ETV Bharat / state

ਵਾਹਗਾ ਬਾਰਡਰ 'ਤੇ ਈਦ ਮੌਕੇ ਭਾਰਤੀ BSF ਦੇ ਜਵਾਨਾਂ ਨੇ ਪਾਕਿ ਦੇ ਜਵਾਨਾਂ ਨੂੰ ਦਿੱਤੀ ਵਧਾਈ

author img

By

Published : May 3, 2022, 4:47 PM IST

ਵਾਹਗਾ ਬਾਰਡਰ 'ਤੇ ਈਦ ਮੌਕੇ ਭਾਰਤੀ BSF ਦੇ ਜਵਾਨਾਂ ਨੇ ਪਾਕਿ ਦੇ ਜਵਾਨਾਂ ਨੂੰ ਦਿੱਤੀ ਵਧਾਈ
ਵਾਹਗਾ ਬਾਰਡਰ 'ਤੇ ਈਦ ਮੌਕੇ ਭਾਰਤੀ BSF ਦੇ ਜਵਾਨਾਂ ਨੇ ਪਾਕਿ ਦੇ ਜਵਾਨਾਂ ਨੂੰ ਦਿੱਤੀ ਵਧਾਈ

ਈਦ-ਉਲ-ਫਿਤਰ ਦੇ ਮੌਕੇ 'ਤੇ ਭਾਰਤ-ਪਾਕਿ ਸੀਮਾ 'ਤੇ ਤੈਨਾਤ ਭਾਰਤ ਦੇ ਬੀ.ਐਸ.ਐਫ਼ ਜਵਾਨਾਂ ਵੱਲੋਂ ਪਾਕਿ ਦੇ ਜਵਾਨਾਂ ਨੂੰ ਮਠਾਈਆਂ ਦੇ ਕੇ ਈਦ ਦੀ ਵਧਾਈ ਦਿੱਤੀ।

ਅੰਮ੍ਰਿਤਸਰ: ਅੱਜ ਵਿਸ਼ਵ ਭਰ ਵਿੱਚ ਈਦ ਦਾ ਤਿਉਹਾਰ ਮਨਾਇਆ ਹੈ ਜਾ ਰਿਹਾ ਹੈ। ਇਸ ਮੌਕੇ ਹਰ ਕੋਈ ਇੱਕ ਦੂਜੇ ਨੂੰ ਗਲੇ ਲਗਾ ਕੇ ਈਦ ਦੀਆਂ ਵਧੀਆਂ ਦੇ ਰਿਹਾ ਹੈ। ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਰਲ ਮਿਲ ਕੇ ਰਹਿਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ।

ਦੱਸ ਦਈਏ ਕਿ ਰਮਜ਼ਾਨ ਦੇ ਮਹੀਨੇ ਤੋਂ ਬਾਅਦ ਈਦ ਦਾ ਚੰਦ ਨਜ਼ਰ ਆਉਣ ਦੀ ਹਰ ਅੱਖ ਨੂੰ ਉਮੀਦ ਹੁੰਦੀ ਹੈ, ਪਰ ਭਾਰਤ 'ਚ 1 ਤੇ 2 ਮਈ ਨੂੰ ਈਦ ਦਾ ਚੰਦ ਨਜ਼ਰ ਨਹੀਂ ਆਇਆ ਸੀ। ਇਸ ਕਾਰਨ ਭਾਰਤ 'ਚ 3 ਮਈ ਯਾਨੀ ਅੱਜ ਈਦ ਮਨਾਈ ਜਾ ਰਹੀ ਹੈ।

ਉਧਰ ਦੂਜੇ ਪਾਸੇ ਗੱਲ ਕਰੀਏ ਤਾਂ ਈਦ-ਉਲ-ਫਿਤਰ ਦੇ ਮੌਕੇ 'ਤੇ ਭਾਰਤ-ਪਾਕਿ ਸੀਮਾ 'ਤੇ ਤੈਨਾਤ ਭਾਰਤ ਦੇ ਬੀ.ਐਸ.ਐਫ਼ ਜਵਾਨਾਂ ਵੱਲੋਂ ਪਾਕਿ ਦੇ ਜਵਾਨਾਂ ਨੂੰ ਮਠਾਈਆਂ ਦੇ ਕੇ ਈਦ ਦੀ ਵਧਾਈ ਦਿੱਤੀ। ਦੱਸ ਦਈਏ ਕਿ ਬੀਐਸਐਫ਼ ਦੇ ਜਵਾਨਾਂ ਤੇ ਪਾਕਿਸਤਾਨ ਦੇ ਅਫ਼ਸਰਾਂ ਵੱਲੋ ਅਟਾਰੀ ਬਾਰਡਰ ਤੇ ਇੱਕ ਪ੍ਰੋਗਰਾਮ ਵੀ ਕਰਵਾਇਆ ਗਿਆ, ਜਿਸ ਤਹਿਤ ਜਵਾਨਾਂ ਨੇ ਇੱਕ ਦੂਜੇ ਨਾ ਈਦ ਦੀ ਖੁਸ਼ੀ ਸਾਂਝੀ ਕੀਤੀ।

ਕੋਰੋਨਾ ਕਾਲ ਤੋਂ ਬਾਅਦ ਪਹਿਲੀ ਵਾਰ ਮਨਾਈ ਈਦ-ਉਲ-ਫਿਤਰ ਦੀ ਖੁਸ਼ੀ:- ਦੱਸ ਦਈਏ ਕਿ ਜਿੱਥੇ ਦੇਸ਼ ਭਰ ਵਿੱਚ ਕੋਰੋਨਾ ਨੇ ਆਪਣਾ ਕਹਿਰ ਵਰ੍ਹਾਂ ਰੱਖਿਆ ਸੀ, ਉੱਥੇ ਹੀ ਕੋਰੋਨਾ ਨੇ ਦੇਸ਼ ਦੇ ਸਾਰੇ ਹੀ ਤਿਉਹਾਰਾਂ ਨੂੰ ਫਿੱਕੇ ਕੀਤੇ ਹੋਇਆ ਸੀ।

ਪਰ ਇਸ ਲੰਮੇਂ ਸਮੇਂ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਅਜਿਹਾ ਖੁਸ਼ੀ ਦਾ ਈਦ-ਉਲ-ਫਿਤਰ ਪ੍ਰੋਗਰਾਮ ਸਾਂਝਾ ਕੀਤਾ ਗਿਆ, ਤੇ ਦੋਵਾਂ ਦੇਸ਼ਾਂ ਨੇ ਈਦ ਦੇ ਪਵਿੱਤਰ ਤਿਉਹਾਰ ਤੇ ਇੱਕ ਦੂਜੇ ਨੂੰ ਮਿਠਾਈਆਂ ਦੇ ਸਾਂਝੀ ਵਾਰਤਾਂ ਦਾ ਸੰਦੇਸ਼ ਦਿੱਤਾ, ਜੋ ਕਿ ਇੱਕ ਦੂਜੇ ਪ੍ਰਤੀ ਨਫ਼ਰਤ ਦੀ ਅੱਗ ਪਾਉਣ ਵਾਲੇ ਲੋਕਾਂ ਦੇ ਮੂੰਹ 'ਤੇ ਕਰਾਰੀ ਚਪੇੜ ਹੈ।

ਇਹ ਵੀ ਪੜੋ:- ਜੰਮੂ-ਕਸ਼ਮੀਰ 'ਚ ਈਦ-ਉਲ-ਫਿਤਰ ਦੀਆਂ ਰੌਣਕਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.