ETV Bharat / state

ਤਖਤ ਸ੍ਰੀ ਪਟਨਾ ਸਾਹਿਬ ਦੀ ਗੱਦੀ ਦਾ ਵਿਵਾਦ, ਜਥੇਦਾਰ ਨੇ ਸਭ ਨੂੰ ਪੇਸ਼ ਹੋਣ ਦੇ ਦਿੱਤੇ ਹੁਕਮ

author img

By

Published : Dec 2, 2022, 1:20 PM IST

ਤਖਤ ਸ੍ਰੀ ਪਟਨਾ ਸਾਹਿਬ ਹਰਿਮੰਦਰ (Takht Sri Patna Sahib Harimandar) ਦੀ ਗੱਦੀ ਨੂੰ ਲੈਕੇ ਵਿਵਾਦ ਲੰਮੇਂ ਸਮੇਂ ਤੋਂ ਚੱਲ ਰਿਹਾ। ਮਾਮਲੇ ਨੂੰ ਲੈਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਖ਼ਤ ਸਾਹਿਬ ਦੇ ਬੋਰਡ ਨੂੰ ਫਟਕਾਰ ਲਗਾਈ ਹੈ ਅਤੇ ਸਬੰਧਿਤ ਸਿੰਘਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਲਈ ਆਦੇਸ਼ ਦਿੱਤੇ ਹਨ।

Jathedar from Amritsar reacted to the dispute over the throne of Takht Sri Patna Sahib
ਤਖਤ ਸ੍ਰੀ ਪਟਨਾ ਸਾਹਿਬ ਦੀ ਗੱਦੀ ਦਾ ਵਿਵਾਦ, ਜਥੇਦਾਰ ਨੇ ਸਭ ਨੂੰ ਪੇਸ਼ ਹੋਣ ਦੇ ਦਿੱਤੇ ਹੁਕਮ

ਅੰਮ੍ਰਿਤਸਰ: ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਤਖਤ ਪਟਨਾ ਸਾਹਿਬ(Takht Sri Patna Sahib Harimandar) ਉੱਤੇ ਬਿਆਨ ਆਇਆ ਸਾਹਮਣੇ। ਉਨ੍ਹਾਂ ਕਿਹਾ ਤਖ਼ਤ ਪਟਨਾ ਦੀ ਜਥੇਦਾਰ ਦੀ ਗੱਦੀ ਦਾ ਵਿਵਾਦ ਲਮੇ ਸਮੇਂ ਤੋਂ ਚਲਦਾ ਆ ਰਿਹਾ ਇਹ ਥੰਮਣ ਦਾ ਨਾਮ ਨਹੀ ਲੈ ਰਿਹਾ।

ਤਖਤ ਸ੍ਰੀ ਪਟਨਾ ਸਾਹਿਬ ਦੀ ਗੱਦੀ ਦਾ ਵਿਵਾਦ, ਜਥੇਦਾਰ ਨੇ ਸਭ ਨੂੰ ਪੇਸ਼ ਹੋਣ ਦੇ ਦਿੱਤੇ ਹੁਕਮ

ਪ੍ਰਬੰਧਕੀ ਬੋਰਡ: ਜਥੇਦਾਰ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ (The birth anniversary of Sri Guru Gobind Singh) ਆ ਰਿਹਾ ਹੈ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਤੱਕ ਆਪਣਾ ਸਭ ਕੁੱਝ ਲੱਧਾ ਕਮੀ ਨਾ ਰਹੀਆ ਹਨ ਉਨ੍ਹਾਂ ਕਿਹਾ ਕਿ ਬੋਹੜ ਦੇ ਜਿਹੜੇ ਮੈਂਬਰ ਹਨ ਉਹ ਆਪ ਹੁਦਰੀਆਂ ਕਰਨ ਲੱਗ ਪਏ ਹਨ, ਜਿਸਨੂੰ ਲੈਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਅਤੇ ਪ੍ਰਬੰਧਕੀ ਬੋਰਡ ਦੇ ਚੱਲ ਰਹੇ ਵਿਵਾਦ ਦੌਰਾਨ।

ਗੱਦੀ ਦਾ ਵਿਸ਼ਾ: ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸੇ ਵਿਸ਼ੇ ਗੱਦੀ ਦੇ ਵਿਸ਼ੇ ਨੂੰ ਲੈਕੇ ਸੋਸ਼ਲ ਮੀਡੀਆ ਟੀਵੀ ਚੈਨਲਾਂ ਅਖ਼ਬਾਰਾਂ ਵਿੱਚ ਕਾਫੀ ਖਬਰਾਂ ਲੱਗ ਰਹੀਆਂ ਹਨ।ਜਿਸ ਨੂੰ ਲੈਕੇ ਸਿੱਖਾਂ ਦੇ ਮਨਾਂ ਨੂੰ ਕਾਫੀ ਠੇਸ ਪੁਹੰਚ ਰਹੀ ਹੈ ਅਤੇ ਜੋ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜੋ ਬੋਰਡ ਤਖਤ ਸਾਹਿਬ ਦਾ ਪੂਰਾ ਪ੍ਰਬੰਧ ਦੇਖਦਾ ਹੈ ਉਹ ਇਸ ਨੂੰ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮਯਾਬ ਰਿਹਾ ਹੈ ।

ਹੁਕਮ ਜਾਰੀ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਦੇਸ਼ ਜਾਰੀ ਕਰਕੇ ਸਮੁੱਚੇ ਪ੍ਰਬੰਧਕੀ ਬੋਰਡ (Order issued to the entire management board) ਨੂੰ 6 ਦਸੰਬਰ ਨੂੰ ਦੁਪਹਿਰ 12 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਲਈ ਕਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਗਿਆਨੀ ਬਲਦੇਵ ਸਿੰਘ ਨੂੰ ਅਗਲੇ ਆਦੇਸ਼ਾਂ ਤੱਕ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਜਥੇਦਾਰ ਵਲੋਂ ਸੇਵਾਵਾਂ ਨਿਭਾਉਣ ਅਤੇ ਪ੍ਰਬੰਧਕ ਕਮੇਟੀ ਨੂੰ ਗਿਆਨੀ ਰਣਜੀਤ ਸਿੰਘ ਗੌਹਰ ਤੇ ਗਿਆਨੀ ਇਕਬਾਲ ਸਿੰਘ ਤੋਂ ਤਖ਼ਤ ਸਾਹਿਬ ਦਾ ਕੰਪਲੈਕਸ ਖਾਲੀ ਕਰਵਾਉਣ ਦਾ ਵੀ ਆਦੇਸ਼ (Order to vacate the Takht Sahib complex) ਜਾਰੀ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਵਿਚਕਾਰ ਵਿਵਾਦ ਚੱਲ ਰਿਹਾ ਹੈ।ਜਿਸਨੂੰ ਲੈਕੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਹੁਕਮ ਜਾਰੀ ਕਰਨਾ ਪਿਆ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀ ਗੈਂਗਸਟਰਾਂ ਨਾਲ ਦੁਸ਼ਮਣੀ, ਜਾਣੋ, ਕਿਵੇਂ ਬੱਝਿਆ ਸੀ ਮੁੱਢ !

ETV Bharat Logo

Copyright © 2024 Ushodaya Enterprises Pvt. Ltd., All Rights Reserved.