ETV Bharat / state

ਬਾਬੇ ਦੀ ਕਿਰਪਾ ਨਾਲ ਕਿਸਾਨਾਂ ਨੂੰ ਮਿਲੀ ਹੈ ਜਿੱਤ :ਬੱਬੂ ਮਾਨ  

author img

By

Published : Dec 14, 2021, 9:55 AM IST

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ (Sri Darbar Sahib Amritsar) ਵਿਖੇ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਪੰਜਾਬੀ ਗਾਇਕ ਬੱਬੂ ਮਾਨ (Punjabi singer Babbu Mann) ਨਤਮਸਤਕ ਹੋਇਆ।ਇਸ ਮੌਕੇ ਉਨ੍ਹਾਂ ਕਿਹਾ ਹੈ ਕਿ ਅੰਦੋਲਨ ਨੂੰ ਜਿੱਤਣ ਵਿਚ ਹੀ ਸਾਡਾ ਵਿਸ਼ਵਾਸ਼ ਸੀ।

ਬਾਬੇ ਦੀ ਕਿਰਪਾ ਨਾਲ ਕਿਸਾਨਾਂ ਨੂੰ ਮਿਲੀ ਹੈ ਜਿੱਤ :ਬੱਬੂ ਮਾਨ
ਬਾਬੇ ਦੀ ਕਿਰਪਾ ਨਾਲ ਕਿਸਾਨਾਂ ਨੂੰ ਮਿਲੀ ਹੈ ਜਿੱਤ :ਬੱਬੂ ਮਾਨ

ਅੰਮ੍ਰਿਤਸਰ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਫਤਹਿ ਮਾਰਚ ਦਿੱਲੀ ਦੇ ਬਾਰਡਰ ਤੋਂ ਕੱਢਿਆ ਗਿਆ ਸੀ ਜੋ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ (Sri Darbar Sahib) ਪਹੁੰਚ ਕੇ ਸੰਪੰਨ ਹੋਇਆ। ਉਥੇ ਹੀ ਇਸ ਮਾਰਚ ਵਿੱਚ ਪੰਜਾਬ ਤੋਂ ਅਤੇ ਹੋਰ ਸੂਬਿਆਂ ਦੇ ਕਿਸਾਨ ਜਥੇਬੰਦੀਆਂ ਦੇ ਆਗੂ ਮੁੱਖ ਤੌਰ ਤੇ ਸ਼ਾਮਲ ਹੋਏ। ਉਥੇ ਹੀ ਪੰਜਾਬੀ ਗਾਇਕ ਬੱਬੂ ਮਾਨ (Punjabi singer Babbu Mann) ਵੀ ਮੌਜੂਦ ਰਹੇ। ਕਿਸਾਨ ਆਗੂਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨਤ ਵੀ ਕੀਤਾ ਗਿਆ।

ਬਾਬੇ ਦੀ ਕਿਰਪਾ ਨਾਲ ਕਿਸਾਨਾਂ ਨੂੰ ਮਿਲੀ ਹੈ ਜਿੱਤ :ਬੱਬੂ ਮਾਨ

ਪੰਜਾਬੀ ਗਾਇਕ ਬੱਬੂ ਮਾਨ ਨੇ ਦੱਸਿਆ ਕਿ ਇਹ ਪੰਜਾਬ ਦੇ ਲੋਕਾਂ ਦੀ ਜਿੱਤ ਹੈ ਅਤੇ ਜਦੋਂ ਵੀ ਅਸੀਂ ਜਿੱਤ ਪ੍ਰਾਪਤ ਕਰਦੇ ਹਾਂ ਤੇ ਅਸੀਂ ਇਹ ਜਿੱਤ ਆਪਣੇ ਗੁਰੂ ਮਹਾਰਾਜਾ ਦੇ ਚਰਨਾਂ ਵਿਚ ਰੱਖਦੇ ਹਾਂ। ਉੱਥੇ ਉਨ੍ਹਾਂ ਨੇ ਕਿਹਾ ਕਿ ਜਦੋਂ ਅੰਦੋਲਨ ਸ਼ੁਰੂ ਹੋਇਆ ਸੀ। ਅਸੀਂ ਉਦੋਂ ਹੀ 200 ਪਰਸੈਂਟ ਸੋਚ ਲਿਆ ਸੀ ਕਿ ਇਹ ਅੰਦੋਲਨ ਅਸੀਂ ਜਿੱਤ ਕੇ ਹੀ ਵਾਪਸ ਆ ਜਾਵਾਂਗੇ।

ਬੱਬੂ ਮਾਨ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਵੀ ਕਿਸਾਨਾਂ ਦੇ ਨਾਲ ਮੱਥਾ ਲਾ ਕੇ ਵੇਖ ਲਵੇ। ਉਨ੍ਹਾਂ ਨੂੰ ਵੀ ਉਨ੍ਹਾਂ ਦੇ ਅੱਗੇ ਝੁਕਣਾ ਪਵੇਗਾ। ਬੱਬੂ ਮਾਨ ਨੇ ਕਿਹਾ ਕਿ ਗੁਰੂ ਘਰਾਂ ਦੇ ਲੰਗਰ ਅਤੇ ਗੁਰੂ ਘਰ ਦਾ ਸਹਿਯੋਗ ਬਹੁਤ ਵੱਡਾ ਸਹਿਯੋਗ ਮੰਨਿਆ ਜਾਂਦਾ ਹੈ। ਬੱਬੂ ਮਾਨ ਨੇ ਕਿਹਾ ਕਿ ਕੋਰੋਨਾ ਵਿਚ ਸਰਕਾਰਾਂ ਫੇਲ੍ਹ ਹੁੰਦੀਆਂ ਹੋਈਆਂ ਨਜ਼ਰ ਆਈਆਂ ਲੇਕਿਨ ਲੋਕ ਜੋ ਨੇ ਉਹ ਪਾਸ ਹੋ ਗਏ।

ਬੱਬੂ ਮਾਨ ਨੇ ਕਿਹਾ ਕਿ ਸਾਡੀ ਬੱਤੀ ਜਥੇਬੰਦੀਆਂ ਵੱਲੋਂ ਪਹਿਲਾਂ ਸਰਕਾਰ ਨੂੰ ਟੇਬਲ ਤੇ ਹਰਾਇਆ ਗਿਆ। ਉਸ ਤੋਂ ਬਾਅਦ ਹੀ ਉਨ੍ਹਾਂ ਵੱਲੋਂ ਇਹ ਅੰਦੋਲਨ ਜੋ ਹੈ ਅਤੇ ਇਸੇ ਕਰਕੇ ਹੀ ਜੁੜੇ ਤਿੰਨੇ ਖੇਤੀ ਕਾਨੂੰਨ ਨੇ ਇਨ੍ਹਾਂ ਨੂੰ ਰੱਦ ਕਰਨਾ ਪਿਆ। ਬੱਬੂ ਮਾਨ ਨੇ ਕਿਹਾ ਕਿ ਮੈਂ ਸਿਰਫ਼ ਪੰਜਾਬੀ ਗਾਇਕ ਨਹੀਂ ਹਾਂ ਮੈਂ ਲੇਖਕ ਕਵੀਆਂ ਅਤੇ ਕਿਸਾਨ ਦਾ ਪੁੱਤਰ ਵੀ ਹਾਂ।

ਇਹ ਵੀ ਪੜੋ:ਉੱਪ ਮੁੱਖ ਮੰਤਰੀ ਓ.ਪੀ.ਸੋਨੀ ਦੀ ਕੋਠੀ ਬਾਹਰ ਧਰਨਾ ਜਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.