ETV Bharat / state

ਪੰਜਾਬ ’ਚ ਵਧੇ ਡਰਾਈ ਫ਼ਰੂਟ ਦੇ ਭਾਅ, ਜਾਣੋ ਕਿਉਂ

author img

By

Published : Aug 26, 2021, 1:09 PM IST

ਅਫ਼ਗਾਨਿਸਤਾਨ ਦੇ ਚਲਦੇ ਹਲਾਤਾਂ ਕਾਰਨ ਮਾਰਕਿਟ ਵਿੱਚ ਡਰਾਈ ਫ਼ਰੂਟ ਦੇ ਵਧੇ ਰੇਟ
ਅਫ਼ਗਾਨਿਸਤਾਨ ਦੇ ਚਲਦੇ ਹਲਾਤਾਂ ਕਾਰਨ ਮਾਰਕਿਟ ਵਿੱਚ ਡਰਾਈ ਫ਼ਰੂਟ ਦੇ ਵਧੇ ਰੇਟ

ਡਰਾਈ ਫਰੂਟ ਦਾ ਜਖੀਰਾ ਕਹੇ ਜਾਣ ਵਾਲੇ ਅਫ਼ਗਾਨਿਸਤਾਨ 'ਤੇ ਤਾਲਿਬਾਨ ਦੇ ਹਮਲੇ ਦੇ ਚਲਦੇ ਹਾਲਾਤ ਖ਼ਰਾਬ ਹੋਣ ਦੇ ਕਾਰਨ ਡਰਾਈ ਫਰੂਟ ਦੇ ਰੇਟਾਂ ਵਿੱਚ ਵਾਧਾ ਹੋਇਆ ਹੈ। ਇਸ ਕਾਰਨ ਜਿਥੇ ਲੋਕਾਂ ਦੀ ਜੇਬ 'ਤੇ ਅਸਰ ਪਿਆ ਹੈ, ਉਥ ਹੀ ਦੁਕਾਨਦਾਰਾਂ ਨੂੰ ਵੀ ਵਧੇ ਹੋਏ ਰੇਟਾਂ ਤੇ ਮਾਲ ਵੇਚਣਾ ਮੁਸ਼ਕਿਲ ਹੋਇਆ ਪਿਆ ਹੈ।

ਅੰਮ੍ਰਿਤਸਰ: ਡਰਾਈ ਫਰੂਟ ਦਾ ਜਖੀਰਾ ਕਹੇ ਜਾਣ ਵਾਲੇ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਹਮਲੇ ਦੇ ਚੱਲਦੇ ਹਾਲਾਤ ਖ਼ਰਾਬ ਹੋਣ ਦੇ ਕਾਰਨ ਡਰਾਈ ਫਰੂਟ ਦੇ ਰੇਟਾਂ ਵਿੱਚ ਵਾਧਾ ਹੋਇਆ ਹੈ। ਇਸ ਕਾਰਨ ਜਿਥੇ ਲੋਕਾਂ ਦੀ ਜੇਬ 'ਤੇ ਅਸਰ ਪਿਆ ਹੈ, ਉਥ ਹੀ ਦੁਕਾਨਦਾਰਾਂ ਨੂੰ ਵੀ ਵਧੇ ਹੋਏ ਰੇਟਾਂ ਤੇ ਮਾਲ ਵੇਚਣਾ ਮੁਸ਼ਕਿਲ ਹੋਇਆ ਪਿਆ ਹੈ।

ਜਿਸ ਨਾਲ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਿਥੇ ਗ੍ਰਾਹਕ ਇੱਕ ਕਿਲੋ ਦੇ ਕਰੀਬ ਡਰਾਈ ਫਰੂਟ ਖਰੀਦ ਕੇ ਲਿਜਾਂਦੇ ਸੀ ਉਹੀ ਗ੍ਰਾਹਕ ਹੁਣ 250 ਗ੍ਰਾਮ ਹੀ ਲੈ ਕੇ ਜਾਂਦੇ ਹਨ, ਜਿਸ ਨਾਲ ਸਾਡੀ ਸੇਲ ਤੇ ਕਾਫ਼ੀ ਅਸਰ ਪਿਆ ਹੈ।

ਅਫ਼ਗਾਨਿਸਤਾਨ ਦੇ ਚਲਦੇ ਹਲਾਤਾਂ ਕਾਰਨ ਮਾਰਕਿਟ ਵਿੱਚ ਡਰਾਈ ਫ਼ਰੂਟ ਦੇ ਵਧੇ ਰੇਟ

ਇਸ ਸੰਬੰਧੀ ਗੱਲਬਾਤ ਕਰਦਿਆਂ ਡਰਾਈ ਫਰੂਟ ਐਸ਼ੌਸਿਏਸਨ ਦੇ ਪ੍ਰਧਾਨ ਅਨਿਲ ਮਹਿਰਾ ਨੇ ਕਿਹਾ ਕਿ ਅਫ਼ਗਾਨਿਸਤਾਨ ਦੇ ਹਾਲਾਤਾਂ ਦਾ ਡਰਾਈ ਫ਼ਰੂਟ ਦੇ ਦੁਕਾਨਦਾਰਾਂ ਤੇ ਬਹੁਤ ਅਸਰ ਪਿਆ ਹੈ ਕਿਉਂਕਿ ਮਾਲ ਨਾ ਆਉਣ ਕਾਰਨ ਮਾਰਕਿਟ ਵਿੱਚ ਬਹੁਤ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਦੁਕਾਨਾਂ ਤੇ ਤਾਂ ਮਾਲ ਬਿਲਕੁਲ ਹੀ ਖ਼ਤਮ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਡਰਾਈ ਫਰੂਟ ਦਾ ਜਖੀਰਾ ਹੈ 99% ਡਰਾਈ ਫਰੂਟ ਅਫ਼ਗਾਨਿਸਤਾਨ ਤੋਂ ਹੀ ਆਉਦਾ ਹੈ। ਮੌਜੂਦਾ ਹਾਲਾਤਾਂ ਕਾਰਨ ਬਹੁਤ ਫ਼ਰਕ ਪਿਆ ਹੈ ਜਿਸ ਦੇ ਚਲਦੇ ਲੋਕ ਅਤੇ ਦੁਕਾਨਦਾਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ।

ਇਹ ਵੀ ਪੜ੍ਹੋ: ਅਫ਼ਗਾਨਿਸਤਾਨ ਤੋਂ ਘਰ ਵਾਪਿਸ ਆਏ ਨੌਜਵਾਨ ਨੇ ਦੱਸੀ ਦਰਦ ਕਹਾਣੀ

ETV Bharat Logo

Copyright © 2024 Ushodaya Enterprises Pvt. Ltd., All Rights Reserved.