ETV Bharat / state

Stray dogs: ਧੱਕਾ ਕਾਲੋਨੀ 'ਚ ਅਵਾਰਾ ਕੁੱਤਿਆਂ ਦਾ ਆਤੰਕ, ਕੁੱਤਿਆਂ ਨੇ 10 ਸਾਲ ਦੀ ਕੁੜੀ ਨੂੰ ਬੁਰੀ ਤਰ੍ਹਾਂ ਨੋਚਿਆ, ਪ੍ਰਸ਼ਾਸਨ ਖਿਲਾਫ ਭੜਕੇ ਸਥਾਨਕਵਾਸੀ

author img

By

Published : Feb 6, 2023, 4:35 PM IST

ਅੰਮ੍ਰਿਤਸਰ ਦੇ ਧੱਕਾ ਕਾਲੋਨੀ ਖੰਡਵਾਲੇ ਵਿੱਚ ਅਵਾਰਾ ਕੁੱਤਿਆ ਦਾ ਆਤੰਕ ਦੇਖਣ ਨੂੰ ਮਿਲ ਰਿਹਾ ਹੈ। ਅਵਾਰਾ ਕੁੱਤਿਆਂ ਨੇ 10 ਸਾਲ ਦੀ ਕੁੜੀ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਗੰਭੀਰ ਜ਼ਖ਼ਮੀ ਕਰ ਦਿੱਤਾ। ਦੂਜੇ ਪਾਸੇ ਸਥਾਨਕਵਾਸੀਆਂ ਨੇ ਕਿਹਾ ਕਿ ਅਵਾਰਾ ਕੁੱਤਿਆਂ ਨੂੰ ਠੱਲ ਪਾਉਣ ਲਈ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ।

In Amritsar stray dogs preyed on the girl
ਧੱਕਾ ਕਾਲੋਨੀ 'ਚ ਅਵਾਰਾ ਕੁੱਤਿਆਂ ਦਾ ਆਤੰਕ, ਕੁੱਤਿਆਂ ਨੇ 10 ਸਾਲ ਦੀ ਕੁੜੀ ਨੂੰ ਕੀਤਾ ਗੰਭੀਰ ਜ਼ਖ਼ਮੀ, ਸਥਾਨਕਵਾਸੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਕੱਢੀ ਭੜਾਸ

ਧੱਕਾ ਕਾਲੋਨੀ 'ਚ ਅਵਾਰਾ ਕੁੱਤਿਆਂ ਦਾ ਆਤੰਕ, ਕੁੱਤਿਆਂ ਨੇ 10 ਸਾਲ ਦੀ ਕੁੜੀ ਨੂੰ ਕੀਤਾ ਗੰਭੀਰ ਜ਼ਖ਼ਮੀ, ਸਥਾਨਕਵਾਸੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਕੱਢੀ ਭੜਾਸ

ਅੰਮ੍ਰਿਤਸਰ: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੁੱਤਿਆਂ ਦੀ ਵੱਧ ਰਹੀ ਆਬਾਦੀ ਆਮ ਲੋਕਾਂ ਲਈ ਖ਼ਤਰਾ ਬਣਦੀ ਜਾ ਰਹੀ ਹੈ। ਅਵਾਰਾ ਕੁੱਤੇ ਆਏ ਦਿਨ ਕਿਸੇ ਨਾ ਕਿਸੇ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਹੁਣ ਨਵਾਂ ਮਾਮਲਾ ਅੰਮ੍ਰਿਤਸਰ ਦੇ ਧੱਕਾ ਕਾਲੋਨੀ ਖੰਡਵਾਲਾ ਦਾ ਹੈ ਜਿੱਥੇ ਇਕ 10 ਸਾਲ ਦੀ ਲੜਕੀ ਅਵਾਰਾ ਕੁੱਤਿਆਂ ਦੇ ਆਤੰਕ ਦਾ ਸ਼ਿਕਾਰ ਹੋਈ ਹੈ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਅਵਾਰਾ ਕੁੱਤਿਆਂ ਕਾਰਨ ਉਨ੍ਹਾਂ ਦਾ ਗਲੀ ਮੁਹੱਲੇ ਵਿੱਚ ਘੁੰਮਣਾ ਔਖਾ ਹੋ ਚੁੱਕਾ ਹੈ।

ਕਈ ਲੋਕਾਂ ਨੂੰ ਬਣਾਇਆ ਸ਼ਿਕਾਰ: ਪੀੜਤ ਪਰਿਵਾਰ ਦਾ ਦਾ ਕਹਿਣਾ ਹੈ ਕਿ 10 ਸਾਲ ਦੀ ਬੱਚੀ ਘਰ ਤੋਂ ਦੁਕਾਨ ਉੱਤੇ ਸਮਾਨ ਲੈਣ ਗਈ ਸੀ ਅਤੇ ਗਲੀ ਵਿਚ ਅਵਾਰਾ ਕੁੱਤਿਆਂ ਵਲੋ ਉਸ ਨੂੰ ਸ਼ਿਕਾਰ ਬਣਾਉਂਦਿਆਂ ਲੱਤ ਉੱਤੇ ਵੱਢ ਲਿਆ ਗਿਆ। ਉਨ੍ਹਾਂ ਕਿਹਾ ਕਿ ਇੱਕਦਮ ਕੁੱਤੇ ਝਪਟੇ ਅਤੇ ਦੰਦਾਂ ਨਾਲ ਕੁੜੀ ਨੂੰ ਬਹੁਤ ਡੂੰਘੇ ਜ਼ਖ਼ਮ ਦਿੱਤੇ ਇਸ ਤੋਂ ਬਾਅਦ ਮੌਕੇ ਉੱਤੇ ਮੌਜੂਦ ਲੋਕਾਂ ਨੇ ਕੁੱਤਿਆਂ ਨੂੰ ਡੰਡਿਆਂ ਨਾਲ ਭਜਾਇਆ ਅਤੇ ਫਿਰ ਕੁੜੀ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ ਜਿੱਥੇ ਕੁੜੀ ਦਾ ਇਲਾਜ ਕੀਤਾ ਗਿਆ। ਸਥਾਨਕਵਾਸੀਆਂ ਦਾ ਕਹਿਣਾ ਹਾ ਕਿ ਇੰਨ੍ਹਾਂ ਅਵਾਰਾ ਕੁੱਤਿਆਂ ਵੱਲੋਂ ਕੁੱਝ ਸਮੇਂ ਪਹਿਲਾਂ ਪੀੜਤ ਬੱਚੀ ਦੀ ਮਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ: MCD Mayor Election: ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਲਗਾਤਾਰ ਤੀਜੀ ਵਾਰ ਮੁਲਤਵੀ

ਮਸਲੇ ਦਾ ਹੱਲ: ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਅਵਾਰਾ ਕੁੱਤੇ ਲਗਾਤਾਰ ਆਤੰਕ ਦਾ ਦੂਜਾ ਨਾਂਅ ਬਣੇ ਹੋਏ ਹਨ ਪਰ ਪ੍ਰਸ਼ਾਸਨ ਦੀ ਕੁੰਭਕਰਨੀ ਨੀਂਦ ਨਹੀਂ ਖੁੱਲ੍ਹ ਰਹੀ। ਸਥਾਨਕਵਾਸੀਆਂ ਨੇ ਕਿਹਾ ਕਿ ਉਹ ਲਗਾਤਾਰ ਪੁਲਿਸ ਨੂੰ ਮਾਮਲੇ ਸਬੰਧੀ ਲਿਖਤੀ ਸ਼ਿਕਾਇਤਾਂ ਵੀ ਦੇ ਚੁੱਕੇ ਨੇ, ਪਰ ਪੁਲਿਸ ਨੇ ਹਾਲੇ ਤੱਕ ਮਸਲੇ ਦਾ ਕੋਈ ਵੀ ਹੱਲ ਨਹੀਂ ਕੱਢਿਆ। ਉਨ੍ਹਾਂ ਕਿਹਾ ਕਿ ਲਗਾਤਾਰ ਅਵਾਰਾ ਕੁੱਤਿਆਂ ਦੀ ਸੰਖਿਆਂ ਵਧ ਰਹੀ ਹੈ ਅਤੇ ਪ੍ਰਸ਼ਾਸਨ ਇਸ ਉੱਤੇ ਨਕੇਲ ਕੱਸਣ ਲਈ ਕੋਈ ਵੀ ਕਦਮ ਨਹੀਂ ਚੁੱਕ ਰਿਹਾ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਜਲਦ ਮਸਲੇ ਦਾ ਕੋਈ ਯੋਗ ਹੱਲ ਨਹੀਂ ਲੱਭਿਆ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਮਸਲੇ ਦੇ ਹੱਲ ਲਈ ਖੁੱਦ ਹੀ ਕੋਈ ਐਕਸ਼ਨ ਲੈਣਗੇ। ਦੂਜੇ ਪਾਸੇ ਪ੍ਰਸ਼ਾਸਨ ਨੇ ਮਾਮਲੇ ਦੇ ਜਲਦ ਹੱਲ ਦਾ ਭਰੋਸਾ ਦਿੱਤਾ ਹੈ।


TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.