ETV Bharat / state

Diya's On Diwali : ਹੁਣ ਦੀਵਾਲੀ ਮੌਕੇ ਚੁਬਾਰਿਆਂ 'ਤੇ ਨਜ਼ਰ ਆਉਂਦੀਆਂ ਚਾਈਨੀਜ਼ ਲਾਈਟਾਂ, ਦੀਵਿਆਂ ਤੋਂ ਦੂਰ ਭੱਜ ਰਹੇ ਲੋਕ !

author img

By ETV Bharat Punjabi Team

Published : Nov 5, 2023, 1:20 PM IST

ਦੀਵਾਲੀ ਦੇ ਤਿਉਹਾਰ ਦੀਆਂ ਰੌਣਕਾਂ ਜਿੱਥੇ ਬਜ਼ਾਰਾਂ ਵਿੱਚ ਦਿਖਣੀਆਂ ਸ਼ੁਰੂ ਹੋ ਚੁੱਕੀਆਂ ਹਨ, ਉੱਥੇ ਹੀ, ਦੀਵੇ ਬਣਾਉਣ ਵਾਲਿਆਂ ਵਲੋਂ ਰੰਗ-ਬਿਰੰਗੇ ਦੀਵੇ ਵੀ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀ ਆਪਣੀ ਹੀ ਇੱਕ ਖਾਸੀਅਤ ਅਤੇ ਇਸ ਤਿਉਹਾਰ ਵਿੱਚ ਅਹਿਮ (Diya's On Diwali) ਭੂਮਿਕਾ ਹੈ। ਪਰ, ਫਿਰ ਵੀ ਅੱਜ-ਕੱਲ੍ਹ ਲੋਕਾਂ ਵਿੱਚ ਦੀਵਿਆਂ ਦਾ ਕ੍ਰੇਜ਼ ਘੱਟ ਦੇਖਿਆ ਜਾ ਰਿਹਾ ਹੈ। ਇਸ ਨਾਲ ਕਾਰੀਗਰਾਂ ਦਾ ਤਿਉਹਾਰ ਵੀ ਫੀਕਾ ਪੈ ਜਾਂਦਾ ਹੈ।

Diya's On Diwali, Diwali 2023
Diya's On Diwali

ਦੀਵਿਆਂ ਤੋਂ ਦੂਰ ਭੱਜ ਰਹੇ ਲੋਕ !

ਅੰਮ੍ਰਿਤਸਰ: ਦੀਵਾਲੀ ਦੇ ਤਿਉਹਾਰ ਦਾ ਨਾਮ ਜ਼ਹਿਨ ਵਿੱਚ ਆਉਂਦੇ ਹੀ, ਦੀਵਿਆਂ ਦੀਆਂ ਲਾਈਨਾਂ ਵਿੱਚ ਜੱਗਦੀ ਲੋਅ ਦੀ ਤਸਵੀਰ ਦਿਮਾਗ ਵਿੱਚ ਬਣਨੀ ਸ਼ੁਰੂ ਹੋ ਜਾਂਦੀ ਹੈ। ਪਰ, ਅਸਲ ਵਿੱਚ ਹੁਣ ਘਰਾਂ ਦੇ ਚੁਬਾਰਿਆਂ ਵਿੱਚ ਇਨ੍ਹਾਂ ਦੀਵਿਆਂ ਦੀ ਥਾਂ ਚਾਈਨੀਜ਼ ਲਾਈਟਾਂ ਨੇ ਲੈ ਲਈ ਹੈ। ਲੋਕਾਂ ਨੂੰ ਉਹ ਸਸਤੀਆਂ ਲੱਗਦੀਆਂ ਹਨ। ਅਜਿਹੇ ਵਿੱਚ ਦੀਵੇ ਬਣਾਉਣ ਵਾਲਿਆਂ ਦੇ ਮਿਹਨਤ ਨੂੰ ਮੁੱਲ ਵੀ ਨਹੀਂ ਪੈਂਦਾ, ਦੂਜਾ, ਅੱਜ ਲੋਕ ਆਪਣੀ ਇਸ ਦੀਵੇ ਜਗਾ ਕੇ ਘਰ ਰੁਸ਼ਨਾਉਣ ਦੀ ਪੁਰਾਤਨ ਰੀਤਿ ਤੋਂ ਵੀ (Diya On Diwali In Punjab) ਦੂਰ ਜਾ ਰਹੇ ਹਨ।

ਦੀਵੇ ਬਣਾਉਣ ਵਾਲੇ ਨਿਰਾਸ਼ : ਦੀਵੇ ਬਣਾਉਣ ਦਾ ਕੰਮ ਕਰਨ ਵਾਲੀ ਪਿੰਕੀ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆ ਕਿਹਾ ਕਿ ਜਿੰਨੀ ਉਹ ਮਿਹਨਤ ਕਰਦੇ ਹਨ, ਉਨ੍ਹਾਂ ਮੁੱਲ ਵੀ ਨਹੀਂ ਪੈਂਦਾ। ਦੀਵਿਆਂ ਨੂੰ ਅਸੀਂ ਮਹਿਜ਼ 60 ਪੈਸੇ ਤੋਂ 2 ਰੁਪਏ ਤੱਕ ਵੇਚਦੇ ਹਾਂ, ਫਿਰ ਅੱਗੇ ਇਸ ਦੀ ਕੀਮਤ 10-15 ਰੁਪਏ ਹੋ ਜਾਂਦੀ ਹੈ। ਜਦਕਿ, ਸਾਨੂੰ ਉੰਨੀਂ ਮਿਹਨਤ ਵੀ ਨਸੀਬ ਨਹੀਂ ਹੁੰਦੀ, ਨਾਲ ਹੀ ਲੋਕ (Deepmala On Diwali) ਦੀਵੇ ਲੈਂਦੇ ਵੀ ਨਹੀਂ ਹਨ। ਉਹ ਚਾਈਨੀਜ਼ ਲੜੀਆਂ ਵਰਤਦੇ ਹਨ ਜਿਸ ਕਾਰਨ ਦੀਵਿਆਂ ਦੀ ਸੇਲ ਘੱਟ ਹੋ ਜਾਂਦੀ ਹੈ।

Diwali 2023
ਦੀਵੇ ਬਣਾਉਣ ਵਾਲਾ ਕਾਰੀਗਰ

ਸਰਕਾਰ ਤੋਂ ਨਰਾਜ਼ ਘੁਮਿਆਰ: ਈਟੀਵੀ ਭਾਰਤ ਦੀ ਟੀਮ ਨਾਲ ਗੱਲ ਕਰਦਿਆ ਦੀਵੇ ਬਣਾਉਣ ਵਾਲੇ ਨਰੇਸ਼ ਕੁਮਾਰ ਨੇ ਦੱਸਿਆ ਕਿ ਉਹ ਇਹ ਕੰਮ ਆਪਣੇ ਦਾਦੇ-ਪੜਦਾਦਿਆਂ ਤੋਂ ਕਰਦਾ ਆ ਰਿਹਾ ਹੈ। ਉਸ ਨੇ ਦੱਸਿਆ ਕਿ ਜਦੋਂ ਦੀ ਹੋਸ਼ ਸੰਭਾਲੀ ਹੈ, ਉਸ ਨੇ ਇਹੀ ਕੰਮ ਸਿੱਖਿਆ ਅਤੇ ਅੱਗੇ ਕੀਤਾ। ਅੱਜ ਉਸ ਦੀ ਉਮਰ 60 ਸਾਲ ਦੇ ਕਰੀਬ ਹੋ ਗਈ ਹੈ। ਜਦੋਂ ਉਹ ਆਪਣੇ ਸਮੇਂ ਵਿੱਚ ਦੀਵੇ ਵੇਚਣ ਜਾਂਦਾ ਸੀ, ਤਾਂ ਘਰ ਦੀਆਂ ਔਰਤਾਂ 500-500 ਦੀਵੇ ਲੈਦੀਆਂ ਸੀ, ਪਰ ਅੱਜ-ਕੱਲ੍ਹ ਸ਼ਗਨ ਹੀ ਕਰਨਾ ਹੈ, ਕਹਿ ਕੇ ਸਿਰਫ਼ 5-5 ਦੀਵੇ ਹੀ ਲੋਕ ਖ਼ਰੀਦਦੇ ਹਨ।

ਉਨ੍ਹਾਂ ਦੱਸਿਆ ਕਿ ਹੁਣ ਸਾਡੇ ਬੱਚੇ ਇਹ ਕੰਮ ਨਹੀਂ ਕਰਦੇ, ਕਿਉਂਕਿ ਅੱਜ ਦੇ ਸਮੇਂ ਵਿੱਚ ਇੰਨੀ ਘੱਟ ਕਮਾਈ ਵਿੱਚ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਔਖਾ ਹੈ। ਨਰੇਸ਼ ਨੇ ਦੱਸਿਆ ਕਿ ਸਰਕਾਰ ਵਲੋਂ ਵੀ ਉਨ੍ਹਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ। ਸਿਰਫ਼ ਇੱਕ ਮੋਟਰ ਚੱਲਦੀ ਹੈ ਜਿਸ ਉੱਤੇ ਕਮਰਸ਼ੀਅਲ ਮੀਟਰ ਲਾ ਦਿੱਤਾ (Diwali 2023) ਗਿਆ। ਇਸ ਨਾਲ ਉਨ੍ਹਾਂ ਨੂੰ ਹੁਣ ਬਿਜਲੀ, ਪਾਣੀ ਤੇ ਮਿੱਟੀ ਵੀ ਮਹਿੰਗੀ ਪੈਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਸਾਡੇ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.