ETV Bharat / state

ਤੀਜੀ ਵਾਰ ਲਗਾਇਆ ਝੋਨਾ ਪਾਣੀ ਨੇ ਕੀਤਾ ਤਬਾਹ, ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ

author img

By

Published : Aug 5, 2023, 6:59 AM IST

Paddy and maize crops were destroyed by water in Amritsar
ਤੀਜੀ ਵਾਰ ਲਗਾਇਆ ਝੋਨਾ ਪਾਣੀ ਨੇ ਕੀਤਾ ਤਬਾਹ, ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ

ਅੰਮ੍ਰਿਤਸਰ ਦੇ ਦਿਹਾਤੀ ਇਲਾਕਿਆਂ ਵਿੱਚ ਬਰਸਾਤ ਤੋਂ ਬਾਅਦ ਭਰੇ ਪਾਣੀ ਨੇ ਮੱਕੀ ਅਤੇ ਝੋਨੇ ਦੀ ਫਸਲ ਨੂੰ ਤਬਾਹ ਕਰ ਦਿੱਤਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਤਿੰਨ ਵਾਰ ਝੋਨਾ ਲਗਾ ਚੁੱਕੇ ਨੇ ਅਤੇ ਹਰ ਵਾਰ ਹੜ੍ਹ ਦੇ ਪਾਣੀ ਨੇ ਫਸਲ ਤਬਾਹ ਕਰ ਦਿੱਤੀ। ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ

ਅੰਮ੍ਰਿਤਸਰ: ਬੀਤੇ ਦਿਨਾਂ ਤੋਂ ਹੋ ਰਹੀ ਮੋਹਲੇਧਾਰ ਮੀਂਹ ਨਾਲ ਜਿੱਥੇ ਵੱਖ-ਵੱਖ ਜਗ੍ਹਾ ਕਿਸਾਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਹੋਣ ਦੀ ਖ਼ਬਰ ਹੈ। ਉੱਥੇ ਹੀ ਅੰਮ੍ਰਿਤਸਰ ਦਿਹਾਤੀ ਦੇ ਬਲਾਕ ਜੰਡਿਆਲਾ ਗੁਰੂ ਦੇ ਪਿੰਡ ਧਾਰੜ ਵਿੱਚ ਕਥਿਤ ਤੌਰ ਉੱਤੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਝੋਨੇ ਅਤੇ ਮੱਕੀ ਦੀ ਸੈਂਕੜੇ ਏਕੜ ਫ਼ਸਲ ਬਰਬਾਦ ਹੀ ਚੁੱਕੀ ਹੈ। ਜਿਸ ਕਾਰਨ ਇਸ ਕੁਦਰਤੀ ਮਾਰ ਤੋਂ ਪ੍ਰਭਾਵਿਤ ਹੋਏ ਕਿਸਾਨਾਂ ਵੱਲੋਂ ਹੁਣ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ।

ਫਸਲਾਂ ਤਬਾਹ: ਪਾਣੀ ਦੀ ਮਾਰ ਨਾਲ ਪ੍ਰਭਾਵਿਤ ਫਸਲਾਂ ਬਾਰੇ ਕਿਸਾਨਾਂ ਨੇ ਦੱਸਿਆ ਕਿ ਕਈ ਕਿਸਾਨ ਤਾਂ ਤਿੰਨ-ਤਿੰਨ ਵਾਰ ਝੋਨਾ ਲਗਾ ਚੁੱਕੇ ਹਨ ਪਰ ਫੇਰ ਵੀ ਉਹਨਾਂ ਦੇ ਦਿਲ ਵਿੱਚ ਡਰ ਹੈ ਕਿ ਕਿਤੇ ਦੁਬਾਰਾ ਮੀਂਹ ਨਾ ਆ ਜਾਵੇ ਅਤੇ ਉਨ੍ਹਾਂ ਦਾ ਝੋਨਾ ਫਿਰ ਤੋਂ ਨਾ ਖਰਾਬ ਹੋ ਜਾਵੇ। ਉਨ੍ਹਾਂ ਨੇ ਦੱਸਿਆ ਕਿ ਪਾਣੀ ਦੀ ਮਾਰ ਨਾਲ ਉਨ੍ਹਾਂ ਦੇ ਇਲਾਕੇ ਵਿੱਚ ਸੈਂਕੜੇ ਏਕੜ ਝੋਨੇ ਅਤੇ ਮੱਕੀ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ। ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਹਨ।


ਨਹੀਂ ਲਈ ਕਿਸੇ ਨੇ ਸਾਰ: ਕਿਸਾਨਾਂ ਦਾ ਕਹਿਣਾ ਹੈ ਕਿ ਜਦ ਪਹਿਲਾਂ ਬਰਸਾਤ ਦੇ ਪਾਣੀ ਨਾਲ ਉਨ੍ਹਾਂ ਦੀਆਂ ਪੈਲੀਆਂ ਭਰੀਆਂ ਸਨ ਤਾਂ ਉਸ ਵੇਲੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਡੀ ਸੀ ਅੰਮ੍ਰਿਤਸਰ, ਐਸਡੀਐਮ ਅਤੇ ਬੀਡੀਪੀਓ ਸਮੇਤ ਬਹੁਤ ਸਾਰੇ ਅਧਿਕਾਰੀ ਆਏ ਸਨ। ਉਨ੍ਹਾਂ ਨੇ ਭਰੋਸਾ ਦਿਵਾਇਆ ਸੀ ਕਿ ਜਲਦ ਹੀ ਪਾਣੀ ਦੇ ਨਿਕਾਸ ਦਾ ਪ੍ਰਬੰਧ ਕਰਨਗੇ ਅਤੇ ਜਿਹੜੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਈਆਂ ਹਨ। ਉਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। 20-22 ਦਿਨ ਬੀਤ ਜਾਣ ਉੱਤੇ ਵੀ ਉਹਨਾਂ ਦੀ ਬਾਤ ਪੁੱਛਣ ਲਈ ਕੋਈ ਵੀ ਸਰਕਾਰੀ ਅਧਿਕਾਰੀ ਨਹੀਂ ਵਾਪਿਸ ਪਹੁੰਚਿਆ।

ਮੁਆਵਜ਼ੇ ਦੀ ਮੰਗ: ਉਨ੍ਹਾਂ ਦੱਸਿਆ ਕਿ ਤੀਜੀ ਵਾਰ ਝੋਨੇ ਦੀ ਫਸਲ ਲਗਾਉਣ ਉੱਤੇ ਕਰੀਬ 40 ਹਜ਼ਾਰ ਰੁਪਏ ਖਰਚ ਆ ਚੁੱਕਾ ਹੈ, ਫਿਰ ਵੀ ਉਮੀਦ ਨਹੀਂ ਹੈ ਕਿ ਹੁਣ ਫਸਲ ਬਚੇਗੀ ਜਾ ਨਹੀਂ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਪਾਣੀ ਦੇ ਨਿਕਾਸ ਦਾ ਪ੍ਰਬੰਧ ਕਰਵਾ ਦੇਵੋ ਤਾਂ ਕਿ ਝੋਨੇ ਤੋਂ ਬਾਅਦ ਕਣਕ ਦਾ ਸੀਜ਼ਨ ਆਉਣ ਉੱਤੇ ਉਹ ਫਸਲ ਹੀ ਬਚ ਜਾਵੇ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਕੋਲ ਮੰਗ ਕੀਤੀ ਹੈ ਕਿ ਉਹਨਾਂ ਦੇ ਪਿੰਡ ਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਫਸਲਾਂ ਖਰਾਬ ਨਾ ਹੋਣ ਅਤੇ ਉਹਨਾਂ ਦੀ ਖਰਾਬ ਹੋਈ ਫਸਲ ਦਾ ਬਣਦਾ ਮੁਆਵਜ਼ਾ ਜਲਦ ਦਿੱਤਾ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.