ETV Bharat / state

ਗੁੰਡਾਗਰਦੀ ! ਹਥਿਆਰ ਦੀ ਨੋਕ ‘ਤੇ ਲੁੱਟੀ ਕਾਰ, ਵੇਖੋ ਵੀਡੀਓ

author img

By

Published : Apr 3, 2022, 7:10 AM IST

Looted car at gunpoint in Amritsar
ਹਥਿਆਰ ਦੀ ਨੋਕ ‘ਤੇ ਲੁੱਟੀ ਕਾਰ

ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਬੇਅੰਤ ਪਾਰਕ (Ranjit Avenue Beant Park, Amritsar) ਤੋਂ ਸਾਹਮਣੇ ਆਈਆਂ ਹਨ, ਜਿੱਥੇ ਸੈਰ ਕਰਨ ਆਏ ਨੌਜਵਾਨ ਤੋਂ ਕੁਝ ਲੁਟੇਰੇ ਹਥਿਆਰ ਦੀ ਨੋਕ ‘ਤੇ ਕਾਰ ਖੋਹ ਕੇ ਫ਼ਰਾਰ ਹੋ ਗਏ।

ਅੰਮ੍ਰਿਤਸਰ: ਪੰਜਾਬ ਵਿੱਚ ਦਿਨੋਂ-ਦਿਨ ਵੱਧ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆ। ਵੱਧ ਰਹੀਆਂ ਇਨ੍ਹਾਂ ਵਾਰਦਾਤਾਂ ਕਰਕੇ ਸੂਬੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਂਦਾ ਹੋ ਗਿਆ ਹੈ। ਜਿਸ ਦੀਆਂ ਤਾਜ਼ਾ ਤਸਵੀਰਾਂ ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਬੇਅੰਤ ਪਾਰਕ (Ranjit Avenue Beant Park, Amritsar) ਤੋਂ ਸਾਹਮਣੇ ਆਈਆਂ ਹਨ। ਜਿੱਥੇ ਸੈਰ ਕਰਨ ਆਏ ਨੌਜਵਾਨ ਤੋਂ ਕੁਝ ਲੁਟੇਰੇ ਹਥਿਆਰ ਦੀ ਨੋਕ ‘ਤੇ ਕਾਰ ਖੋਹ ਕੇ ਫ਼ਰਾਰ ਹੋ ਗਏ।

ਮੀਡੀਆ ਨਾਲ ਗੱਲਬਾਤ ਦੌਰਾਨ ਨੌਜਵਾਨ ਨੇ ਦੱਸਿਆ ਕਿ ਉਹ ਦੁਕਾਨ ਬੰਦ ਕਰਕੇ ਪਾਰਕ ‘ਚ ਸੈਰ ਕਰਨ ਲਈ ਆਇਆ ਸੀ, ਪਰ ਇੱਥੇ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਪਿਸਤੌਲ ਦੀ ਨੋਕ (point of a pistol) ‘ਤੇ ਉਨ੍ਹਾਂ ਨੂੰ ਗੱਡੀ ਲੁੱਟੀ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਤੋਂ ਹਥਿਆਰ ਸਨ ਅਤੇ ਜੇਕਰ ਅਸੀਂ ਪਤੀ-ਪਤਨੀ ਗੱਡੀ ਵਿੱਚੋਂ ਨਾ ਉਤਰ ਦੇ ਤਾਂ ਉਸ ਨੂੰ ਗੋਲੀ ਮਾਰ ਦਿੰਦੇ। ਉਨ੍ਹਾਂ ਦੱਸਿਆ ਕਿ ਵਾਰਦਾਤ ਦੇ 2 ਮਿੰਨਟਾ ਅੰਦਰ ਉਹ ਕਿਸੇ ਰਾਹਗਿਰ ਮੋਟਰਸਾਈਕਲ ਸਵਾਰ ਵਿਅਕਤੀ ਨਾਲ ਬੈਠ ਕੇ ਥਾਣੇ ਪਹੁੰਚਿਆ ਅਤੇ ਪੁਲਿਸ ਨੂੰ ਘਟਨਾ ਬਾਰੇ ਸਾਰੀ ਜਾਣਕਾਰੀ ਦਿੱਤੀ।

ਹਥਿਆਰ ਦੀ ਨੋਕ ‘ਤੇ ਲੁੱਟੀ ਕਾਰ


ਦੂਸਰੇ ਪਾਸੇ ਪੁਲਿਸ ਅਧਿਕਾਰੀ ਵਾਰਸ ਮਸੀਹ ਦੱਸਿਆ ਕਿ ਪੀੜਤ ਵਿਅਕਤੀ ਦੀ ਸ਼ਿਕਾਇਤ ਦਰਜ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੋ ਇਹ ਘਟਨਾ ਵਾਪਰੀ ਹੈ, ਉਸ ਤੋਂ ਉਹ ਕਾਫੀ ਚਿੰਤਤ ਹਨ। ਪੁਲਿਸ ਨੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਕਾਰ ਨੂੰ ਟਰੇਸ ਕਰ ਲਿਆ ਜਾਵੇਗਾ ਅਤੇ ਕਾਰ ਨੂੰ ਉਸ ਦੇ ਅਸਲ ਮਾਲਕ ਦੇ ਹਵਾਲੇ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਹਿੰਦੂ ਸੈਨਾ ਨੇ ਦਿੱਲੀ 'ਚ ਅਮਰੀਕੀ ਦੂਤਾਵਾਸ ਦੇ ਬਾਹਰ ਚਿਪਕਾਇਆ ਪੋਸਟਰ, FIR ਦਰਜ

ਸ਼ਹਿਰ ਵਿੱਚ ਹਥਿਆਰ ਦੀ ਨੋਕ ‘ਤੇ ਕਾਰ ਖੋਹਣ ਦਾ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ, ਸਗੋਂ ਕੁਝ ਦਿਨ ਪਹਿਲਾਂ ਵੀ ਇੱਥੇ ਦੇ ਟੋਲ ਪਲਾਜ਼ਾ ‘ਤੇ ਕੁਝ ਹਥਿਆਰ ਬੰਦ ਲੋਕਾਂ ਨੇ ਕਾਰ ਖੋਹੀ ਸੀ, ਹਾਲਾਂਕਿ ਪੁਲਿਸ ਨੇ ਉਸ ਕਾਰ ਨੂੰ ਜਲਦ ਹੀ ਬਰਾਮਦ ਕਰ ਲਿਆ ਸੀ, ਪਰ ਅਫਸੋਸ ਉਸ ਸਮੇਂ ਵੀ ਪੁਲਿਸ ਇਸ ਘਟਨਾ ਦੇ ਮੁਲਜ਼ਮਾਂ ਨੂੰ ਕਾਬੂ ਨਾ ਕਰ ਸਕੀ।

ਇਹ ਵੀ ਪੜ੍ਹੋ: ਪੈਸਿਆਂ ਦੇ ਲੈਣ-ਦੇਣ ਦੇ ਚੱਲਦੇ ਸ਼ਖ਼ਸ ਵੱਲੋਂ ਖੁਦਕੁਸ਼ੀ, ਘਟਨਾ ਸੀਸੀਟੀਵੀ ’ਚ ਕੈਦ

ETV Bharat Logo

Copyright © 2024 Ushodaya Enterprises Pvt. Ltd., All Rights Reserved.