ETV Bharat / state

ਪੰਜਾਬ ਦੇ ਸਰੱਹਦੀ ਖੇਤਰ ਦੇ ਲੋਕ ਅਜੇ ਵੀ ਸਿੱਖਿਆ ਤੋਂ ਵਾਂਝੇ, ਜਾਣੋ ਕਿਉਂ...

author img

By

Published : May 25, 2022, 2:03 PM IST

ਅੰਮ੍ਰਿਤਸਰ ਦੇ ਅਟਾਰੀ ਵਾਹਗਾ ਸਰਹੱਦ ਦੇ ਮੁਹਾਵਾ ਪਿੰਡ 'ਚ ਈਟੀਵੀ ਭਾਰਤ ਦੀ ਟੀਮ ਵਲੋਂ ਪਿੰਡ ਵਾਸੀਆਂ ਨਾਲ ਮੁੱਢਲੀਆਂ ਸਹੂਲਤਾਂ ਸਬੰਧੀ ਗੱਲਬਾਤ ਕੀਤੀ ਗਈ। ਜਿਸ 'ਚ ਸਥਾਨਕ ਲੋਕਾਂ ਵਲੋਂ ਮੀਡੀਆ ਅੱਗੇ ਆਪਣੇ ਦੁਖੜੇ ਪੇਸ਼ ਕੀਤੇ।

ਪੰਜਾਬ ਦੇ ਸਰੱਹਦੀ ਖੇਤਰ ਦੇ ਲੋਕ ਅਜੇ ਵੀ ਸਿੱਖਿਆ ਤੋਂ ਵਾਂਝੇ
ਪੰਜਾਬ ਦੇ ਸਰੱਹਦੀ ਖੇਤਰ ਦੇ ਲੋਕ ਅਜੇ ਵੀ ਸਿੱਖਿਆ ਤੋਂ ਵਾਂਝੇ

ਅੰਮ੍ਰਿਤਸਰ: ਇੱਕ ਪਾਸੇ ਭਾਰਤ ਨੂੰ ਡਿਜੀਟਲ ਇੰਡੀਆ ਬਣਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਤਾਂ ਉਥੇ ਹੀ ਕਈ ਅਜਿਹੇ ਖੇਤਰ ਵੀ ਹੈ ਜੋ ਬੁਨਿਆਦੀ ਸਹੂਲਤਾਂ ਤੋਂ ਹੀ ਸੱਖਣੇ ਹਨ। ਇਸ ਦੇ ਚੱਲਦਿਆਂ ਜੇਕਰ ਗੱਲ ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਦੀ ਕੀਤੀ ਜਾਵੇ ਤਾਂ ਅੱਜ ਵੀ ਲੋਕ ਕਈ ਸਹੂਲਤਾਂ ਨੂੰ ਲੈਕੇ ਸਰਕਾਰਾਂ ਤੋਂ ਅਪੀਲ ਕਰਦੇ ਆ ਰਹੇ ਹਨ।

ਈਟੀਵੀ ਭਾਰਤ ਦੀ ਟੀਮ ਵਲੋਂ ਗੱਲਬਾਤ: ਅੰਮ੍ਰਿਤਸਰ ਦੇ ਅਟਾਰੀ ਵਾਹਗਾ ਸਰਹੱਦ ਦੇ ਮੁਹਾਵਾ ਪਿੰਡ 'ਚ ਈਟੀਵੀ ਭਾਰਤ ਦੀ ਟੀਮ ਵਲੋਂ ਪਿੰਡ ਵਾਸੀਆਂ ਨਾਲ ਮੁੱਢਲੀਆਂ ਸਹੂਲਤਾਂ ਸਬੰਧੀ ਗੱਲਬਾਤ ਕੀਤੀ ਗਈ। ਜਿਸ 'ਚ ਸਥਾਨਕ ਲੋਕਾਂ ਵਲੋਂ ਮੀਡੀਆ ਅੱਗੇ ਆਪਣੇ ਦੁਖੜੇ ਪੇਸ਼ ਕੀਤੇ।

ਪਿੰਡ ਮੁਹਾਵਾ ਸਿੱਖਿਆ ਪੱਖੋਂ ਪਿਛੜਿਆ: ਪਿੰਡ ਦੇ ਲੋਕਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸੇ ਸਮੇਂ ਇਸ ਪਿੰਡ 'ਚੋਂ ਵੱਡੇ-ਵੱਡੇ ਲੀਡਰ, ਡਾਕਟਰ, ਪਟਵਾਰੀ ਤੇ ਟੀਚਰ ਬਣੇ ਹਨ, ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਹੈ। ਪਰ ਹੁਣ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਪਿੰਡ ਵਿੱਚ ਸਕੂਲ ਤੇ ਹੈ ਪਰ ਪੜ੍ਹਾਉਣ ਲਈ ਟੀਚਰ ਨਹੀਂ ਹਨ। ਪਿੰਡ ਦੇ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬੱਚਿਆਂ ਲਈ ਪੜ੍ਹਾਈ ਦਾ ਕੋਈ ਖਾਸ ਪ੍ਰਬੰਧ ਨਹੀਂ ਹੈ। ਇਸ ਦੇ ਨਾਲ ਹੀ ਪਿੰਡ ਵਾਸੀਆਂ ਦਾ ਕਹਿਣਾ ਕਿ ਜੇਕਰ ਕੋਈ ਬੱਚਾ ਦੱਸ ਜਮਾਤਾਂ ਪੜ੍ਹ ਜਾਂਦਾ ਹੈ ਤਾਂ ਅੱਗੇ ਪੜ੍ਹਨ ਲਈ ਕੋਈ ਪ੍ਰਬੰਧ ਨਹੀਂ ਹੈ। ਪਿੰਡ ਵਿੱਚੋਂ ਉਸ ਨੂੰ ਪੜ੍ਹਾਈ ਕਰਨ ਲਈ ਸ਼ਹਿਰ ਜਾਣਾ ਪੈਂਦਾ ਹੈ ਤੇ ਇੰਨਾਂ ਖਰਚਾ ਉਸਦੇ ਪਰਿਵਾਰ ਵਾਲੇ ਝੱਲ ਨਹੀਂ ਸਕਦੇ। ਜਿਸ ਕਾਰਨ ਬੱਚੇ ਪੜ੍ਹਾਈ ਖੁਣੋਂ ਵਾਂਝੇ ਰਹਿ ਜਾਂਦੇ ਹਨ।

ਪੰਜਾਬ ਦੇ ਸਰੱਹਦੀ ਖੇਤਰ ਦੇ ਲੋਕ ਅਜੇ ਵੀ ਸਿੱਖਿਆ ਤੋਂ ਵਾਂਝੇ

ਬੇਰੁਜ਼ਗਾਰੀ ਅਤੇ ਨਸ਼ੇ ਦੀ ਦਲਦਲ: ਉਨ੍ਹਾਂ ਕਿਹਾ ਕਿ ਬੇਰੋਜ਼ਗਾਰੀ ਹੋਣ ਕਰਕੇ ਨੌਜਵਾਨ ਨਸ਼ੇ ਦੀ ਦਲਦਲ 'ਚ ਧੱਸ ਰਹੇ ਹਨ। ਪਹਿਲਾਂ ਅਫੀਮ ਤੇ ਸ਼ਰਾਬ ਦਾ ਨਸ਼ਾ ਹੁੰਦਾ ਸੀ, ਉਸਦਾ ਇੰਨਾ ਡਰ ਨਹੀਂ ਹੁੰਦਾ ਸੀ ਪਰ ਹੁਣ ਜੋ ਹੈਰੋਇਨ ਜਾਂ ਸਮੈਕ ਦਾ ਨਸ਼ਾ ਹ, ਉਹ ਬਹੁਤੀ ਮਾੜਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ। ਨਸ਼ੇ ਨੇ ਨੌਜਵਾਨਾਂ ਦੀ ਜ਼ਿੰਦਗੀ ਰੋਲ ਦਿੱਤੀ ਹੈ। ਪਿੰਡ ਦੇ ਘਰ-ਘਰ ਵਿੱਚ ਨਸ਼ਾ ਵਿਕ ਰਿਹਾ ਹੈ ਪਰ ਕੋਈ ਪੁੱਛਣ ਵਾਲਾ ਨਹੀਂ ਤੇ ਨਾ ਹੀ ਕੋਈ ਰੋਕਣ ਵਾਲਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੀ ਅੱਖਾਂ ਬੰਦ ਕਰਕੇ ਬੈਠੀ ਹੋਈ ਹੈ।

ਗੁਆਂਢੀ ਮੁਲਕ ਸਰਗਰਮ: ਪਿੰਡ ਵਾਲਿਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਹੱਦੀ ਪਿੰਡ ਹੋਣ ਕਰਕੇ ਇਹ ਬਾਰਡਰ ਦੇ ਕੰਢੇ 'ਤੇ ਪਿੰਡ ਹੈ ਤੇ ਕਈ ਵਾਰ ਨਾਲ ਦੇ ਮੁਲਕ ਪਾਕਿਸਤਾਨ ਵਿੱਚੋਂ ਡ੍ਰੋਨ ਵੀ ਸਾਡੇ ਪਿੰਡਾਂ ਵਿੱਚ ਆਉਂਦੇ ਹਨ ਤੇ ਨਸ਼ਾ ਤੇ ਹਥਿਆਰ ਸੁੱਟ ਕੇ ਚਲੇ ਜਾਂਦੇ ਹਨ। ਪਿੰਡ ਦੇ ਲੋਕਾਂ ਦਾ ਕਹਿਣਾ ਕਿ ਕਈ ਵਾਰ ਬੀਐਸਐਫ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਾਬੂ ਵੀ ਕੀਤਾ ਪਰ ਇਹ ਕੰਮ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਸਰਹੱਦੀ ਪਿੰਡਾਂ ਵੱਲ ਧਿਆਨ ਦੇਣ ਦੀ ਲੋੜ ਹੈ।

'ਆਪ ਸਰਕਾਰ ਤੋਂ ਉਮੀਦਾਂ': ਪਿੰਡ ਵਾਸੀਆਂ ਦਾ ਕਹਿਣਾ ਕਿ ਸਰਾਕਰ ਨੂੰ ਨਸ਼ਾ ਅਤੇ ਬੇਰੁਜ਼ਗਾਰੀ ਦੂਰ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਤੋਂ ਪਿੰਡ ਵਾਲਿਆਂ ਨੂੰ ਬਹੁਤ ਉਮੀਦਾਂ ਹਨ। ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਪ ਦੀ ਸਰਕਾਰ ਕਿੰਨੇ ਕੁ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਦੀ ਹੈ।

ਬੇਰੁਜ਼ਗਾਰਾਂ ਨੂੰ ਰੁਜ਼ਗਾਰ: ਉਨ੍ਹਾਂ ਕਿਹਾ ਕਿ ਸਰਕਾਰ ਨੂੰ ਟੀਚਰਾਂ ਦੀ ਭਰਤੀ ਕਰਨੀ ਚਾਹੀਦੀ ਹੈ ਤਾਂ ਜੋ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇ ਤੇ ਬੱਚੇ ਵੀ ਸਿੱਖਿਆ ਤੋਂ ਵਾਂਝੇ ਨਾ ਰਹਿਣ। ਉੱਥੇ ਹੀ ਉਨ੍ਹਾਂ ਕਿਹਾ ਕਿ ਸਾਡੀਆਂ ਜ਼ਮੀਨਾਂ ਤਾਰਕੁੰਡੇ ਤੋਂ ਪਾਰ ਹਨ ਸਾਨੂੰ ਉੱਥੇ ਜਾਣ 'ਚ ਬਹੁਤ ਮੁਸ਼ਕਿਲ ਆਉਂਦੀ ਹੈ ਕਿਉਂਕਿ ਅਸੀਂ ਜਦੋਂ ਜ਼ਮੀਨ ਦੀ ਵਹਾਈ ਲਈ ਜਾਂਦੇ ਹਾਂ ਤਾਂ ਪਿੱਛੋਂ ਤਸਕਰ ਨਸ਼ੇ ਦਾ ਸਾਮਾਨ ਸੁੱਟ ਜਾਂਦੇ ਹਨ ਤੇ ਉਸ ਦਾ ਇਲਜ਼ਾਮ ਜ਼ਮੀਨ ਦੇ ਮਾਲਕ ਉੱਤੇ ਲੱਗ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰਾਂ ਕੋਲੋਂ ਮੰਗ ਕਰਦੇ ਹਾਂ ਕਿ ਇਸ ਦਾ ਹੱਲ ਕੱਢਿਆ ਜਾਵੇ।

ਨਸ਼ੇ ਨੇ ਕੀਤਾ ਬੇੜਾ ਗਰਕ: ਪਿੰਡ ਦੇ ਲੋਕਾਂ ਨੇ ਕਿਹਾ ਕਿ ਆਪ ਸਰਕਾਰ ਨੂੰ ਗਰਾਊਂਡ ਲੇਬਲ 'ਤੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਫੌਜ ਤੇ ਪੁਲੀਸ ਵਿੱਚ ਸਭ ਤੋਂ ਜ਼ਿਆਦਾ ਲੋਕ ਪਿੰਡ ਮੁਹਾਵੇ ਦੇ ਭਰਤੀ ਹੁੰਦੇ ਸੀ ਪਰ ਇਹ ਨਸ਼ੇ ਨੇ ਨੌਜਵਾਨਾਂ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ।

ਨੌਜਵਾਨਾਂ ਦਾ ਵਿਦੇਸ਼ਾਂ ਵੱਲ ਰੁਝਾਨ: ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਨੂੰ ਭੱਜ ਰਹੀ ਹੈ ਜਿਸ ਕੋਲ ਇਕ ਦੋ ਕਿੱਲੇ ਹਨ ਉਹ ਵੀ ਵੇਚ ਕੇ ਬਾਹਰ ਨੂੰ ਭੱਜਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਥੇ ਹੀ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ ਤੇ ਵਿਦੇਸ਼ਾਂ ਵਿੱਚ ਜਾਣ ਦੀ ਜ਼ਰੂਰਤ ਨਾ ਪਵੇ।

ਇਹ ਵੀ ਪੜ੍ਹੋ: ਜੇਲ੍ਹਾਂ ’ਚੋਂ ਫੋਨ ਆਉਣੇ ਜਾਰੀ !, ਜੇਲ੍ਹ ਅੰਦਰੋਂ ਨੌਜਵਾਨ ਨੇ ਕੀਤੀ ਵੀਡੀਓ ਕਾਲ, ਦੇਖੋ ਵੀਡੀਓ

ETV Bharat Logo

Copyright © 2024 Ushodaya Enterprises Pvt. Ltd., All Rights Reserved.