ETV Bharat / state

ਖਾਲਸਾ ਕਾਲਜ ਦੇ ਸਾਹਮਣੇ ਹੋਇਆ ਹਾਈ ਵੋਲਟੇਜ ਡਰਾਮਾ, ਰਾਹਗੀਰ ਤੇ ਪੁਲਿਸ ਮੁਲਾਜ਼ਮ ਵਿਚਕਾਰ ਹੋਈ ਝੜਪ

author img

By

Published : May 17, 2023, 6:12 AM IST

ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਦੇ ਬਾਹਰ ਟ੍ਰੈਫਿਕ ਪੁਲਿਸ ਮੁਲਾਜ਼ਮ ਅਤੇ ਰਾਹਗੀਰ ਦੇ ਵਿਚਕਾਰ ਹੱਥੋਪਾਈ ਹੋ ਗਈ। ਇਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।

ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਦੇ ਬਾਹਰ ਟ੍ਰੈਫਿਕ ਪੁਲਿਸ ਮੁਲਾਜ਼ਮ ਅਤੇ ਰਾਹਗੀਰ ਦੇ ਵਿਚਕਾਰ ਹੱਥੋਪਾਈ ਹੋ ਗਈ। ਇਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ।
ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਸਾਹਮਣੇ ਹੋਇਆ ਹਾਈ ਵੋਲਟੇਜ ਡਰਾਮਾ

ਅੰਮ੍ਰਿਤਸਰ: ਖ਼ਾਲਸਾ ਕਾਲਜ ਦੇ ਬਾਹਰ ਅੱਜ ਪੁਲਿਸ ਵਾਲੇ ਵਿੱਚ ਇੱਕ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ। ਜਦੋਂ ਟ੍ਰੈਫਿਕ ਪੁਲਿਸ ਵਾਲੇ ਅਧਿਕਾਰੀ ਦੇ ਨਾਲ ਇੱਕ ਰਾਹਗੀਰ ਉਲਝ ਗਿਆ ਦੋਵਾਂ ਦੇ ਵਿਚ ਕਾਫੀ ਝੜਪ ਹੋਈ। ਇਸ ਦਾ ਵੀਡੀਓ ਵੀ ਸ਼ੋਸਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਇਸ ਪੁਲਿਸ ਮੁਲਾਜ਼ਮ ਅਤੇ ਰਾਹਗੀਰ ਕਿਵੇਂ ਇਕ ਦੂਜੇ ਨਾਲ ਹੱਥੋਪਾਈ ਕਰ ਰਹੇ ਹਨ। ਜਿਵੇਂ ਕਿ ਵੀਡੀਓ ਵਿੱਚ ਦਿਖ ਰਿਹਾ ਹੈ ਕਿ ਕਿਵੇਂ ਹੱਥੋ ਪਾਈ 'ਚ ਰਾਹਗੀਰ ਦੀ ਪੱਗ ਲਹਿ ਗਈ ਅਤੇ ਪੁਲਿਸ ਮੁਲਾਜ਼ਮ ਦੀ ਵਰਦੀ ਵੀ ਫਟ ਗਈ।

ਪੁਲਿਸ ਅਧਿਕਾਰੀ ਨੇ ਦੱਸਿਆ ਪੂਰਾ ਮਾਮਲਾ: ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮੈਂ ਖਾਲਸਾ ਕਾਲਜ ਫਾਰ ਵੋਮੈਨ ਦੇ ਬਾਹਰ ਡਿਊਟੀ 'ਤੇ ਤੈਨਾਤ ਸੀ। ਇੱਕ ਰਾਹਗੀਰ ਨੂੰ ਵਨ ਵੇ ਰੋਡ ਤੋਂ ਲੰਘਣ ਤੋਂ ਮਨ੍ਹਾ ਕੀਤਾ ਸੀ। ਰਾਹਗੀਰ ਪੁਲਿਸ ਅਧਿਕਾਰੀ ਦੇ ਨਾਲ ਉਲਝ ਗਿਆ। ਪੁਲਿਸ ਅਧਿਕਾਰੀ ਦੀ ਵਰਦੀ ਫਾੜ ਦਿੱਤੀ ਗਈ। ਰਾਹਗੀਰ ਵੱਲੋਂ ਪੁਲਿਸ ਅਧਿਕਾਰੀ ਨਾਲ ਗਾਲੀ ਗਲੋਚ ਉਸ ਕੀਤੀ ਗਈ। ਉੱਥੇ ਹੀ ਮੌਕੇ 'ਤੇ ਹੋਰ ਟ੍ਰੈਫਿਕ ਪੁਲਿਸ ਅਧਿਕਾਰੀ ਵੀ ਪੁਹੰਚੇ।

  1. ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਨੂੰ ਕੀਤਾ ਗ੍ਰਿਫ਼ਤਾਰ
  2. C 17 Globemaster stuck: ਲੇਹ ਹਵਾਈ ਅੱਡੇ 'ਤੇ ਫਸਿਆ ਹਵਾਈ ਸੈਨਾ ਦਾ C-17 Globemaster, ਕਈ ਉਡਾਣਾਂ ਰੱਦ
  3. ਫ਼ਿਲਹਾਲ ਬੰਦ ਨਹੀਂ ਹੋਵੇਗੀ ਜ਼ੀਰਾ ਸ਼ਰਾਬ ਫੈਕਟਰੀ ! ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਫੈਕਟਰੀ ਦਾ ਪੱਖ ਸੁਣਨ ਦੇ ਦਿੱਤੇ ਨਿਰਦੇਸ਼, ਜਾਣੋ ਪੂਰਾ ਮਾਮਲਾ

ਰਾਹਗੀਰ ਨੇ ਲਗਾਏ ਪੁਲਿਸ ਮੁਲਾਜ਼ਮ 'ਤੇ ਇਲਜ਼ਾਮ: ਉਥੇ ਹੀ ਰਾਹਗੀਰ ਦਾ ਕਹਿਣਾ ਸੀ ਕਿ ਉਸ ਨੇ ਪੁਲਿਸ ਅਧਿਕਾਰੀ ਕੋਲੋਂ ਰਸਤਾ ਪੁੱਛਿਆ 'ਤੇ ਪੁਲਿਸ ਅਧਿਕਾਰੀ ਵੱਲੋਂ ਉਸ ਨਾਲ ਬਦਤਮੀਜ਼ੀ ਕੀਤੀ। ਇਸ ਦੇ ਨਾਲ ਹੀ ਹੱਥੋਪਾਈ ਵੀ ਕੀਤੀ ਜਿਸ ਵਿੱਚ ਰਾਹਗੀਰ ਦੀ ਪੱਗ ਵੀ ਲਹਿ ਗਈ।

ਰਾਹਗੀਰ ਖਿਲਾਫ ਹੋਵੇਗਾ ਮਾਮਲਾ ਦਰਜ: ਉੱਥੇ ਹੀ ਟਰੈਫਿਕ ਪੁਲੀਸ ਅਧਿਕਾਰੀ ਦਾ ਕਹਿਣਾ ਸੀ ਕਿ ਅਸੀਂ ਜਨਤਾ ਦੀ ਸੁਰੱਖਿਆ ਦੇ ਲਈ ਤੈਨਾਤ ਹਾਂ ਜੇਕਰ ਸਾਡੇ ਨਾਲ ਹੀ ਜਨਤਾ ਵੱਲੋਂ ਕੁੱਟਮਾਰ ਕੀਤੀ ਜਾਵੇਗੀ ਤਾਂ ਅਸੀਂ ਕਿੱਥੇ ਜਾਵਾਂਗੇ। ਉਥੇ ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀ ਉਸ ਰਾਹਗੀਰ ਨੂੰ ਆਪਣੇ ਨਾਲ ਪੁਲਿਸ ਥਾਣੇ ਲੈ ਗਏ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਰਾਹਗੀਰ ਵੱਲੋਂ ਸਾਡੇ ਪੁਲਿਸ ਅਧਿਕਾਰੀ ਦੀ ਵਰਦੀ ਪਾੜ ਗਈ ਹੈ। ਇਸਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.