ETV Bharat / state

ਗੁਰੂ ਨਾਨਕ ਦੇਵ ਹਸਪਤਾਲ ਦੇ ਪ੍ਰਬੰਧਾਂ ਨੂੰ ਲੈ ਕੇ ਫੁੱਟਿਆ ਲੋਕਾਂ ਦਾ ਗੁੱਸਾ

author img

By

Published : Jun 12, 2022, 7:54 AM IST

ਗੁਰੂ ਨਾਨਕ ਦੇਵ ਹਸਪਤਾਲ ਦੇ ਪ੍ਰਬੰਧਾਂ ਨੂੰ ਲੈ ਕੇ ਫੁੱਟਿਆ ਲੋਕਾਂ ਦਾ ਗੁੱਸਾ
ਗੁਰੂ ਨਾਨਕ ਦੇਵ ਹਸਪਤਾਲ ਦੇ ਪ੍ਰਬੰਧਾਂ ਨੂੰ ਲੈ ਕੇ ਫੁੱਟਿਆ ਲੋਕਾਂ ਦਾ ਗੁੱਸਾ

ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ (Sri Guru Nanak Dev Hospital, Amritsar) ਵਿੱਚ ਸਿਹਤ ਸਹੂਲਤਾਂ ਦੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ। ਜਿੱਥੇ ਆਵਾਰਾ ਕੁੱਤਿਆ ਦੀ ਹਸਪਤਾਲ ਵਿੱਚ ਐਂਟਰੀ ਤੋਂ ਲੋਕ ਅਸੁਰੱਖਿਆ ਹਨ।

ਅੰਮ੍ਰਿਤਸਰ: ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਸਿਹਤ ਸਹੂਲਤਾਂ ਨੂੰ ਲੈਕੇ ਵੱਡੇ-ਵੱਡੇ ਵਾਅਦੇ ਕੀਤੇ ਸਨ, ਪਰ ਜਿਵੇਂ ਹੀ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੁੰਦੀ ਹੈ ਉਦੋਂ ਹੀ ਉਹ ਆਪਣੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਭੁੱਲਦੀ ਨਜ਼ਰ ਆਉਦੀ ਹੈ। ਜਿਸ ਦੀ ਤਸਵੀਰ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ (Sri Guru Nanak Dev Hospital, Amritsar) ਤੋਂ ਸਾਹਮਣੇ ਆਈਆ ਹੈ। ਜਿੱਥੇ ਸਿਹਤ ਸਹੂਲਤਾਂ ਦੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ।

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ (Sri Guru Nanak Dev Hospital, Amritsar) ਦੇ ਹਾਲਾਤ ਜੋ ਬਿਆਨ ਕਰ ਰਹੇ ਹਨ, ਉਹ ਤੁਸੀਂ ਇਨ੍ਹਾਂ ਤਸਵੀਰਾਂ ਵਿੱਚ ਵੇਖ ਹੀ ਸਕਦੇ ਹੋ। ਹਸਪਤਾਲ ਵਿੱਚ ਸੁਰੱਖਿਆ ਨੂੰ ਲੈਕੇ ਕੋਈ ਪ੍ਰਬੰਧ ਨਹੀਂ ਹੈ। ਇੱਕ ਪਾਸੇ ਜਿੱਥੇ ਹਸਪਤਾਲ (Hospital) ਵਿੱਚ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ, ਉੱਥੇ ਹੀ ਆਵਾਰਾ ਕੁੱਤਿਆ ਦੀ ਐਟਰੀ ਵੀ ਹਸਪਤਾਲ ਦੀ ਐਮਰਜੈਂਸੀ (Hospital Emergency) ਤੱਕ ਹੈ। ਇੱਥੇ ਆਵਾਰਾ ਕੁੱਤੇ ਵੱਡੀ ਗਿਣਤੀ ਵਿੱਚ ਹਸਪਤਾਲ (Hospital) ਦੇ ਅੰਦਰ ਹੀ ਰਹਿੰਦੇ ਹਨ, ਜਿਸ ਕਰਕੇ ਇੱਥੇ ਇਲਾਜ ਕਰਵਾਉਣ ਦੇ ਲਈ ਆਉਣ ਵਾਲੇ ਮਰੀਜ਼ਾ ਨੂੰ ਹਰ ਸਮੇਂ ਜਾਨ ਦਾ ਖ਼ਤਰਾਂ ਬਣਿਆ ਰਹਿੰਦਾ ਹੈ।

ਗੁਰੂ ਨਾਨਕ ਦੇਵ ਹਸਪਤਾਲ ਦੇ ਪ੍ਰਬੰਧਾਂ ਨੂੰ ਲੈ ਕੇ ਫੁੱਟਿਆ ਲੋਕਾਂ ਦਾ ਗੁੱਸਾ

ਇਲਾਜ ਕਰਵਾਉਣ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਨ੍ਹਾਂ ਵੱਲੋਂ ਪੰਜਾਬ ਸਰਕਾਰ (Government of Punjab) ਸਿਰ ਠੀਕਰਾ ਭੰਨ ਕੇ ਕਿਹਾ ਕਿ ਪੰਜਾਬ ਸਰਕਾਰ ਚਾਹੇ ਸਿਹਤ ਸੇਵਾਵਾਂ ਨੂੰ ਲੈ ਕੇ ਜਿੰਨਾ ਮਰਜ਼ੀ ਫਰਜ਼ੀ ਪ੍ਰਚਾਰ ਕਰ ਰਹੀ ਹੈ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਆਮ ਆਦਮੀ ਪਾਰਟੀ ਵੱਲੋਂ ਸਿਹਤ ਸਹੂਲਤਾਂ ਨੂੰ ਲੈਕੇ ਚੋਣਾਂ ਤੋਂ ਪਹਿਲਾਂ ਪੰਜਾਬੀਆਂ ਨਾਲ ਵਾਅਦੇ ਕੀਤੇ ਸਨ, ਉਹ ਸਭ ਖੋਖਲੇ ਸਾਬਿਤ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਪਹਿਲਾਂ ਹੀ ਡਾਕਟਰਾਂ ਦੀ ਵੱਡੀ ਘਾਟ ਹੈ, ਪਰ ਜਿਵੇਂ ਹਸਪਤਾਲ (Hospital) ਅੰਦਰ ਕੁੱਤੇ ਫਿਰ ਰਹੇ ਹਨ, ਜੇਕਰ ਉਹ ਕਿਸੇ ਨੂੰ ਵੱਢ ਲੈਣ ਤਾਂ ਫਿਰ ਉਸ ਨੂੰ ਇਲਾਜ ਲਈ ਕਿਸੇ ਪ੍ਰਾਈਵੇਟ ਹਸਪਾਤਲ ਵਿੱਚ ਆਪਣਾ ਇਲਾਜ ਕਰਵਾਉਣ ਲਈ ਜਾਣਾ ਪੈਦਾ ਹੈ, ਕਿਉਂਕਿ ਇੱਥੇ ਤਾਂ ਕੋਈ ਡਾਕਟਰ ਵੀ ਨਹੀਂ ਹੈ।


ਇਹ ਵੀ ਪੜ੍ਹੋ: ਮੂਸੇਵਾਲਾ ਕਤਲਕਾਂਡ ਮਾਮਲੇ ’ਚ ਕੇਕੜਾ ਸਣੇ 4 ਦਾ ਮਿਲਿਆ ਪੁਲਿਸ ਰਿਮਾਂਡ

ETV Bharat Logo

Copyright © 2024 Ushodaya Enterprises Pvt. Ltd., All Rights Reserved.