ETV Bharat / state

ਗਿਆਨੀ ਰਘਬੀਰ ਸਿੰਘ ਨੇ ਸੰਭਾਲੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਵਜੋਂ ਸੇਵਾ, SGPC ਪ੍ਰਧਾਨ ਨੇ ਦਿੱਤੀ ਵਧਾਈ

author img

By

Published : Jun 22, 2023, 2:16 PM IST

ਨਵੇਂ ਥਾਪੇ ਗਏ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਵਜੋਂ ਸੇਵਾ ਸੰਭਾਲੀ ਹੈ। ਇਸ ਮੌਕੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਣੇ ਬਾਕੀ ਤਖ਼ਤਾਂ ਦੇ ਜਥੇਦਾਰ ਅਤੇ ਸੇਵਾਦਾਰ ਵੀ ਸ਼ਾਮਲ ਹੋਏ। SGPC ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਨਵੇਂ ਐਲਾਨੇ ਗਏ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰ ਵਜੋਂ ਅਹੁਦਾ ਤੇ ਸੇਵਾ ਸੰਭਾਲਣ ਦੀ ਵਧਾਈ ਦਿੱਤੀ ਹੈ।

Amritsar News : Giani Raghbir Singh took over the service of Sri Akal Takht Sahib as Jathedar, SGPC President Dhami congratulated
Amritsar News : ਗਿਆਨੀ ਰਘਬੀਰ ਸਿੰਘ ਨੇ ਸੰਭਾਲੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਵਜੋਂ ਸੇਵਾ,SGPC ਪ੍ਰਧਾਨ ਨੇ ਧਾਮੀ ਨੇ ਦਿੱਤੀ ਵਧਾਈ

ਸ਼ਾਮ ਨੂੰ ਰਾਜਪਾਲ ਨੂੰ ਮਿਲਗੇ ਐਸਜੀਪੀਸੀ ਦੇ ਪ੍ਰਧਾਨ

ਅੰਮ੍ਰਿਤਸਰ : ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਥਾਪੇ ਗਏ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਅਧਿਕਾਰਿਕ ਤੌਰ ਉੱਤੇ ਸੇਵਾ ਸੰਭਾਲ ਦੀ ਜਿੰਮੇਵਾਰੀ ਲਈ ਗਈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਣੇ ਹੋਰਨਾਂ ਤਖਤਾਂ ਦੇ ਸਿੰਘ ਸਾਹਿਬਾਨ ਜਥੇਦਾਰ ਅਤੇ ਸੇਵਾਦਾਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਜਿਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਧਾਈ ਦਿਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਤੋਂ ਪਹਿਲਾਂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਬਾਖੁੂਬੀ ਆਪਣੀਆਂ ਸੇਵਾਵਾਂ ਸੰਭਾਲੀਆਂ ਸਨ। ਉਨ੍ਹਾਂ ਕਿਹਾ ਜਦੋਂ ਨਾਜ਼ੁਕ ਸਮਾਂ ਸੀ ਉਸ ਸਮੇਂ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਗੁਰੂ ਪੰਥ ਦੀ ਪਰੰਪਰਾ ਤਹਿਤ ਸੇਵਾ ਕੀਤੀ । ਉਥੇ ਸੰਗਤਾ ਨੂੰ ਵਧਾਈ ਦਿੰਦਿਆ ਕਿਹਾ ਕਿ ਸਮਾਂ ਭਾਵੇਂ ਹੀ ਚੁਣੋਤੀਆ ਭਰਿਆ ਹੈ ਪਰ ਨਵੇਂ ਨਿਯੁਕਤ ਕੀਤੇ ਜਥੇਦਾਰ ਇਸਨੂੰ ਬਾਖੂਬੀ ਨਿਭਾਉਣਗੇ।

ਅਸੈਂਬਲੀ 'ਚ ਮੁੱਖ ਮੰਤਰੀ ਨੇ ਕੀਤਾ ਸਿੱਖੀ ਦਾ ਅਪਮਾਨ: ਇਸ ਮੌਕੇ ਉਨ੍ਹਾਂ ਕਿਹਾ ਗ੍ਰੰਥੀ ਦੇ ਤੋਰ 'ਤੇ ਸੇਵਾਵਾਂ ਨਿਭਾਉਂਦੇ ਰਹੇ ਹਨ ਉਹਨਾਂ ਕਿਹਾ ਕਿ ਜਥੇਦਾਰ ਨੂੰ ਬਹੁਤ ਚੁਣੌਤੀਆਂ ਹਨ ਉਨ੍ਹਾਂ ਕਿਹਾ ਕਿ ਅਸੈਂਬਲੀ ਵਿਚ ਮਤਾ ਪਾਸ ਕਰ ਰਹੇ ਹਨ ਕਿ ਪਵਿੱਤਰ ਗੁਰਬਾਣੀ ਨੂੰ ਘਰ ਘਰ ਪਹੁੰਚਾਣਾ ਹੈ। ਅਸੀਂ ਹਮੇਸ਼ਾ ਹੀ ਗੁਰੂ ਸਾਹਿਬ ਦੀ ਬਾਣੀ ਦਾ ਪ੍ਰਚਾਰ ਅਤੇ ਸਿੱਖ ਮਰਿਆਦਾ ਤਹਿਤ ਚੱਲਣ ਦੀ ਪ੍ਰੇਰਨਾ ਲੈਂਦੇ ਹਾਂ। ਉਥੇ ਹੀ ਵਿਧਾਨ ਸਭਾ ਸੈਸ਼ਨ ਵਿਚ ਮੁੱਖ ਮੰਤਰੀ ਵਲੋਂ ਗੁਰਬਾਣੀ ਅਤੇ ਗ੍ਰੰਥੀ ਸਿੰਘਾਂ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਨੂੰ ਲੈਕੇ ਵੀ ਪ੍ਰਤੀਕ੍ਰਿਆ ਦਿੱਤੀ। ਪ੍ਰਧਾਨ ਧਾਮੀ ਨੇ ਕਿਹਾ ਕਿ ਭਰੀ ਅਸੈਂਬਲੀ ਵਿਚ ਕਿਸੇ ਗੂਰੂ ਦਾ ਸਤਕਾਰ ਨਹੀਂ ਕੀਤਾ ਗਿਆ। ਸਿੱਖੀ ਸਰੂਪ 'ਤੇ ਟਿੱਪਣੀਆਂ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇਨ੍ਹਾਂ ਲੋਕਾਂ ਨੇ ਦਾੜ੍ਹੀ 'ਤੇ ਗੱਲਾਂ ਕੀਤੀਆਂ ਹਨ ਇਹ ਪਵਿੱਤਰ ਬਾਣੀ ਗੁਰੂ ਨਾਨਕ ਦੇਵ ਜੀ ਅਨਾਦਰ ਹੈ।

ਬੰਦੀ ਸਿੰਘਾਂ ਦੀ ਰਿਹਾਈ ਨੂੰ ਕੀਤਾ ਅਣਗੋਲਿਆਂ: ਉਨ੍ਹਾਂ ਕਿਹਾ ਕਿ ਅਸੀਂ ਵੀ ਘਰ ਘਰ ਵਿਚ ਗੁਰਬਾਣੀ ਪੁਹੰਚਾਵਾਂਗੇ। ਗੁਰੂ ਸਾਹਿਬ ਦੇ ਹੁਕਮਾਂ ਤਹਿਤ ਸਿੰਘ ਸਾਹਿਬ ਨੇ ਇੱਕ ਆਦੇਸ਼ ਦਿੱਤਾ ਸੀ ਕਿ ਆਪਣਾ ਚੈਨਲ ਸ਼ੁਰੁ ਕਰੋ ਅਸੀ ਧੰਨਵਾਦ ਕਰਦੇ ਹਾਂ। ਪਰ ਸਿੰਘ ਸਾਹਿਬ ਨੇ ਇਨ੍ਹਾਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕਿਹਾ ਸੀ ਉਸ ਉੱਤੇ ਗੌਰ ਕਿਓਂ ਨਹੀਂ ਕੀਤਾ ਜਾਂਦਾ। ਸੂਬੇ ਦੀ ਸਰਕਾਰ ਹੋਰਨਾਂ ਮੁੱਦਿਆਂ ਉੱਤੇ ਟਿਪਣੀ ਕਰਦੀ ਹੈ ਪਰ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਅਣਗੋਲਿਆਂ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਦਵਿੰਦਰ ਸਿੰਘ ਭੁੱਲਰ ਆਪਣੀ ਸਜਾ ਪੂਰੀ ਕਰ ਚੁੱਕੇ ਹਨ। ਫਿਰ ਆਪਣੇ ਲਾਲੇ (ਅਰਵਿੰਦ ਕੇਜਰੀਵਾਲ) ਨੂੰ ਕਹੋ ਕੀ ਰਿਹਾਈ 'ਤੇ ਸਾਈਨ ਕਰੋ। ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ 'ਤੇ ਕਿਉਂ ਨਹੀਂ ਗੌਰ ਕਰ ਰਹੇ ਅਸੈਂਬਲੀ ਵਿੱਚ ਬੈਠਣ ਵਾਲੇ ਕਿਉਂ ਨਜਾਇਜ਼ ਸਜ਼ਾ ਭੋਗ ਰਹੇ ਸਿੰਘਾਂ ਦੀ ਰਿਹਾਈ ਦੀ ਅਵਾਜ਼ ਨੂੰ ਨਹੀਂ ਸੁਣਦੇ। ਅਜਿਹੇ ਲੋਕਾਂ ਵੱਲੋਂ ਸ਼੍ਰੋਮਣੀ ਕਮੇਟੀ ਉੱਤੇ ਉਂਗਲ ਚੁੱਕਣਾ ਮੰਦਭਾਗੀ ਗੱਲ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.