ETV Bharat / state

ਰਵਨੀਤ ਬਿੱਟੂ ਨੇ ਗੁਰਪਤਵੰਤ ਪੰਨੂ ਕੀਤਾ ਚੈਲੰਜ ਕਿਹਾ- ਪੰਜਾਬ ਆ ਕੇ ਵਿਖਾਵੇ ਗਿੱਟੇ ਸਾਂਗ ਦਿਆਂਗੇ

author img

By

Published : Jan 6, 2023, 7:53 PM IST

ਸਾਂਸਦ ਰਵਨੀਤ ਬਿੱਟੂ ਨੇ ਗੁਰਪਤਵੰਤ ਪੰਨੂ ਨੂੰ ਦਿੱਤੀ ਚੁਣੌਤੀ
MP Ravneet Bittu challenged Gurpatwant Pannu

ਭਾਰਤ ਜੋੜੋ ਯਾਤਰਾ 12 ਜਨਵਰੀ ਨੂੰ ਲੁਧਿਆਣਾ ਪਹੁੰਚੇਗੀ (Meeting in Ludhiana regarding Bharat Jodo Yatra)। ਇਸ ਸਬੰਧੀ ਮੀਟਿੰਗ ਕਰਦੇ ਹੋਏ ਸਾਂਸਦ ਰਵਨੀਤ ਬਿੱਟੂ ਨੇ ਕਿਹਾ ਗੁਰਪਤਵੰਤ ਪੰਨੂ ਪੰਜਾਬ ਆ (MP Ravneet Bittu challenged Gurpatwant Pannu) ਕੇ ਵਿਖਾਏ। ਸਾਨੂੰ ਪਤਾ ਹੈ ਕਿ ਭਾਰਤ ਜੋੜੋ ਯਾਤਰਾ ਦੀ ਕਿਸ ਤਰ੍ਹਾਂ ਸੁਰੱਖਿਆ ਕਰਨੀ ਹੈ।

MP Ravneet Bittu challenged Gurpatwant Pannu

ਲੁਧਿਆਣਾ: 11 ਜਨਵਰੀ ਨੂੰ ਰਾਹੁਲ ਗਾਂਧੀ ਦੀ ਅਗਵਾਈ 'ਚ ਭਾਰਤ ਜੋੜੋ ਯਾਤਰਾ ਪੰਜਾਬ 'ਚ ਪ੍ਰਵੇਸ਼ ਕਰਨ ਜਾ ਰਹੀ ਹੈ। 12 ਜਨਵਰੀ ਨੂੰ ਇਹ ਯਾਤਰਾ ਲੁਧਿਆਣਾ 'ਚ ਪ੍ਰਵੇਸ਼ ਕਰੇਗੀ (Bharat Jodo Yatra will reach Ludhiana on January 12)। ਜਿਸ ਦੀਆਂ ਤਿਆਰੀਆਂ ਕਾਂਗਰਸ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਲੁਧਿਆਣਾ 'ਚ ਮੈਂਬਰ ਪਾਰਲੀਮੈਂਟ ਦੀ ਅਗਵਾਈ ਹੇਠ ਮੀਟਿੰਗ (Meeting in Ludhiana regarding Bharat Jodo Yatra) ਕੀਤੀ ਗਈ। ਰਵਨੀਤ ਬਿੱਟੂ ਦੀ ਅਗਵਾਈ 'ਚ ਅਤੇ ਕਾਂਗਰਸ ਦੇ ਜ਼ਿਲ੍ਹਾਂ ਪ੍ਰਧਾਨ ਦੀ ਅਗਵਾਈ 'ਚ ਮੀਟਿੰਗ ਹੋਈ।

ਲੋਕਾਂ ਨੂੰ ਯਾਤਰਾ ਵਿੱਚ ਪੂਰਨ ਸਹਿਯੋਗ ਦੇਣ ਲਈ ਕਿਹਾ: ਮੀਟਿੰਗ 'ਚ ਰਵਨੀਤ ਬਿੱਟੂ ਨੇ ਵਰਕਰਾਂ ਨੂੰ ਇਸ ਯਾਤਰਾ ਦਾ ਭਰਵਾਂ ਸਵਾਗਤ ਕਰਨ ਲਈ ਕਿਹਾ ਅਤੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਇਸ ਯਾਤਰਾ 'ਚ ਪੂਰਨ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਨੇ ਰਾਹੁਲ ਗਾਂਧੀ ਦੇ ਅਕਸ ਨੂੰ ਖ਼ਰਾਬ ਕਰਨ ਲਈ ਕਰੋੜਾਂ ਰੁਪਏ ਖਰਚ ਕੀਤੇ ਸੀ। ਜਦਕਿ ਉਨ੍ਹਾਂ ਨੇ ਆਪਣੇ ਅਕਸ਼ ਨੂੰ ਹੋਰ ਵਧਿਆ ਬਣਾ ਲਿਆ ਹੈ। ਅੱਜ ਪੂਰਾ ਭਾਰਤ ਉਨ੍ਹਾਂ ਦੇ ਨਾਲ ਹੈ, ਉਨ੍ਹਾਂ ਕਿਹਾ ਕਿ 2024 'ਚ ਭਾਜਪਾ ਕਿਤੇ ਨਜ਼ਰ ਨਹੀਂ ਆਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਵਿਧਾਇਕ ਆਪਣਾ ਕੰਮ ਨਹੀਂ ਕਰ ਰਹੇ। ਕਿੰਨੀ ਸ਼ਰਮ ਦੀ ਗੱਲ ਹੈ ਕਿ ਸਿਵਲ ਹਸਪਤਾਲ 'ਚੋਂ ਲਾਸ਼ ਚੋਰੀ ਹੋ ਗਈ ਅਤੇ ਆਪ ਦੇ ਐਮਐਲਏ 'ਤੇ ਦੁਕਾਨਦਾਰਾਂ ਤੋਂ ਪੈਸੇ ਲੈਣ ਦੇ ਇਲਜਾਮ ਲੱਗ ਰਹੇ ਹਨ ।

ਗੁਰਪਤਵੰਤ ਪੰਨੂ ਨੂੰ ਕੀਤਾ ਚੈਲੰਜ਼: ਰਵਨੀਤ ਬਿੱਟੂ ਨੇ ਕਿਹਾ ਕਿ ਜਿਹੜੇ ਲੋਕ ਸਾਡੀ ਪਾਰਟੀ ਦੇ ਨਹੀਂ ਹੋ ਸਕੇ ਉਹ ਬਾਕੀਆਂ ਦੇ ਕੀ ਹੋ ਸਕਣਗੇ। ਰਵਨੀਤ ਬਿੱਟੂ ਨੇ ਵੀ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਪਤਾ ਹੀ ਨਹੀਂ ਹੈ ਕਿ ਸਾਡੇ ਕਿਹੜੇ ਵਿਧਾਇਕ ਹਨ ਖੇਡ ਨਹੀਂ ਹੈ ਇਸ ਕਰਕੇ ਲੋਕਾਂ ਦੇ ਕੰਮ ਨਹੀਂ ਹੋ ਰਹੇ ਹਨ। ਰਵਨੀਤ ਬਿੱਟੂ ਨੇ ਇਸ ਮੌਕੇ ਗੁਰਪਤਵੰਤ ਪੰਨੂ ਨੂੰ ਲੈਕੇ ਵੀ ਤਾੜਨਾ ਕੀਤੀ ਕੇ ਉਹ ਪੰਜਾਬ ਆਕੇ ਵਿਖਾਏ। ਉਨ੍ਹਾਂ ਕਿਹਾ ਕਿ ਜੇਕਰ ਗੁਰਪਤਵੰਤ ਪੰਨੂ ਪੰਜਾਬ ਆਉਦਾ ਹੈ ਤਾਂ ਅਸੀਂ ਉਸ ਦੇ ਗਿੱਟੇ ਸਾਂਗ ਦੇਵਾਂਗੇ MP Ravneet Bittu challenged Gurpatwant Pannu)।

ਮੁੱਖ ਮੰਤਰੀ ਨੇ ਦਿੱਤਾ ਸੁਰੱਖਿਆ ਦਾ ਭਰੋਸਾ: ਰਵਨੀਤ ਬਿੱਟੂ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਸੁਰੱਖਿਆ ਸਬੰਧੀ ਮਿਲੇ ਸੀ। ਉਨ੍ਹਾ ਨੇ ਸਾਨੂੰ ਸੁਰੱਖਿਆ ਦਾ ਪੂਰਾ ਭਰੋਸਾ ਦਿੱਤਾ ਹੈ ਰਵਨੀਤ ਬਿੱਟੂ ਨੇ ਵੀ ਕਿਹਾ ਕਿ ਅਸੀਂ ਕਰੋਨਾ ਦੇ ਜੋ ਵੀ ਨਿਯਮ ਹਨ ਉਨ੍ਹਾਂ ਦੀ ਪਾਲਣਾ ਕਰਨ ਲਈ ਤਿਆਰ ਹਾਂ। ਸਰਕਾਰ ਜੋ ਵੀ ਦਿਸ਼ਾ ਨਿਰਦੇਸ਼ ਜਾਰੀ ਕਰੇਗੀ ਅਸੀਂ ਉਨ੍ਹਾਂ ਦੀ ਪਾਲਣਾ ਕਰਾਂਗੇ।

ਇਹ ਵੀ ਪੜ੍ਹੋ:- ਸਮਲਿੰਗੀ ਵਿਆਹ ਦੇ ਲਟਕੇ ਮਾਮਲਿਆਂ ਨੂੰ ਹੱਲ ਕਰੇਗੀ ਸੁਪਰੀਮ ਕੋਰਟ ਦੀ ਬੈਂਚ, ਦਿੱਲੀ ਅਤੇ ਕੇਰਲ ਹਾਈਕੋਰਟ ਦੇ ਮਾਮਲੇ ਸੁਪਰੀਮ ਕੋਰਟ ਕੋਲ ਟਰਾਂਸਫਰ

ETV Bharat Logo

Copyright © 2024 Ushodaya Enterprises Pvt. Ltd., All Rights Reserved.