ETV Bharat / state

ਨਹੀਂ ਰੁਕ ਰਿਹਾ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ

author img

By

Published : Oct 10, 2022, 8:18 AM IST

ਅੰਮ੍ਰਿਤਸਰ ਵਿੱਚ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਈ (Farmers set fire to stubble in Amritsar) ਗਈ। ਇਸ ਮੌਕੇ ਕਿਸਾਨ ਆਗੂ ਨੇ ਕਿਹਾ ਕਿ ਇਹ ਸਾਡੀ ਮਜਬੂਰੀ ਹੈ ਜੇਕਰ ਸਰਕਾਰ ਸਾਨੂੰ ਪਰਾਲੀ ਨੂੰ ਨਸ਼ਟ ਕਰਨ ਲਈ ਦਵਾਈ ਮਸ਼ੀਨਾਂ ਦਵੇ ਤਾਂ ਅਸੀਂ ਪਰਾਲੀ ਨੂੰ ਅੱਗ ਨਹੀਂ ਲਵਾਂਗੇ।

Farmers set fire to stubble in Amritsar
ਨਹੀਂ ਰੁਕ ਰਿਹਾ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ

ਅੰਮ੍ਰਿਤਸਰ: ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਨੂੰ ਰੋਕਿਆ ਜਾ ਰਿਹਾ ਹੈ, ਪਰ ਉਥੇ ਹੀ ਕਿਸਾਨ ਲਗਾਤਾਰ ਪਰਾਲੀ ਨੂੰ ਅੱਗ ਲਗਾ ਰਹੇ ਹਨ ਜਿਸ ਨੂੰ ਲੈ ਕੇ ਸਰਕਾਰ ਵੱਲੋਂ ਕਿਸਾਨਾਂ ਦੇ ਉੱਤੇ ਕੇਸ ਵੀ ਦਰਜ ਕੀਤੇ ਜਾ ਰਹੇ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ (Farmers set fire to stubble in Amritsar) ਗਈ।

ਇਹ ਵੀ ਪੜੋ: ਵੱਡੀ ਖ਼ਬਰ: ਭਗੌੜੇ ਗੈਂਗਸਟਰ ਦੀਪਕ ਟੀਨੂੰ ਦੀ ਪ੍ਰੇਮਿਕਾ ਗ੍ਰਿਫ਼ਤਾਰ, ਮਿਲਿਆ ਪੁਲਿਸ ਰਿਮਾਂਡ

ਇਸ ਸਬੰਧੀ ਪਿੰਡ ਰਾਜੇਵਾਲ ਦੇ ਕਿਸਾਨ ਦਿਲਬਾਗ ਸਿੰਘ ਨੇ ਕਿਹਾ ਕਿ ਇਹ ਪਰਾਲੀ ਨੂੰ ਅੱਗ ਲਾਉਣਾ ਸਾਡੀ ਮਜਬੂਰੀ ਹੈ ਸਾਨੂੰ ਵੀ ਇਹ ਨਜ਼ਰ ਆਉਂਦਾ ਹੈ ਕਿ ਇਹ ਧੂੰਆਂ ਬਹੁਤ ਮਾੜਾ ਹੈ, ਪਰ ਜੇ ਇਹ ਧੂੰਏਂ ਦੀ ਗੱਲ ਕਰਦਿਆਂ ਫੈਕਟਰੀਆਂ ਵਿਚ ਵੀ ਧੂੰਆਂ ਬਲਦਾ ਹੈ ਉਸ ਨਾਲੋਂ ਵੀ ਮਾੜਾ ਹੈ। ਉਹਨਾਂ ਨੇ ਕਿਹਾ ਕਿ ਇਹ ਕਈ ਫੈਕਟਰੀ ਵਿੱਚ ਗੰਦੇ ਮੋਮਜਾਮੇ ਬਾਲ ਕੇ ਧੂੰਆਂ ਨਿਕਲ ਰਿਹਾ ਹੈ ਜੋ ਕਿ ਪਰਾਲੀ ਦੇ ਧੂਏਂ ਨਾਲੋਂ ਵੀ ਮਾੜਾ ਹੈ।

ਨਹੀਂ ਰੁਕ ਰਿਹਾ ਪਰਾਲੀ ਨੂੰ ਅੱਗ ਲਾਉਣ ਦਾ ਸਿਲਸਿਲਾ

ਉਹਨਾਂ ਨੇ ਕਿਹਾ ਅਸੀਂ ਪਰਾਲੀ ਨੂੰ ਅੱਗ ਲਾਏ ਬਿਨਾਂ ਅਗਲੀ ਫਸਲ ਕਿਵੇਂ ਬੀਜਾਗੇ, ਉਹਨਾਂ ਨੇ ਕਿਹਾ ਕਿ ਸਰਕਾਰ ਇਸ ਨੂੰ ਖੁਦ ਨਸ਼ਟ ਕਰਨ ਦਾ ਹੱਲ ਕਰੇ ਤੇ ਸਾਨੂੰ ਮੁਫਤ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਕਿਸਾਨ ਪਰਾਲੀ ਨੂੰ ਅੱਗ ਨਾ ਲਾਵੇ।

ਕਿਸਾਨ ਨੇ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਨੂੰ ਉਹ ਦਵਾ ਦਿੱਤੀ ਜਾਵੇ ਜਿਸ ਨਾਲ ਅਸੀਂ ਇਹ ਪਰਾਲੀ ਨੂੰ ਨਸ਼ਟ ਕਰ ਸਕੀੇਏ ਤਾਂ ਜੋ ਅਸੀਂ ਪਰਾਲੀ ਨੂੰ ਅੱਗ ਨਾ ਲਾਈਏ, ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੋ ਫੈਕਰੀਆਂ ਦਾ ਧੂਆਂ ਜਾਨਲੇਵਾ ਹੈ ਉਹਨਾਂ ਨੂੰ ਵੀ ਬੰਦ ਕਰ ਦੇਣਾ ਚਾਹੀਦਾ ਹੈ।

ਇਹ ਵੀ ਪੜੋ: ਡਬਲ ਬੇਸਮੈਂਟ ਦੀ ਖੁਦਾਈ ਦੌਰਾਨ ਡਿੱਗੀ ਮਿੱਟੀ ਢਾਂਗ, ਹੇਠਾਂ ਦੱਬੇ ਮਜ਼ਦੂਰ


ETV Bharat Logo

Copyright © 2024 Ushodaya Enterprises Pvt. Ltd., All Rights Reserved.