ETV Bharat / state

Minor Nihang Tufaan Viral Video: ਸੋਸ਼ਲ ਮੀਡੀਆ 'ਤੇ ਨਬਾਲਿਗ ਨਿਹੰਗ ਸਿੰਘ ਦੀ ਹਥਿਆਰ ਨਾਲ ਵੀਡੀਓ ਵਾਇਰਲ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

author img

By ETV Bharat Punjabi Team

Published : Nov 4, 2023, 11:23 AM IST

Nihang Singh, a minor who displayed a weapon on social media in Amritsar, arrested by the police.
Action against gun culture: ਸੋਸ਼ਲ ਮੀਡੀਆ 'ਤੇ ਨਬਾਲਿਗ ਨਿਹੰਗ ਸਿੰਘ ਦੀ ਹਥਿਆਰ ਨਾਲ ਵੀਡੀਓ ਵਾਇਰਲ, ਨਿਹੰਗ ਸਿੰਘ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

Firing Golden Gate Amritsar: ਅੰਮ੍ਰਿਤਸਰ ਦੇ ਗੋਲਡਨ ਗੇਟ ਉੱਤੇ ਇੱਕ ਨਬਾਲਿਗ ਨਿਹੰਗ ਸਿੰਘ ਦੀ ਵੀਡੀਓ (Video of minor Nihang Singh) ਸੋਸ਼ਲ ਮੀਡੀਆ ਉੱਤੇ ਪਿਸਤੌਲ ਦੇ ਨਾਲ ਵਾਇਰਲ ਹੋਣ ਮਗਰੋਂ ਪੁਲਿਸ ਨੇ ਐਕਸ਼ਨ ਵਿੱਚ ਆਉਂਦਿਆਂ ਨਬਾਲਿਗ ਨਿਹੰਗ ਸਿੰਘ ਨੂੰ ਪਰਚਾ ਦਰਜ ਕਰਨ ਮਗਰੋਂ ਗ੍ਰਿਫ਼ਤਾਰ ਕਰ ਲਿਆ ਹੈ।

ਅੰਮ੍ਰਿਤਸਰ: ਸੋਸ਼ਲ ਮੀਡੀਆ ਉੱਤੇ ਆਪਣੇ ਬੇਬਾਕ ਬਿਆਨਾਂ ਕਾਰਣ ਅਕਸਰ ਸੁਰਖੀਆਂ ਵਿੱਚ ਰਹਿਣ ਵਾਲੇ ਨਬਾਲਿਗ ਨਿਹੰਗ ਸਿੰਘ ਲਈ ਹੁਣ ਸੋਸ਼ਲ ਮੀਡੀਆ ਹੀ ਮੁਸੀਬਤ ਬਣ ਗਿਆ ਹੈ। ਦਰਅਸਲ ਨਬਾਲਿਗ ਨਿਹੰਗ ਸਿੰਘ ਨੇ ਗੋਲਡਨ ਗੇਟ ਨੇੜੇ ਇੱਕ ਪਿਸਤੋਲ ਨਾਲ ਗੋਲੀਆਂ ਚਲਾਈਆਂ ਅਤੇ ਹਥਿਆਰਾਂ ਦੀ ਇਸ (Exhibition of Arms) ਪ੍ਰਦਰਸ਼ਨੀ ਨੂੰ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਦਿੱਤਾ।

ਨਬਾਲਿਗ ਨਹਿੰਗ ਸਿੰਘ ਗ੍ਰਿਫ਼ਤਾਰ: ਨਿਹੰਗ ਸਿੰਘ ਵੱਲੋਂ ਹਥਿਆਰ ਦੀ ਕੀਤੀ ਗਈ ਇਹ ਨੁਮਾਇਸ ਸੋਸ਼ਲ ਮੀਡੀਆ ਉੱਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਚੌਕਸ ਹੋ ਗਈ ਅਤੇ ਪੁਲਿਸ ਨੇ ਤੁਰੰਤ ਐਕਸ਼ਨ ਕਰਦਿਆਂ ਨਾਬਾਲਗ ਨਿਹੰਗ ਸਿੰਘ ਨੂੰ ਗ੍ਰਿਫ਼ਤਾਰ (Minor Nihang Singh arrested) ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਸ ਨੇ ਪਿਸਤੌਲ ਕਿੱਥੋਂ ਲਿਆ। ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਦਾ ਰਹਿਣ ਵਾਲਾ ਇਹ ਨਾਬਾਲਿਗ ਨਿਹੰਗ ਸਿੰਘ ਖਿਡੌਣੇ ਵੇਚਣ ਦਾ ਧੰਦਾ ਕਰਦਾ ਹੈ। ਪਹਿਲਾਂ ਉਹ ਹੈਰੀਟੇਜ ਸਟਰੀਟ ਵਿੱਚ ਖਿਡੌਣੇ ਵੇਚਦਾ ਸੀ। ਉਸ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ, ਉਸ ਨੂੰ ਭਾਰਤ ਅਤੇ ਵਿਦੇਸ਼ਾਂ ਤੋਂ ਬਹੁਤ ਆਰਥਿਕ ਮਦਦ ਮਿਲੀ। ਉਹ ਮੋਹਾਲੀ ਬਾਰਡਰ 'ਤੇ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਦੇ ਧਰਨੇ ਦੌਰਾਨ ਵੀ ਸੁਰਖੀਆਂ 'ਚ ਆਇਆ ਸੀ।

ਗੰਨ ਕਲਚਰ ਦੀ ਨੁਮਾਇਸ਼ ਖ਼ਿਲਾਫ਼ ਸਰਕਾਰ ਸਖ਼ਤ: ਇਸ ਨਬਾਲਿਗ ਨਿਹੰਗ ਸਿੰਘ ਉੱਤੇ ਮੁਹਾਲੀ ਪੁਲਿਸ ’ਤੇ ਹਮਲਾ ਕਰਨ ਦਾ ਵੀ ਇਲਜ਼ਾਮ ਸੀ। ਇਸ ਦੌਰਾਨ ਪੁਲਿਸ ਨੇ ਕੇਸ ਦਰਜ ਕਰਕੇ ਉਸ ’ਤੇ ਇਨਾਮ ਵੀ ਰੱਖਿਆ ਸੀ। ਹੁਣ ਮੁਲਜ਼ਮ ਨੇ ਗੋਲਡਨ ਗੇਟ ਨੇੜੇ ਪਿਸਤੌਲ ਨਾਲ ਗੋਲੀ ਚਲਾਉਣ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ । ਪੁਲਿਸ ਨੇ ਮਕਬੂਲਪੁਰਾ ਥਾਣੇ ਵਿੱਚ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਹਥਿਆਰਾਂ ਦੀ ਸੋਸ਼ਲ ਮੀਡੀਆ ਉੱਤੇ ਨੁਮਾਇਸ਼ ਨੂੰ ਲੈਕੇ ਪੰਜਾਬ ਸਰਕਾਰ ਨੇ ਪਹਿਲਾਂ ਹੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਅਤੇ ਅਜਿਹੀਆਂ ਗਤੀਵਿਧੀਆਂ ਕਰਨ ਵਾਲਿਆਂ ਖ਼ਿਲਾਫ਼ ਢੁੱਕਵੀਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.