ETV Bharat / state

Congress Protest: "ਲੋਕਤੰਤਰ ਬਚਾਓ, ਸੰਵਿਧਾਨ ਬਚਾਓ" ਤਹਿਤ ਪੰਜਾਬ ਕਾਂਗਰਸ ਨੇ ਗੁਰੂ ਨਗਰੀ 'ਚ ਕੱਢਿਆ ਰੋਸ ਮਾਰਚ

author img

By

Published : Mar 31, 2023, 11:49 AM IST

ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਅੱਜ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਰਾਹੁਲ ਗਾਂਧੀ ਖ਼ਿਲਾਫ਼ ਕਾਰਵਾਈ ਲੋਕਤੰਤਰ ਨੂੰ ਤੋੜਨ ਦਾ ਸਬੂਤ ਹੈ।

Punjab Congress took out protest march against BJP in Amritsar
"ਲੋਕਤੰਤਰ ਬਚਾਓ, ਸੰਵਿਧਾਨ ਬਚਾਓ" ਤਹਿਤ ਪੰਜਾਬ ਕਾਂਗਰਸ ਨੇ ਗੁਰੂ ਨਗਰੀ 'ਚ ਕੱਢਿਆ ਰੋਸ ਮਾਰਚ

"ਲੋਕਤੰਤਰ ਬਚਾਓ, ਸੰਵਿਧਾਨ ਬਚਾਓ" ਤਹਿਤ ਪੰਜਾਬ ਕਾਂਗਰਸ ਨੇ ਗੁਰੂ ਨਗਰੀ 'ਚ ਕੱਢਿਆ ਰੋਸ ਮਾਰਚ

ਅੰਮ੍ਰਿਤਸਰ : ਅੱਜ ਪੰਜਾਬ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਲੋਂ "ਲੋਕਤੰਤਰ ਬਚਾਓ ਸੰਵਿਧਾਨ ਬਚਾਓ" ਤਹਿਤ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਤੋਂ ਲੈਕੇ ਜ਼ਲ੍ਹਿਆਂਵਾਲਾ ਬਾਗ ਤਕ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ, ਹਰੀਸ਼ ਚੌਧਰੀ ਤੇ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਸਮੇਤ ਹੋਰ ਕਾਂਗਰਸੀ ਆਗੂ ਮੌਜੂਦ ਸਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਇਹ ਰੋਸ ਮਾਰਚ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਤੋਂ ਲੈ ਕੇ ਜ਼ਲ੍ਹਿਆਂਵਾਲਾ ਦੇ ਬਾਗ ਵਿੱਚ ਜਾ ਕੇ ਸਮਾਪਤ ਹੋਇਆ।

ਰਾਹੁਲ ਗਾਂਦੀ ਉਤੇ ਕਾਰਵਾਈ, ਲੋਕਤੰਤਰ ਨੂੰ ਤੋੜਨ ਦੀ ਮਿਸਾਲ : ਰਾਜਾ ਵੜਿੰਗ ਨੇ ਕਿਹਾ ਕਿ ਇਹ ਰੋਸ ਮਾਰਚ ਕੱਢਣ ਦਾ ਮਤਲਬ ਲੋਕਤੰਤਰ ਬਚਾਓ-ਸੰਵਿਧਾਨ ਬਚਾਓ ਹੈ। ਉਨ੍ਹਾਂ ਕਿਹਾ ਪਿਛਲੇ ਦਿਨੀਂ ਰਾਹੁਲ ਗਾਂਧੀ ਉਤੇ ਹਮਲਾ ਕੀਤਾ ਗਿਆ, ਕਿਸ ਤਰ੍ਹਾਂ ਰਾਹੁਲ ਗਾਂਧੀ ਨੂੰ ਮਾਣਹਾਨੀ ਦੇ ਮੁਕੱਦਮੇ ਵਿਚ 2 ਸਾਲ ਦੀ ਸਜ਼ਾ ਹੋਈ ਅਤੇ ਸਜ਼ਾ ਹੋਣ ਦੇ 24 ਘੰਟੇ ਅੰਦਰ ਉਨ੍ਹਾਂ ਦੀ ਸੰਸਦ ਦੀ ਮੈਬਰਸ਼ਿਪ ਰੱਦ ਕਰ ਦਿੱਤੀ ਗਈ ਤੇ 24 ਘੰਟਿਆਂ ਵਿੱਚ ਉਨ੍ਹਾ ਨੂੰ ਬੰਗਲਾ ਖ਼ਾਲੀ ਕਰਨ ਦਾ ਨੋਟਿਸ ਦਿੱਤਾ ਗਿਆ। ਰਾਜਾ ਵੜਿੰਗ ਨੇ ਕਿਹਾ ਇਹ ਇੱਕ ਲੋਕਤੰਤਰ ਨੂੰ ਤੋੜਨ ਦੀ ਬਹੁਤ ਵੱਡੀ ਮਿਸਾਲ ਹੈ।

ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਤੇ ਪੁਰਾਣੀ ਪਾਰਟੀ ਕਾਂਗਰਸ ਪਾਰਟੀ ਹੈ ਅਤੇ ਪੁਰਾਣੀ ਪਾਰਟੀ ਦੇ ਮੁਖੀ ਅਤੇ ਪ੍ਰਧਾਨ ਮੰਤਰੀ ਨੂੰ ਸਵਾਲ ਚੁੱਕੇ ਹਨ ਰਾਹੁਲ ਗਾਂਧੀ ਦੇ ਨਰਿੰਦਰ ਮੋਦੀ ਕੋਲ ਕਈ ਸਵਾਲਾਂ ਦੇ ਜਵਾਬ ਚੁੱਕੇ ਪਰ ਨਰਿੰਦਰ ਮੋਦੀ ਨੂੰ ਇਹ ਸਵਾਲ ਦਾ ਜਵਾਬ ਨੀ ਦਿੱਤਾ ਜਦਕਿ ਇੱਕ ਮਹੀਨਾ ਪਿਹਲਾਂ ਰਾਹੁਲ ਗਾਂਧੀ ਨੇ ਅਡਾਨੀ ਦੇ ਖਿਲਾਫ਼ ਸਵਾਲ ਚੁੱਕੇ ਤੇ ਜਵਾਬ ਮੰਗੀਆ। ਉਨ੍ਹਾਂ ਕਿਹਾ ਸੂਰਤ ਵਿਚ ਰਾਹੁਲ ਗਾਂਧੀ ਦੇ ਖਿਲਾਫ ਕੇਸ ਕੀਤਾ ਗਿਆ ਹੈ। ਇਕ ਮਹੀਨੇ ਦੇ ਅੰਦਰ-ਅੰਦਰ ਦੋ ਸਾਲ ਦੀ ਸਜ਼ਾ ਵੀ ਸੁਣਾ ਦਿੱਤੀ।

ਇਹ ਵੀ ਪੜ੍ਹੋ : Clashes On Ram Navami : ਰਾਮ ਨੌਮੀ 'ਤੇ ਪੱਥਰਬਾਜ਼ੀ, 14 ਦੀ ਮੌਤ, ਪੱਛਮੀ ਬੰਗਾਲ ਤੇ ਮਹਾਰਾਸ਼ਟਰ ਵਿੱਚ ਝੜਪ

ਉਨ੍ਹਾਂ ਕਿਹਾ ਕਿ ਇਹ ਲੜਾਈ ਰਾਹੁਲ ਗਾਂਧੀ ਦੀ ਲੜਾਈ ਨਹੀਂ, ਇਹ ਲੜਾਈ ਲੋਕਤੰਤਰ ਨੂੰ ਬਚਾਉਣ ਦੇ ਲਈ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਨੂੰ ਕੋਈ ਪ੍ਰਧਾਨ ਮੰਤਰੀ ਇਹ ਸਵਾਲ ਪੁੱਛਦਾ ਹੈ ਤੇ ਉਸ ਦਾ ਵੀ ਇਹੀ ਹਸ਼ਰ ਹੋਵੇਗਾ, ਜੋ ਰਾਹੁਲ ਗਾਂਧੀ ਦਾ ਹਸ਼ਰ ਹੋਇਆ ਹੈ। ਇਸ ਕਰਕੇ ਪੰਜਾਬ ਦੀ ਸਾਰੀ ਕਾਂਗਰਸ ਲੀਡਰਸ਼ਿਪ ਆਉਣ ਵਾਲੇ ਸਮੇਂ ਵਿੱਚ ਪੂਰੇ ਪੰਜਾਬ ਵਿਚ ਰੋਸ ਮਾਰਚ ਕਰੇਗੀ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਮਿਲ ਕੇ ਇਕੱਠੇ ਹੋ ਕੇ ਦੇਸ਼ ਨੂੰ ਬਚਾਉਣ ਦੀ ਲੋੜ ਹੈ। ਇਸ ਮੌਕੇ ਪੰਜਾਬ ਪ੍ਰਭਾਰੀ ਹਰੀਸ਼ ਚੌਧਰੀ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੇ ਵਿੱਚ ਰਾਹੁਲ ਗਾਂਧੀ ਨੇ ਅੰਦੋਲਨ ਕੀਤਾ ਅਤੇ ਆਪਣੀ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਰਾਹੁਲ ਗਾਂਧੀ ਦੇ ਇਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਮੋਦੀ ਦਾ ਇਹ ਕਾਇਰਤਾਪੂਰਨ ਕਦਮ ਹੈ, ਜੋ ਰਾਹੁਲ ਗਾਂਧੀ ਦੀ ਸਦੱਸਤਾ ਰੱਦ ਕੀਤੀ ਹੈ।

ਪ੍ਰਤਾਪ ਬਾਜਵਾ ਨੇ ਘੇਰੀ ਸੂਬਾ ਸਰਕਾਰ : ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਜ਼ਲ੍ਹਿਆਂਵਾਲਾ ਬਾਗ ਦਾ ਬਦਲਾ ਲਿਆ ਸੀ। ਉਨ੍ਹਾਂ ਕਿਹਾ ਇਸ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਸਭ ਤੋਂ ਅਹਿਮ ਰੋਲ ਪੰਜਾਬੀਆਂ ਦਾ ਰਿਹਾ ਹੈ। ਉਨ੍ਹਾਂ ਕਿਹਾ ਆਜ਼ਾਦ ਹੋਏ ਦੇਸ਼ ਦੇ ਨਿਰਮਾਤਾ ਨੇ ਭਾਰਤ ਦਾ ਸੰਵਿਧਾਨ ਲਿਆਂਦਾ ਤੇ ਕਿਹਾ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਪੰਜਾਬ। ਉਨ੍ਹਾਂ ਕਿਹਾ ਕੱਲ੍ਹ ਤੋਂ ਸਾਰੇ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਆਗੂ ਰੋਸ ਮਾਰਚ ਕੱਢਣ ਜਾ ਰਹੇ ਹਨ। ਉਨ੍ਹਾਂ ਕਿਹਾ ਜਿਹੜੀਆਂ ਪੈਰਾ ਮਿਲਟਰੀ ਫੋਰਸ ਤੁਸੀਂ ਕੇਂਦਰ ਤੋਂ ਲੈਕੇ ਆਏ ਹੋ, ਇਨ੍ਹਾਂ ਦੀਆਂ ਤਨਖਾਹਾਂ ਵੀ ਪੰਜਾਬ ਸਰਕਾਰ ਨੂੰ ਦੇਣੀਆ ਪੈਣਗੀਆਂ। ਆਈਆਂ ਤੁਹਾਡੀ ਮਰਜ਼ੀ ਨਾਲ ਸੀ ਪਰ ਜਾਣਗੀਆਂ ਆਪਣੀ ਮਰਜ਼ੀ ਨਾਲ। ਪ੍ਰਤਾਪ ਬਾਜਵਾ ਨੇ ਕਿਹਾ ਕਿ ਅੱਤਵਾਦ ਦਾ ਭਾਰੀ ਬੋਝ ਪੰਜਾਬ ਪਹਿਲਾਂ ਹੀ ਬਹੁਤ ਸਮੇਂ ਤੋਂ ਉਤਾਰ ਰਿਹਾ ਹੈ।

ਇਹ ਵੀ ਪੜ੍ਹੋ : ਰਾਮ ਨੌਮੀ 'ਤੇ ਅਯੁੱਧਿਆ 'ਚ ਸ਼ਰਧਾ ਦਾ ਉਮੜਿਆ ਸੈਲਾਬ, 50 ਲੱਖ ਸ਼ਰਧਾਲੂਆਂ ਨੇ ਕੀਤੀ ਪੂਜਾ


ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਐਡਵੋਕੇਟ ਜਰਨਲ ਨੇ ਹਾਈਕੋਰਟ ਵਿੱਚ ਜਵਾਬ ਦਿੱਤਾ ਕਿ ਅਮ੍ਰਿਤਪਾਲ ਸਿੰਘ ਸਾਡੀ ਗ੍ਰਿਫਤ ਵਿੱਚ ਹੈ ਬਹੁਤ ਜਲਦੀ ਹੀ ਅਸੀ ਉਸ ਤੱਕ ਪਹੁੰਚ ਜਾਵਾਂਗੇ ਉਨ੍ਹਾਂ ਕਿਹਾ ਅਗਲੇ ਦਿਨ ਬਾਅਦ ਅੰਮ੍ਰਿਤਪਾਲ ਦੀ ਵੀਡਿਓ ਵਾਈਰਲ ਹੋ ਜਾਂਦੀ ਹੈ ਕਿਹਾ ਇਸ ਤੋਂ ਸਾਫ਼ ਨਜਰ ਆਉਂਦਾ ਹੈ ਇਸ ਦਾ ਜਿੰਮੇਵਾਰ ਕੌਣ ਹੈ ਉਨ੍ਹਾਂ ਕਿਹਾ ਅਸੀ ਭਗਵੰਤ ਮਾਨ ਨੂੰ ਕਿਹਣਾ ਚਾਹੁੰਦੇ ਹਾਂ ਕਿ ਤੂੰ ਅਸਤੀਫਾ ਦੇ ਤਾਕਿ ਕਿ ਕੋਈ ਹੋਰ ਅੱਗੇ ਆਵੇ ਅਸੀਂ ਪੰਜਾਬ ਨੂੰ ਬਚਾ ਸਕੀਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.