ETV Bharat / state

Weather In Punjab: ਅੰਮ੍ਰਿਤਸਰ ਵਿੱਚ ਪਈ ਕੁਦਰਤ ਦੀ ਮਾਰ, ਤੇਜ਼ ਹਨੇਰੀ ਨੇ ਲੋਕਾਂ ਦੇ ਸਿਰ ਤੋਂ ਖੋਹ ਲਈ 200 ਸਾਲ ਪੁਰਾਣੇ ਬੋਹੜ ਦੀ ਛਾਂ

author img

By

Published : Jun 16, 2023, 4:34 PM IST

Natural disaster in Amritsar, strong wind took the shade of 200-year-old banyan trees from people's heads.
Weather In Punjab: ਅੰਮ੍ਰਿਤਸਰ ਵਿੱਚ ਪਈ ਕੁਦਰਤ ਦੀ ਮਾਰ, ਤੇਜ਼ ਹਨੇਰੀ ਨੇ ਲੋਕਾਂ ਦੇ ਸਿਰ ਤੋਂ ਖੋਹ ਲਈ 200 ਸਾਲ ਪੁਰਾਣੇ ਬੋਹੜ ਦੀ ਛਾਂ

ਮੌਸਮ ਵਿਚ ਤਬਦੀਲੀ ਆਉਣ ਨਾਲ ਆਏ ਤੇਜ਼ ਤੂਫ਼ਾਨ ਅਤੇ ਭਾਰੀ ਬਰਸਾਤ ਨੇ ਰਿਕਾਰਡ ਤੋੜ ਦਿੱਤਾ। ਸ਼ਹਿਰ ਵਿਚ ਹੋਈ ਤੇਜ਼ ਬਰਸਾਤ ਦੇ ਨਾਲ ਸ਼ਹਿਰ ਦੀਆਂ ਸੜਕਾਂ, ਪਾਰਕਾਂ ਆਦਿ ’ਤੇ ਪੂਰਾ ਤਾਂਡਵ ਮਚਾਇਆ ਹੈ, ਉਥੇ ਹੀ 200 ਸਾਲ ਪੁਰਾਣਾ ਬੋਹੜ ਵੀ ਢਹਿ ਢੇਰੀ ਕਰ ਦਿੱਤਾ। ਜਿਸ ਕਾਰਬਨ ਲੋਕ ਬੇਹੱਦ ਭਾਵੁਕ ਨਜ਼ਰ ਆਏ।

Weather In Punjab: ਅੰਮ੍ਰਿਤਸਰ ਵਿੱਚ ਪਈ ਕੁਦਰਤ ਦੀ ਮਾਰ, ਤੇਜ਼ ਹਨੇਰੀ ਨੇ ਲੋਕਾਂ ਦੇ ਸਿਰ ਤੋਂ ਖੋਹ ਲਈ 200 ਸਾਲ ਪੁਰਾਣੇ ਬੋਹੜ ਦੀ ਛਾਂ

ਅੰਮ੍ਰਿਤਸਰ : ਬੀਤੇ ਕੁਝ ਦਿਨਾਂ ਤੋਂ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਮੌਸਮ ਦੇ ਮਿਜਾਜ ਬਦਲੇ ਹੋਏ ਨਜ਼ਰ ਆ ਰਹੇ ਹਨ। ਤੇਜ਼ ਹਨੇਰੀ ਮੀਂਹ ਝਖੜ ਨੇ ਜਨ ਜੀਵਨ 'ਤੇ ਕਾਫੀ ਪ੍ਰਭਾਵ ਪਾਇਆ ਹੈ। ਉਥੇ ਹੀ ਗੁਰੂ ਨਗਰੀ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਇਥੇ ਪਈ ਬਰਸਾਤ ਨੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਇਸ ਦਾ ਨਤੀਜਾ ਹੈ ਅੱਜ ਅੰਮ੍ਰਿਤਸਰ ਵਿਚ ਪਿਆ ਕਈ ਥਾਵਾਂ 'ਤੇ ਉਜਾੜ ,ਦਰਅਸਲ ਬੀਤੇ ਦਿਨੀਂ ਪਈ ਬਰਸਾਤ ਕਾਰਨ ਸਦੀਆਂ ਪੁਰਾਣੇ ਰੁੱਖ ਤੱਕ ਡਿੱਗ ਗਏ ਅਤੇ ਢੁੱਕਦੇ ਸਮੇਂ ਵਿੱਚੋਂ ਲੰਘਣ ਵਾਲੇ ਲੋਕ ਜਿੰਨਾ ਨੇ ਇਨ੍ਹਾਂ ਰੁੱਖਾਂ ਦੀ ਛਾਂ ਦਾ ਅਨੰਦ ਮਾਣਿਆ ਸੀ ਉਹ ਅੱਜ ਕਾਫੀ ਹੱਦ ਤੱਕ ਭਾਵੁਕ ਅਤੇ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਬੀਤੇ ਦਿਨਾਂ ਤੋਂ ਬਦਲੇ ਮੌਸਮ ਦੇ ਮਿਜ਼ਾਜ ਦੇ ਨਾਲ ਕੁਦਰਤੀ ਆਫ਼ਤ ਕਾਰਣ ਹੋਏ ਨੁਕਸਾਨ ਦੀਆਂ ਵੱਖ ਵੱਖ ਤਸਵੀਰਾਂ ਸਾਹਮਣੇ ਆਈਆਂ ਹਨ। ਓਥੇ ਹੀ ਜੰਡਿਆਲਾ ਗੁਰੂ ਵਿੱਚ ਇੱਕ ਭਰ ਰਿਹਾਇਸ਼ੀ ਇਲਾਕੇ ਵਿੱਚ ਕਰੀਬ 200 ਸਾਲ ਪੁਰਾਣਾ ਬੋਹੜ ਦਾ ਦਰੱਖਤ ਡਿੱਗਣ ਕਾਰਨ ਲੋਕ ਕਾਫੀ ਦੁੱਖੀ ਅਤੇ ਪ੍ਰੇਸ਼ਾਨ ਨਜਰ ਆ ਰਹੇ ਹਨ।

ਹਲਾਂਕਿ ਇਸ ਦੌਰਾਨ ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਇਥੇ ਦੱਸਣਾ ਬਣਦਾ ਹੈ ਕਿ ਲੋਕਾਂ ਦੀ ਪ੍ਰੇਸ਼ਾਨੀ ਜਾਂ ਦੁਖੀ ਹੋਣ ਦਾ ਕਾਰਨ ਇਹ ਨਹੀਂ ਕਿ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਹੈ ਬਲਕਿ ਇਸ ਬੋਹੜ ਦੇ ਦਰੱਖਤ ਦੀ ਛਾਂ ਉਹਨਾਂ ਦੇ ਪੁਰਖਿਆਂ ਦੇ ਨਾਲ ਨਾਲ ਉਨ੍ਹਾਂ ਆਪ ਵੀ ਆਪਣਾ ਬਚਪਨ ਜਵਾਨੀ ਅਤੇ ਕਈ ਹੁਣ ਬੁਢਾਪਾ ਗੁਜਾਰ ਰਹੇ ਹਨ ਜੋ ਹੁਣ ਯਾਦਾਂ ਵਾਂਗ ਬੀਤਿਆ ਸਮਾਂ ਹੋ ਗਿਆ।

ਕੁਦਰਤ ਦੇ ਕਹਿਰ ਨੇ ਜੰਨਤ ਖੋਹ ਲਈ: ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਰੁੱਖ 'ਤੇ ਸੈਂਕੜੇ ਪੰਛੀਆਂ ਦੇ ਆਲ੍ਹਣੇ ਬਣੇ ਸਨ।ਜਿਨ੍ਹਾਂ ਵਿੱਚ ਰਹਿਣ ਵਾਲੇ ਪੰਛੀ ਚੜਦੀ ਸਵੇਰ ਦੇ ਨਾਲ ਆਪਣੀ ਮਿੱਠੀ ਆਵਾਜ਼ ਦੀਆਂ ਹੂਕਾਂ ਮਾਰ ਲੋਕਾਂ ਦੇ ਦਿਨ ਨੂੰ ਖੁਸ਼ਗਵਾਰ ਬਣਾ ਦਿੰਦੇ ਸਨ। ਇਸ ਰੁੱਖ ਦੇ ਨਜਦੀਕ ਹੀ ਇਕ ਗਊ ਸ਼ਾਲਾ ਵੀ ਬਣੀ ਹੈ ਅਤੇ ਇਸ ਵਿੱਚ ਰਹਿਣ ਵਾਲੇ ਬੇਜੁਬਾਨ ਜਾਨਵਰਾਂ ਲਈ ਵੀ ਇਸ ਰੁੱਖ ਦੀ ਠੰਡੀ ਛਾਂ ਏ ਸੀ ਤੋਂ ਘੱਟ ਨਹੀਂ ਸੀ।ਲੰਬੇ ਸਮੇਂ ਤੋਂ ਇਸ ਖੇਤਰ ਵਿੱਚ ਰਹਿਣ ਵਾਲੇ ਲੇਖ ਰਾਜ,ਬਲਵਿੰਦਰ ਸਿੰਘ ਆਦਿ ਸਥਾਨਕ ਵਾਸੀਆਂ ਨੇ ਭਰੇ ਮਨ ਨਾਲ ਕਿਹਾ ਕਿ ਇਹ ਰੁੱਖ ਉਨ੍ਹਾਂ ਲਈ ਜੰਨਤ ਤੋਂ ਘੱਟ ਨਹੀਂ ਸੀ, ਪਰ ਕੁਦਰਤ ਦੇ ਕਹਿਰ ਨੇ ਹੁਣ ਉਨ੍ਹਾਂ ਤੋਂ ਇਹ ਜੰਨਤ ਖੋਹ ਲਈ ਹੈ।ਉਨ੍ਹਾਂ ਕਿਹਾ ਕਿ ਰਸਤੇ ਨੂੰ ਸਾਫ ਕਰਨ ਲਈ ਰੁੱਖ ਦੇ ਡਾਹਣੀਆਂ 'ਤੇ ਚੱਲਣ ਵਾਲੀ ਆਰੀ ਉਨ੍ਹਾਂ ਦੇ ਸੀਨੇ ਧੂਹ ਪਾ ਰਹੀ ਹੈ, ਜਿਸ ਕਾਰਨ ਮਨ ਬਹੁਤ ਦੁਖੀ ਹੈ।

ਰੁੱਖਾਂ ਦੀ ਮਹੱਤਤਾ : ਸਥਾਨਕ ਵਾਸੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜ਼ਿੰਦਗੀ ਵਿੱਚ ਰੁੱਖਾਂ ਦੀ ਮਹੱਤਤਾ ਨੂੰ ਸਮਝਦੇ ਹੋਏ ਹਰ ਇੱਕ ਨੂੰ 5 ਛਾਂ ਦਾਰ, ਫੁੱਲਦਾਰ, ਫਲਦਾਰ ਰੁੱਖ ਜਰੂਰ ਲਗਾਉਣੇ ਚਾਹੀਦੇ ਹਨ ਤਾਂ ਜੋ ਅਸੀਂ ਵੀ ਕੁਦਰਤ ਪ੍ਰਤੀ ਆਪਣੀ ਕੋਈ ਨਾ ਕੋਈ ਜ਼ਿੰਮੇਵਾਰੀ ਜਰੂਰ ਨਿਭਾਅ ਸਕੀਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.