ਅੰਮ੍ਰਿਤਸਰ: ਬੀਤੇ ਦਿਨ ਐੱਸਜੀਪੀਸੀ ਦੀ ਐਗਜ਼ੇਕਟਿਵ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਵਾਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਥਾਪਿਆ ਗਿਆ ਸੀ ਅਤੇ ਅੱਜ ਉਨ੍ਹਾਂ ਨੇ ਆਪਣਾ ਅਹੁਦਾ ਸੰਭਾਲਦਿਆਂ ਅੰਮ੍ਰਿਤਸਰ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਕੌਮ ਅੱਗੇ ਬਹੁਤ ਸਾਰੇ ਮਸਲੇ ਨੇ ਅਤੇ ਇਸ ਸਮੇਂ ਕੌਮ ਕਈ ਧੜਿਆਂ ਵਿੱਚ ਵੰਡੀ ਹੋਈ ਹੈ। ਉਨ੍ਹਾਂ ਕਿਹਾ ਕਿ ਕੌਮ ਭਾਵੇਂ ਧੜਿਆਂ ਵਿੱਚ ਵੰਡੀ ਹੈ ਪਰ ਸਭ ਦਾ ਅਕੀਦਾ ਸਿੱਖ ਪੰਥ ਦੀ ਚੜ੍ਹਦੀਕਲਾ ਹੀ ਹੈ। ਉਨ੍ਹਾਂ ਕਿਹਾ ਕਿ ਉਹ ਸਭ ਦੇ ਵਿਰੋਧ ਮਿਟਾ ਕੇ ਸਿੱਖ ਪੰਥ ਨੂੰ ਇੱਕ ਜੁੱਟ ਕਰਨ ਦੀ ਕੋਸ਼ਿਸ਼ ਕਰਨਗੇ।
ਸਰਕਾਰ ਦੀ ਦਖ਼ਅੰਦਾਜ਼ੀ ਉੱਤੇ ਬਿਆਨ: ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਵਿੱਚ ਸਰਕਾਰ ਦੇ ਨੁਮਾਇੰਦਿਆਂ ਨੇ ਸ਼੍ਰੋਮਣੀ ਕਮੇਟੀ ਦੀ ਕੋਈ ਵੀ ਰਾਇ ਲਏ ਬਿਨਾਂ ਗੁਰਦੁਆਰਾ ਸੋਧ ਐਕਟ ਨੂੰ ਪਾਸ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਧਰਮ ਵਿੱਚ ਇਹ ਦਖ਼ਲਅੰਦਾਜ਼ੀ ਇੱਕ ਬਹੁਤ ਹੀ ਮੰਦਭਾਗਾ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੇ ਸਾਰੇ ਕਦਮਾਂ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਤੋੜਨ ਲਈ ਸਰਕਾਰਾਂ ਪੂਰੀ ਵਾਹ ਲਾ ਰਹੀਆਂ ਨੇ ਇਸ ਲਈ ਸਮੁੱਚੀ ਸਿੱਖ ਕੌਮ ਨੂੰ ਜਾਗਰੁਕ ਹੋਣ ਦੀ ਲੋੜ ਹੈ।
ਬੰਦੀ ਸਿੰਘਾਂ ਦੀ ਰਿਹਾਈ: ਜਥੇਦਾਰ ਨੇ ਕਿਹਾ ਕਿ ਭਾਰਤ ਅਤੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਲੈਣ ਦੇ ਬਾਵਜੂਦ ਸਿੰਘ ਸਜ਼ਾਵਾਂ ਕੱਟ ਰਹੇ ਨੇ ਜੋ ਕਿ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਲੋਕਤੰਤਰ ਦਾ ਹਵਾਲਾ ਦੇਣ ਵਾਲੀਆਂ ਸਰਕਾਰਾਂ ਸ਼ਰੇਆਮ ਮਨੁੱਖੀ ਹੱਕਾਂ ਦਾ ਘਾਣ ਕਰ ਰਹੀਆਂ ਨੇ। ਬੰਦੀ ਸਿੰਘਾਂ ਦੀ ਆਜ਼ਾਦੀ ਲਈ ਵੀ ਘੋਲ ਛੇੜੇ ਜਾਣਗੇ।
NIA ਮੋਸਟ ਵਾਂਟੇਡ ਸੂਚੀ ਸ਼ਾਮਲ 8 ਗੈਂਗਸਟਰ, ਕੁਝ ਪੰਜਾਬ ਤੇ ਕੁਝ ਹਰਿਆਣਾ ਨਾਲ ਸਬੰਧਿਤ, ਦੇਖੋ ਸੂਚੀ
ਖੰਨਾ ਦੇ ਘੁਡਾਣੀ 'ਚ ਹਾਈਡ੍ਰੋਜਨ ਸਿਲੰਡਰ ਨਾਲ ਭਰੇ ਟਰੱਕ ਨੂੰ ਲੱਗੀ ਭਿਆਨਕ ਅੱਗ, ਹੋਏ ਵੱਡੇ ਧਮਾਕੇ
ਕੌਣ ਨੇ ਗਿਆਨੀ ਰਘਬੀਰ ਸਿੰਘ: ਦੱਸ ਦਈਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਿਯੁਕਤ ਕੀਤੇ ਗਏ ਗਿਆਨੀ ਰਘਬੀਰ ਸਿੰਘ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਦੇ ਰਹਿਣ ਵਾਲੇ ਹਨ। ਗਿਆਨੀ ਰਘਬੀਰ ਸਿੰਘ ਦਾ ਜਨਮ ਪਿਤਾ ਬਚਨ ਸਿੰਘ ਅਤੇ ਮਾਤਾ ਸਵਿੰਦਰ ਕੌਰ ਦੇ ਘਰ 29 ਮਾਰਚ 1970 ਨੂੰ ਹੋਇਆ। ਘਰ ਵਿੱਚ ਸ਼ੁਰੂ ਤੋਂ ਹੀ ਧਾਰਮਿਕ ਮਾਹੌਲ ਹੋਣ ਕਰਕੇ ਰਘਬੀਰ ਸਿੰਘ ਵੀ ਇਸ ਮਾਹੌਲ 'ਚ ਢੱਲਦੇ ਚਲੇ ਗਏ। ਉਨ੍ਹਾਂ ਦਾ ਰੁਝਾਨ ਪ੍ਰਮਾਤਮਾ ਦੀ ਭਗਤੀ ਵੱਲ ਵੱਧਦਾ ਚਲਾ ਗਿਆ। ਉਮਰ ਹੋਣ ਉੱਤੇ ਪਰਿਵਾਰ ਨੇ ਉਨ੍ਹਾਂ ਦਾ ਵਿਆਹ ਕੀਤਾ, ਜਿਸ ਤੋਂ ਉਨ੍ਹਾਂ ਦੇ ਘਰ 2 ਬੇਟੀਆਂ ਅਤੇ ਇੱਕ ਬੇਟਾ ਪੈਦਾ ਹੋਇਆ। ਗਿਆਨੀ ਰਘਬੀਰ ਸਿੰਘ ਨੇ ਸਾਲ 1989 ਵਿੱਚ ਆਪਣੀ ਧਾਰਮਿਕ ਜ਼ਿੰਮੇਦਾਰੀਆਂ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ ਉਹ ਅਖੰਡ ਪਾਠੀ ਦੇ ਤੌਰ ਉੱਤੇ ਭਰਤੀ ਹੋਏ। ਜਿਸ ਤੋਂ ਬਾਅਦ 1982 ਵਿੱਚ ਉਨ੍ਹਾਂ ਨੂੰ ਗ੍ਰੰਥੀ ਸਿੰਘ ਦੀ ਜ਼ਿੰਮੇਦਾਰੀ ਸੌਂਪੀ ਗਈ। ਸਾਲ 1992 ਤੋਂ 1995 ਤੱਕ ਉਨ੍ਹਾਂ ਨੇ ਵੱਖ-ਵੱਖ ਧਾਰਮਿਕ ਅਸਥਾਨਾਂ 'ਤੇ ਗ੍ਰੰਥੀ ਸਿੰਘ ਵੱਜੋਂ ਸੇਵਾਵਾਂ ਨਿਭਾਈਆਂ। ਜਿਸ ਤੋਂ ਬਾਅਦ ਉਨ੍ਹਾਂ ਨੇ ਸਾਲ 1995 ਵਿੱਚ ਪੰਜ ਪਿਆਰਿਆਂ 'ਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸੇਵਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੀ ਇਹ ਸੇਵਾ 21 ਅਪ੍ਰੈਲ 2014 ਤੱਕ ਜਾਰੀ ਰਹੀ। । ਇਸੇ ਦੌਰਾਨ 21 ਅਪ੍ਰੈਲ 2014 ਨੂੰ ਰਘਬੀਰ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਵਜੋਂ ਨਿਯੁਕਤ ਹੋਏ ਅਤੇ 24 ਅਗਸਤ 2017 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੀ ਸੇਵਾ ਸੰਭਾਲੀ।