ETV Bharat / state

ਕੋਰੋਨਾ ਨੂੰ ਲੈ ਨਵੀਆਂ ਹਦਾਈਤਾਂ ਜਾਰੀ, ਸੁਣੋ ਲੋਕਾਂ ਦੀ ਰਾਏ

author img

By

Published : Apr 22, 2022, 8:43 AM IST

ਕੋਰੋਨਾ ਤੋਂ ਬੇਖੌਫ ਹੋਏ ਅੰਮ੍ਰਿਤਸਰ ਦੇ ਲੋਕ
ਕੋਰੋਨਾ ਤੋਂ ਬੇਖੌਫ ਹੋਏ ਅੰਮ੍ਰਿਤਸਰ ਦੇ ਲੋਕ

ਕੋਰੋਨਾ ਨੂੰ ਲੈਕੇ ਪੰਜਾਬ ਸਰਕਾਰ ਵੱਲੋਂ ਨਵੀਆਂ ਗਾਈਡਲਾਈਨਜ਼ ਜਾਰੀ (Punjab Government issues new guidelines) ਕਰਦੇ ਹੋਏ ਪੰਜਾਬ ਦੇ ਹਰ ਸਿਵਲ ਸਰਜਨ ਤੇ ਡਿਪਟੀ ਕਮਿਸ਼ਨਰ ਆਦੇਸ਼ ਜਾਰੀ ()Deputy Commissioner orders on Civil Surgeon ਕੀਤੇ ਗਏ ਹਨ, ਕਿ ਸੂਬੇ ਅੰਦਰ ਸਖ਼ਤੀ ਨਾਲ ਨਿਯਮਾਂ ਦੀ ਪਾਲਣਾ ਕਰਵਾਈ ਜਾਵੇ।

ਅੰਮ੍ਰਿਤਸਰ: ਪੰਜਾਬ ਵਿੱਚ ਕੋਰੋਨਾ (Corona in the Punjab) ਨੇ ਇੱਕ ਵਾਰ ਫਿਰ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਜਿੱਥੇ ਕੋਰੋਨਾ ਦਾ ਖ਼ਤਰਾ ਵਿਖ਼ਣਾ ਸ਼ੁਰੂ ਹੋ ਗਿਆ। ਉੱਥੇ ਸਿਹਤ ਵਿਭਾਗ (Department of Health) ਵੱਲੋਂ ਵੀ ਕੋਰੋਨਾ ਤੋਂ ਬਚਣ ਦੇ ਲਈ ਕੁਝ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ। ਪੰਜਾਬ ਸਰਕਾਰ ਵੱਲੋਂ ਨਵੀਆਂ ਗਾਈਡਲਾਈਨਜ਼ ਜਾਰੀ (Punjab Government issues new guidelines) ਕਰਦੇ ਹੋਏ ਪੰਜਾਬ ਦੇ ਹਰ ਸਿਵਲ ਸਰਜਨ ਤੇ ਡਿਪਟੀ ਕਮਿਸ਼ਨਰ ਆਦੇਸ਼ ਜਾਰੀ ()Deputy Commissioner orders on Civil Surgeon ਕੀਤੇ ਗਏ ਹਨ, ਕਿ ਸੂਬੇ ਅੰਦਰ ਸਖ਼ਤੀ ਨਾਲ ਨਿਯਮਾਂ ਦੀ ਪਾਲਣਾ ਕਰਵਾਈ ਜਾਵੇ।

ਉੱਥੇ ਹੀ ਅੰਮ੍ਰਿਤਸਰ ਦੇ ਸਿਵਲ ਸਰਜਨ (Civil Surgeon of Amritsar) ਨੇ ਵੀ ਅੰਮ੍ਰਿਤਸਰ (Amritsar) ਵਾਸੀਆਂ ਨੂੰ ਮਾਸਕ ਪਾ ਕੇ ਅਤੇ ਦੋ ਗਜ਼ ਦੀ ਦੂਰੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜਿੱਥੇ ਅਸੀਂ ਲੋਕਾਂ ਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਲਈ ਕਹਿ ਰਹੇ ਹਾਂ।

ਕੋਰੋਨਾ ਤੋਂ ਬੇਖੌਫ ਹੋਏ ਅੰਮ੍ਰਿਤਸਰ ਦੇ ਲੋਕ

ਉੱਥੇ ਹੀ ਸਥਾਨਕ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ (Health facilities by Punjab Government) ਲਈ ਵੀ ਪੁਖਤਾਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆ ਵਿੱਚ ਆਕਸੀਜਨ ਪਲਾਂਟ (Oxygen plant) ਲਗਾਏ ਗਏ ਹਨ, ਤਾਂ ਜੋ ਜ਼ਿਲ੍ਹੇ ਅੰਦਰ ਆਕਸੀਜਨ ਦੀ ਕੋਈ ਕਮੀ ਨਾ ਆ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਹਸਪਤਾਲਾਂ ਵਿੱਚ ਬੈਡਾਂ ਦੀ ਗਿਣਤੀ ਵਧਾਈ ਗਈ ਹੈ, ਤਾਂ ਜੋ ਲੋੜ ਪੈਣ ‘ਤੇ ਲੋਕਾਂ ਨੂੰ ਦੂਜੇ ਸ਼ਹਿਰਾਂ ਜਾ ਸੂਬਿਆਂ ਅੰਦਰ ਨਾ ਜਾਣਾ ਪਏ।

ਸਿਵਲ ਸਰਜਨ ਡਾ. ਚਰਨਜੀਤ ਸਿੰਘ (Civil Surgeon Dr. Charanjit Singh) ਨੇ ਦੱਸਿਆ ਕਿ ਅੰਮ੍ਰਿਤਸਰ (Amritsar) ਦੇ 3 ਹਸਪਤਾਲਾਂ ਵਿੱਚ 1800 ਬੈੱਡ ਕੋਰੋਨਾ ਪੀੜਤਾਂ ਦੇ ਮਰੀਜਾਂ ਲਈ ਤਿਆਰ ਕੀਤੇ ਗਏ ਹਨ। ਉੱਥੇ ਹੀ ਅੰਮ੍ਰਿਤਸਰ ਦੇ ਤਿੰਨਾਂ ਹਸਪਤਾਲਾਂ ਵਿੱਚ ਆਕਸੀਜਨ ਪਲਾਂਟ ਵੀ ਲਗਾਏ ਗਏ ਹਨ। ਇਸ ਦੇ ਨਾਲ ਹੀ 200 ਤੋਂ ਜ਼ਿਆਦਾ ਬੈਡ ਐਮਰਜੈਂਸੀ ਲਈ ਰੱਖੇ ਗਏ ਹਨ, ਜਿਨ੍ਹਾਂ ਵਿੱਚ ਜੇਕਰ ਬੱਚੇ ਕੋਰੋਨਾ ਪੀੜਤ ਪਾਏ ਜਾਂਦੇ ਹਨ ਤਾਂ ਸਿਹਤ ਵਿਭਾਗ ਵੱਲੋਂ ਉਨ੍ਹਾਂ ਬੱਚਿਆਂ ਲਈ ਖ਼ਾਸ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ: Chandigarh issue: 'ਚੰਡੀਗੜ੍ਹ ਵਾਸੀ ਚਾਹੁੰਦੇ ਨੇ ਚੰਡੀਗੜ੍ਹ UT ਹੀ ਰਹੇ', ਜਾਣੋ ਕਿਉਂ ?

ETV Bharat Logo

Copyright © 2024 Ushodaya Enterprises Pvt. Ltd., All Rights Reserved.