ETV Bharat / state

Australian MP Brad Batten : ਸਿੱਖ ਕੌਮ ਦੀ ਸੇਵਾ ਭਾਵਨਾ ਤੋਂ ਪੂਰਾ ਆਸਟ੍ਰੇਲੀਆ ਪ੍ਰਭਾਵਿਤ, ਸ੍ਰੀ ਦਰਬਾਰ ਸਾਹਿਬ ਪਹੁੰਚੇ ਲਿਬਰਲ ਪਾਰਟੀ ਦੇ ਆਗੂ ਦਾ ਬਿਆਨ, ਪੜ੍ਹੋ ਹੋਰ ਕੀ ਕਿਹਾ...

author img

By ETV Bharat Punjabi Team

Published : Sep 7, 2023, 4:43 PM IST

ਆਸਟ੍ਰੇਲੀਆ ਦੀ ਲਿਬਰਲ ਪਾਰਟੀ ਦੇ ਆਗੂ ਤੇ ਐੱਮਪੀ ਬਰੈਡ ਬੈਟਨ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਦੀ ਮਜ਼ਬੂਤੀ ਲਈ ਆਏ ਹਨ। (Australian MP Brad Batten)

Leader of Liberal Party of Australia and MP Brad Batten reached Sri Darbar Sahib
Australian MP Brad Batten : ਸਿੱਖ ਕੌਮ ਦੀ ਸੇਵਾ ਭਾਵਨਾ ਤੋਂ ਪੂਰਾ ਆਸਟ੍ਰੇਲੀਆ ਪ੍ਰਭਾਵਿਤ, ਸ੍ਰੀ ਦਰਬਾਰ ਸਾਹਿਬ ਪਹੁੰਚੇ ਲਿਬਰਲ ਪਾਰਟੀ ਦੇ ਆਗੂ ਦਾ ਬਿਆਨ, ਪੜ੍ਹੋ ਹੋਰ ਕੀ ਕਿਹਾ...

ਸ੍ਰੀ ਦਰਬਾਰ ਸਾਹਿਬ ਪਹੁੰਚੇ ਅਸਟ੍ਰੇਲੀਆ ਦੇ ਐੱਮ ਪੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ।

ਅੰਮ੍ਰਿਤਸਰ : ਆਸਟ੍ਰੇਲੀਆ ਦੀ ਲਿਬਰਲ ਪਾਰਟੀ ਦੇ ਆਗੂ ਤੇ ਐੱਮਪੀ ਬਰੈਡ ਬੈਟਨ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਹਨ। ਉਨ੍ਹਾ ਸ੍ਰੀ ਦਰਬਾਰ ਸਾਹਿਬ ਦੀ ਪਰਿਕ੍ਰਮਾ ਕੀਤੀ ਅਤੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਦਾ ਦੌਰਾ ਵੀ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ (Australian MP Brad Batten) ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਸੇਵਾ ਭਾਵਨਾ ਤੋਂ ਉਹ ਅਤੇ ਆਸਟਰੇਲਿਆ ਦੇ ਲੋਕ ਬੜੇ ਪ੍ਰਭਾਵਿਤ ਹਨ। ਆਸਟ੍ਰੇਲੀਆ ਵਿੱਚ ਜਦੋ ਜੰਗਲਾਂ ਵਿੱਚ ਅੱਗ ਲੱਗੀ ਸੀ ਤਾਂ ਸਭ ਤੋਂ ਪਹਿਲਾਂ ਸਿੱਖ ਮਦਦ ਲਈ ਅੱਗੇ ਆਏ। ਉਨ੍ਹਾਂ ਕਿਹਾ ਕਿ ਮੇਰੀ ਭਾਵਨਾ ਸੀ ਕਿ ਜਦੋਂ ਵੀ ਮੈਂ ਇੰਡੀਆ ਗਿਆ ਤਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਲਈ ਜ਼ਰੂਰ ਜਾਵਾਂਗਾ।

ਦਰਬਾਰ ਸਾਹਿਬ ਆ ਕੇ ਮਿਲਦਾ ਹੈ ਸਕੂਨ : ਉਨ੍ਹਾਂ ਕਿਹਾ ਕਿ ਇੱਥੇ ਆ ਕੇ ਸਕੂਨ (Australian MP Brad Batten ) ਮਿਲਦਾ ਹੈ। ਆਸਟਰੇਲੀਆ ਅਤੇ ਭਾਰਤ ਦੇ ਸਬੰਧਾਂ ਬਾਰੇ ਬੋਲਦਿਆਂ ਐੱਮਪੀ ਬਰੈਡ ਨੇ ਕਿਹਾ ਕਿ ਦੋਨਾਂ ਮੁਲਕਾਂ ਦੇ ਸਬੰਧ ਪਹਿਲਾਂ ਨਾਲੋਂ ਹੋਰ ਗੂੜੇ ਹੋਏ ਹਨ। ਖ਼ਾਸ ਕਰਕੇ ਖੇਤੀਬਾੜੀ, ਕਲਚਰ ਅਤੇ ਸਪੋਰਟਸ ਦੇ ਖੇਤਰ 'ਚ ਸਬੰਧ ਹੋਰ ਮਜਬੂਤ ਹੋਏ ਹਨ। ਆਪਣੀ ਭਾਰਤ ਫੇਰੀ ਬਾਰੇ ਉਨ੍ਹਾਂ ਕਿਹਾ ਕਿ ਉਹ ਕਲਚਰ ਵਟਾਂਦਰੇ ਲਈ ਆਏ ਹਾਂ ਅਤੇ ਇਸ ਤੋਂ ਬਾਅਦ ਗੁਜਰਾਤ ਵੀ ਜਾਣਾ ਹੈ।

ਆਮ੍ਰਿਤਸਰ ਦੇ ਖਾਣ ਪੀਣ ਦੀ ਵੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾ ਨੇ ਚਿਕਨ ਕਰੀ ਅਤੇ ਅਮ੍ਰਿਤਸਰੀ ਨਾਨ ਖਾਧੇ ਸ਼ਨ ਜੋ ਬਹੁਤ ਸਵਾਦ ਲੱਗੇ। ਉਨ੍ਹਾਂ ਪੰਜਾਬੀਆਂ ਦੀ ਪ੍ਰਾਹੁਣਚਾਰੀ ਦੀ ਬਹੁਤ ਤਰੀਫ ਕੀਤੀ ਤੇ ਕਿਹਾ ਕਿ (Strengthening relationship between two countries) ਇੱਥੇ ਹਰ ਕੋਈ ਬਹੁਤ ਖੁਸ਼ ਹੋ ਕੇ ਮਿਲਦਾ ਹੈ। ਉਨ੍ਹਾਂ ਕਿਹਾ ਕਿ ਖ਼ਾਸ ਤੌਰ ਤੇ ਸਿੱਖ ਧਰਮ ਵਿੱਚ ਆਉ ਭਗਤ ਬਾਰੇ ਜੋ ਸਿਖਾਇਆ ਜਾਂਦਾ ਹੈ ਉਸ ਦੀ ਝਲਕ ਇੱਥੇ ਲੋਕਾਂ ਵਿੱਚ ਸਾਫ਼ ਦਿਖਾਈ ਦੇ ਰਹੀ ਹੈ। ਉਨ੍ਹਾਂ ਨੂੰ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਹੈ ਅਤੇ ਜੇ ਮੁੜ ਤੋਂ ਮੌਕ਼ਾ ਮਿਲਿਆ ਤਾਂ ਉਹ ਆਪਣੇ ਸਾਥੀਆਂ ਸਮੇਤ ਜਰੂਰ ਆਉਣਗੇ।

ਯਾਦ ਰਹੇ ਕਿ ਆਸਟ੍ਰੇਲੀਆ ਮੈਂਬਰ ਪਾਰਲੀਮੈਂਟ ਵੱਲੋਂ ਗੁਜਰਾਤ ਅਤੇ ਦਿੱਲੀ ਵਿਚ ਹੋ ਰਹੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਜਾਵੇਗੀ ਅਤੇ ਆਪਣੇ ਦੇਸ਼ ਲਈ ਵਾਪਸੀ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.