ETV Bharat / state

ਅੰਮ੍ਰਿਤਸਰ ਏਅਰਪੋਰਟ ਉੱਤੇ ਕਸਟਮ ਵਿਭਾਗ ਦਾ ਐਕਸ਼ਨ, ਯਾਤਰੀ ਕੋਲੋਂ 45 ਲੱਖ ਤੋਂ ਵੱਧ ਦਾ ਸੋਨਾ ਬਰਾਮਦ

author img

By

Published : Aug 16, 2023, 12:27 PM IST

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਵਲੋਂ ਦੁਬਈ ਤੋਂ ਆ ਰਹੇ ਇੱਕ ਯਾਤਰੀ ਕੋਲੋਂ ਕਰੀਬ 45 ਲੱਖ ਤੋਂ ਵੱਧ ਦਾ ਸੋਨਾ ਬਰਾਮਦ ਕੀਤਾ ਗਿਆ।

ਯਤਰੀ ਕੋਲੋਂ 45 ਲੱਖ ਤੋਂ ਵੱਧ ਦਾ ਸੋਨਾ ਬਰਾਮਦ
ਯਤਰੀ ਕੋਲੋਂ 45 ਲੱਖ ਤੋਂ ਵੱਧ ਦਾ ਸੋਨਾ ਬਰਾਮਦ

ਅੰਮ੍ਰਿਤਸਰ: ਕਸਟਮ ਵਿਭਾਗ ਨੇ ਪੰਜਾਬ ਦੇ ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ 'ਤੇ ਦੁਬਈ ਤੋਂ ਸੋਨੇ ਦੇ ਤਸਕਰੀ ਕਰਨ ਵਾਲੇ ਨੂੰ ਗ੍ਰਿਫਤਾਰ ਕੀਤਾ ਹੈ। ਕਸਟਮ ਵਿਭਾਗ ਨੇ ਮੁਲਜ਼ਮ ਕੋਲੋਂ 45.22 ਲੱਖ ਰੁਪਏ ਦਾ ਸੋਨਾ ਜ਼ਬਤ ਕਰਨ ਵਿੱਚ ਸਫਲਤਾ ਹਾਸਲ ਕੀਤੀ। ਕਸਟਮ ਵਿਭਾਗ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮੁਲਜ਼ਮ ਦੇ ਤਸਕਰੀ ਦੇ ਮਕਸਦ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।

ਸੋਨੇ ਦੇ 3 ਕੈਪਸੂਲ ਬਰਾਮਦ : ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਤਸਕਰ ਏਅਰ ਇੰਡੀਆ ਦੀ ਫਲਾਈਟ ਰਾਹੀਂ ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰਿਆ ਸੀ। ਵਿਅਕਤੀ ਦੀ ਹਰਕਤ ਦੇਖ ਕੇ ਕਸਟਮ ਅਧਿਕਾਰੀਆਂ ਨੂੰ ਸ਼ੱਕ ਹੋਇਆ। ਇਸ ਤੋਂ ਬਾਅਦ ਮੁਲਜ਼ਮ ਨੂੰ ਰੋਕ ਕੇ ਸਖ਼ਤੀ ਨਾਲ ਪੁੱਛ-ਪੜਤਾਲ ਕੀਤੀ ਗਈ ਤਾਂ ਉਸ ਕੋਲੋਂ ਸੋਨੇ ਦੇ 3 ਕੈਪਸੂਲ ਬਰਾਮਦ ਹੋਏ, ਜੋ ਕਿ ਉਹ ਆਪਣੇ ਗੁਪਤ ਅੰਗ ਵਿੱਚ ਲੁਕਾ ਕੇ ਲਿਆਇਆ ਸੀ।

ਮੈਟਲ ਡਿਟੈਕਟਰ ਤੋਂ ਬਚਣ ਲਈ ਬਣਾਇਆ ਪੇਸਟ : ਮੁਲਜ਼ਮ ਨੇ ਸੋਨੇ ਦੀ ਪੇਸਟ ਬਣਾ ਕੇ ਕੈਪਸੂਲ ਬਣਾ ਲਏ ਸਨ। ਹਵਾਈ ਅੱਡਿਆਂ 'ਤੇ ਲਗਾਏ ਗਏ ਮੈਟਲ ਡਿਟੈਕਟਰਾਂ ਤੋਂ ਬਚਣ ਲਈ ਤਸਕਰਾਂ ਨੇ ਹੁਣ ਇਸ ਤਕਨੀਕ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਜਦੋਂ ਸੋਨੇ ਦੀ ਪੇਸਟ ਨੂੰ ਤੋਲਿਆ ਗਿਆ ਤਾਂ ਇਸ ਦਾ ਕੁੱਲ ਵਜ਼ਨ ਕਰੀਬ ਇੱਕ ਕਿਲੋਗ੍ਰਾਮ ਸੀ।

ਕਸਟਮ ਐਕਟ ਤਹਿਤ ਕਾਰਵਾਈ: ਇਸ ਤੋਂ ਬਾਅਦ ਸੋਨੇ ਨੂੰ ਸ਼ੁੱਧ 24 ਕੈਰੇਟ ਵਿੱਚ ਬਦਲਿਆ ਗਿਆ, ਜਿਸਦਾ ਕੁੱਲ ਵਜ਼ਨ 751 ਗ੍ਰਾਮ ਦੱਸਿਆ ਗਿਆ। ਇਸ ਸੋਨੇ ਦੀ ਖੇਪ ਦੀ ਅੰਤਰਰਾਸ਼ਟਰੀ ਕੀਮਤ ਲਗਭਗ 45.22 ਲੱਖ ਰੁਪਏ ਦੱਸੀ ਗਈ ਹੈ। ਕਸਟਮ ਵਿਭਾਗ ਨੇ ਕਸਟਮ ਐਕਟ 1962 ਤਹਿਤ ਕਾਰਵਾਈ ਕੀਤੀ ਹੈ।

ਪਹਿਲਾਂ ਵੀ ਸਾਹਮਣੇ ਆ ਚੁੱਕੇ ਕਈ ਮਾਮਲੇ: ਦੱਸ ਦਈਏ ਕਿ ਏਅਰਪੋਰਟ 'ਤੇ ਕਸਟਮ ਵਿਭਾਗ ਵਲੋਂ ਯਾਤਰੀ ਨੂੰ ਸੋਨਾ ਤਸਕਰੀ ਕਰਦੇ ਫੜੇ ਜਾਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਏਅਰਪੋਰਟ 'ਤੇ ਹੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਿਸੇ ਯਾਤਰੀ ਵਲੋਂ ਵਿਦੇਸ਼ ਤੋਂ ਪੰਜਾਬ 'ਚ ਸੋਨਾ ਤਸਕਰੀ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.