ETV Bharat / state

Amritsar News : 'ਮੇਰੀ ਮਿੱਟੀ ਮੇਰਾ ਦੇਸ਼' ਤਹਿਤ ਭਾਜਪਾ ਆਗੂ ਕਰ ਰਹੇ ਸ਼ਹੀਦਾਂ ਦੇ ਸਥਾਨਾਂ ਦੀ ਮਿੱਟੀ ਇੱਕਠੀ

author img

By ETV Bharat Punjabi Team

Published : Sep 9, 2023, 12:18 PM IST

'Meri Mitti Mera Desh', BJP leaders collected soil from the places of martyrs from Amritsar
Amritsar News : 'ਮੇਰੀ ਮਿੱਟੀ ਮੇਰਾ ਦੇਸ਼' ਤਹਿਤ ਭਾਜਪਾ ਆਗੂ ਕਰ ਰਹੇ ਸ਼ਹੀਦਾਂ ਦੇ ਸਥਾਨਾਂ ਦੀ ਮਿੱਟੀ ਇੱਕਠੀ

ਅੰਮ੍ਰਿਤਸਰ ਤੋਂ ਭਾਜਪਾ ਆਗੂ ਜਗਮੋਹਨ ਸਿੰਘ ਰਾਜੂ ਜਲ੍ਹਿਆਂਵਾਲਾ ਬਾਗ ਦੀ ਮਿੱਟੀ ਕਲਸ਼ ਵਿੱਚ ਭਰ ਕੇ ਦਿੱਲੀ ਲੈ ਗਏ। ਇਸ ਮਿੱਟੀ ਨੂੰ ਅੰਮ੍ਰਿਤ ਵਾਟਿਕਾ ਵਿੱਚ ਸ਼ਸ਼ੋਭਿਤ ਕੀਤਾ ਜਾਵੇਗਾ। Meri Mitti Mera Desh

ਭਾਜਪਾ ਆਗੂ ਕਰ ਰਹੇ ਸ਼ਹੀਦਾਂ ਦੇ ਸਥਾਨਾਂ ਦੀ ਮਿੱਟੀ ਇੱਕਠੀ

ਅੰਮ੍ਰਿਤਸਰ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੁਹਿੰਮ 'ਮੇਰੀ ਮਿੱਟੀ ਮੇਰਾ ਦੇਸ਼' ਦੇ ਸੱਦੇ 'ਤੇ ਭਾਜਪਾ ਆਗੂ ਲਗਾਤਾਰ ਸ਼ਹੀਦਾਂ ਦੇ ਅਸਥਾਨਾਂ ਤੋਂ ਮਿੱਟੀ ਇਕੱਠੀ ਕਰ ਕੇ ਦਿੱਲੀ ਲਿਜਾ ਰਹੇ ਹਨ, ਇਸੇ ਤਹਿਤ ਬੀਤੇ ਦਿਨੀਂ ਸਾਬਕਾ ਆਈ.ਏ.ਐਸ.ਅਧਿਕਾਰੀ ਅਤੇ ਭਾਜਪਾ ਆਗੂ ਜਗਮੋਹਨ ਸਿੰਘ ਰਾਜੂ ਅੰਮ੍ਰਿਤਸਰ ਦੇ ਇਤਿਹਾਸਕ ਅਸਥਾਨ, ਜਲ੍ਹਿਆਂਵਾਲਾ ਬਾਗ ਪਹੁੰਚੇ। ਜਿੱਥੇ ਉਨ੍ਹਾਂ ਨੇ ਸ਼ਹੀਦਾਂ ਦੀ ਧਰਤੀ ਦੀ ਮਿੱਟੀ ਨੂੰ ਇੱਕ ਕਲਸ਼ ਵਿੱਚ ਭਰ ਕੇ ਇਕੱਠਾ ਕੀਤਾ ਅਤੇ ਉਥੋਂ ਦਿੱਲੀ ਲਈ ਰਵਾਨਾ ਹੋਏ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੂਰੇ ਭਾਰਤ ਵਿੱਚੋਂ ਜਿਨ੍ਹਾਂ ਦੇਸ਼ ਦੇ ਸੈਨਿਕਾਂ ਜਾਂ ਆਮ ਲੋਕਾਂ ਨੇ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ ਹਨ, ਉਨ੍ਹਾਂ ਦੇ ਘਰਾਂ ਦੀ, ਗਲੀਆਂ ਦੀ ਅਤੇ ਸਮਾਰਕਾਂ ਦੀ ਮਿੱਟੀ ਇਕੱਠੀ ਕੀਤੀ ਜਾ ਰਹੀ ਹੈ। ਇਹ ਮਿੱਟੀ ਪ੍ਰਧਾਨ ਮੰਤਰੀ ਮੋਦੀ ਦੇ ਅੰਮ੍ਰਿਤ ਵਾਟਿਕਾ ਪ੍ਰੋਜੈਕਟ ਵਿੱਚ ਸ਼ਹੀਦਾਂ ਦੀ ਯਾਦਗਾਰ ਵਿੱਚ ਸੁਸ਼ੋਭਿਤ ਕੀਤਾ ਜਾਵੇਗਾ। ਜਿੱਥੇ ਲੋਕ ਆ ਕੇ ਦੇਖਣਗੇ ਕਿ ਅੱਜ ਦੇ ਭਾਰਤ ਨੂੰ ਬਣਾਉਣ ਵਿੱਚ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੀ ਯਾਦਗਾਰ ਬਣਾਈ ਗਈ ਹੈ। ਇਸ ਮਿੱਟੀ ਨੂੰ ਲੋਕ ਦੇਸ਼ ਵਿਦੇਸ਼ ਤੋਂ ਆਕੇ ਦਿੱਲੀ ਵਿੱਚ ਵੀ ਨਮਣ ਕਰ ਸਕਣਗੇ। (soil from the places of martyrs from Amritsar)

ਦੇਸ਼ ਵਾਸੀ ਯਾਦ ਰੱਖਣਗੇ ਕੁਰਬਾਨੀਆਂ : ਜ਼ਿਕਰਯੋਗ ਹੈ ਕਿ ਇਸ ਮੌਕੇ ਭਾਜਪਾ ਆਗੂ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ ਸ਼ਹੀਦਾਂ ਦੀ ਧਰਤੀ ਹੈ। ਇਸ ਜਗ੍ਹਾ ਉੱਤੇ ਜੋ ਵੱਡਾ ਸਾਕਾ ਹੋਇਆ ਉਸ ਦੇ ਅੱਜ ਤੱਕ ਜ਼ਖਮ ਅੱਲੇ ਨੇ,ਉਸ ਦੌਰ ਨੂੰ ਭੁਲਾਇਆ ਨਹੀਂ ਜਾ ਸਕਦਾ, ਜਦੋਂ ਬੇਗੁਨਾਹਾਂ ਦਾ ਖੂਨ ਵਹਿਆ। ਇਸ ਥਾਂ ਉੱਤੇ 1900 ਲੋਕਾਂ ਦੀ ਇੱਕ ਹੀ ਜਗ੍ਹਾ ਸ਼ਹੀਦੀ ਹੋਈ। ਇਸ ਨੂੰ ਦੇਸ਼ ਅਤੇ ਦੁਨੀਆ ਦੇ ਲੋਕ ਯਾਦ ਕਰਦੇ ਹਨ ਅਤੇ ਵਾਟਿਕਾ ਵਿੱਚ ਰੱਖੀ ਇਸ ਮਿੱਟੀ ਨੂੰ ਲੋਕ ਨਮਣ ਕਰਦਿਆਂ ਕੁਰਬਾਨੀਆਂ ਨੂੰ ਵੀ ਯਾਦ ਕਰਨਗੇ। (places of martyrs from Amritsar)

ਵੱਖ ਵੱਖ ਥਾਵਾਂ ਤੋਂ ਮਿੱਟੀ ਇੱਕਠੀ ਕਰ ਰਹੇ ਆਗੂ : ਇਸ ਮੌਕੇ ਜਗਮੋਹਨ ਰਾਜੂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਦੇਸ਼ ਵਿੱਚ ਸ਼ਹੀਦੀਆਂ ਪਾਉਣ ਵਾਲੇ ਸ਼ਹੀਦਾ ਦੀ ਮਿੱਟੀ ਨੂੰ ਲੈਕੇ ਜਾਣ ਦੀ ਇਹ ਸ਼ੁਰੂਆਤ ਜਲ੍ਹਿਆਂਵਾਲਾ ਬਾਗ ਤੋਂ ਹੋਈ ਹੈ ਅਤੇ ਇਹ ਮੁਹਿੰਮ ਵੱਖ-ਵੱਖ ਸ਼ਹਿਰਾਂ ਤੇ ਵੱਖ-ਵੱਖ ਥਾਵਾਂ ਤੋਂ ਹੁੰਦੋ ਹੋਈ ਦਿੱਲੀ 'ਚ ਸਮਾਪਤ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.