ETV Bharat / state

Beas Railway Station Campaign Clean : ਰੇਲਵੇ ਕਰਮਚਾਰੀਆਂ ਨੇ ਬਿਆਸ ਸਟੇਸ਼ਨ 'ਤੇ ਚਲਾਇਆ ਵਿਸ਼ੇਸ਼ ਸਫਾਈ ਅਭਿਆਨ

author img

By ETV Bharat Punjabi Team

Published : Oct 2, 2023, 6:32 PM IST

ਰੇਲਵੇ ਕਰਮਚਾਰੀਆਂ ਨੇ ਬਿਆਸ ਰੇਲਵੇ ਸਟੇਸ਼ਨ 'ਤੇ (Beas Railway Station Campaign Clean) ਵਿਸ਼ੇਸ਼ ਸਫਾਈ ਅਭਿਆਨ ਚਲਾਇਆ ਹੈ। ਇਹ ਸਟੇਸ਼ਨ ਸਾਫ ਸਫਾਈ ਪੱਖੋਂ ਬੀਤੇ ਸਾਲਾਂ ਦੌਰਾਨ ਦੇਸ਼ ਭਰ ਵਿੱਚੋਂ ਪਹਿਲੇ ਸਥਾਨ ਉੱਤੇ ਰਿਹਾ ਹੈ।

Railway employees conducted a special cleaning campaign at Beas station
Beas Railway Station Campaign Clean : ਰੇਲਵੇ ਕਰਮਚਾਰੀਆਂ ਨੇ ਬਿਆਸ ਸਟੇਸ਼ਨ 'ਤੇ ਚਲਾਇਆ ਵਿਸ਼ੇਸ਼ ਸਫਾਈ ਅਭਿਆਨ

ਬਿਆਸ ਰੇਲਵੇ ਸਟੇਸ਼ਨ ਉੱਤੇ ਸਫਾਈ ਅਤੇ ਲੋਕਾਂ ਨੂੰ ਜਾਗਰੂਕ ਕਰਦੇ ਕਰਮਚਾਰੀ।


ਅੰਮ੍ਰਿਤਸਰ : ਰੇਲਵੇ ਸਟੇਸ਼ਨ ਬਿਆਸ ਵਿਖੇ ਮਹਾਤਮਾ ਗਾਂਧੀ ਦੇ ਜਨਮ ਦਿਨ ਨੂੰ ਸਮਰਪਿਤ ਅੱਜ (Beas Railway Station Campaign Clean) ਬਿਆਸ ਸਟੇਸ਼ਨ ਮਾਸਟਰ ਧੀਰਜ ਕੁਮਾਰ ਦੀ ਅਗਵਾਈ ਹੇਠ ਰੇਲਵੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਵੱਖ ਵੱਖ ਗਤੀਵਿਧੀਆਂ ਕਰਕੇ ਲੋਕਾਂ ਨੂੰ ਆਲੇ ਦੁਆਲੇ ਸਾਫ ਸਫਾਈ ਰੱਖਣ ਲਈ ਅਤੇ ਵਾਤਾਵਰਨ ਦੀ ਸਾਂਭ ਸੰਭਾਲ ਲਈ ਜਾਗਰੂਕ ਕੀਤਾ ਗਿਆ।

ਸਟੇਸ਼ਨ ਉੱਤੇ ਕਿਰਤ ਦਾਨ ਮੁਹਿੰਮ : ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਿਆਸ ਰੇਲਵੇ ਸਟੇਸ਼ਨ ਮਾਸਟਰ ਧੀਰਜ ਕੁਮਾਰ ਨੇ ਦੱਸਿਆ ਕਿ ਅੱਜ ਸੀਨੀਅਰ ਡਵੀਜ਼ਨ ਇੰਜੀਨੀਅਰ (ਫਿਰੋਜ਼ਪੁਰ) ਭੁਪਿੰਦਰ ਸਲਵਾਨ ਦੀ ਦੇਖ ਰੇਖ ਹੇਠ ਕੇਂਦਰ ਸਰਕਾਰ ਦੀ ਕਿਰਤ ਦਾਨ ਮੁਹਿੰਮ ਦੇ ਤਹਿਤ ਸਮੂਹ ਕਰਮਚਾਰੀਆਂ ਵਲੋਂ ਇੱਕ ਇੱਕ ਘੰਟਾ ਆਪਣੀ ਡਿਊਟੀ ਵਿੱਚੋਂ ਕੱਢ ਕੇ ਸਟੇਸ਼ਨ ਉੱਤੇ ਆਲੇ ਦੁਆਲੇ ਸਾਫ਼ ਸਫ਼ਾਈ ਕੀਤੀ ਗਈ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਵੱਲੋਂ ਪਲੇਟਫਾਰਮ ਉੱਤੇ ਦੌੜ ਲਗਾ ਕੇ ਅਤੇ ਵਿਸ਼ੇਸ਼ ਸਫਾਈ ਅਭਿਆਨ ਚਲਾ ਕੇ ਯਾਤਰੀਆਂ ਨੂੰ ਸਵੱਛਤਾ ਮੁਹਿੰਮ ਸਬੰਧੀ ਜਾਗਰੂਕ ਕਰਦਿਆਂ ਇਸ਼ਤਿਹਾਰ ਵੰਡੇ ਗਏ। ਇਸ ਦੇ ਨਾਲ ਹੀ ਯਾਤਰੀਆਂ ਨੂੰ ਰੇਲਵੇ ਦੀ ਇਸ ਵਿਸ਼ੇਸ਼ ਮੁਹਿੰਮ ਪ੍ਰਤੀ ਜਾਣੂ ਕਰਵਾਇਆ ਗਿਆ।



ਯਾਤਰੀਆਂ ਨੂੰ ਕੀਤਾ ਜਾਗਰੂਕ : ਉਨ੍ਹਾਂ ਦੱਸਿਆ ਕਿ ਇਸ ਦੌਰਾਨ ਬਿਆਸ ਰੇਲਵੇ ਸਟੇਸ਼ਨ ਦੇ ਦਾਇਰੇ ਵਿੱਚ ਕਰੀਬ 50 ਪੌਦੇ ਲਗਾ ਕੇ ਵਾਤਾਵਰਨ ਬਚਾਉਣ ਅਤੇ ਸਾਂਭ ਸੰਭਾਲ ਦਾ ਸੁਨੇਹਾ ਦਿੱਤਾ ਗਿਆ ਹੈ। ਯਾਤਰੀਆਂ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਆਪਣੇ ਚੌਗਿਰਦੇ ਨੂੰ ਸਾਫ ਰੱਖਣ ਦੀ ਅਪੀਲ ਕੀਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.