ETV Bharat / state

BSF Action Against Pakistan Drone: ਭਾਰਤੀ ਫੌਜ ਦੀ ਸਰਹੱਦ 'ਤੇ ਵੱਡੀ ਕਾਰਵਾਈ, ਸੁੱਟਿਆ ਪਾਕਿਸਤਾਨੀ ਡਰੋਨ

author img

By

Published : Feb 26, 2023, 11:54 AM IST

Indian army's major operation on the border, shot down Pakistani drone
ਭਾਰਤੀ ਫੌਜ ਦੀ ਸਰਹੱਦ 'ਤੇ ਵੱਡੀ ਕਾਰਵਾਈ, ਸੁੱਟਿਆ ਪਾਕਿਸਤਾਨੀ ਡਰੋਨ

ਭਾਰਤੀ ਫੌਜ ਨੇ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ਵਿਚ ਪਾਕਿਸਤਾਨੀ ਡਰੋਨ ਦੀ ਹਲਚਲ ਮਹਿਸੂਸ ਕੀਤੀ। ਇਸ ਉਤੇ ਕਾਰਵਾਈ ਕਰਦਿਆਂ ਫੌਜ ਨੇ ਫਾਇਰਿੰਗ ਕੇ ਡਰੋਨ ਸੁੱਟ ਦਿੱਤਾ ਹੈ।

ਭਾਰਤੀ ਫੌਜ ਦੀ ਸਰਹੱਦ 'ਤੇ ਵੱਡੀ ਕਾਰਵਾਈ, ਸੁੱਟਿਆ ਪਾਕਿਸਤਾਨੀ ਡਰੋਨ

ਅੰਮ੍ਰਿਤਸਰ : ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਸ਼ਹਿਜ਼ਾਦਾ 'ਚ ਬੀਐੱਸਐੱਫ ਨੇ ਦੁਪਹਿਰ ਕਰੀਬ 2.11 ਵਜੇ ਡਰੋਨ ਦੀ ਆਵਾਜ਼ ਸੁਣੀ ਤਾਂ ਡਿਊਟੀ 'ਤੇ ਮੌਜੂਦ ਬੀਐੱਸਐੱਫ ਦੇ ਜਵਾਨਾਂ ਨੇ ਤੁਰੰਤ ਡਰੋਨ ਵੱਲ ਫਾਇਰ ਕਰ ਕੇ ਉਸ ਨੂੰ ਗੋਲੀ ਮਾਰ ਦਿੱਤੀ। ਇੱਥੇ ਬੀਐੱਸਐੱਫ ਵੱਲੋਂ ਡਰੋਨ ਨੂੰ ਕਬਜ਼ੇ 'ਚ ਲੈ ਲਿਆ ਗਿਆ। ਬੀਐਸਐਫ ਅਤੇ ਪੁਲਿਸ ਵੱਲੋਂ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ

ਇਹ ਵੀ ਪੜ੍ਹੋ : Dhyan Singh Mand on Govt: ਬੰਦੀ ਸਿੰਘਾਂ ਦੀ ਰਿਹਾਈ ਲਈ ਵਿਸ਼ੇਸ਼ ਸੈਸ਼ਨ ਬੁਲਾਵੇ ਮਾਨ ਸਰਕਾਰ, ਫਿਰ ਦੇਖਾਂਗੇ ਕਿਹੜਾ...

ਜਾਣਕਾਰੀ ਅਨੁਸਾਰ ਸਰਹੱਦ 'ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਅੰਮ੍ਰਿਤਸਰ ਦੇ ਪਿੰਡ ਸ਼ਹਿਜ਼ਾਦਾ ਨੇੜੇ ਇਲਾਕੇ ਵਿੱਚ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਦਾਖਲ ਹੋਏ ਇੱਕ ਸ਼ੱਕੀ ਡਰੋਨ ਨੂੰ ਸੁੱਟ ਦਿੱਤਾ ਹੈ। ਬੀਐਸਐਫ ਦੇ ਲੋਕ ਸੰਪਰਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਅੱਜ ਤੜਕੇ 02.11 ਵਜੇ ਦੇ ਕਰੀਬ ਸਰਹੱਦ 'ਤੇ ਤਾਇਨਾਤ ਫੋਰਸ ਨੇ ਪਿੰਡ ਸ਼ਹਿਜ਼ਾਦਾ, ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਦੇ ਨੇੜੇ ਦੇ ਇਲਾਕੇ ਵਿੱਚ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਇੱਕ ਸ਼ੱਕੀ ਡਰੋਨ ਦਾਖਲ ਹੋਣ ਦੀ ਆਵਾਜ਼ ਸੁਣੀ।

ਉਨ੍ਹਾਂ ਦੱਸਿਆ ਕਿ ਨਿਰਧਾਰਿਤ ਅਭਿਆਸ ਦੇ ਅਨੁਸਾਰ, ਸੈਨਿਕਾਂ ਨੇ ਗੋਲੀਬਾਰੀ ਨਾਲ ਡਰੋਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ। ਪੁਲਿਸ ਅਤੇ ਸਬੰਧਤ ਏਜੰਸੀਆਂ ਨੂੰ ਸੂਚਿਤ ਕਰ ਦਿੱਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਖੋਜ ਦੌਰਾਨ, ਬੀਐਸਐਫ ਦੇ ਜਵਾਨਾਂ ਨੇ ਇੱਕ ਕਾਲੇ ਰੰਗ ਦਾ ਡਰੋਨ ਡੀਜੇਆਈ ਮੈਟ੍ਰਿਸ (ਚਾਈਨਾ ਮੇਡ) ਬਰਾਮਦ ਕੀਤਾ, ਜੋ ਪਿੰਡ ਸ਼ਹਿਜ਼ਾਦਾ ਨੇੜੇ ਧੁੱਸੀ ਡੈਮ ਦੇ ਕੋਲ ਅੰਸ਼ਕ ਤੌਰ 'ਤੇ ਨੁਕਸਾਨੀ ਗਈ ਹਾਲਤ ਵਿੱਚ ਪਿਆ ਸੀ। ਇਲਾਕੇ 'ਚ ਤਲਾਸ਼ੀ ਲਈ ਜਾ ਰਹੀ ਹੈ।

ਕੱਲ੍ਹ ਵੀ ਬਰਾਮਦ ਹੋਈ ਸੀ 20 ਪੈਕਟ ਹੈਰੋਇਨ : ਬੀਐਸਐਫ ਦੇ ਜਵਾਨਾਂ ਨੇ ਤੇਜ਼ ਫਾਇਰਿੰਗ ਕਰਕੇ ਡਰੋਨ ਨੂੰ ਡੇਗ ਦਿੱਤਾ ਸੀ। ਜਵਾਨਾਂ ਨੇ ਉਸ 'ਤੇ ਸੱਤਰ ਰਾਉਂਡ ਫਾਇਰ ਕੀਤੇ। ਉਨ੍ਹਾਂ ਨੇ ਇਸ 'ਤੇ 5 ਇਲੂ ਬੰਬ ਸੁੱਟੇ, ਜਿਸ ਤੋਂ ਬਾਅਦ ਡਰੋਨ ਨੇੜਲੇ ਸਹਾਰਨ ਖੇਤਰ 'ਚ ਡਿੱਗਿਆ ਅਤੇ ਪਾਕਿਸਤਾਨ ਦੀ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਬੀਐਸਐਫ ਦੀ 113 ਬਟਾਲੀਅਨ ਦੇ ਬਹਾਦਰ ਜਵਾਨਾਂ ਨੇ ਬੀਤੇ ਦਿਨ ਵੀ ਇੱਕ ਡਰੋਨ ਨੂੰ ਡੇਗ ਦਿੱਤਾ ਸੀ। ਜਵਾਨਾਂ ਨੇ ਉਸ ਡਰੋਨ ਤੋਂ 20 ਪੈਕਟ ਹੈਰੋਇਨ, ਪਿਸਤੌਲ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ : Rally Against Central govt: ਜਥੇਬੰਦੀ ਨੇ ਕੇਂਦਰ ਸਰਕਾਰ ਵਿਰੁੱਧ ਮਹਾਰੈਲੀ ਤਹਿਤ ਆਗੂ ਕੀਤੇ ਲਾਮਬੰਦ

ਬੀਐਸਐਫ ਨੇ ਦਿੱਤੇ ਹੈਰਾਨ ਕਰਨ ਵਾਲੇ ਅੰਕੜੇ: ਸਰਹੱਦ ਪਾਰੋਂ ਵੱਧਦੀ ਡਰੋਨਾਂ ਦੀ ਆਮਦ ਦੇਸ਼ ਅਤੇ ਸੂਬੇ ਦੀ ਸੁਰੱਖਿਆ ਲਈ ਵੀ ਇਕ ਵੱਡਾ ਸਵਾਲ ਹੈ। 230 ਤੋਂ ਜ਼ਿਆਦਾ ਵਾਰ ਸਰਹੱਦ ਪਾਰੋਂ ਡਰੋਨਾਂ ਦੀ ਘੁਸਪੈਠ ਹੋ ਚੁੱਕੀ ਹੈ। ਇਹ ਕੋਈ ਛੋਟਾ ਅੰਕੜਾ ਨਹੀਂ ਹੋ ਬੀਐਸਐਫ ਵੱਲੋਂ ਸਾਂਝਾ ਕੀਤਾ ਗਿਆ ਹੋਵੇ। ਸਾਲ 2020 ਵਿਚ ਸਰਹੱਦ ਪਾਰੋਂ ਡਰੋਨ 79 ਵਾਰ ਡਰੋਨ ਭਾਰਤ ਦੀ ਸਰਹੱਦ ਰਾਹੀਂ ਦਾਖ਼ਲ ਹੋਇਆ ਸੀ। ਸਾਲ 2021 ਵਿਚ 109 ਵਾਰ ਅਤੇ ਸਾਲ 2022 ਵਿਚ ਇਹ ਅੰਕੜਾ ਵੱਧ ਕੇ 230 ਤੋਂ ਜ਼ਿਆਦਾ ਦਾ ਹੋ ਗਿਆ ਹੈ, ਜੋ ਕਿ ਦੇਸ਼ ਅਤੇ ਸੂਬੇ ਦੀ ਸੁਰੱਖਿਆ ਲਈ ਪ੍ਰੇਸ਼ਾਨੀ ਦਾ ਵੱਡਾ ਸਬੱਬ ਬਣ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.