ETV Bharat / state

ਅੰਮ੍ਰਿਤਸਰ 'ਚ ਗੰਨ ਹਾਊਸ ਦੇ ਉੱਪਰ ਲੁੱਟ ਦੀ ਵਾਰਦਾਤ ਕਰਨ ਦੀ ਕੋਸ਼ਿਸ਼, ਸੀਸੀਟੀਵੀ ਕੈਮਰਿਆਂ 'ਤੇ ਪਾ ਦਿੱਤੀ ਸਪ੍ਰੇ

author img

By

Published : Jul 30, 2023, 3:39 PM IST

Looting over gun house in Amritsar
ਅੰਮ੍ਰਿਤਸਰ 'ਚ ਗੰਨ ਹਾਊਸ ਦੇ ਉੱਪਰ ਲੁੱਟ ਦੀ ਵਾਰਦਾਤ, ਸੀਸੀਟੀਵੀ ਕੈਮਰਿਆਂ 'ਤੇ ਪਾ ਦਿੱਤੀ ਸਪ੍ਰੇ

ਅੰਮ੍ਰਿਤਸਰ ਵਿੱਚ ਇਕ ਗੰਨ ਹਾਊਸ ਉੱਤੇ ਲੁੱਟ ਦੀ ਵਾਰਦਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ ਲੁਟੇਰਿਆਂ ਨੇ ਦੁਕਾਨ ਉੱਤੇ ਲੱਗੇ ਸੀਸੀਟੀਵੀ ਕੈਮਰਿਆਂ ਉੱਤੇ ਸਪ੍ਰੇ ਕੀਤਾ, ਤਾਂ ਜੋ ਚੋਰੀ ਦੀ ਵਾਰਦਾਤ ਕੈਮਰੇ ਵਿੱਚ ਰਿਕਾਰਡ ਨਾ ਹੋ ਸਕੇ।

ਲੁੱਟ ਦੀ ਵਾਰਦਾਤ ਸਬੰਧੀ ਜਾਣਕਾਰੀ ਦਿੰਦੇ ਹੋਏ ਗੰਨ ਹਾਊਸ ਦੇ ਮਾਲਿਕ ਅਤੇ ਪੁਲਿਸ ਜਾਂਚ ਅਧਿਕਾਰੀ।



ਅੰਮ੍ਰਿਤਸਰ : ਪੰਜਾਬ ਵਿੱਚ ਲੁੱਟ ਦੀਆਂ ਵਾਰਦਾਤਾਂ ਦਿਨ ਪ੍ਰਤੀ ਦਿਨ ਵਧਦੀਆਂ ਜਾ ਰਹੀਆਂ ਹਨ ਅਤੇ ਜੇਕਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਸ਼ਹਿਰ ਵਿੱਚ ਵੀ ਰੋਜਾਨਾਂ ਕਿਤੇ ਨਾ ਕਿਤੇ ਲੁੱਟ ਖੋਹ ਅਤੇ ਕਤਲ ਦੇ ਮਾਮਲੇ ਸਾਹਮਣੇ ਆ ਰਹੇ ਹਨ। ਤਾਜਾ ਮਾਮਲਾ ਇਕ ਵਾਰ ਫਿਰ ਤੋਂ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿੱਥੇ ਅੰਮ੍ਰਿਤਸਰ ਦੇ ਭੰਡਾਰੀ ਪੁੱਲ ਦੇ ਲਾਗੇ ਇੱਕ ਗੰਨ ਹਾਊਸ ਦੇ ਉੱਪਰ ਲੁੱਟ ਦੀ ਵਾਰਦਾਤ ਹੋਈ ਹੈ।

ਸੀਸੀਟੀਵੀ ਕੈਮਰਿਆਂ ਉੱਤੇ ਪਾਈ ਸਪ੍ਰੇ : ਹੈਰਾਨੀ ਦੀ ਗੱਲ ਇਹ ਹੈ ਕਿ ਚੋਰ ਗੰਨ ਹਾਊਸ ਦੀ ਪਿਛਲੀ ਦੀਵਾਰ ਤੋੜ ਕੇ ਦੁਕਾਨ ਦੇ ਅੰਦਰ ਦਾਖਿਲ ਹੋਏ ਅਤੇ ਸੀਸੀਟੀਵੀ ਕੈਮਰਿਆਂ ਉੱਪਰ ਵੀ ਸਪ੍ਰੇ ਕਰ ਦਿੱਤੀ ਗਈ। ਇਸ ਬਾਰੇ ਦੁਕਾਨਦਾਰ ਨੇ ਦੱਸਿਆ ਕਿ ਗੰਨ ਹਾਊਸ ਦੁਕਾਨ ਦੇ ਉੱਪਰ ਚੋਰਾਂ ਵੱਲੋਂ ਕੰਧ ਤੋੜ ਕੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਦੁਕਾਨ ਵਿੱਚ ਕਾਫ਼ੀ ਸੁਰੱਖਿਆ ਹੋਣ ਕਰਕੇ ਉਹ ਕਿਸੇ ਵੀ ਤਰੀਕੇ ਗੰਨ ਚੋਰੀ ਨਹੀਂ ਕਰ ਸਕੇ ਅਤੇ ਜਿਸ ਕਮਰੇ ਦੀ ਦੀਵਾਰ ਤੋੜ ਕੇ ਉਹ ਅੰਦਰ ਆਏ ਹਨ, ਉਸ ਕਮਰੇ ਵਿੱਚ ਬਹੁਤ ਸਾਰੀਆਂ ਬੰਦੂਕਾਂ ਪਈਆਂ ਸਨ।

ਏਸੀ ਫਿਟਿੰਗ ਦੱਸ ਕੇ ਚੜ੍ਹੇ ਉੱਪਰ : ਜਾਣਕਾਰੀ ਮੁਤਾਬਿਕ ਹਥਿਆਰਾਂ ਦੀ ਗਿਣਤੀ ਵੀ ਕੀਤੀ ਜਾ ਰਹੀ ਹੈ। ਜੇਕਰ ਲੱਗੇਗਾ ਕਿ ਕੋਈ ਬੰਦੂਕ ਚੋਰੀ ਹੋਈ ਹੈ ਤਾਂ ਉਸ ਸਬੰਧੀ ਵੀ ਸੂਚਨਾ ਦਿੱਤੀ ਜਾਵੇਗੀ। ਉਹਨਾਂ ਨੇ ਦੱਸਿਆ ਕਿ ਦੁਕਾਨ ਦੇ ਪਿਛਲੇ ਪਾਸੇ ਇੱਕ ਮੰਦਰ ਹੈ ਅਤੇ ਮੰਦਿਰ ਵੱਲੋਂ ਚੋਰ ਉੱਪਰ ਆਏ ਅਤੇ ਜਦੋਂ ਪੰਡਿਤ ਵੱਲੋਂ ਉੱਪਰ ਜਾਣ ਦਾ ਕਾਰਨ ਪੁੱਛਿਆ ਤਾਂ ਚੋਰਾਂ ਨੇ ਦੱਸਿਆ ਕੀ ਉਹ ਏਸੀ ਫਿਟਿੰਗ ਕਰਨ ਲਈ ਇੱਥੇ ਆਏ ਹਨ। ਇਸ ਤੋਂ ਬਾਅਦ ਉਨ੍ਹਾਂ ਨੇ ਦੀਵਾਰ ਵਿੱਚ ਇੱਕ ਖੁੱਡਾ ਮਾਰ ਕੇ ਦੁਕਾਨ ਦੇ ਅੰਦਰ ਦਾਖਲ ਹੋ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ।

ਗੰਨ ਹਾਊਸ ਦੀਆਂ ਬੰਦੂਕਾਂ ਗਿਣੀਆਂ ਜਾ ਰਹੀਆਂ : ਦੂਜੇ ਪਾਸੇ, ਇਸ ਮਾਮਲੇ ਦੀ ਜਾਂਚ ਕਰਨ ਲਈ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕੀ ਗੰਨ ਹਾਊਸ ਦੇ ਵਿੱਚ ਚੋਰੀ ਹੋਈ ਹੈ ਅਤੇ ਉਹ ਗੰਨ ਹਾਊਸ ਦੇ ਹਲਾਤਾਂ ਦਾ ਜਾਇਜ਼ਾ ਲੈ ਰਹੇ ਹਨ। ਦੁਕਾਨ ਦੇ ਅੰਦਰ ਪਈਆਂ ਬੰਦੂਕਾਂ ਦੀ ਵੀ ਗਿਣਤੀ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.