਰਹੀ ਸੀ ਤੇ ਰਸਤੇ ਵਿੱਚ ਤਿਲਕਣ ਹੋਣ ਕਰਕੇ ਬੱਸ ਪਲਟ ਗਈ। ਉਨ੍ਹਾਂ ਕਿਹਾ ਕਿ ਦੋ ਤਿੰਨ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਬਚਾ ਹੋ ਗਿਆ ਹੈ। ਉਨ੍ਹਾਂ ਨੂੰ ਡਾਕਟਰ ਕੌਲ ਇਲਾਜ ਲਈ ਭੇਜੀਆ ਗਿਆ ਹੈ।

ਡਰਾਈਵਰ ਦਾ ਬਿਆਨ : ਇਸ ਸਬੰਧੀ ਜਦੋਂ ਸਕੂਲ ਬੱਸ ਚਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਸਵੇਰ ਸਮੇਂ ਬੱਚੇ ਲੈ ਕੇ ਸਕੂਲ ਜਾ ਰਿਹਾ ਸੀ ਕਿ ਪਿੰਡ ਰਾਜੀਆਂ ਨਜ਼ਦੀਕ ਪਹੁੰਚੇ ਤਾਂ ਸੜਕ ਟੁੱਟੀ ਹੋਈ ਸੀ, ਮੀਂਹ ਪੈਣ ਕਾਰਨ ਉਥੇ ਫਿਸਲਣ ਜ਼ਿਆਦਾ ਹੋ ਗਈ। ਇਸ ਦੌਰਾਨ ਅੱਗਿਓਂ ਮਿੰਨੀ ਬੱਸ ਆ ਰਹੀ ਸੀ। ਉਸ ਨੂੰ ਰਸਤਾ ਦੇਣ ਦੇ ਚੱਕਰ ਵਿੱਚ ਜਦੋਂ ਬੱਸ ਸਾਈਡ ਕੀਤੀ ਤਾਂ ਟਾਇਰ ਫਿਸਲਣ ਕਾਰਨ ਬੱਸ ਵਾਹਣ ਵਿੱਚ ਜਾ ਡਿੱਗੀ। ਇਸ ਦੌਰਾਨ ਬੱਚਿਆਂ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ ਬੱਸ ਕੁਝ ਨੁਕਸਾਨੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.