ETV Bharat / state

Amritsar News: ਅੰਮ੍ਰਿਤਸਰ ਦੇ ਪਾਸ਼ ਇਲਾਕਿਆਂ 'ਚ ਦਿਨ ਪਰ ਦਿਨ ਵੱਧ ਰਹੇ ਪ੍ਰਵਾਸੀ ਭਿਖਾਰੀ ਖੜੀਆਂ ਕਰ ਰਹੇ ਮੁਸੀਬਤਾਂ

author img

By ETV Bharat Punjabi Team

Published : Aug 29, 2023, 7:41 PM IST

ਪ੍ਰਵਾਸੀ ਭਿਖਾਰੀਆਂ ਦੀ ਸਮੱਸਿਆ
ਪ੍ਰਵਾਸੀ ਭਿਖਾਰੀਆਂ ਦੀ ਸਮੱਸਿਆ

ਅੰਮ੍ਰਿਤਸਰ ਦੇ ਕਈ ਵੱਡੇ ਇਲਾਕਿਆਂ 'ਚ ਦਿਨ ਪਰ ਦਿਨ ਪ੍ਰਵਾਸੀ ਭਿਖਾਰੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜਿਸ ਨੂੰ ਲੈਕੇ ਸਮਾਜ ਸੇਵੀ ਪਵਨ ਕੁਮਾਰ ਨੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਖੜੇ ਕੀਤੇ ਹਨ। ਪੜ੍ਹੋ ਖ਼ਬਰ...

ਪ੍ਰਵਾਸੀ ਭਿਖਾਰੀਆਂ ਦੀ ਸਮੱਸਿਆ

ਅੰਮ੍ਰਿਤਸਰ: ਸ਼ਹਿਰ ਦੇ ਵਿੱਚ ਲਗਾਤਰ ਭਿਖਾਰੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਜੋ ਦਿਨ ਪਰ ਦਿਨ ਆਮ ਲੋਕਾਂ ਲਈ ਮੁਸੀਬਤਾਂ ਖੜੀਆਂ ਕਰਦੇ ਨਜ਼ਰ ਵੀ ਆ ਰਹੇ ਹਨ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਜਿਆਦਾਤਰ ਭਿਖਾਰੀ ਧਾਰਮਿਕ ਸਥਾਨਾਂ ਦੇ ਬਾਹਰ ਬੈਠੇ ਹੁੰਦੇ ਹਨ ਜਾਂ ਫਿਰ ਕਿਸੇ ਚੌਂਕ ਚੁਰਾਹੇ 'ਤੇ ਖੜੇ ਹੋ ਕੇ ਆਉੇਣ ਜਾਣ ਵਾਲੇ ਰਾਹਗੀਰਾਂ ਤੋਂ ਪੈਸੇ ਮੰਗਦੇ ਹਨ। ਅਜਿਹੀ ਸਮੱਸਿਆ ਅੰਮ੍ਰਿਤਸਰ 'ਚ ਵੀ ਦਿਨ ਪਰ ਦਿਨ ਵਧਦੀ ਜਾ ਰਹੀ ਹੈ ਅਤੇ ਇਥੋਂ ਤੱਕ ਕਿ ਪਾਸ਼ ਇਲਾਕਿਆਂ 'ਚ ਵੀ ਇੰਨ੍ਹਾਂ ਦੀ ਐਂਟਰੀ ਹੋ ਚੁੱਕੀ ਹੈ। ਕਈ ਵਾਰ ਦੇਖਿਆ ਜਾਂਦਾ ਹੈ ਕਿ ਟ੍ਰੈਫਿਕ ਲਾਈਟਾਂ 'ਤੇ ਇਹ ਭਿਖਾਰੀ ਖੜੇ ਹੁੰਦੇ ਹਨ ਅਤੇ ਉਨ੍ਹਾਂ ਲਾਈਟਾਂ 'ਤੇ ਵਾਹਨ ਰੋਕੀ ਖੜੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੇ ਹਨ ਤੇ ਕਈ ਵਾਰ ਵਾਹਨ ਚਾਲਕ ਦਾ ਧਿਆਨ ਭਟਕਾ ਕੇ ਚੋਰੀ ਤੱਕ ਨੂੰ ਅੰਜ਼ਾਮ ਦਿੰਦੇ ਹਨ।

ਪ੍ਰਸ਼ਾਸਨ ਨਹੀਂ ਦੇ ਰਿਹਾ ਕੋਈ ਧਿਆਨ: ਇਸ ਸਬੰਧੀ ਸਮਾਜ ਸੇਵੀ ਪਵਨ ਸ਼ਰਮਾ ਨੇ ਦੱਸਿਆ ਕਿ ਦਿਨ ਪਰ ਦਿਨ ਸ਼ਹਿਰ 'ਚ ਭਿਖਾਰੀਆਂ ਦਾ ਗਿਣਤੀ ਵਧਦੀ ਜਾ ਰਹੀ ਹੈ, ਜੋ ਆਉਣ ਵਾਲੇ ਦਿਨਾਂ 'ਚ ਲੋਕਾਂ ਲਈ ਸਿਰਦਰਦੀ ਬਣੇਗਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਇੰਨ੍ਹਾਂ 'ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਵਰਤੀ ਜਾ ਰਹੀ ਢਿੱਲ ਕਿਸੇ ਵੱਡੀ ਸਮੱਸਿਆ ਨੂੰ ਸੱਦਾ ਦੇ ਸਕਦੀ ਹੈ। ਸਿਮਾਜ ਸੇਵੀ ਦਾ ਕਹਿਣਾ ਕਿ ਇਹ ਕੌਣ ਨੇ ਤੇ ਕਿਥੋਂ ਆ ਰਹੇ ਹਨ, ਇਸ ਸਬੰਧੀ ਸਾਰੀ ਜਾਣਕਾਰੀ ਪ੍ਰਸ਼ਾਸਨ ਕੋਲ ਹੋਣੀ ਲਾਜ਼ਮੀ ਹੈ ਤਾਂ ਜੋ ਕਿਸੇ ਵਾਰਦਾਤ ਨੂੰ ਹੋਣ ਤੋਂ ਵੀ ਬਚਾਇਆ ਜਾ ਸਕਦਾ ਹੈ।

ਲੋਕਾਂ ਤੋਂ ਤਰਸ ਪਾਉਣ ਲਈ ਵਰਤਦੇ ਹੱਥਕੰਡੇ: ਸਮਾਜ ਸੇਵੀ ਪਵਨ ਸ਼ਰਮਾ ਦਾ ਕਹਿਣਾ ਕਿ ਸਮਾਜ 'ਚ ਵਧ ਰਿਹਾ ਨਸ਼ਾ ਜਾਂ ਕੋਈ ਵਾਰਦਾਤ ਇੰਨ੍ਹਾਂ ਦੀ ਦੇਣ ਹੋ ਸਕਦੀ ਹੈ। ਕਈ ਚੋਰੀ ਦੀਆਂ ਵਾਰਦਾਤਾਂ ਜੋ ਹੋ ਚੁੱਕੀਆਂ ਤੇ ਜਾਂ ਫਿਰ ਹੋ ਸਕਦੀਆਂ ਹਨ, ਉਨ੍ਹਾਂ ਨੂੰ ਹੋਣ ਤੋਂ ਤਦ ਹੀ ਰੋਕਿਆ ਜਾ ਸਕਦਾ, ਜੇਕਰ ਅਜਿਹੇ ਲੋਕਾਂ ਦੀ ਚੰਗੀ ਤਰ੍ਹਾਂ ਵੈਰੀਫਿਕੇਸ਼ਨ ਕੀਤੀ ਗਈ ਹੋਵੇ। ਉਨ੍ਹਾਂ ਦਾ ਕਹਿਣਾ ਕਿ ਬੱਚੇ ਅਗਵਾ ਵਰਗੇ ਕਈ ਮਾਮਲੇ, ਜਿੰਨ੍ਹਾਂ 'ਚ ਇਹ ਸ਼ਾਮਲ ਹੋ ਸਕਦੇ ਹਨ ਕਿਉਂਕਿ ਇੰਨ੍ਹਾਂ ਦਾ ਕੰਮ ਹੁੰਦਾ ਕਈ ਵਾਰ ਬੱਚੇ ਨੂੰ ਬੇਹੋਸ਼ੀ ਹਾਲਤ 'ਚ ਗੋਦੀ ਚੁੱਕ ਕੇ ਭੀਖ ਮੰਗਦੇ ਨੇ ਤਾਂ ਜੋ ਲੋਕ ਤਰਸ ਕਰਕੇ ਉਨ੍ਹਾਂ ਨੂੰ ਪੈਸੇ ਦੇਣ। ਉਨ੍ਹਾਂ ਕਿਹਾ ਕਿ ਇਸ ਭਿਖਾਰੀ ਲੋਕਾਂ ਦੇ ਪਿਛੇ ਵੱਡਾ ਨੈਕਸਸ ਲੁੱਕਿਆ ਹੋ ਸਕਦਾ ਹੈ, ਜਿਸ ਨੂੰ ਉਜਾਗਰ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਕਈ ਅਜਿਹੇ ਕੇਸ ਜੋ ਕਦੇ ਹੱਲ ਹੀ ਨਹੀਂ ਹੋਏ।

ਭਿਖਾਰੀ ਜੋ ਕਰੋੜਾਂ ਦੇ ਮਾਲਕ: ਇਸ ਦੇ ਨਾਲ ਹੀ ਸਮਾਜ ਸੇਵੀ ਪਵਨ ਕੁਮਾਰ ਦਾ ਕਹਿਣਾ ਕਿ ਇਹ ਕਿਹੜੇ ਸੂਬੇ ਤੋਂ ਆਏ ਹਨ ਅਤੇ ਕੌਣ ਨੇ, ਇਹ ਸਭ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਕਈ ਅਜਿਹੇ ਭਿਖਾਰੀ ਨੇ ਜੋ ਕਰੋੜਾਂ ਦੇ ਮਾਲਕ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਪੰਜਾਬ 'ਚ ਆਟਾ ਦਾਲ ਸਕੀਮ ਤੋਂ ਲੈਕੇ ਰਹਿਣ ਵਸੇਰਾ ਵਰਗੀਆਂ ਸਾਰੀਆਂ ਸਹੂਲਤਾਂ ਹਨ ਤਾਂ ਕੀ ਅਜਿਹੀ ਮਜ਼ਬੂਰੀ ਹੈ ਕਿ ਇਹ ਦਿਨ ਤੋਂ ਰਾਤ ਤੱਕ ਭੀਖ ਮੰਗਣ ਲਈ ਸੜਕਾਂ 'ਤੇ ਘੁੰਮ ਰਹੇ ਹਨ।

ਕਿਸੇ ਵਾਰਦਾਤ ਜਾਂ ਜ਼ੁਰਮ ਨੂੰ ਦੇ ਸਕਦੇ ਅੰਜ਼ਾਮ: ਸਮਾਜਸੇਵੀ ਦਾ ਕਹਿਣਾ ਕਿ ਇਸ ਪਾਸ਼ ਇਲਾਕੇ ਤੋਂ ਕਈ ਪ੍ਰਸ਼ਾਸਨਿਕ ਅਤੇ ਪੁਲਿਸ ਦੇ ਉਚ ਅਧਿਕਾਰੀਆਂ ਦਾ ਰਾਹ ਹੈ ਪਰ ਪਿਰ ਵੀ ਉਨ੍ਹਾਂ ਦੀ ਨਜ਼ਰ ਇੰਨ੍ਹਾਂ ਭਿਖਾਰੀਆਂ 'ਤੇ ਨਹੀਂ ਪੈ ਰਹੀ। ਉਨ੍ਹਾਂ ਦਾ ਕਹਿਣਾ ਕਿ ਹੋ ਸਕਦਾ ਕਿ ਅਜਿਹੇ ਭਿਖਾਰੀ ਆਪਣੇ ਕੰਮ ਪਿਛੇ ਨਸ਼ੇ ਜਾਂ ਜੂਏ ਦੇ ਅੱਡੇ ਚਲਾਉਂਦੇ ਹੋ ਸਕਦੇ ਹਨ ਜਾਂ ਕਿਸੇ ਚੋਰੀ,ਲੁੱਟ ਖੋਹ ਜਾਂ ਹੋਰ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਹੋ ਸਕਦੇ ਹਨ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.