ETV Bharat / state

Farmers proteste: ਬਜਟ ਤੋਂ ਨਿਰਾਸ਼ ਕਿਸਾਨਾਂ ਨੇ ਨਿਰਮਲਾ ਸੀਤਾਰਮਨ ਦਾ ਫੂਕਿਆ ਪੁਤਲਾ

author img

By

Published : Feb 2, 2023, 1:07 PM IST

ਅੰਮ੍ਰਿਤਸਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮੋਦੀ ਸਰਕਾਰ ਅਤੇ ਖ਼ਜ਼ਾਨਾ ਮੰਤਰੀ ਸੀਤਾਰਮਨ ਦੀ ਅਰਥੀ ਫੂਕ ਕੇ ਮੁਜ਼ਾਹਰਾ ਕੀਤਾ। ਕਿਸਾਨਾਂ ਦਾ ਕਹਿਣਾ ਕਿ ਕੇਂਦਰ ਨੇ ਜਾਣਬੁੱਝ ਕੇ ਬਜਟ 2023 ਵਿੱਚ ਕਿਸਾਨਾਂ ਨੂੰ ਅੱਖੋਂ ਪਰੋਖੇ ਕੀਤਾ ਹੈ। ਉਨ੍ਹਾਂ ਕਿਹਾ ਬਜਟ ਵਿੱਚ ਆਮ ਲੋਕਾਂ ਲਈ ਵੀ ਕੁੱਝ ਖ਼ੀਸ ਨਹੀਂ ਹੈ। ਨਾਲ ਹੀ ਉਨ੍ਹਾਂ ਕਿਹਾ ਕੇਂਦਰ ਦੇ ਇਸ ਧੋਖੇ ਵਾਲੇ ਬਜਟ ਖ਼ਿਲਾਫ਼ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਤਿੱਖੇ ਪ੍ਰਦਰਸ਼ਨ ਕੀਤੇ ਜਾਣਗੇ।

In Amritsar farmers protested against the central government
Farmers proteste: ਬਜਟ ਤੋਂ ਨਿਰਾਸ਼ ਕਿਸਾਨਾਂ ਨੇ ਨਿਰਮਲਾ ਸੀਤਾਰਮਨ ਦਾ ਫੂਕਿਆ ਪੁਤਲਾ, ਕਿਸਾਨੀ ਨੂੰ ਬਜਟ ਤੋਂ ਅੱਖੋਂ ਪਰੋਖੇ ਕਰਨ ਦੇ ਲਾਏ ਇਲਜ਼ਾਮ

Farmers proteste: ਬਜਟ ਤੋਂ ਨਿਰਾਸ਼ ਕਿਸਾਨਾਂ ਨੇ ਨਿਰਮਲਾ ਸੀਤਾਰਮਨ ਦਾ ਫੂਕਿਆ ਪੁਤਲਾ, ਕਿਸਾਨੀ ਨੂੰ ਬਜਟ ਤੋਂ ਅੱਖੋਂ ਪਰੋਖੇ ਕਰਨ ਦੇ ਲਾਏ ਇਲਜ਼ਾਮ

ਅੰਮ੍ਰਿਤਸਰ: ਕੇਂਦਰੀ ਬਜਟ 2023 ਤੋਂ ਨਾਖੁਸ਼ ਕਿਸਾਨਾਂ ਵੱਲੋਂ ਅੱਜ ਅੰਮ੍ਰਿਤਸਰ ਦੇ ਗੋਲਡਨ ਗੇਟ ਉੱਤੇ ਕੇਂਦਰ ਸਰਕਾਰ ਦੇ ਖਿਲਾਫ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉੱਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖ਼ਜ਼ਾਨਾ ਮੰਤਰੀ ਸੀਤਾਰਮਨ ਦੇ ਪੁਤਲੇ ਫੂਕਦੇ ਹੋਏ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਕਿਸਾਨਾਂ ਦੇ ਨਾਲ ਵੱਡਾ ਧੋਖਾ: ਇਸ ਮੌਕੇ ਉੱਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਇਸ ਬਜਟ ਦੇ ਵਿੱਚ ਕਿਸਾਨਾਂ ਦੇ ਨਾਲ ਵੱਡਾ ਧੋਖਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨਾਂ ਲਈ 3.84 ਲੱਖ ਕਰੋੜ ਰੁਪਏ ਦਾ ਸਾਲਾਨਾ ਬਜਟ ਰੱਖਿਆ ਜਾਂਦਾ ਸੀ, ਜਿਸ ਨੂੰ ਕਿ ਇਸ ਵਾਰ ਘਟਾ ਕੇ 3.24 ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਲਈ ਐਮਐਸਪੀ ਦੀ ਗਰੰਟੀ ਲਾਗੂ ਕਰਨ ਲਈ ਕੋਈ ਵੱਖਰਾ ਬਜਟ ਨਹੀਂ ਰੱਖਿਆ ਗਿਆ।

ਕਰਜ਼ੇ ਮੁਆਫੀ ਲਈ ਰਾਖਵਾਂ ਬਜਟ ਨਹੀਂ: ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫੀ ਲਈ ਵੀ ਕੋਈ ਰਾਖਵਾਂ ਬਜਟ ਨਹੀਂ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਕੁੱਲ੍ਹ ਮਿਲਾ ਕੇ ਇਹ ਬਜਟ ਕਿਸਾਨਾਂ ਦੇ ਵਿਰੁੱਧ ਹੈ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਅਕਸਰ ਹੀ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੀਆਂ ਗੱਲਾਂ ਕਰਦੀ ਹੈ, ਪਰ ਪਟਰੋਲ ਅਤੇ ਡੀਜ਼ਲ ਦੇ ਭਾਅ ਲਗਾਤਾਰ ਵਧ ਰਹੇ ਹਨ ਜਿਸ ਕਾਰਨ ਕਿਸਾਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਇਸ ਤੋਂ ਇਲਾਵਾ ਖਾਦਾਂ ਦੇ ਰੇਟ ਮਹਿੰਗੇ ਹੋ ਗਏ ਹਨ ਜੋ ਕਿ ਆਮ ਕਿਸਾਨਾਂ ਦੀ ਪਹੁੰਚ ਤੋਂ ਦੂਰ ਹਨ।

ਇਹ ਵੀ ਪੜ੍ਹੋ: Sidhu Moosewala murder case: ਗੈਂਗਸਟਰ ਮਨਮੋਹਣ ਸਿੰਘ ਮੋਹਣਾ ਦੀ ਜ਼ਮਾਨਤ ਅਰਜ਼ੀ ਰੱਦ

ਕਿਸਾਨ ਆਗੂ ਨੇ ਕਿਹਾ ਕਿ ਮੋਦੀ ਸਰਕਾਰ ਦੇ ਇਸ ਕਿਸਾਨ ਮਾਰੂ ਬਜਟ ਖ਼ਿਲਾਫ਼ ਅੱਜ ਸੂਬੇ ਭਰ ਵਿੱਚ ਵੱਖ ਵੱਖ 15 ਜ਼ਿਲ੍ਹਿਆਂ ਦੇ ਕਿਸਾਨਾਂ ਨੇ ਆਪਣਾ ਵਿਰੋਧ ਜਤਾਉਂਦਿਆਂ ਕੇਂਦਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਕੇਂਦਰੀ ਖ਼ਜ਼ਾਨਾ ਮੰਤਰੀ ਸਮੇਤ ਪੀਐੱਮ ਮੋਦੀ ਦੇ ਪੁਤਲੇ ਸਾੜੇ। ਕਿਸਾਨਾਂ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਨੇ ਆਉਣ ਵਾਲੇ ਸਮੇਂ ਵਿੱਚ ਬਜਟ ਅੰਦਰ ਕਿਸਾਨਾਂ ਦੇ ਹੱਕ ਦੀ ਕੋਈ ਤਜਵੀਜ਼ ਨਾ ਲੈਕੇ ਆਉਂਦੀ ਤਾਂ ਉਹ ਵੱਡੇ ਪੱਧਰ ਉੱਤੇ ਸੰਘਰਸ਼ ਉਲੀਕਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.