ETV Bharat / state

ਅਨੌਖੇ ਢੰਗ ਨਾਲ ਕੀਤਾ ਨਵ ਜੰਮੀ ਧੀ ਦਾ ਸਵਾਗਤ, ਹਰ ਕੋਈ ਹੋ ਗਿਆ ਹੈਰਾਨ !

author img

By

Published : Dec 15, 2022, 6:59 AM IST

Updated : Dec 15, 2022, 9:10 AM IST

ਅੰਮ੍ਰਿਤਸਰ ਦੇ ਫਤਿਹ ਸਿੰਘ ਵਿੱਚ ਇੱਕ ਪਰਿਵਾਰ ਨੇ ਬੈਂਡ ਵਾਜਿਆਂ ਨਾਲ ਨਵ ਜੰਮੀ ਧੀ ਦੇ ਆਉਣ ਦਾ ਸਵਾਗਤ ਕੀਤਾ। ਪਰਿਵਾਰ ਵਿੱਚ ਧੀ ਦੇ ਜਨਮ ਹੋਣ ਤੋਂ ਬਾਅਦ, ਜਿੱਥੇ ਜਸ਼ਨ ਦਾ ਮਾਹੌਲ ਸੀ, ਉੱਥੇ ਹੀ ਉਨ੍ਹਾਂ ਨੇ ਧੀ ਦੇ ਜਨਮ ਉੱਤੇ ਦੁੱਖੀ ਹੋਣ ਵਾਲਿਆਂ ਲਈ ਇਕ ਮਿਸਾਲ ਕਾਇਮ ਕੀਤੀ ਹੈ।

Amritsar Fateh Colony, New born baby girl welcomed, Amritsar news
ਅਨੌਖੇ ਢੰਗ ਨਾਲ ਕੀਤਾ ਨਵ ਜੰਮੀ ਧੀ ਦਾ ਸਵਾਗਤ, ਹਰ ਕੋਈ ਹੋ ਗਿਆ ਹੈਰਾਨ !

ਅਨੌਖੇ ਢੰਗ ਨਾਲ ਕੀਤਾ ਨਵ ਜੰਮੀ ਧੀ ਦਾ ਸਵਾਗਤ, ਹਰ ਕੋਈ ਹੋ ਗਿਆ ਹੈਰਾਨ !

ਅੰਮ੍ਰਿਤਸਰ: ਸ਼ਹਿਰ ਦੀ ਫਤਿਹ ਸਿੰਘ ਕਾਲੋਨੀ 'ਚ ਸਾਗਰ ਅਤੇ ਉਸ ਦੀ ਪਤਨੀ ਜਾਨਵੀ ਨੇ ਜਨਮ ਤੋਂ ਪਹਿਲਾਂ ਹੀ ਧੀਆਂ ਨੂੰ ਕੁੱਖ 'ਚ ਮਾਰਨ ਵਾਲਿਆਂ ਨੂੰ ਜਾਂ ਕੁੜੀ ਹੋਣ ਉੱਤੇ ਮੂੰਹ ਲਟਕਾ ਕੇ ਬੈਠਣ ਵਾਲੇ ਮਾਤਾ-ਪਿਤਾ ਨੂੰ ਖਾਸ ਸੁਨੇਹਾ ਦਿੱਤਾ। ਦਰਅਸਲ, ਉਨ੍ਹਾਂ ਦਾ ਤਿੰਨ ਸਾਲ ਪਹਿਲਾਂ ਸਾਗਰ ਅਤੇ ਜਾਨਵੀ ਦਾ ਵਿਆਹ ਹੋਇਆ ਸੀ ਅਤੇ ਜਾਨਵੀ ਨੇ 2 ਦਿਨ ਪਹਿਲਾਂ ਇੱਕ ਬੱਚੀ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲੀ। ਪਤੀ-ਪਤਨੀ ਨੇ ਨਵ ਜੰਮੀ ਬੱਚੀ ਨੂੰ ਬੈਂਡ ਵਾਜੇ ਨਾਲ ਰੱਥ 'ਤੇ ਬਿਠਾ ਕੇ ਘਰ ਲਿਆਂਦਾ ਅਤੇ ਉਸ ਦਾ ਧੂਮਧਾਮ ਦੇ ਨਾਲ ਸਵਾਗਤ ਕੀਤਾ ਗਿਆ। ਇਸ ਸਵਾਗਤ ਦੀਆਂ ਧੁੰਮਾਂ ਨੂੰ ਹਰ ਕੋਈ ਵੇਖਦਾ ਰਹਿ ਗਿਆ।

ਪਰਿਵਾਰ ਵਿੱਚ ਜਸ਼ਨ ਦਾ ਮਾਹੌਲ: ਉੱਥੇ ਹੀ ਬੱਚੀ ਦੇ ਪਰਿਵਾਰਕ ਮੈਬਰਾਂ ਦਾ ਕਹਿਣਾ ਸੀ ਕਿ ਅਸੀਂ ਕਦੇ ਵੀ ਲੜਕੇ ਜਾਂ ਲੜਕੀ ਵਿੱਚ ਵਿਤਕਰਾ ਨਹੀਂ ਕੀਤਾ। ਲੜਕੀ ਘਰ ਦੀ ਲਕਸ਼ਮੀ ਹੈ, ਉਹ ਹੀ ਹੈ, ਜੋ ਪਰਿਵਾਰ ਦਾ ਨਾਂ ਰੋਸ਼ਨ ਕਰਦੀ ਹੈ। ਇਸ ਲਈ ਅੱਜ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਕਿਸੇ ਘਰ ਲੜਕੀ ਪੈਦਾ ਹੁੰਦੀ ਹੈ, ਤਾਂ ਕਈ ਪਰਿਵਾਰ ਦੇ ਜੀਆਂ ਦੇ ਚਿਹਰਿਆਂ 'ਤੇ ਖੁਸ਼ੀ ਨਹੀਂ ਹੁੰਦੀ। ਅਜਿਹਾ ਕਦੇ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਿਉਂਕਿ ਕੁੜੀ ਹੋਵੇ ਜਾਂ ਮੁੰਡਾ, ਇਹ ਰੱਬ ਦੀ ਦੇਣ ਹੈ।

ਲੜਕੀ ਨਾਲ ਵਿਤਕਰਾ ਕਰਨ ਵਾਲਿਆਂ ਨੂੰ ਸੇਧ: ਘਰ ਧੀ ਦੇ ਜਨਮ ਤੋਂ ਬਾਅਦ ਜਾਨਵੀ ਤੇ ਸਾਗਰ ਦੇ ਪਰਿਵਾਰ ਨੇ ਜਿਸ ਤਰ੍ਹਾਂ ਆਪਣੀ ਨਵ ਜੰਮੀ ਧੀ ਦਾ ਸਵਾਗਤ ਕੀਤਾ, ਉਸ ਤੋਂ ਉਨ੍ਹਾਂ ਨੂੰ ਸੇਧ ਲੈਣ ਦੀ ਲੋੜ ਹੈ, ਜੋ ਅੱਜ ਵੀ ਕੁੜੀ ਹੋਣ ਉੱਤੇ ਖੁਸ਼ ਨਹੀਂ, ਬਲਕਿ ਦੁਖੀ ਹੁੰਦੇ ਹਨ। ਨਵ ਜੰਮੀ ਧੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਕਈ ਲੋਕ ਤਾਂ ਕੁੱਖ ਵਿੱਚ ਹੀ ਲੜਕੀ ਨੂੰ ਮਾਰ ਦਿੰਦੇ ਹਨ, ਅਜਿਹਾ ਕਦੇ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਲੜਕੀ ਦੇ ਨਾਲ ਹੀ ਪਰਿਵਾਰ ਅੱਗੇ ਵੱਧਦਾ ਹੈ ਅਤੇ ਫਿਰ ਦੋ ਪਰਿਵਾਰ ਮਿਲਦੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਸੀਂ ਲੜਕੇ ਦੇ ਜਨਮ ਦਾ ਜਸ਼ਨ ਮਨਾਉਂਦੇ ਹਾਂ, ਉਸੇ ਤਰ੍ਹਾਂ ਅਸੀਂ ਲੜਕੀ ਦੇ ਜਨਮ ਦਾ ਵੀ ਜਸ਼ਨ ਮਨਾਉਣਾ ਚਾਹੀਦਾ ਹੈ। ਕੁੜੀ ਦੇ ਜਨਮ ਉੱਤੇ ਵੀ ਖੁਸ਼ ਹੋਣਾ ਚਾਹੀਦਾ ਹੈ।




ਇਹ ਵੀ ਪੜ੍ਹੋ: ਚਾਰ ਸਾਲਾਂ ਤੋਂ ਬੰਦ ਨੌਜਵਾਨਾਂ ਦੇ ਅੰਤਰਰਾਜੀ ਟੂਰ ਨੂੰ ਮੁੜ ਕੀਤਾ ਸ਼ੁਰੂ

Last Updated :Dec 15, 2022, 9:10 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.