ETV Bharat / state

ਅਰੁਸਾ ਨੂੰ ਛੱਡ ਮੁੱਖ ਮੁੱਦਿਆ ‘ਤੇ ਕੰਮ ਕਰੇ ਪੰਜਾਬ ਸਰਕਾਰ:ਲਕਸ਼ਮੀ ਕਾਂਤਾ

author img

By

Published : Oct 25, 2021, 8:06 AM IST

ਅਰੁਸਾ ਨੂੰ ਛੱਡ ਮੁੱਖ ਮੁੱਦਿਆ ‘ਤੇ ਕੰਮ ਕਰੇ ਪੰਜਾਬ ਸਰਕਾਰ:ਲਕਸ਼ਮੀ ਕਾਂਤਾ
ਅਰੁਸਾ ਨੂੰ ਛੱਡ ਮੁੱਖ ਮੁੱਦਿਆ ‘ਤੇ ਕੰਮ ਕਰੇ ਪੰਜਾਬ ਸਰਕਾਰ:ਲਕਸ਼ਮੀ ਕਾਂਤਾ

ਭਾਜਪਾ (BJP) ਦੀ ਸਾਬਕਾ ਮੰਤਰੀ (Former Minister) ਲਕਸ਼ਮੀ ਕਾਂਤਾ ਚਾਵਲਾ ਨੇ ਪੰਜਾਬ ਸਰਕਾਰ (Government of Punjab) ‘ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਮੁੱਖ ਮੁੱਦਿਆ ਤੋਂ ਭਟਕ ਚੁੱਕੀ ਹੈ।

ਅੰਮ੍ਰਿਤਸਰ: ਭਾਜਪਾ (BJP) ਦੀ ਸਾਬਕਾ ਮੰਤਰੀ (Former Minister) ਲਕਸ਼ਮੀ ਕਾਂਤਾ ਚਾਵਲਾ ਨੇ ਪੰਜਾਬ ਸਰਕਾਰ (Government of Punjab) ‘ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਮੁੱਖ ਮੁੱਦਿਆ ਤੋਂ ਭਟਕ ਚੁੱਕੀ ਹੈ। ਅਤੇ ਹੁਣ ਲੋਕਾਂ ਦਾ ਵੀ ਇਨ੍ਹਾਂ ਮੁੱਦਿਆ ਤੋਂ ਧਿਆਨ ਹਟਾਉਣ ਦੇ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ਦੀ ਮਹਿਲਾ ਮਿੱਤਰ ਅਰੂਸਾ ਬਾਰੇ ਨਵੇਂ-ਨਵੇਂ ਬਿਆਨ ਜਾਰੀ ਕਰ ਰਹੇ ਹਨ ਤਾਂ ਜੋ ਪੰਜਾਬ ਦੇ ਲੋਕ ਇਨ੍ਹਾਂ ਨੂੰ 2017 ਵਿੱਚ ਕੀਤੇ ਵਾਅਦੇ ਨਾ ਪੁੱਛ ਸਕਣ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ (CM) ਤੇ ਕਾਂਗਰਸ ਪਾਰਟੀ (Congress Party) ਦੇ ਆਗੂਆਂ ਦਾ ਇੱਕੋ-ਇੱਕ ਏਜੇਂਡਾ ਹੈ।

ਅਰੁਸਾ ਨੂੰ ਛੱਡ ਮੁੱਖ ਮੁੱਦਿਆ ‘ਤੇ ਕੰਮ ਕਰੇ ਪੰਜਾਬ ਸਰਕਾਰ:ਲਕਸ਼ਮੀ ਕਾਂਤਾ

ਇਸ ਮੌਕੇ ਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ‘ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਵੀ ਲਗਾਏ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਜਿੱਥੇ ਜਾਦੇ ਹਨ ਉਹ ਸਿਰਫ਼ ਐਲਾਨ ਕਰਦੇ ਹਨ, ਨਾ ਕੀ ਕੋਈ ਕੰਮ। ਉਨ੍ਹਾਂ ਕਿਹਾ ਕਿ ਹੁਣ ਤੱਕ ਜੋ-ਜੋ ਮੁੱਖ ਮੰਤਰੀ ਚੰਨੀ (CM Channy) ਵੱਲੋਂ ਲੋਕ ਭਲਾਈ ਲਈ ਐਲਾਨ ਕੀਤੇ ਗਏ ਹਨ, ਉਨ੍ਹਾਂ ਵਿੱਚੋਂ ਇੱਕ ਦਾ ਵੀ ਮੁੱਖ ਮੰਤਰੀ ਵੱਲੋ ਨੋਟੀਫਿਕੇਸ਼ਟ ਜਾਰੀ ਨਹੀਂ ਕੀਤਾ ਗਿਆ।

ਪੰਜਾਬ ਦੇ ਸਿਹਤ ਵਿਭਾਗ ‘ਤੇ ਚਿੰਤਾ ਜਾਹਿਰ ਕਰਦੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦਿਨੋ-ਦਿਨ ਵੱਧ ਰਹੇ ਡੇਂਗੂ (Dengue) ਦੇ ਮਰੀਜ ਪੰਜਾਬ ਲਈ ਇੱਕ ਵੱਡੀ ਸਮੱਸਿਆ ਹੈ, ਪਰ ਪੰਜਾਬ ਸਰਕਾਰ (Government of Punjab) ਇਸ ਮੁੱਦੇ ਨੂੰ ਗੰਭੀਰਤਾਂ ਨਾਲ ਨਹੀਂ ਲੈ ਰਹੀ। ਜਿਸ ਦਾ ਨਤੀਜਾ ਬਹੁਤ ਮਾੜਾ ਹੋ ਸਕਦਾ ਹੈ।

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਡੇਂਗੂ (Dengue) ਦਾ ਇੱਕ ਹੀ ਡਾਕਟਰ ਹੈ, ਜਦਕਿ ਮਰੀਜਾ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਸ਼ਹਿਰ ਦੇ ਸਿਵਲ ਹਸਪਤਾਲ (Civil Hospital) ਲਈ ਇੱਕ ਹੋਰ ਡਾਕਟਰ ਦੀ ਮੰਗ ਕੀਤੀ ਗਈ ਸੀ, ਪਰ ਹਾਲੇ ਤੱਕ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।

ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ (Government of Punjab) ਤੋਂ ਮੰਗ ਕਰਦਿਆ ਕਿਹਾ ਕਿ ਸਰਕਾਰ ਬੇਫਾਲਤੂ ਦੇ ਕੰਮ ਛੱਡ ਕੇ ਪੰਜਾਬ ਦੇ ਮੁੱਖ ਮੁੱਦਿਆ ਵੱਲ ਧਿਆਨ ਦੇਵੇ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਹੱਲ ਕਰਕੇ ਲੋਕਾਂ ਦੇ ਜੀਵਨ ਨੂੰ ਸੋਖ ਕਰੇ।

ਇਹ ਵੀ ਪੜ੍ਹੋ: ਮੀਂਹ ਕਾਰਨ ਮੰਡੀਆਂ ‘ਚ ਖੱਜਲ ਖੁਆਰ ਹੋ ਰਹੇ ਕਿਸਾਨਾਂ ਨੂੰ ਲੈਕੇ CM ਚੰਨੀ ਨੇ ਦਿੱਤੇ ਇਹ ਨਿਰਦੇਸ਼

ETV Bharat Logo

Copyright © 2024 Ushodaya Enterprises Pvt. Ltd., All Rights Reserved.