ETV Bharat / state

ਗੁਰੂ ਨਗਰੀ 'ਚ ਨਵਜੋਤ ਸਿੱਧੂ ਦਾ ਵਿਰੋਧ

author img

By

Published : Aug 30, 2021, 2:03 PM IST

ਅੰਮ੍ਰਿਤਸਰ ਵਿਚ ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਕਾਸ ਕਾਰਜ ਦਾ ਉਦਘਾਟਨ ਕਰਨ ਪਹੁੰਚੇ ਸਨ ਉਸ ਦੌਰਾਨ ਸਥਾਨਕ ਨਿਵਾਸੀਆਂ ਨੇ ਵਿਰੋਧ ਕੀਤਾ। ਲੋਕਾਂ ਨੇ ਸਿੱਧੂ ਖਿਲਾਫ਼ (Against) ਜਮ ਕੇ ਨਾਅਰੇਬਾਜ਼ੀ ਕੀਤੀ।

ਗੁਰੂ ਨਗਰੀ 'ਚ ਨਵਜੋਤ ਸਿੱਧੂ ਦਾ ਹੋਇਆ ਵਿਰੋਧ
ਗੁਰੂ ਨਗਰੀ 'ਚ ਨਵਜੋਤ ਸਿੱਧੂ ਦਾ ਹੋਇਆ ਵਿਰੋਧ

ਅੰਮ੍ਰਿਤਸਰ: ਪੰਜਾਬ ਪ੍ਰਦੇਸ਼ ਕਾਂਗਰਸ (Punjab Congress) ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਆਪਣੇ ਹਲਕੇ ਵਿੱਚ ਵਿਕਾਸ ਕਾਰਜਾਂ ਦਾ ਦੌਰਾ ਕਰਨ ਪਹੁੰਚੇ ਸਨ ਤੇ ਇਸ ਮੌਕੇ ਉਹਨਾਂ ਨੇ ਕਈ ਨਵੇਂ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਵੀ ਰੱਖਿਆ। ਦੱਸ ਦਈਏ ਕਿ ਨਵਜੋਤ ਸਿੱਧੂ 25 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਗੇਟ ਦਾ ਨੀਂਹ ਪੱਥਰ ਰੱਖਣ ਲਈ ਪਹੁੰਚੇ ਅਤੇ ਇਸ ਮੌਕੇ ਇਲਾਕਾ ਵਾਸੀਆਂ ਵੱਲੋਂ ਡਟ ਕੇ ਵਿਰੋਧ ਕੀਤਾ। ਸਥਾਨਕ ਲੋਕਾਂ ਨੇ ਨਵਜੋਤ ਸਿੱਧੂ ਦੇ ਖਿਲਾਫ਼ (Against) ਜੰਮਕੇ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਵਿਧਾਇਕ ਜਿੱਤ ਕੇ ਹੁਣ ਇਹ ਚਾਰ ਸਾਲਾਂ ਤੋਂ ਬਾਅਦ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਤੋਂ ਪੂਰਾ ਵਿਧਾਨ ਸਭਾ ਹਲਕਾ ਪੂਰਬੀ ਪਰੇਸ਼ਾਨ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਅੱਜ ਤੱਕ ਕੋਈ ਵੀ ਵਿਕਾਸ ਦੇ ਕਾਰਜ ਨਹੀਂ ਕਰਵਾਏ।

ਗੁਰੂ ਨਗਰੀ 'ਚ ਨਵਜੋਤ ਸਿੱਧੂ ਦਾ ਹੋਇਆ ਵਿਰੋਧ

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਵਾਰਡ ਨੰਬਰ 45 ਦੇ ਕਾਂਗਰਸੀ ਕੌਂਸਲਰ ਦੀ ਗੁੰਡਾਗਰਦੀ ਨੂੰ ਵੀ ਲੈ ਕੇ ਲੋਕ ਪਰੇਸ਼ਾਨ ਹਨ। ਇਸ ਮੌਕੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਬਾਂਦਰ ਦੇ ਹੱਥ ਮਾਚਿਸ ਫੜਾ ਦਿੱਤੀ ਸੀ ਤਾਂ ਉਸ ਨੂੰ ਸਾਰੇ ਜੰਗਲ ਨੂੰ ਅੱਗ ਲਗਾ ਦਿੱਤੀ ਸੀ ਉਹੀ ਹਾਲ ਨਵਜੋਤ ਸਿੰਘ ਸਿੱਧੂ ਦਾ ਹੈ ਇਹਨਾਂ ਨੇ ਸਿਰਫ਼ ਪੰਜਾਬ ਦਾ ਬੇੜਾ ਵੀ ਗਰਕ ਕਰਨਾ ਹੈ ਹੋਰ ਕੁਝ ਨਹੀਂ ।

ਇਹ ਵੀ ਪੜੋ:ਕਿਸਾਨਾਂ ‘ਤੇ ਲਾਠੀਚਾਰਜ ਤੋਂ ਬਾਅਦ ਖੱਟਰ ਤੇ ਮੋਦੀ ਦੇ ਸਾੜੇ ਪੁਤਲੇ

ETV Bharat Logo

Copyright © 2024 Ushodaya Enterprises Pvt. Ltd., All Rights Reserved.