ETV Bharat / state

Amritsar Heroin Seized: ਸਰਹੱਦੀ ਖੇਤਰ 'ਚ ਫਿਰ ਮਿਲੀ ਪਾਕਿਸਤਾਨ ਵੱਲੋਂ ਆਈ ਕਰੋੜਾਂ ਦੀ ਹੈਰੋਇਨ, ਮੋਟਰਸਾਈਕਲ ਛੱਡ ਕੇ ਭੱਜਿਆ ਤਸਕਰ

author img

By

Published : Jul 28, 2023, 9:13 AM IST

Updated : Jul 28, 2023, 9:53 AM IST

ਸਰਹੱਦੀ ਖੇਤਰਾਂ ਵਿੱਚ ਲਗਾਤਾਰ ਨਸ਼ੇ ਦੀ ਬਰਾਮਦਗੀ ਹੋ ਰਹੀ ਹੈ। ਬੀਐਸਐਫ ਦੇ ਜਵਾਨਾਂ ਨੇ ਅੰਮ੍ਰਿਤਸਰ ਸਰਹੱਦ ਉੱਤੇ ਖੇਤਾਂ ਵਿੱਚ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਕੀਤੀ ਹੈ। ਇਹ ਹੈਰੋਇਨ ਬੋਤਲਾਂ ਵਿਚ ਪਾਕੇ ਸੁੱਟੀ ਗਈ ਸੀ। ਜਦੋਂ ਦੋਵੇਂ ਬੋਤਲਾਂ ਬਰਾਮਦ ਕਰਕੇ ਉਨ੍ਹਾਂ ਦਾ ਵਜ਼ਨ ਕੀਤਾ ਤਾਂ ਕੁੱਲ ਵਜ਼ਨ 885 ਗ੍ਰਾਮ ਸੀ, ਜਿਸ ਦੀ ਅੰਤਰਰਾਸ਼ਟਰੀ ਕੀਮਤ 5.6 ਕਰੋੜ ਰੁਪਏ ਦੇ ਕਰੀਬ ਦੱਸੀ ਗਈ ਹੈ।

Heroin worth crores from Pakistan was again found in the border area, the smuggler left the motorcycle and ran away
Amritsar: ਸਰਹੱਦੀ ਖੇਤਰ 'ਚ ਫਿਰ ਮਿਲੀ ਪਾਕਿਸਤਾਨ ਵੱਲੋਂ ਆਈ ਕਰੋੜਾਂ ਦੀ ਹੈਰੋਇਨ, ਮੋਟਰਸਾਈਕਲ ਛੱਡ ਭਜਿਆ ਤਸਕਰ

ਅੰਮ੍ਰਿਤਸਰ : ਪੰਜਾਬ ਵਿੱਚ ਜਿਥੇ ਨਸ਼ੇ ਦੇ ਖਾਤਮੇ ਲਈ ਸੂਬਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਸਖ਼ਤੀ ਕਰ ਰਿਹਾ ਹੈ। ਉਥੇ ਸਰਹੱਦੀ ਖੇਤਰਾਂ ਵਿੱਚ ਲਗਾਤਾਰ ਨਸ਼ੇ ਦੀ ਬਰਾਮਦਗੀ ਕੀਤੇ ਨਾ ਕੀਤੇ ਚਿੰਤਾ ਦਾ ਵਿਸ਼ਾ ਜ਼ਰੂਰ ਬਣੀ ਹੋਈ ਹੈ। ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ, ਬੀਤੇ ਦਿਨ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਵਿੱਚ ਸੀਮਾ ਸੁਰੱਖਿਆ ਬਲ (ਬੀਐਸਐਫ) ਨੇ ਮੁਸਤੈਦੀ ਦਿਖਾਈ ਹੈ ਅਤੇ ਇੱਕ ਵਾਰ ਫਿਰ ਪਾਕਿਸਤਾਨੀ ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਇਸ ਵਾਰ ਬੀਐਸਐਫ ਦੇ ਜਵਾਨਾਂ ਨੇ 5.6 ਕਰੋੜ ਰੁਪਏ ਦੀ ਹੈਰੋਇਨ ਫੜੀ ਤਾਂ ਖੇਪ ਚੁੱਕਣ ਆਏ ਸਮੱਗਲਰ ਨੂੰ ਆਪਣਾ ਮੋਟਰਸਾਈਕਲ ਛੱਡ ਕੇ ਭੱਜਣਾ ਪਿਆ। ਜਿਸ ਤੋਂ ਬਾਅਦ ਹੁਣ ਮੋਟਰਸਾਈਕਲ ਦੇ ਆਧਾਰ 'ਤੇ ਤਸਕਰ ਦੀ ਪਛਾਣ ਲਈ ਕਾਰਵਾਈ ਕੀਤੀ ਜਾਵੇਗੀ।

ਬੋਤਲਾਂ ਵਿੱਚ ਸੁੱਟੀ ਗਈ ਖੇਪ : ਦੱਸਣਯੋਗ ਹੈ ਕਿ ਬੀਐਸਐਫ ਨੇ ਇਹ ਖੇਪ ਅੰਮ੍ਰਿਤਸਰ ਸਰਹੱਦ ਦੇ ਪਿੰਡ ਮੋੜ ਤੋਂ ਬਰਾਮਦ ਕੀਤੀ ਹੈ।ਮਿਲੀ ਜਾਣਕਾਰੀ ਮੁਤਾਬੀ, ਹੈਰੋਇਨ ਤਸਕਰੀ ਸਬੰਧੀ ਬੀਐਸਐਫ ਦੇ ਜਵਾਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਤੋਂ ਵੱਡੀ ਮਾਤਰਾ ਵਿੱਚ ਹੈਰੋਇਨ ਦੀ ਤਸਕਰੀ ਹੋਈ ਹੈ ਅਤੇ ਇਹ ਭਾਰਤੀ ਤਸਕਰ ਕੋਲ ਦਿੱਤੀ ਗਈ ਹੈ ਜਿਸ ਤੋਂ ਬਾਅਦ BSF ਨੇ ਮੁਸਤੈਦੀ ਨਾਲ ਇਸ ਪੂਰੀ ਗਤੀਵਿਧੀ ਉੱਤੇ ਨਜ਼ਰ ਰੱਖੀ। ਜਿਵੇਂ ਹੀ ਹੈਰੋਇਨ ਦੀ ਖੇਪ ਆਈ ਤਾਂ ਉਸ ਨੂੰ ਲੈਣ ਆਏ ਤਸਕਰ ਨੂੰ ਕਾਬੂ ਕਰਨ ਲਈ ਚੌਕਸ ਹੋ ਗਏ ਤੇ ਖੇਤਾਂ ਵਿੱਚ ਡਰੋਨ ਰਾਹੀਂ ਸੁੱਟੀ ਗਈ ਖੇਪ ਨੂੰ ਬਰਾਮਦ ਕਰ ਲਿਆ। ਇਹ ਖੇਪ ਬੋਤਲਾਂ ਵਿੱਚ ਸੁੱਟੀ ਗਈ ਸੀ। ਦੋਵਾਂ ਬੋਤਲਾਂ 'ਤੇ ਹੁੱਕ ਲੱਗੇ ਹੋਏ ਸਨ, ਜਿਸ ਤੋਂ ਇਹ ਸਪੱਸ਼ਟ ਹੋ ਗਿਆ ਸੀ ਕਿ ਇਹ ਡਰੋਨ ਤੋਂ ਹੀ ਸੁੱਟੀ ਜਾ ਸਕਦੀ ਸੀ।

ਜੁਲਾਈ ਮਹੀਨੇ ਕੀਤੀ ਹੈਰੋਇਨ ਦੀ ਵੱਡੀ ਖੇਪ ਬਰਾਮਦ : ਜ਼ਿਕਰਯੋਗ ਹੈ ਕਿ ਪਾਕਿਸਤਾਨ ਵੱਲੋਂ ਹਰ ਦਿਨ ਅਜਿਹੀਆਂ ਹਰਕਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ, ਜਿਨ੍ਹਾਂ ਉੱਤੇ ਪੁਲਿਸ ਅਤੇ BSF ਵੱਲੋਂ ਆਪਣੀ ਨਜ਼ਰ ਰੱਖਦਿਆਂ ਗਵਾਂਢੀ ਮੁਲਕ ਦੇ ਤਸਕਰਾਂ ਦੀਆਂ ਇਨ੍ਹਾਂ ਗਤੀਵਿਧੀਆਂ ਨੂੰ ਨਾਕਾਮ ਕਿੱਤਾ ਜਾਂਦਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਜਿਥੇ ਕੁਝ ਨਸ਼ਾ ਪੁਲਿਸ ਹੱਥ ਲੱਗਦਾ ਹੈ, ਤਾਂ ਉਥੇ ਹੀ ਕੁਝ ਡਰੋਨ ਮਹਿਜ਼ ਹਲਚਲ ਦੇਖ ਕੇ ਹੀ ਪਿੱਛੇ ਮੁੜ ਜਾਂਦੇ ਹਨ। ਜਿੱਥੇ 1 ਜੁਲਾਈ ਨੂੰ ਫਿਰੋਜ਼ਪੁਰ ਤੋਂ 1.5 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ, ਤਾਂ ਉੱਥੇ ਹੀ 8 ਜੁਲਾਈ, 9 ਜੁਲਾਈ 16 ਜੁਲਾਈ ਨੂੰ ਵੀ ਹੈਰੋਇਨ ਬਰਾਮਦ ਹੋਈ, ਜਿੱਥੇ ਅੰਮ੍ਰਿਤਸਰ ਵਿਖੇ ਡਰੋਨ ਬਰਾਮਦ ਹੋਇਆ ਸੀ। ਇਸ ਤਰ੍ਹਾਂ ਹੀ 18, 21 ਅਤੇ ਅੱਜ ਵੀ ਨਸ਼ੇ ਦੀ ਬਰਾਮਦਗੀ ਨੇ ਪਾਕਿਸਤਾਨ ਦੇ ਮਨਸੂਬਿਆਂ ਨੂੰ ਜ਼ਾਹਿਰ ਕੀਤਾ ਹੈ।

Last Updated :Jul 28, 2023, 9:53 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.