ETV Bharat / state

G20 Summit in Amritsar: G20 ਸੰਮੇਲਨ ਲਈ ਅੰਮ੍ਰਿਤਸਰ ਵਿੱਚ ਤਿਆਰੀਆਂ, ਫੁਲਕਾਰੀ ਸੰਸਥਾ ਨੇ ਸਜਾਇਆ ਏਅਰਪੋਰਟ

author img

By

Published : Mar 13, 2023, 2:38 PM IST

Updated : Mar 13, 2023, 5:39 PM IST

G20 ਨੂੰ ਲੈ ਕੇ ਅੰਮ੍ਰਿਤਸਰ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸ਼ਹਿਰ ਦੀ ਫੁਲਕਾਰੀ ਸੰਸਥਾ ਨੇ ਸੋਹਣੀ ਸਜਾਵਟ ਕੀਤੀ ਹੈ। ਕੈਬਨਿਟ ਮੰਤਰੀ ਇੰਦਰਬੀਰ ਨਿੱਝਰ ਨੇ ਵੀ ਇਸਦੀ ਸ਼ਲਾਘਾ ਕੀਤੀ ਹੈ।

Preparations in Amritsar for G20
G20 In Amritsar : G20 ਸੰਮੇਲਨ ਲਈ ਅੰਮ੍ਰਿਤਸਰ ਵਿੱਚ ਤਿਆਰੀਆਂ, ਫੁੱਲਕਾਰੀ ਸੰਸਥਾ ਨੇ ਸਜਾਇਆ ਏਅਰਪੋਰਟ

G20 ਸੰਮੇਲਨ ਲਈ ਅੰਮ੍ਰਿਤਸਰ ਵਿੱਚ ਤਿਆਰੀਆਂ


ਅੰਮ੍ਰਿਤਸਰ: ਜੀ 20 ਸੰਮੇਲਨ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਅਤੇ ਅੰਮ੍ਰਿਤਸਰ ਜਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਉਤਸ਼ਾਹਿਤ ਹੈ, ਉਥੇ ਹੀ ਅੰਮ੍ਰਿਤਸਰ ਦੀ ਇਕ ਫੁਲਕਾਰੀ ਨਾਮ ਦੀ ਸੰਸਥਾ ਵਲੋਂ ਏਅਰਪੋਰਟ ਮੈਨੇਜਰ ਦੇ ਸਹਿਯੋਗ ਨਾਲ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਅੰਤਰਰਾਸ਼ਟਰੀ ਏਅਰਪੋਰਟ ਨੂੰ ਜੀ-20 ਮੌਕੇ ਪਹੁੰਚਣ ਵਾਲੇ ਡੈਲੀਗੇਟਸ ਦੇ ਸਵਾਗਤ ਨੂੰ ਲੈ ਕੇ ਇਕ ਨਵੀ ਦਿਖ ਦੇਣ ਦੀ ਕੌਸ਼ਿਸ਼ ਕੀਤੀ ਗਈ ਹੈ। ਇਸ ਸੰਬਧੀ ਫੁੱਲਕਾਰੀ ਸੰਸਥਾ ਦੇ ਮੈਨੇਜਰ ਟੀਨਾ ਅਗਰਵਾਲ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਵਲੋਂ ਜਿਥੇ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ, ਉਥੇ ਹੀ ਸਮਾਜ ਅਤੇ ਦੇਸ਼ ਪ੍ਰਤੀ ਫਰਜ ਨੂੰ ਸਮਝਾਇਆ। ਉਹਨਾਂ ਦੀ ਸੰਸਥਾ ਵਲੋਂ ਇਹ ਇਕ ਉਪਰਾਲਾ ਕਰਦਿਆਂ ਅੰਮ੍ਰਿਤਸਰ ਏਅਰਪੋਰਟ ਤੇ ਮੋਮੈਂਟੋ ਅਤੇ ਆਰਟ ਦੀ ਵਖਰੀ ਤਸ਼ਵੀਰ ਪੇਸ਼ ਕੀਤੀ ਹੈ ਜੋ ਆਉਣ ਵਾਲੇ ਮਹਿਮਾਨਾ ਦੇ ਦਿਲ ਨੂੰ ਭਾਵੇਗੀ। ਉਨ੍ਹਾਂ ਕਿਹਾ ਕਿ ਇਹ ਮੌਕਾ ਹੈ ਕਿ ਜਦੋਂ ਅੰਮ੍ਰਿਤਸਰ ਨੂੰ ਇਕ ਵੱਖਰੇ ਤਰੀਕੇ ਨਾਲ ਪੇਸ਼ ਕੀਤਾ ਜਾਵੇ।

ਕੈਬਨਿਟ ਮੰਤਰੀ ਨੇ ਕੀਤੀ ਸ਼ਲਾਘਾ: ਇਸ ਮੌਕੇ ਉਚੇਚੇ ਤੌਰ ਉੱਤੇ ਪਹੁੰਚੇ ਕੈਬਨਿਟ ਮੰਤਰੀ ਪੰਜਾਬ ਡਾ.ਇੰਦਰਬੀਰ ਨਿੱਝਰ ਨੇ ਫੁੱਲਕਾਰੀ ਸੰਸਥਾ ਦੇ ਇਸ ਉਪਰਾਲੇ ਨੂੰ ਲੈ ਕੇ ਇਸ ਸੰਸਥਾ ਅਤੇ ਮਹਿਲਾ ਸਸ਼ਕਤੀਕਰਨ ਦੀ ਸ਼ਲਾਘਾ ਕੀਤੀ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਨਿੱਝਰ ਨੇ ਕਿਹਾ ਕਿ ਇਸ ਸੰਸਥਾ ਦੀਆਂ ਮਹਿਲਾਵਾਂ ਨੇ ਸਿੱਧ ਕਰ ਦਿਤਾ ਹੈ ਕਿ ਉਹ ਮਰਦਾਂ ਮੁਕਾਬਲੇ ਕਿਸੇ ਗੱਲੋਂ ਘੱਟ ਨਹੀਂ ਹਨ। ਸਗੋਂ ਉਹਨਾਂ ਨਾਲੋ ਵੀ ਜਿਆਦਾ ਕਾਰਗਰ ਹਨ। ਉਨ੍ਹਾਂ ਕਿਹਾ ਕਿ ਬਸ ਜਦੋਂ ਮੌਕਾ ਮਿਲਦਾ ਤਾਂ ਮਹਿਲਾਵਾਂ ਆਪਣੀ ਕਲਾ ਅਤੇ ਕਾਬਲੀਅਤ ਦਾ ਪ੍ਰਦਰਸ਼ਨ ਕਰਕੇ ਖੁਦ ਨੂੰ ਸਾਬਿਤ ਕਰ ਦਿੰਦੀਆਂ ਹਨ।

ਇਹ ਵੀ ਪੜ੍ਹੋ : All India Sikh Gurdwara Act: ਕੀ ਹੈ ਸਿੱਖ ਗੁਰੂਦੁਆਰਾ ਐਕਟ, ਦਹਾਕਿਆਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਕਿਉਂ ਕੀਤੀ ਮੰਗ, ਪੜ੍ਹੋ ਪੂਰੀ ਖ਼ਬਰ

ਡੈਲੀਗੇਟਾਂ ਦਾ ਏਅਰਪੋਰਟ ਉੱਤੇ ਹੋਵੇਗਾ ਸਵਾਗਤ : ਇਸ ਮੌਕੇ ਨਿੱਝਰ ਨੇ ਕਿਹਾ ਕਿ ਏਅਰਪੋਰਟ ਅੰਦਰ ਡੈਲੀਗੇਟਾਂ ਦਾ ਸਵਾਗਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਏਅਰਪੋਰਟ ਦੇ ਬਾਹਰ ਵੀ ਕਾਫੀ ਸਜਾਵਟ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੇ ਏਅਰਪੋਰਟ ਨੂੰ ਖਾਸ ਤਰੀਕੇ ਨਾਲ ਸਜਾਇਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸਾਰੇ ਕਾਰਜ ਲਈ ਸਾਰੇ ਹੀ ਵਧਾਈ ਦੇ ਪਾਤਰ ਹਨ। ਕਿਉਂ ਕੇ ਪ੍ਰਸ਼ਾਸਨ ਦੇ ਨਾਲ ਨਾਲ ਬਾਕੀ ਸੰਸਥਾਵਾਂ ਵੀ ਕਾਰਜਸ਼ੀਲ ਹਨ। ਇਹ ਸੰਮੇਲਨ ਵਿਲੱਖਣ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਇਹ ਸੰਮੇਲਨ ਕਰਵਾਉਣ ਦਾ ਮੌਕਾ ਮਿਲਿਆ ਹੈ ਅਤੇ ਅੰਮ੍ਰਿਤਸਰ ਵੀ ਆਪਣਾ ਚੰਗਾ ਭਵਿੱਖ ਦੇਖ ਰਿਹਾ ਹੈ।

Last Updated : Mar 13, 2023, 5:39 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.