ETV Bharat / state

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸੁਰੱਖਿਆ ਕਰਮੀਆਂ ਨੇ ਗਿਆਨੀ ਗੌਹਰ ਨੂੰ ਦੇਖਦਿਆਂ ਹੀ ਦਰਵਾਜ਼ਾ ਕੀਤਾ ਬੰਦ !

author img

By

Published : Nov 27, 2022, 9:40 AM IST

Updated : Nov 27, 2022, 10:25 AM IST

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸੁਰੱਖਿਆ ਕਰਮਚਾਰੀਆਂ ਨੇ ਗਿਆਨੀ ਰਣਜੀਤ ਸਿੰਘ ਗੌਹਰ ਨੂੰ ਦੇਖਦਿਆਂ ਹੀ ਦਰਵਾਜ਼ਾ ਬੰਦ ਕਰ ਦਿੱਤਾ। 15 ਮਿੰਟ ਤੱਕ ਦਰਵਾਜ਼ਾ ਖੁੱਲ੍ਹਣ ਦਾ ਇੰਤਜ਼ਾਰ ਕਰਦੇ ਰਹੇ ਗਿਆਨੀ ਰਣਜੀਤ ਸਿੰਘ ਗੌਹਰ ਜਥੇਦਾਰ ਅਕਾਲ ਤਖਤ ਸਾਹਿਬ ਦਾ ਇਹ ਸਲੂਕ ਨੂੰ ਦੇਖ ਕੇ ਜਥੇਦਾਰ ਗੌਹਰ ਦੀਆਂ ਅੱਖਾਂ ਭਰ ਆਈਆਂ।

Jathedar Giani Harpreet Singh  security, Giani Ranjit Singh Gauhar in Amritsar
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸੁਰੱਖਿਆ ਕਰਮੀਆਂ ਨੇ ਗਿਆਨੀ ਗੌਹਰ ਨੂੰ ਦੇਖਦਿਆਂ ਹੀ ਦਰਵਾਜ਼ਾ ਕੀਤਾ ਬੰਦ

ਅੰਮ੍ਰਿਤਸਰ: ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ ਜਿਨਾਂ ਨੂੰ ਤਖ਼ਤਾਂ ਦੇ ਜਥੇਦਾਰਾਂ ਦੀ ਹਰ ਮੀਟਿੰਗ ਵਿਚ ਬੜੇ ਮਾਣ ਤੇ ਸਤਿਕਾਰ ਨਾਲ ਬਿਠਾਇਆ ਜਾਂਦਾ ਸੀ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਦੇ ਬਾਹਰ ਕਰੀਬ 15 ਮਿੰਟ ਤਕ ਦਰਵਾਜ਼ਾ ਖੁੱਲ੍ਹਣ ਦਾ ਇੰਤਜਾਰ ਕਰਦੇ ਰਹੇ। ਕਰੀਬ 15 ਮਿੰਟ ਬਾਅਦ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਜੀ ਸਹਾਇਕ ਜ਼ਸਪਾਲ ਸਿੰਘ ਨੇ ਆ ਕੇ ਜਥੇਦਾਰ ਗੋਹਰ ਕੋਲੋ ਉਨ੍ਹਾਂ ਦਾ ਪੱਖ ਮਜਬੂਤ ਕਰਦੇ ਦਸਤਾਵੇਜ਼ ਪ੍ਰਾਪਤ ਕੀਤੇ।

ਆਪਣੇ ਨਾਲ ਹੋਏ ਅਜਿਹੇ ਸਲੂਕ ਕਾਰਨ ਗੌਹਰ ਦੀਆਂ ਅੱਖਾਂ ਭਰੀਆਂ: ਸ਼ਨੀਵਾਰ ਨੂੰ ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਤੋ ਬਾਅਦ ਜਿਵੇ ਹੀ ਗਿਆਨੀ ਗੌਹਰ ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਦੇ ਬਾਹਰ ਪੁੱਜੇ ਤਾਂ ਸਕਤਰੇਤ ਦੇ ਅੰਦਰ ਪਹਿਲਾਂ ਤੋ ਮੌਜ਼ੂਦ ਜਥੇਦਾਰ ਦੇ ਸੁਰਖਿਆ ਕਰਮਚਾਰੀਆਂ ਨੇ ਗਿਆਨੀ ਗੌਹਰ ਨੂੰ ਦੇਖਦਿਆਂ ਹੀ ਦਰਵਾਜ਼ਾ ਬੰਦ ਕਰ ਦਿੱਤਾ। ਆਪਣੇ ਨਾਲ ਹੋ ਰਹੇ ਇਸ ਅਣਕਿਆਸੇ ਸਲੂਕ ਨੂੰ ਦੇਖ ਕੇ ਜਥੇਦਾਰ ਗੌਹਰ ਦੀਆਂ ਅੱਖਾਂ ਭਰ ਆਈਆਂ। ਉਨਾਂ ਮੌਕਾ ਸੰਭਾਲਦਿਆਂ ਭਾਰੀ ਮਨ ਨਾਲ ਸਕਤਰੇਤ ਦੇ ਬਾਹਰ ਲਗੇ ਬੈਂਚ ਉੱਤੇ ਬੈਠਣਾ ਮੁਨਾਸਿਬ ਸਮਝਿਆ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸੁਰੱਖਿਆ ਕਰਮੀਆਂ ਨੇ ਗਿਆਨੀ ਗੌਹਰ ਨੂੰ ਦੇਖਦਿਆਂ ਹੀ ਦਰਵਾਜ਼ਾ ਕੀਤਾ ਬੰਦ !

ਸਮਰਾ ਨੇ ਆਪਣੀ ਗ਼ਲਤੀ ਮੰਨਣ ਦੀ ਬਜਾਏ, ਮੈਨੂੰ ਫਸਾਇਆ: ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਜਥੇਦਾਰ ਗੌਹਰ ਨੇ ਕਿਹਾ ਕਿ ਡਾਕਟਰ ਗੁਰਿੰਦਰ ਸਿੰਘ ਸਮਰਾ ਨੇ ਗੁਰੂ ਘਰ ਨੂੰ ਨਕਲੀ ਸਮਾਨ ਦਿੱਤਾ ਗਿਆ ਸੀ ਜਿਸ ਦੀ ਪੜਤਾਲ ਕਰਵਾਏ ਜਾਣ ਦੇ ਬਾਅਦ ਸਮਰਾ ਆਪਣੀ ਗਲਤੀ ਮੰਨਣ ਦੀ ਬਜਾਏ ਮੇਰੇ ਉੱਤੇ ਤਰ੍ਹਾਂ-ਤਰ੍ਹਾਂ ਦੇ ਇਲਜ਼ਾਮ ਲਗਾ ਰਿਹਾ ਹੈ। ਉਨਾਂ ਕਿਹਾ ਕਿ ਉਨਾਂ ਦੀ ਬਤੌਰ ਜਥੇਦਾਰ ਤਿੰਨ ਸਾਲ ਤੋ ਵਧ ਸਮਾ ਬੀਤ ਗਿਆ ਹੈ। ਮੈ ਹਰ ਪ੍ਰਕਾਰ ਦੀ ਪੜਤਾਲ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਪੈਦਾ ਹੋਏ ਹਲਾਤਾਂ ਕਾਰਨ ਤਖ਼ਤ ਦੇ ਜਥੇਦਾਰ ਦੀ ਤੌਹੀਨ ਕੀਤੀ ਜਾ ਰਹੀ ਹੈ। ਸਾਰਾ ਕੁਝ ਗੈਰ ਵਿਧਾਨਕ ਢੰਗ ਨਾਲ ਕੀਤਾ ਜਾ ਰਿਹਾ ਹੈ।

ਉਨਾਂ ਕਿਹਾ ਕਿ ਸਿੱਖ ਬੁਧੀਜੀਵੀ ਤੇ ਜਥੇਦਾਰ ਮਿਲ ਬੈਠ ਕੇ ਸਾਰੇ ਮਾਮਲੇ ਦੇ ਹਲ ਕੱਢਣ। ਉਨਾਂ ਨੂੰ ਅਤੇ ਤਖ਼ਤ ਸਾਹਿਬ ਬੋਰਡ ਦੇ ਜਰਨਨ ਸਕੱਤਰ ਇੰਦਰਜੀਤ ਸਿੰਘ ਨੂੰ ਪੰਥ ਚੋ ਛੇਕੇ ਜਾਣ ਬਾਰੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘਾਂ ਦੇ ਫੈਸਲੇ ਉੱਤੇ ਗੱਲ ਕਰਦਿਆਂ ਗਿਆਨੀ ਗੌਹਰ ਨੇ ਕਿਹਾ ਕਿ ਪੰਥ ਚੋ ਛੇਕਣ ਦਾ ਅਧਿਕਾਰ ਸਿਰਫ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਹੀ ਹੈ।



ਇਹ ਵੀ ਪੜ੍ਹੋ: ਭਰਾ ਤੋਂ ਲਿਆ ਸੀ ਪਹਿਲਾਂ ਨਸ਼ੇ ਦਾ ਟੀਕਾ, ਫਿਰ ਭੈਣ ਨੂੰ ਵੀ ਨਸ਼ੇ ਦੀ ਲੱਗੀ ਲੱਤ !

Last Updated :Nov 27, 2022, 10:25 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.