ETV Bharat / state

ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਆਪਣੀ ਹੀ ਸਰਕਾਰ ਦੇ ਵਕੀਲ ਉੱਤੇ ਚੁੱਕੇ ਸਵਾਲ, ਕਿਹਾ- ਇਨਸਾਫ ਦੀ ਨਹੀਂ ਉਮੀਦ

author img

By ETV Bharat Punjabi Team

Published : Jan 6, 2024, 10:43 AM IST

Updated : Jan 6, 2024, 10:52 AM IST

Kunwar Vijay Pratap Singh raised questions on the lawyer of the Punjab government on behbal kalan goli kand
ਕੁੰਵਰ ਵਿਜੈ ਪ੍ਰਤਾਪ ਨੇ ਆਪਣੀ ਹੀ ਸਰਕਾਰ ਦੇ ਵਕੀਲ ਨੂੰ ਕਟਿਹਰੇ 'ਚ ਕੀਤਾ ਖੜ੍ਹਾ, 'ਨਹੀਂ ਇਨਸਾਫ ਦੀ ਉਮੀਦ'

ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਇੱਕ ਵਾਰ ਫਿਰ ਤੋਂ ਆਪਣੀ ਹੀ ਸਰਕਾਰ ਦੇ ਉੱਪਰ ਕਈ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਗਏ ਹਨ। ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਇੱਕ ਵੀਡੀਓ ਜਾਰੀ ਕੀਤੀ ਹੈ। ਜਿਸ ਵਿੱਚ ਉਹਨਾਂ ਨੇ ਬਹਿਲਬਲ ਕਲਾਂ ਗੋਲੀ ਕਾਂਡ ਨੂੰ ਲੈ ਆਪਣੀ ਹੀ ਸਰਕਾਰ ਦੇ ਵਕੀਲ ਨੂੰ ਹੀ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ।

ਕੁੰਵਰ ਵਿਜੈ ਪ੍ਰਤਾਪ ਸਿੰਘ

ਅੰਮ੍ਰਿਤਸਰ : ਪੰਜਾਬ ਵਿੱਚ ਹੋਏ ਬਹਿਬਲ ਕਲਾਂ ਗੋਲੀ ਕਾਂਡ ਅਤੇ ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ ਹੁਣ ਇੱਕ ਵਾਰ ਫਿਰ ਤੋਂ ਸਿਆਸਤ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਨੂੰ ਲੈਕੇ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕ ਡਾਕਟਰ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਆਪਣੀ ਹੀ ਪਾਰਟੀ 'ਤੇ ਸਵਾਲੀਆ ਨਿਸ਼ਾਨ ਲਾਏ ਹਨ ਅਤੇ ਕਿਹਾ ਕਿ ਨਾ ਇਸ ਮਾਮਲੇ ਚ ਇਨਸਾਫ ਮਿਲਿਆ ਸੀ ਅਤੇ ਨਾ ਹੀ ਮਿਲਣ ਦੀ ਉਮੀਦ ਹੈ। ਆਮ ਆਦਮੀ ਪਾਰਟੀ ਦੇ MLA ਡਾਕਟਰ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਇੱਕ ਵਾਰ ਫਿਰ ਤੋਂ ਆਪਣੀ ਹੀ ਸਰਕਾਰ ਦੇ ਉੱਪਰ ਕਈ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਗਏ ਹਨ।

ਸਰਕਾਰ ਦੇ ਵਕੀਲ ਨੂੰ ਹੀ ਕਟਹਿਰੇ ਵਿੱਚ ਖੜ੍ਹਾ ਕੀਤਾ: ਦਰਅਸਲ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਇੱਕ ਵੀਡੀਓ ਜਾਰੀ ਕੀਤੀ ਹੈ। ਜਿਸ ਵਿੱਚ ਉਹਨਾਂ ਨੇ ਬਹਿਲਬਲ ਕਲਾਂ ਗੋਲੀ ਕਾਂਡ ਨੂੰ ਲੈ ਆਪਣੀ ਹੀ ਸਰਕਾਰ ਦੇ ਵਕੀਲ ਨੂੰ ਹੀ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ। ਦਰਅਸਲ ਵਿਧਾਇਕ ਵੱਲੋਂ ਬਹਿਬਲ ਕਲਾਂ ਗੋਲੀਕਾਂਡ ਨੂੰ ਲੈਕੇ ਰਿਪੋਰਟ ਪੇਸ਼ ਕੀਤੀ ਗਈ ਸੀ। ਜਿਸ ਨੂੰ ਲੈਕੇ ਕੋਈ ਗਤੀਵਿਧੀ ਹੁੰਦੀ ਹੋਈ ਸਾਹਮਣੇ ਨਹੀਂ ਆ ਰਹੀ। ਹਾਲਾਂਕਿ ਜੋ ਉਹਨਾਂ ਵੱਲੋਂ ਰਿਪੋਰਟ ਪੇਸ਼ ਕੀਤੀ ਗਈ ਸੀ। ਉਸੇ ਨੂੰ ਆਧਾਰ ਰੱਖਦੇ ਹੋਏ ਕੋਟ ਅੱਗੇ ਵਕੀਲ ਵੱਲੋਂ ਸਿਰਫ ਤੇ ਸਿਰਫ ਆਪਣੀ ਦਲੀਲ ਹੀ ਪੇਸ਼ ਕਰ ਰਹੀ ਸੀ ਤਾਂ ਇਸ ਕੇਸ ਦਾ ਕੋਈ ਨਾ ਕੋਈ ਫੈਸਲਾ ਆ ਸਕਦਾ ਸੀ ਅਤੇ ਉਹਨਾਂ ਨੇ ਇੱਕ ਵਾਰ ਫਿਰ ਤੋਂ ਆਪਣੀ ਹੀ ਪਾਰਟੀ ਦੇ ਖਿਲਾਫ ਬੋਲਦੇ ਹੋਏ ਕਿਹਾ ਕਿ ਉਹਨਾਂ ਦੀ ਪਾਰਟੀ ਵੱਲੋਂ ਵੀ ਕਿਸੇ ਵੀ ਤਰ੍ਹਾਂ ਦੀ ਜ਼ਿਆਦਾ ਦਿਲਚਸਪੀ ਨਹੀਂ ਵਿਖਾਈ ਜਾ ਰਹੀ।

ਸਹੀ ਤਰਕ ਪੇਸ਼ ਨਹੀਂ ਕਰ ਰਹੇ ਸਰਕਾਰੀ ਵਕੀਲ : ਬਹਿਬਲ ਕਲਾ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਵੱਲੋਂ ਇਹ ਰਿਪੋਰਟ ਬਣਾਈ ਗਈ ਸੀ। ਉਸ ਵੇਲੇ ਸਿਰਫ ਬਹਿਬਲ ਕਲਾਂ ਨੂੰ ਹੀ ਆਧਾਰ ਬਣਾ ਕੇ ਇਸ ਰਿਪੋਰਟ ਨੂੰ ਬਣਾਇਆ ਗਿਆ ਸੀ ਲੇਕਿਨ ਸਰਕਾਰੀ ਵਕੀਲ ਵੱਲੋਂ ਸਹੀ ਤਰਕ ਪੇਸ਼ ਨਾ ਕਰਨ ਨੂੰ ਲੈ ਕੇ ਕਾਫੀ ਸਮਾਂ ਹੁੰਦਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਜਦੋਂ ਵੀ ਇਸ ਕੇਸ ਨੂੰ ਲੈ ਕੇ ਤਰੇ ਭੁਗਤਣ ਵਾਸਤੇ ਪਹੁੰਚਦੇ ਹਾਂ ਤਾਂ ਆਪਣਾ ਇੱਕ ਅਲੱਗ ਹੀ ਵਕੀਲ ਲੈ ਕੇ ਮਾਨਯੋਗ ਕੋਰਟ ਵਿੱਚ ਪਹੁੰਚਦੇ ਹਾਂ ਤਾਂ ਜੋ ਕਿ ਉਹਨਾਂ ਦੋਸ਼ੀਆਂ ਨੂੰ ਸਜਾ ਦਵਾਈ ਜਾ ਸਕੇ।

ਇੱਥੇ ਦੱਸਣ ਯੋਗ ਹੈ ਕਿ ਕੁਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਨੂੰ ਦੇਖਦੇ ਹੋਏ ਆਪਣੀ ਸਰਕਾਰੀ ਪਦ ਤੋਂ ਅਸਤੀਫਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਕੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਦੀ ਗੱਲ ਕੀਤੀ ਜਾ ਰਹੀ ਸੀ। ਲੇਕਿਨ ਅਜੇ ਤੱਕ ਦੋ ਸਾਲ ਬੀਤਣ ਦੇ ਬਾਵਜੂਦ ਵੀ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲ ਪਾ ਰਹੀ।

Last Updated :Jan 6, 2024, 10:52 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.