ETV Bharat / state

'ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਦੀ ਫੋਟੋ ਆਈ ਸਾਹਮਣੇ'

author img

By

Published : Dec 19, 2021, 6:01 PM IST

ਬੀਤੇ ਦਿਨੀਂ ਅੰਮ੍ਰਿਤਸਰ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ 'ਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਦੀ ਤਸਵੀਰ ਸਾਹਮਣੇ ਆਈ ਹੈ। ਜਿਸ ਨੂੰ ਦਰਬਾਰ ਸਾਹਿਬ 'ਚ ਇਕੱਤਰ ਸੰਗਤ ਵਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।

'ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਦੀ ਫੋਟੋ ਆਈ ਸਾਹਮਣੇ'
'ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਦੀ ਫੋਟੋ ਆਈ ਸਾਹਮਣੇ'

ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਮੰਦਿਰ ਸਾਹਿਬ (Sachkhand Sri Harmandir Sahib) 'ਚ ਬੀਤੇ ਦਿਨੀਂ ਬੇਅਦਬੀ ਦੀ ਕੋਸ਼ਿਸ਼ ( desecrate Golden Temple) ਕਰਨ ਦੀ ਘਟਨਾ ਸਾਹਮਣੇ ਆਈ ਸੀ। ਜਿਸ ਨੂੰ ਲੈਕੇ ਸਮੁੱਚੀ ਸਿੱਖ ਸੰਗਤ 'ਚ ਭਾਰੀ ਰੋਸ ਵੀ ਪਾਇਆ ਜਾ ਰਿਹਾ ਹੈ। ਇਸ ਘਟਨਾ ਤੋਂ ਬਾਅਦ ਦਰਬਾਰ ਸਾਹਿਬ 'ਚ ਇਕੱਤਰ ਸੰਗਤ (Sangat gathered at Darbar Sahib) ਵਲੋਂ ਮੁਲਜ਼ਮ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।

ਦੱਸ ਦਈਏ ਕਿ ਦਰਬਾਰ ਸਾਹਿਬ 'ਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਦੀ ਤਸਵੀਰ ਸਾਹਮਣੇ ਆਈ ਹੈ। ਜਿਸ ਵਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

'ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਦੀ ਫੋਟੋ ਆਈ ਸਾਹਮਣੇ'
'ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਨੌਜਵਾਨ ਦੀ ਫੋਟੋ ਆਈ ਸਾਹਮਣੇ'

ਇਹ ਵੀ ਪੜ੍ਹੋ : Desecrate: ਦਰਬਾਰ ਸਾਹਿਬ ਅੰਮ੍ਰਿਤਸਰ 'ਚ ਨੌਜਵਾਨ ਵਲੋਂ ਬੇਅਦਬੀ ਕਰਨ ਦੀ ਕੋਸ਼ਿਸ਼

ਦੱਸ ਦਈਏ ਕਿ ਬੀਤੇ ਦਿਨੀਂ ਰਹਿਰਾਸ ਸਾਹਿਬ ਜੀ ਦੇ ਚੱਲ ਰਹੇ ਪਾਠ ਦੌਰਾਨ ਇੱਕ ਨੌਜਵਾਨ ਜੰਗਲਾ ਟੱਪ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਜ਼ਦੀਕ ਪਹੁੰਚ ਗਿਆ ਸੀ। ਉਕਤ ਨੌਜਵਾਨ ਵਲੋਂ ਤਲਵਾਰ ਹੱਥ 'ਚ ਫੜ ਲਈ ਗਈ ਸੀ। ਜਿਸ ਨੂੰ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਸਮੇਂ ਰਹਿੰਦੇ ਕਾਬੂ ਕਰ ਲਿਆ ਗਿਆ ਸੀ। ਉਕਤ ਘਟਨਾ ਤੋਂ ਬਾਅਦ ਦਰਬਾਰ ਸਾਹਿਬ 'ਚ ਮੌਜੂਦ ਸੰਗਤ ਵਲੋਂ ਉਸ ਨੂੰ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ ਉਕਤ ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ ਸੀ।

ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਬੇਅਦਬੀ ਮਾਮਲਾ: ਸਿੱਖ ਜਗਤ ’ਚ ਰੋਸ, ਸੁਰੱਖਿਆ ’ਚ ਵਾਧਾ

ETV Bharat Logo

Copyright © 2024 Ushodaya Enterprises Pvt. Ltd., All Rights Reserved.